ਗ੍ਰਹਿ ਮੰਤਰਾਲਾ
azadi ka amrit mahotsav

ਭਾਰਤੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿੱਚ ਖੁਫੀਆ ਜਾਣਕਾਰੀ ਅਧਾਰਿਤ ਆਪ੍ਰੇਸ਼ਨ ਵਿੱਚ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਮੂਸਾ (ਉਰਫ ਆਸਿਫ ਫੌਜੀ) ਨੂੰ ਮਾਰ ਗਿਰਾਇਆ


ਸੁਰੱਖਿਆ ਬਲ ਲੰਬੇ ਸਮੇਂ ਤੋਂ ਮੂਸਾ ਦੇ ਪਿੱਛੇ ਸਨ, ਹਾਲ ਹੀ ਵਿੱਚ ਉਸ ਨੂੰ ਖਤਮ ਕਰਨ ਲਈ ਸਾਰੀਆਂ ਸਬੰਧਿਤ ਏਜੰਸੀਆਂ ਨਾਲ ਮਿਲ ਕੇ ਇੱਕ ਖਾਸ ਯੋਜਨਾ ਬਣਾਈ ਗਈ

ਭਾਰਤੀ ਸੁਰੱਖਿਆ ਬਲਾਂ ਦੁਆਰਾ ਮੂਸਾ ਨੂੰ ਮਾਰ ਗਿਰਾਇਆ ਜਾਣਾ ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲਸ਼ਕਰ ਦੇ ਨੈੱਟਵਰਕ ਲਈ ਇੱਕ ਬਹੁਤ ਵੱਡਾ ਝਟਕਾ ਹੈ

ਮੂਸਾ ਦੀ ਮੌਤ ਦੇ ਨਾਲ ਹੀ, 2022 ਤੋਂ J&K ਵਿੱਚ ਸਰਗਰਮ ਅਤੇ ਕਈ ਵੱਡੇ ਹਮਲਿਆਂ ਲਈ ਜ਼ਿੰਮੇਵਾਰ LeT ਦੇ ਚਾਰ ਸੀਨੀਅਰ ਕਮਾਂਡਰਾਂ ਦਾ ਪੂਰਾ ਸਮੂਹ ਖਤਮ ਹੋ ਗਿਆ ਹੈ

ਸੁਰੱਖਿਆ ਬਲਾਂ ਨੇ ਇਸ ਸਮੂਹ ਦੇ ਬਾਕੀ ਤਿੰਨ ਮੈਂਬਰਾਂ- ਜੁਨੈਦ ਭੱਟ, ਸੁਲੇਮਾਨ ਅਤੇ ਯਾਸੀਰ- ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਮਾਰ ਦਿੱਤਾ ਸੀ

ਮੂਸਾ ਨੂੰ ਖਤਮ ਕਰਨ ਲਈ ਹੋਏ ਮੁਕਾਬਲੇ, ਮਈ, 2026 ਵਿੱਚ ਸ਼ੁਰੂ ਹੋਏ ਅਤੇ ਲੰਬੇ ਸਮੇਂ ਤੋਂ ਚੱਲ ਰਹੇ ‘ਆਪ੍ਰੇਸ਼ਨ ਸ਼ੇਰੂਵਾਲੀ’ ਦਾ ਹਿੱਸਾ ਸਨ

Posted On: 30 SEP 2026 4:09PM by PIB Chandigarh

ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੁਰੱਖਿਆ ਬਲਾਂ ਦੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ,  ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਖਾਨਸਾਹਿਬ ਪੁਲਿਸ ਸਟੇਸ਼ਨ ਇਲਾਕੇ ਦੇ ਗੁਰਵਤਕਲਾਨ ਵਿੱਚ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਮੂਸਾ (ਉਰਫ ਆਸਿਫ ਫੌਜੀ) ਨੂੰ ਮਾਰ ਗਿਰਾਇਆ ਗਿਆ। ਸੁਰੱਖਿਆ ਬਲ ਲੰਬੇ ਸਮੇਂ ਤੋਂ ਮੂਸਾ ਦੀ ਭਾਲ ਵਿੱਚ ਸਨ। ਹਾਲ ਹੀ ਵਿੱਚ, ਉਸ ਦੇ ਮੂਵਮੈਂਟ ਅਤ ਮੌਜੂਦਗੀ ਬਾਰੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਮਿਲਣ ਤੋਂ ਬਾਅਦ, ਉਸ ਨੂੰ ਖਤਮ ਕਰਨ ਲਈ ਸਾਰੀਆਂ ਏਜੰਸੀਆਂ ਨਾਲ ਮਿਲ ਕੇ ਇੱਕ ਖਾਸ ਪਲਾਨ ਬਣਾਇਆ ਗਿਆ ਸੀ।

