ਸਿੱਖਿਆ ਮੰਤਰਾਲਾ
azadi ka amrit mahotsav

ਕਾਸ਼ੀ ਤਮਿਲ ਸੰਗਮਮ 5.0 ਦਾ ਆਯੋਜਨ 28 ਨਵੰਬਰ ਤੋਂ 12 ਦਸੰਬਰ, 2026 ਤੱਕ “ਤਿਰੁੱਕੁਰਲ ਪੇਇਲਵੋਮ-ਤਿਰੁੱਕੁਰਲ ਅਭਿਆਸ ਕਰੇਂ” ਥੀਮ ‘ਤੇ ਕੀਤਾ ਜਾਵੇਗਾ


ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕੇਟੀਐੱਸ 5.0 ਲਈ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ

Posted On: 22 OCT 2026 2:24PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਪੰਜਵੇ ਕਾਸ਼ੀ ਤਮਿਲ ਸੰਗਮਮ (ਕੇਟੀਐੱਸ 5.0) ਲਈ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ, ਜੋ 28 ਨਵੰਬਰ ਤੋਂ 12 ਦਸੰਬਰ, 2026 ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਤਮਿਲ ਨਾਡੂ ਅਤੇ ਕਾਸ਼ੀ, ਦੋ ਪ੍ਰਾਚੀਨ ਸਿੱਖਿਆ ਕੇਂਦਰਾਂ ਦਰਮਿਆਨ ਸਦੀਆਂ ਪੁਰਾਣੇ ਸੱਭਿਅਤਾਗਤ ਸਬੰਧਾਂ ਦਾ ਜਸ਼ਨ ਮਨਾਏਗਾ, ਉਨ੍ਹਾਂ ਨੂੰ ਮੁੜ ਸਥਾਪਿਤ ਕਰੇਗਾ ਅਤੇ ਮਜ਼ਬੂਤ ਕਰੇਗਾ, ਨਾਲ ਹੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਵੀ ਬਲ ਦੇਵੇਗਾ।

