ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਸਥਿਤ ਸਾਬਰਮਤੀ ਰੇਲਵੇ ਸਟੇਸ਼ਨ ਤੋਂ 1472 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਦੀ ਪਹਿਲੀ LNG ਟ੍ਰੇਨ ਦੀ ਸ਼ੁਰੂਆਤ ਕੀਤੀ


ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਰਮਤੀ ਤੋਂ ਦੇਸ਼ ਨੂੰ ਪਹਿਲੀ LNG ਟ੍ਰੇਨ ਸਮਰਪਿਤ ਕਰਦੇ ਹੋਏ ਕਿਹਾ ਕਿ ਵਾਤਾਵਰਣ ਸੰਭਾਲ ਦੀ ਦਿਸ਼ਾ ਵਿੱਚ ਇਹ ਕਦਮ ਲਾਭਕਾਰੀ ਸਿੱਧ ਹੋਵੇਗਾ

ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰੇਲਵੇ ਵਿੱਚ ਅਨੇਕਾਂ ਨਵੀਆਂ ਸਹੂਲਤਾਂ ਆਈਆਂ ਅਤੇ ਇਸ ਨੂੰ ਆਧੁਨਿਕ ਬਣਾਇਆ ਗਿਆ; ਡੈਡੀਕੇਟਿਡ ਫਰੇਟ ਕੌਰੀਡੋਰ, ਰੈਪਿਡ ਰੇਲ ਸਿਸਟਮ ਅਤੇ ਪ੍ਰੀਮੀਅਮ ਸਟੇਸ਼ਨਾਂ ਦੀ ਸ਼ੁਰੂਆਤ ਹੋਈ

ਮੋਦੀ ਜੀ ਨੇ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਦਾ ਉਦਘਾਟਨ ਕਰਕੇ ਭਾਰਤ ਨੂੰ ਅਜਿਹੀ ਤਕਨਾਲੋਜੀ ਵਾਲੇ ਦੁਨੀਆ ਦੇ ਚਾਰ ਦੇਸ਼ਾਂ ਵਿੱਚ ਸ਼ਾਮਲ ਕੀਤਾ

​ਸਤਿਆਗ੍ਰਹਿ, ਸਾਦਾ ਜੀਵਨ, ਗ੍ਰਾਮੀਣ ਵਿਕਾਸ ਅਤੇ ਖਾਦੀ…ਇਨ੍ਹਾਂ ਸਾਰੇ ਪ੍ਰਯੋਗਾਂ ਨੂੰ ਜ਼ਮੀਨ ‘ਤੇ ਉਤਾਰਨ ਦੀ ਸ਼ੁਰੂਆਤ ਸਾਬਰਮਤੀ ਤੋਂ ਹੀ ਹੋਈ

ਮੁੰਬਈ ਤੋਂ ਵਡੋਦਰਾ ਤੱਕ ਪਹਿਲੀ ਲੌਂਗ ਹਾਲ ਡਬਲ ਸਟੈਕ ਕੰਟੇਨਰ ਟ੍ਰੇਨ ਦਾ ਸਫਲ ਟ੍ਰਾਇਲ ਸਾਡੀ ਢੋਆ-ਢੁਆਈ ਦੀ ਸਮਰੱਥਾ ਨੂੰ ਦੁੱਗਣਾ ਵਧਾਏਗਾ

ਮੋਦੀ ਜੀ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਸੰਕਲਪ ਦਾ ਨਤੀਜਾ ਹੈ ਕਿ ਹੁਣ ਦੇਸ਼ ਵਿੱਚ ਹੀ ਇੰਜਣ ਵਰਗੇ ਉਪਕਰਣਾਂ ਦਾ ਨਿਰਮਾਣ ਕਾਫ਼ੀ ਹੱਦ ਤੱਕ ਸੰਭਵ ਹੋਇਆ ਹੈ

ਰੇਲਵੇ ਵੱਲੋਂ ਡੀਜ਼ਲ ਦੀ ਖਪਤ 2015–16 ਵਿੱਚ 293 ਕਰੋੜ ਲੀਟਰ ਤੋਂ ਘਟ ਕੇ 2024–25 ਵਿੱਚ 108 ਕਰੋੜ ਲੀਟਰ ਰਹਿ ਗਈ ਹੈ

​ਮੋਦੀ ਸਰਕਾਰ ਵਿੱਚ 98% ਬਾਇਓ ਟਾਇਲਟ ਲੱਗੇ, LHB ਕੋਚਾਂ ਦੇ ਉਤਪਾਦਨ ਵਿੱਚ 57% ਅਤੇ ਲੋਕੋਮੋਟਿਵ ਉਤਪਾਦਨ ਸਮਰੱਥਾ ਵਿੱਚ 66% ਵਾਧਾ ਹੋਇਆ, ਉੱਥੇ ਹੀ ਰੇਲਵੇ ਸੁਰੱਖਿਆ ਦੇ ਬਜਟ ਵਿੱਚ 67% ਦਾ ਵਾਧਾ ਕੀਤਾ ਗਿਆ

