ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਘਾਟੀ ਵਿੱਚ ਲਸ਼ਕਰ ਦੇ ਆਖਰੀ ਸਰਗਰਮ ਅੱਤਵਾਦੀ, ਲਤੀਫ ਭੱਟ ਨੂੰ ਮਾਰਨ ਲਈ ਜੇਕੇਪੀ, ਸੈਨਾ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੱਤੀ
ਇਸ ਨਾਲ ਇੱਕ ਦਿਨ ਪਹਿਲਾਂ, ਕੁਲਗਾਮ ਵਿੱਚ ਉਸ ਦੇ ਇੱਕ ਸਾਥੀ ਅੱਤਵਾਦੀ, ਉਮਰ ਨਿਸਾਰ ਨੂੰ ਵੀ ਮਾਰਿਆ ਗਿਆ ਸੀ
ਪੂਰੇ ਆਪ੍ਰੇਸ਼ਨ ਦੌਰਾਨ ਸਾਰੀਆਂ ਏਜੰਸੀਆਂ ਦਰਮਿਆਨ ਬਿਹਤਰੀਨ ਤਾਲਮੇਲ ਦੇਖਣ ਨੂੰ ਮਿਲਿਆ
ਪੂਰਾ ਦੇਸ਼ ਜੇਕੇਪੀ, ਸੈਨਾ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦਾ ਹੈ
Posted On:
18 NOV 2026 6:38PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਸਵੇਰੇ ਕੁਲਗਾਮ ਵਿੱਚ ਚਲਾਏ ਗਏ ਇੱਕ ਆਪ੍ਰੇਸ਼ਨ ਦੌਰਾਨ ਘਾਟੀ ਵਿੱਚ ਸਰਗਰਮ ਲਸ਼ਕਰ ਦੇ ਆਖਰੀ ਸਥਾਨਕ ਲਸ਼ਕਰ ਅੱਤਵਾਦੀ, ਲਤੀਫ ਭੱਟ ਨੂੰ ਮਾਰਨ ਲਈ ਜੇਕੇਪੀ, ਸੈਨਾ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੱਤੀ ਹੈ।
ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਸੈਨਾ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਆਪਸੀ ਤਾਲਮੇਲ ਨਾਲ ਅੱਜ ਸਵੇਰੇ ਕੁਲਗਾਮ ਵਿੱਚ ਇੱਕ ਆਪ੍ਰੇਸ਼ਨ ਦੌਰਾਨ ਘਾਟੀ ਵਿੱਚ ਸਰਗਰਮ ਲਸ਼ਕਰ ਦੇ ਆਖਰੀ ਸਥਾਨਕ ਲਸ਼ਕਰ ਅੱਤਵਾਦੀ, ਲਤੀਫ ਭੱਟ ਨੂੰ ਮਾਰਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਦਿਨ ਪਹਿਲਾਂ, ਕੁਲਗਾਮ ਵਿੱਚ ਭੱਟ ਦੇ ਇੱਕ ਹੋਰ ਸਾਥੀ ਅੱਤਵਾਦੀ, ਉਮਰ ਨਿਸਾਰ ਨੂੰ ਵੀ ਮਾਰਿਆ ਗਿਆ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਪੂਰੇ ਆਪ੍ਰੇਸ਼ਨ ਵਿੱਚ ਬਿਹਤਰੀਨ ਤਾਲਮੇਲ ਦੇਖਣ ਨੂੰ ਮਿਲਿਆ। ਦੇਸ਼, ਜੰਮੂ-ਕਸ਼ਮੀਰ ਪੁਲਿਸ, ਭਾਰਤੀ ਸੈਨਾ, ਸੀਆਰਪੀਐੱਫ ਅਤੇ ਖੁਫੀਆ ਏਜੰਸੀਆਂ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦਾ ਹੈ।
*****
ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ
(Release ID: 2338500)
ਵਿਜ਼ੀਟਰ ਕਾਊਂਟਰ : 6