ਭਾਰਤੀ ਸੁਰੱਖਿਆ ਬਲਾਂ ਦੁਆਰਾ ਮੂਸਾ ਨੂੰ ਮਾਰ ਗਿਰਾਇਆ ਜਾਣਾ ਜੰਮੂ-ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲਸ਼ਕਰ ਦੇ ਨੈੱਟਵਰਕ ਲਈ ਇੱਕ ਬਹੁਤ ਵੱਡਾ ਝਟਕਾ ਸੀ। ਮੂਸਾ ਦੇ ਮਾਰੇ ਜਾਣ ਨਾਲ ਹੀ, 2022 ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਰਗਰਮ  LeT ਦੇ ਚਾਰ ਸੀਨੀਅਰ ਕਮਾਂਡਰਾਂ ਦਾ ਪੂਰਾ ਸਮੂਹ ਖਤਮ ਹੋ ਗਿਆ ਹੈ। ਇਹ ਕਮਾਂਡਰ ਕਈ ਸਨਸਨੀਖੇਜ਼ ਹਮਲਿਆਂ ਲਈ ਜ਼ਿੰਮੇਵਾਰ ਸਨ, ਜਿਵੇਂ ਹਾਲਨ ਹਮਲਾ (ਅਗਸਤ 2023), DKG ਹਮਲਾ (ਦਸੰਬਰ 2023), ਕੰਡੀ ਹਮਲਾ (ਮਈ 2023), ਸ਼ਾਹਸੀਤਾਰ ਹਮਲਾ (ਮਈ 2024), ਸ਼ਿਵ ਖੋਰੀ ਹਮਲਾ (ਜੂਨ 2024), ਗਗਨਗੀਰ ਹਮਲਾ (ਅਕਤੂਬਰ 2024), ਬੂਟਾਪਥਰੀ ਹਮਲਾ (ਅਕਤੂਬਰ 2024) ਅਤੇ ਬੈਸਰਣ ਹਮਲਾ (ਅਪ੍ਰੈਲ 2025)। ਇਸ ਗਰੁੱਪ ਦੇ ਬਾਕੀ ਤਿੰਨ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ: ਜੁਨੈਦ ਭੱਟ (3 ਦਸੰਬਰ 2024, ਦਾਚੀਗਾਮ), ਸੁਲੇਮਾਨ (28 ਜੁਲਾਈ 2025, ਆਪ੍ਰੇਸ਼ਨ ਮਹਾਦੇਵ) ਅਤੇ ਯਾਸਿਰ (4 ਸਤੰਬਰ 2026, ਆਪ੍ਰੇਸ਼ਨ ਅਸਧਰ)। ਮੂਸਾ ਨੂੰ ਖ਼ਤਮ ਕਰਨ ਲਈ ਹੋਇਆ ਇਹ ਐਨਕਾਊਂਟਰ ਇੱਕ ਲੰਬੇ ਆਪ੍ਰੇਸ਼ਨ ਦਾ ਹਿੱਸਾ ਸੀ।

ਪਿਛਲੇ ਕੁਝ ਵਰ੍ਹਿਆ  ਵਿੱਚ ਸਾਰੀਆਂ ਸੁਰੱਖਿਆ ਏਜੰਸੀਆਂ ਜਿਵੇਂ ਕਿ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫ਼ੌਜ ਅਤੇ CAPF ਇੱਕ ਆਪਸੀ ਤਾਲਮੇਲ ਬਣਾ ਕੇ ਅੱਤਵਾਦ-ਵਿਰੋਧੀ ਮੁਹਿੰਮਾਂ ਚਲਾ ਰਹੀਆਂ ਹਨ, ਜਿਸ ਦਾ ਇਹ ਸਕਾਰਾਤਮਕ ਨਤੀਜਾ ਹੈ।

*****

ਆਰਕੇ/ਆਰਆਰ/ਪੀਆਰ/ਪੀਐੱਸ /ਬਲਜੀਤ


(Release ID: 2317387) ਵਿਜ਼ੀਟਰ ਕਾਊਂਟਰ : 8