ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਾਪਾਨ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਪਤਨੀ ਸ਼੍ਰੀਮਤੀ ਅਕੀ ਆਬੇ ਨਾਲ ਮੁਲਾਕਾਤ ਕੀਤੀ

Posted On: 08 OCT 2026 6:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਪਤਨੀ ਸ਼੍ਰੀਮਤੀ ਅਕੀ ਆਬੇ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਨਾਲ ਉਨ੍ਹਾਂ ਦੇ ਅਟੁੱਟ ਜੁੜਾਅ ਲਈ ਡੂੰਘੀ ਸ਼ਲਾਘਾ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਸ਼ਿੰਜੋ ਆਬੇ ਨੂੰ ਇੱਕ ਪਿਆਰੇ ਮਿੱਤਰ ਅਤੇ ਦੂਰ-ਦਰਸ਼ੀ ਨੇਤਾ ਵਜੋਂ ਯਾਦ ਕੀਤਾ, ਜਿਨ੍ਹਾਂ ਨੇ ਭਾਰਤ-ਜਾਪਾਨ ਸਬੰਧਾਂ ਨੂੰ ਨਵੀਆਂ ਉੱਚਾਈਆਂ 'ਤੇ ਲੈ ਕੇ ਜਾਣ ਵਿੱਚ ਫੈਸਲਾਕੁਨ ਭੂਮਿਕਾ ਨਿਭਾਈ।

ਸ਼੍ਰੀ ਮੋਦੀ ਨੇ ਕਿਹਾ ਕਿ ਵਾਰਾਣਸੀ ਦੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿੱਚ ਆਬੇ ਮੈਮੋਰੀਅਲ ਕੌਰੀਡੋਰ ਦਾ ਉਦਘਾਟਨ ਭਾਰਤ-ਜਾਪਾਨ ਦੋਸਤੀ ਵਿੱਚ ਸ਼ਿੰਜੋ ਆਬੇ ਦੇ ਅਮਿੱਟ ਯੋਗਦਾਨ ਲਈ ਇੱਕ ਢੁਕਵੀਂ ਸ਼ਰਧਾਂਜਲੀ ਹੈ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:

"ਜਾਪਾਨ ਦੇ ਮਰਹੂਮ ਪੂਰਵ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਪਤਨੀ ਸ਼੍ਰੀਮਤੀ ਅਕੀ ਆਬੇ ਨਾਲ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਭਾਰਤ ਨਾਲ ਉਨ੍ਹਾਂ ਦੇ ਅਟੁੱਟ ਸਬੰਧਾਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਹਾਂ।

ਸ਼੍ਰੀ ਆਬੇ ਇੱਕ ਪਿਆਰੇ ਦੋਸਤ ਅਤੇ ਦੂਰ-ਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਭਾਰਤ-ਜਾਪਾਨ ਸਬੰਧਾਂ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਵਾਰਾਣਸੀ ਦੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਵਿੱਚ ਕੱਲ੍ਹ ਆਬੇ ਮੈਮੋਰੀਅਲ ਕੌਰੀਡੋਰ ਦਾ ਉਦਘਾਟਨ ਭਾਰਤ-ਜਾਪਾਨ ਦੋਸਤੀ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਹੈ।

 @akie_official"

************

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2321321) ਵਿਜ਼ੀਟਰ ਕਾਊਂਟਰ : 2