ਪ੍ਰੋਗਰਾਮ ਦੀ ਸ਼ੁਰੂਆਤ ਦੇ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਦੇਸ਼ ਵਿੱਚ ਇੱਕ ਮਜ਼ਬੂਤ ਸੱਭਿਆਚਾਰਕ ਏਕਤਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਆਪਣੀਆਂ ਧਾਰਮਿਕ ਪਰੰਪਰਾਵਾਂ ਦੇ ਤਹਿਤ ਕਾਸ਼ੀ ਅਤੇ ਰਾਮੇਸ਼ਵਰਮ ਦੀ ਯਾਤਰਾ ਕਰਦੇ ਹਨ, ਜੋ ਭਾਰਤ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦਰਮਿਆਨ ਡੂੰਘੇ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ, ਅਧਿਆਪਕਾਂ, ਲੇਖਕਾਂ, ਪੇਸ਼ੇਵਰਾਂ, ਖੇਤੀਬਾੜੀ ਮਾਹਰਾਂ, ਕਲਾਕਾਰਾਂ, ਮਹਿਲਾਵਾਂ ਅਤੇ ਅਧਿਆਤਮਕ ਵਿਦਵਾਨਾਂ ਨੂੰ ਇਕੱਠੇ ਲਿਆਵੇਗਾ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉੱਚ ਸਿੱਖਿਆ ਸੰਸਥਾਨਾਂ ਵਿੱਚ ਵਿਦਿਅਕ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਕਾਸ਼ੀ ਤਮਿਲ ਸੰਗਮਮ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ ਜਾ ਸਕੇ। ਕੇਂਦਰੀ ਮੰਤਰੀ ਨੇ ਦੁਹਰਾਇਆ ਕਿ ਕਾਸ਼ੀ ਤਮਿਲ ਸੰਗਮ ਨੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਸਾਂਝੀ ਸੱਭਿਅਤਾਗਤ ਵਿਰਾਸਤ ਦਾ ਜਸ਼ਨ ਮਨਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਪਹਿਲਾਂ ਕਾਸ਼ੀ ਤਮਿਲ ਸੰਗਮਮ 2022 ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਪਿਛਲੇ ਚਾਰ ਆਯੋਜਨਾਂ ਵਿੱਚ ਇਸ ਨੇ ਦੋਵਾਂ ਖੇਤਰਾਂ ਦਰਮਿਆਨ ਗਿਆਨ, ਭਾਸ਼ਾ, ਪਰੰਪਰਾਵਾਂ ਅਤੇ ਜੀਵਨ ਅਨੁਭਵਾਂ ਦੇ ਸਾਰਥਕ ਅਦਾਨ-ਪ੍ਰਦਾਨ ਨੂੰ ਪਹੁੰਚਯੋਗ ਬਣਾਇਆ ਹੈ। ਇਸ ਪ੍ਰੋਗਰਾਮ ਦਾ ਆਯੋਜਨ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੁਆਰਾ ਆਈਆਈਟੀ ਮਦਰਾਸ; ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ); ਸੈਂਟਰਲ ਇੰਸਟੀਟਿਊਟ ਆਫ਼ ਕਲਾਸੀਕਲ ਤਮਿਲ (ਸੀਆਈਸੀਟੀ), ਚੇੱਨਈ; ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਦੇ ਸੱਭਿਆਚਾਰ, ਰੇਲਵੇ, ਸਕੂਲ ਸਿੱਖਿਆ, ਟੂਰਿਜ਼ਮ, ਟੈਕਸਟਾਈਲ, ਫੂਡ ਪ੍ਰੋਸੈੱਸਿੰਗ ਉਦਯੋਗ, ਸੂਚਨਾ ਅਤੇ ਪ੍ਰਸਾਰਣ, ਕੌਸ਼ਲ ਵਿਕਾਸ ਅਤੇ ਉੱਦਮਤਾ ਆਦਿ ਵਿਭਾਗਾਂ/ਮੰਤਰਾਲਿਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।

2026 ਲਈ ਥੀਮ: “ਤਿਰੁੱਕੁਰਲ ਪੇਇਲਵੋਮ- ਤਿਰੁੱਕੁਰਲ ਅਭਿਆਸ ਕਰੇਂ”

ਕੇਟੀਐੱਸ 5.0 ਦਾ ਵਿਸ਼ਾ ਹੈ “ਤਿਰੁੱਕੁਰਲ ਪਾਇਲਵੋਮ- ਤਿਰੁੱਕੁਰਲ ਅਭਿਆਸ ਕਰੇਂ”। ਪੰਜਵੇਂ ਆਯੋਜਨ ਦਾ ਉਦੇਸ਼ ਤਮਿਲ ਦੇ ਕਲਾਸੀਕਲ ਟੈਕਸਟ ਤਿਰੁੱਕੁਰਲ ਦੀ ਸਦੀਵੀ ਨੈਤਿਕ ਸਿੱਖਿਆ ਨੂੰ ਦੇਸ਼ ਭਰ ਦੇ ਨੌਜਵਾਨਾਂ ਅਤੇ ਸਿਖਿਆਰਥੀਆਂ ਤੱਕ ਪਹੁੰਚਾਉਣਾ ਹੈ। ਵਿਦਿਅਕ ਗਤੀਵਿਧੀਆਂ, ਬਹੁਭਾਸ਼ੀ ਸੰਸਾਧਨਾਂ ਅਤੇ ਵਿਆਪਕ ਜਨਸੰਚਾਰ ਰਾਹੀਂ, ਇਹ ਪ੍ਰੋਗਰਾਮ ਪਾਠ ਵਿੱਚ ਨਿਹਿਤ ਯੂਨੀਵਰਸਲ ਕਦਰਾਂ-ਕੀਮਤਾਂ ਨੂੰ ਪੜ੍ਹਨ, ਸਮਝਣ ਅਤੇ ਰੋਜ਼ਾਨਾ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੋਤਸਾਹਿਤ ਕਰਨਾ ਚਾਹੁੰਦਾ ਹੈ।

