ਭਾਰਤ ਦੇ ਉੱਤਰ ਪੂਰਬ ਖੇਤਰ ਦੀਆਂ ਵੱਖ-ਵੱਖ ਸੱਭਿਆਚਾਰਕ, ਦਿਲਚਸਪ ਕਹਾਣੀਆਂ ਅਤੇ ਸਿਨੇਮਾ ਦੇ ਵਿਸ਼ੇਸ਼ ਪ੍ਰਗਟਾਵਿਆਂ ਨੂੰ 57ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ (ਇੱਫੀ) ਵਿੱਚ ਪ੍ਰਮੁੱਖ ਸਥਾਨ ਮਿਲੇਗਾ। ਇਸ ਫੈਸਟੀਵਲ ਦੇ ਪ੍ਰਤਿਸ਼ਠਿਤ 'ਇੰਡੀਅਨ ਪੈਨੋਰਮਾ' ਸੈਕਸ਼ਨ ਲਈ ਉੱਤਰ ਪੂਰਬ ਦੀਆਂ ਚਾਰ ਫਿਲਮਾਂ ਦੀ ਚੋਣ ਕੀਤੀ ਗਈ ਹੈ। 20 ਤੋਂ 28 ਨਵੰਬਰ, 2026 ਤੱਕ ਗੋਆ ਵਿਖੇ ਆਯੋਜਿਤ ਹੋਣ ਵਾਲੇ ਇਸ ਫੈਸਟੀਵਲ ਵਿੱਚ ਉੱਤਰ ਪੂਰਬ ਦੀਆਂ ਦੋ ਫੀਚਰ ਫਿਲਮਾਂ ਅਤੇ ਦੋ ਨੌਨ-ਫੀਚਰ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਰਾਹੀਂ ਦਰਸ਼ਕਾਂ ਨੂੰ ਇਸ ਖੇਤਰ ਦੀ ਮੂਲ ਵਿਰਾਸਤ, ਸਮਾਜਿਕ ਤਬਦੀਲੀਆਂ ਅਤੇ ਆਮ ਜਨ-ਜੀਵਨ ਦੀ ਝਲਕ ਦੇਖਣ ਨੂੰ ਮਿਲੇਗੀ।
ਫੀਚਰ ਫਿਲਮਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਪ੍ਰਮੁੱਖ ਫਿਲਮ ‘ਊਰੁਮ’ (ਸਪਿਰਿਟ) ਹੈ, ਜਿਸ ਨੇ ਇੱਫੀ ਦੇ ਇੰਡੀਅਨ ਪੈਨੋਰਮਾ ਸੈਕਸ਼ਨ ਦੇ ਲਈ ਚੁਣੀ ਜਾਣ ਵਾਲੀ ਪਹਿਲੀ ਨਾਇਸ਼ੀ (Nyishi)-ਭਾਸ਼ਾ ਦੀ ਫਿਲਮ ਬਣ ਕੇ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। Duyu Tabyo ਦੇ ਡਾਇਰੈਕਸ਼ਨ ਵਿੱਚ ਬਣੀ ਅਰੁਣਾਚਲ ਪ੍ਰਦੇਸ਼ ਦੀ ਇਹ ਸਾਇਕੋਲੌਜਿਕਲ ਥ੍ਰੀਲਰ ਫਿਲਮ ਫੈਸਟੀਵਲ ਵਿੱਚ ਵਰਲਡ ਪ੍ਰੀਮੀਅਰ ਲਈ ਵੀ ਚੁਣੀ ਗਈ ਹੈ। ਅਰੁਣਾਚਲ ਪ੍ਰਦੇਸ਼ ਦੇ ਇੱਕ ਦੂਰ-ਦੁਰਾਡੇ ਪਹਾੜੀ ਪਿੰਡ ਦੇ ਪਿਛੋਕੜ ‘ਤੇ ਅਧਾਰਿਤ ਇਹ ਫਿਲਮ ਇੱਕ ਪਿਤਾ ਦੀ ਕਹਾਣੀ ਰਾਹੀਂ ਜਨਜਾਤੀਯ ਯਾਦਾਂ, ਮਨੋਵਿਗਿਆਨਕ ਸਦਮਾ ਅਤੇ ਲੁਕੇ ਹੋਏ ਸੱਚ ਨੂੰ ਉਜਾਗਰ ਕਰਦੀ ਹੈ। ਆਪਣੀ ਛੋਟੀ ਬੇਟੀ ਨੂੰ ਗੁਆਉਣ ਤੋਂ ਬਾਅਦ ਉਹ ਪਿਤਾ ਅਪਰਾਧ-ਬੋਧ ਅਤੇ ਰਹੱਸਮਈ ਵਿਚਾਰਾਂ ਵਿੱਚ ਡੁੱਬ ਜਾਂਦਾ ਹੈ।