 

ਭਾਗੀਦਾਰੀ ਅਤੇ ਯਾਤਰਾ ਪ੍ਰੋਗਰਾਮ

ਇਸ ਪ੍ਰੋਗਰਾਮ ਦੇ ਤਹਿਤ, ਤਮਿਲ ਨਾਡੂ ਤੋਂ ਲਗਭਗ 1,400 ਪ੍ਰਤੀਭਾਗੀ, ਜਿਨ੍ਹਾਂ ਨੂੰ ਲਗਭਗ 200-200 ਵਿਅਕਤੀਆਂ ਦੇ ਸੱਤ ਸਮੂਹਾਂ ਵਿੱਚ ਸੰਗਠਿਤ ਕੀਤਾ ਗਿਆ ਹੈ, ਅੱਠ ਦਿਨਾਂ ਯਾਤਰਾ ਕਰਨਗੇ। ਇਸ ਯਾਤਰਾ ਵਿੱਚ ਚਾਰ ਦਿਨ ਦੀ ਯਾਤਰਾ ਅਤੇ ਚਾਰ ਦਿਨ ਦੇ ਦੌਰੇ ਅਤੇ ਢਾਂਚਾਗਤ ਪ੍ਰੋਗਰਾਮ ਸ਼ਾਮਲ ਹੋਣਗੇ। ਯਾਤਰਾ ਪ੍ਰੋਗਰਾਮ ਵਿੱਚ ਵਾਰਾਣਸੀ, ਪ੍ਰਯਾਗਰਾਜ ਅਤੇ ਅਯੋਧਿਆ ਸ਼ਾਮਲ ਹਨ, ਜਿਨ੍ਹਾਂ ਵਿੱਚ ਸੱਭਿਆਚਾਰਕ, ਵਿਦਿਅਕ, ਵਿਸ਼ਾ-ਵਿਸ਼ੇਸ਼ ਅਤੇ ਅਧਿਆਤਮਕ ਗਤੀਵਿਧੀਆਂ ਹੋਣਗੀਆਂ। ਨੌਜਵਾਨਾਂ ਦੀ ਭਾਗੀਦਾਰੀ ‘ਤੇ ਜ਼ੋਰ ਦੇਣ ਨਾਲ ਨਵੀਂ ਪੀੜ੍ਹੀ ਭਾਰਤ ਦੀ ਕਲਾਸੀਕਲ ਗਿਆਨ ਪਰੰਪਰਾਵਾਂ ਨਾਲ ਸਾਰਥਕ ਤੌਰ ‘ਤੇ ਜੁੜ ਸਕਣਗੇ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਸਮਕਾਲੀ ਵਿਦਿਅਕ, ਵਪਾਰਕ ਅਤੇ ਸਮਾਜਿਕ ਜੀਵਨ ਵਿੱਚ ਅਪਣਾ ਸਕਣਗੇ।

ਰਜਿਸਟ੍ਰੇਸ਼ਨ ਵੇਰਵੇ

ਇੱਛੁਕ ਬਿਨੈਕਾਰ 22 ਅਕਤੂਬਰ, 2026 ਤੋਂ ਆਈਆਈਟੀ ਮਦਰਾਸ ਦੁਆਰਾ ਸੰਚਾਲਿਤ ਅਧਿਕਾਰਤ ਪੋਰਟਲ https://kashitamil.iitm.ac.in/ ਰਾਹੀਂ ਰਜਿਸਟ੍ਰੇਸ਼ਨ ਕਰ ਸਕਦੇ ਹਨ। ਪੋਰਟਲ ਸੱਤ ਸ਼੍ਰੇਣੀਆਂ: (i) ਵਿਦਿਆਰਥੀ, (ii) ਅਧਿਆਪਕ, (iii) ਲੇਖਕ ਅਤੇ ਮੀਡੀਆ ਪੇਸ਼ੇਵਰ, (iv) ਖੇਤੀਬਾੜੀ ਅਤੇ ਸਬੰਧਿਤ ਖੇਤਰ, (v) ਪੇਸ਼ੇਵਰ ਅਤੇ ਕਾਰੀਗਰ, (vi) ਮਹਿਲਾਵਾਂ ਅਤੇ (vii) ਅਧਿਆਤਮਕ ਗੁਰੂ ਦੇ ਤਹਿਤ 13 ਨਵੰਬਰ, 2026 ਤੱਕ ਐਪਲੀਕੇਸ਼ਨਾਂ ਸਵੀਕਾਰ ਕਰੇਗਾ।

ਕੇਟੀਐੱਸ 5.0 ਦੇ ਤਹਿਤ ਪ੍ਰਮੁੱਖ ਪਹਿਲਕਦਮੀਆਂ

  • ਦੇਸ਼ ਭਰ ਦੇ 1,000 ਉੱਚ ਸਿੱਖਿਆ ਸੰਸਥਾਨਾਂ ਰਾਹੀਂ ਇੱਕ ਰਾਸ਼ਟਰ-ਵਿਆਪੀ ਵਿਦਿਆਰਥੀ ਭਾਗੀਦਾਰੀ ਪ੍ਰੋਗਰਾਮ ਚਲਾਇਆ ਜਾਵੇਗਾ, ਜਿਸ ਦਾ ਉਦੇਸ਼ ਵੱਖ-ਵੱਖ ਵਿਦਿਅਕ ਵਿਸ਼ਿਆਂ ਅਤੇ ਭਾਸ਼ਾਈ ਪਿਛੋਕੜਾਂ ਦੇ ਵਿਦਿਆਰਥੀਆਂ ਦਰਮਿਆਨ ਤਿਰੁੱਕੁਰਲ ਦੀ ਵਿਆਪਕ ਸਮਝ ਨੂੰ ਹੁਲਾਰਾ ਦੇਣਾ ਹੈ। ਇਸ ਪਹਿਲ ਵਿੱਚ ਤਿਰੁੱਕੁਰਲ ਦੀਆਂ ਸਿੱਖਿਆਵਾਂ ਅਤੇ ਕਦਰਾਂ-ਕੀਮਤਾਂ ਦੇ ਵਿਆਪਕ ਪ੍ਰਸਾਰ ਲਈ ਢਾਂਚਾਗਤ ਅਧਿਐਨ, ਖੋਜ ਅਤੇ ਕੈਂਪਸ-ਅਧਾਰਿਤ ਗਤੀਵਿਧੀਆਂ ਸ਼ਾਮਲ ਹੋਣਗੀਆਂ। ਵਿਸਤ੍ਰਿਤ ਜਾਣਕਾਰੀ, ਸੈਂਟਰਲ ਇੰਸਟੀਟਿਊਟ ਆਫ਼ ਕਲਾਸੀਕਲ ਤਮਿਲ, ਚੇੱਨਈ ਦੇ ਪੋਰਟਲ www.kts.cict.in ‘ਤੇ ਉਪਲਬਧ ਹੈ।
  • ਤਮਿਲ ਨਾਡੂ ਦੇ ਤਿਰੁੱਕੁਰਲ ਮਾਹਰ ਵਾਰਾਣਸੀ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦਾ ਦੌਰਾ ਕਰਨਗੇ ਅਤੇ ਵਿਦਿਆਰਥੀਆਂ ਨੂੰ ਓਰੀਐਂਟੇਸ਼ਨ ਮੌਡਿਊਲ, ਇੰਟਰਐਕਟਿਵ ਸੈਸ਼ਨ, ਕੁਇਜ਼ ਆਦਿ ਰਾਹੀਂ ਇਸ ਗ੍ਰੰਥ ਦੀਆਂ ਮੂਲ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣਗੇ। ਨੈਸ਼ਨਲ ਬੁੱਕ ਟਰੱਸਟ, ਰਾਸ਼ਟਰੀਯ ਈ-ਪੁਸਤਕਾਲਯ ਦੇ ਸਹਿਯੋਗ ਨਾਲ, ਵਾਰਾਣਸੀ ਦੇ ਸਕੂਲਾਂ ਵਿੱਚ ਪੜ੍ਹਨ ਦੀਆਂ ਆਦਤਾਂ, ਕਹਾਣੀ ਸੁਣਾਉਣ ਅਤੇ ਰਚਨਾਤਮਕ ਗਤੀਵਿਧੀਆਂ ‘ਤੇ ਇੰਟਰਐਕਟਿਵ ਸੈਸ਼ਨ ਆਯੋਜਿਤ ਕਰੇਗਾ।
  • ਕੇਟੀਐੱਸ 5.0 ਤਕਨਾਲੋਜੀ ਦਾ ਲਾਭ ਚੁੱਕ ਕੇ ਤਿਰੁੱਕੁਰਲ ਦੀਆਂ ਸਿੱਖਿਆਵਾਂ ਨੂੰ ਪੂਰੇ ਭਾਰਤ ਵਿੱਚ ਵਿਆਪਕ ਦਰਸ਼ਕਾਂ ਤੱਕ ਪਹੁੰਚਾਏਗਾ।

ਸਿੱਖਿਆ ਮੰਤਰਾਲਾ ਤਮਿਲ ਨਾਡੂ ਦੇ ਯੋਗ ਬਿਨੈਕਾਰਾਂ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਾਸ਼ੀ ਤਮਿਲ ਸੰਗਮਮ 5.0 ਲਈ ਰਜਿਸਟ੍ਰੇਸ਼ਨ ਕਰਨ ਅਤੇ ਭਾਰਤ ਦੀ ਸੱਭਿਆਚਾਰਕ ਏਕਤਾ, ਭਾਸ਼ਾਈ ਵਿਭਿੰਨਤਾ ਅਤੇ ਸਾਂਝੀ ਸੱਭਿਅਤਾਗਤ ਵਿਰਾਸਤ ਦੇ ਇਸ ਉਤਸਵ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।

ਮੁੱਖ ਵੇਰਵੇ ਸੰਖੇਪ ਵਿੱਚ

 

ਵੇਰਵੇ

ਜਾਣਕਾਰੀ

ਰਜਿਸਟ੍ਰੇਸ਼ਨ ਪੋਰਟਲ

https://kashitamil.iitm.ac.in/

ਪੋਰਟਲ ‘ਤੇ ਰਜਿਸਟ੍ਰੇਸ਼ਨ ਸ਼ੁਰੂ

22 ਅਕਤੂਬਰ 2026

ਰਜਿਸਟ੍ਰੇਸ਼ਨ ਦੀ ਆਖਰੀ ਮਿਤੀ

13 ਨਵੰਬਰ 2026

ਪ੍ਰੋਗਰਾਮ ਦੀਆਂ ਤਾਰੀਖਾਂ

28 ਨਵੰਬਰ-12 ਦਸੰਬਰ 2026

ਟਿਕਾਣਾ

ਵਾਰਾਣਸੀ, ਪ੍ਰਯਾਗਰਾਜ, ਅਯੋਧਿਆ

ਥੀਮ

 “ਤਿਰੁੱਕੁਰਲ ਪੇਇਲਵੋਮ- ਤਿਰੁੱਕੁਰਲ ਅਭਿਆਸ ਕਰੇਂ”

ਭਾਗੀਦਾਰਾਂ ਦੀ ਗਿਣਤੀ

ਲਗਭਗ 1,400 (ਹਰੇਕ ਵਿੱਚ ਲਗਭਗ 200 ਦੇ 7 ਸਮੂਹ)

 

*****

ਆਰਆਰਟੀਐੱਨ/ਏਕੇ


(Release ID: 2327441) ਵਿਜ਼ੀਟਰ ਕਾਊਂਟਰ : 4