ਵਰਲਡ ਪ੍ਰੀਮੀਅਰ ਲਈ ਫੀਚਰ ਫਿਲਮਾਂ ਦੀ ਸੂਚੀ ਵਿੱਚ ਊਰੁਮ ਨਾਲ ਸੂਰਯਮੁਖੀ (ਸਨਫਲਾਵਰ) ਵੀ ਸ਼ਾਮਲ ਹੈ। ਅੰਤਰਾ ਜੀ.ਜੀ. ਚੌਧਰੀ ਦੇ ਡਾਇਰੈਕਸ਼ਨ ਵਿੱਚ ਬਣੀ ਇਹ ਅਸਮੀਆ ਫਿਲਮ ਇੱਕ ਡਰਾਮਾ ਹੈ। ਅੰਤਰਾ ਜੀ.ਜੀ. ਚੌਧਰੀ ਅਭਿਨੇਤਰੀ, ਡਾਇਰੈਕਟਰ ਅਤੇ ਥੀਏਟਰ ਨਾਲ ਜੁੜੇ ਕਲਾਕਾਰ ਹਨ। ਸ਼ਹਿਰੀ ਦ੍ਰਿਸ਼ ‘ਤੇ ਅਧਾਰਿਤ ਇਹ ਫਿਲਮ ਦੋ ਯੁਵਾ ਸਹਿਕਰਮੀਆਂ ਪੁਸ਼ਪਪਾਲ ਅਤੇ ਪ੍ਰਾਰਥਨਾ ਦਾ ਕਹਾਣੀ ਹੈ, ਜਿਨ੍ਹਾਂ ਦੇ ਵਿਚਕਾਰ ਸ਼ੁਰੂਆਤ ਵਿੱਚ ਦੁਸ਼ਮਣੀ ਰਹਿੰਦੀ ਹੈ, ਪਰ ਹੌਲੀ-ਹੌਲੀ ਇਹ ਦੋਸਤੀ ਅਤੇ ਪਿਆਰ ਵਿੱਚ ਬਦਲ ਜਾਂਦੀ ਹੈ। ਹਾਲਾਂਕਿ, ਪੈਸਿਆਂ ਨਾਲ ਭਰਿਆ ਇੱਕ ਗੁਆਚਿਆ ਹੋਇਆ ਬੈਗ ਮਿਲਣ 'ਤੇ ਉਨ੍ਹਾਂ ਦੇ ਸਾਹਮਣੇ ਕਈ ਅਜਿਹੀਆਂ ਅਚਾਨਕ ਨੈਤਿਕ ਦੁਚਿੱਤੀਆਂ ਖੜ੍ਹੀਆਂ ਹੋ ਜਾਂਦੀਆਂ ਹਨ, ਜੋ ਉਨ੍ਹਾਂ ਦੇ ਫੈਸਲਿਆਂ ਅਤੇ ਉਨ੍ਹਾਂ ਦੇ ਰਿਸ਼ਤਿਆਂ ਦੀ ਪ੍ਰੀਖਿਆ ਲੈਂਦੀਆਂ ਹਨ।

ਇੰਡੀਅਨ ਪੈਨੋਰਮਾ ਦੇ ਨੌਨ-ਫੀਚਰ ਫਿਲਮ ਸੈਕਸ਼ਨ ਵਿੱਚ ਅਸਾਮ ਅਤੇ ਮਿਜ਼ੋਰਮ ਦੀਆਂ ਦੋ ਵੱਖ-ਵੱਖ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਪੁਰਸਕਾਰ ਜੇਤੂ ਫਿਲਮਕਾਰ ਏਮੀ ਬਰੂਆ (Aimee Baruah) ਦੁਆਰਾ ਲਿਖਿਤ ਅਤੇ ਨਿਰਦੇਸ਼ਿਤ 30 ਮਿੰਟ ਦੀ ਅਸਮੀਆ ਡੌਕਿਊਮੈਂਟਰੀ ਰੈੱਡ ਕਾਰਪੇਟ ਟ੍ਰੈਡੀਸ਼ਨਲ ਹੈਂਡਲੂਮ ਕ੍ਰਾਫਟਸਮੈਨਸ਼ਿਪ ਦੀ ਸਮ੍ਰਿੱਧ ਵਿਰਾਸਤ ਨੂੰ ਦਰਸਾਉਂਦੀ ਹੈ। ਅਸਾਮ ਦੀ ਕਾਰਬੀ ਓਂਗਲੋਂਗ ਪਹਾੜੀਆਂ ਦੇ ਪਿਛੋਕੜ ‘ਤੇ ਬਣੀ ਇਹ ਫਿਲਮ ਡੋਨਕਾਮੋਕਾਮ ਪਿੰਡ ਦੀ ਇੱਕ ਕਾਰਬੀ ਬੁਣਕਰ ਦੀ ਅਸਧਾਰਣ ਯਾਤਰਾ ਨੂੰ ਦਰਸਾਉਂਦੀ ਹੈ। ਆਪਣੀ ਰਵਾਇਤੀ ਬੁਣਾਈ ਕਲਾ ਰਾਹੀਂ ਉਹ ਅੰਤਰਰਾਸ਼ਟਰੀ ਪਛਾਣ ਹਾਸਲ ਕਰਦੀ ਹੈ ਅਤੇ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ਤੱਕ ਪਹੁੰਚਦੀ ਹੈ। ਇਸ ਬੁਣਕਰ ਦੀ ਕਹਾਣੀ ਰਾਹੀਂ ਡੌਕਿਊਮੈਂਟਰੀ ਮੂਲ ਕਾਰੀਗਰਾਂ ਦੇ ਸੰਘਰਸ਼ ਅਤੇ ਉਨ੍ਹਾਂ ਦੇ ਦ੍ਰਿੜ੍ਹ ਇਰਾਦੇ, ਕਾਰਬੀ ਬੁਣਾਈ ਪਰੰਪਰਾ ਦੀ ਸਮ੍ਰਿੱਧੀ ਅਤੇ ਪੀੜ੍ਹੀਆਂ ਦੀਆਂ ਚੱਲ ਰਹੀਆਂ ਰਵਾਇਤੀ ਕਲਾਵਾਂ ਨੂੰ ਸੰਭਾਲ ਕੇ ਰੱਖਣ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।

ਨੌਨ-ਫੀਚਰ ਫਿਲਮ ਸੈਕਸ਼ਨ ਵਿੱਚ ਚੁਣੀ ਗਈ ਦੂਜੀ ਫਿਲਮ ‘ਚਲੋ ਇੰਡੀਆ ਵਿਦ ਐਰਿਕ ਜੀ-ਮਿਜ਼ੋਰਮ 48 ਮਿੰਟ ਦੀ ਅੰਗਰੇਜ਼ੀ ਡੌਕਿਊਮੈਂਟਰੀ ਹੈ, ਜਿਸ ਦਾ ਡਾਇਰੈਕਸ਼ਨ ਰਾਜਦੀਪ ਚੌਧਰੀ ਨੇ ਕੀਤਾ ਹੈ। ਇਹ ਫਿਲਮ ਬ੍ਰਿਟੇਨ ਦੇ ਸਾਬਕਾ ਸਾਂਸਦ ਅਤੇ ਇਤਿਹਾਸ ਦੇ ਟੀਚਰ ਐਰਿਕ ਓਲੇਰੈਂਸ਼ੋਅ (Eric Ollerenshaw-OBE) ਦੀ ਯਾਤਰਾ ‘ਤੇ ਅਧਾਰਿਤ ਹੈ, ਜੋ ਕਿ ਮਿਜ਼ੋਰਮ ਦੇ ਸਮਾਜਿਕ ਅਤੇ ਸੱਭਿਆਚਾਰਕ ਦ੍ਰਿਸ਼ ਨੂੰ ਨੇੜਿਓਂ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਫਿਲਮ ਵਿੱਚ ਰਾਜ ਦੀ ਉੱਚ ਸਾਖ਼ਰਤਾ ਦਰ, ਨਾਗਰਿਕ ਅਨੁਸ਼ਾਸਨ ਅਤੇ ਜੀਵੰਤ ਫੁੱਟਬਾਲ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਨਾਲ ਹੀ, ਇਸ ਵਿੱਚ ਵਪਾਰ, ਸਿੱਖਿਆ ਅਤੇ ਭਾਈਚਾਰਕ ਅਗਵਾਈ ਦੇ ਖੇਤਰ ਵਿੱਚ ਮਿਜ਼ੋ ਮਹਿਲਾਵਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ।
* * * * *
ਪੀਆਈਬੀ ਇੱਫੀ ਟੀਮ| ਰਜਿਤ ਚੰਦ੍ਰਨ / ਲੇਕਸ਼ਮੀ ਪ੍ਰਿਆ ਐੱਸ.ਐੱਸ/ ਬਿਬਿਨ ਐੱਸ. ਨਾਥ / ਦਰਸ਼ਨਾ ਰਾਣੇ/ਏਕੇ