​2014 ਤੋਂ ਪਹਿਲਾਂ ਰੇਲਵੇ ਦਾ ਬਿਜਲੀਕਰਣ ਸਿਰਫ਼ 30% ਸੀ, ਜੋ ਮੋਦੀ ਸਰਕਾਰ ਵਿੱਚ 99.6% ਹੋ ਗਿਆ, ਬਾਕੀ ਰਹਿੰਦੇ 0.4% ਨੂੰ ਵੀ ਅਸੀਂ ਜਲਦੀ ਹੀ ਪੂਰਾ ਕਰਾਂਗੇ

​ਪਿਛਲੀ ਸਰਕਾਰ ਨੇ 12 ਲੱਖ ਕਰੋੜ ਦੇ ਘਪਲਿਆਂ-ਘੋਟਾਲਿਆਂ ਤੋਂ ਇਲਾਵਾ ਕੁੱਝ ਨਹੀਂ ਕੀਤਾ, ਜਦਕਿ ਮੋਦੀ ਜੀ ‘ਤੇ 12 ਵਰ੍ਹਿਆ ਵਿੱਚ ਚਾਰ ਆਨੇ ਦਾ ਵੀ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਹੈ

ਗ੍ਰਹਿ ਮੰਤਰੀ ਨੇ ਰੇਲਵੇ ਲੋਕੋ ਇੰਜਣ ਦੇ ਰੱਖ-ਰਖਾਅ ਲਈ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ WAG-12 ਮੈਂਟੇਨੈਂਸ ਸ਼ੈੱਡ ਦਾ ਵੀ ਉਦਘਾਟਨ ਕੀਤਾ

​ਸਾਬਰਮਤੀ-ਕਲੋਲ-ਸਾਬਰਮਤੀ ਰੇਲਵੇ ਸੈਕਸ਼ਨ , ਅਹਿਮਦਾਬਾਦ-ਪਾਲਨਪੁਰ ਰੇਲਵੇ ਸੈਕਸ਼ਨ ਅਤੇ ਅਹਿਮਦਾਬਾਦ-ਸਾਮਾਖਿਆਲੀ ਰੇਲਵੇ ਸੈਕਸ਼ਨ ‘ਤੇ ‘ਕਵਚ’ ਅਤੇ ਸਾਬਰਮਤੀ-ਸਰਖੇਜ ਰੇਲ ਮਾਰਗ ਦੇ ਦੋਹਰੀਕਰਣ ਦੀ ਸ਼ੁਰੂਆਤ ਹੋਈ

Posted On: 27 SEP 2026 3:33PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਸਥਿਤ ਸਾਬਰਮਤੀ ਰੇਲਵੇ ਸਟੇਸ਼ਨ ਤੋਂ 1472 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਦੀ ਪਹਿਲੀ LNG ਟ੍ਰੇਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਰੇਲਵੇ ਲੋਕੋ ਇੰਜਣ ਦੇ ਰੱਖ-ਰਖਾਅ ਲਈ ਸ਼ੁਰੂ ਕੀਤੇ ਜਾ ਰਹੇ WAG-12 ਮੇਨਟੇਨੈਂਸ ਸ਼ੈੱਡ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਕਈ ਪ੍ਰਮੁੱਖ ਪਤਵੰਤੇ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਬਰਮਤੀ ਮੰਡਲ ਵਿੱਚ ਰੇਲਵੇ ਦੇ ਬਹੁਤ ਸਾਰੇ ਪ੍ਰੋਜੈਕਟ ਸ਼ੁਰੂ ਹੋਏ ਹਨ, ਜੋ ਵਾਤਾਵਰਣ, ਜਨ ਸੁਵਿਧਾ ਅਤੇ ਰੇਲ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਹੋਏ ਹਨ। ਸਤਿਆਗ੍ਰਹਿ, ਸਾਦਾ ਜੀਵਨ, ਗ੍ਰਾਮੀਣ ਵਿਕਾਸ ਅਤੇ ਖਾਦੀ ਵਰਗੇ ਸਾਰੇ ਪ੍ਰਯੋਗਾਂ ਨੂੰ ਜ਼ਮੀਨ ‘ਤੇ ਉਤਾਰਨ ਦੀ ਸ਼ੁਰੂਆਤ ਸਾਬਰਮਤੀ ਤੋਂ ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਸਾਬਰਮਤੀ ਰੇਲਵੇ ਸਟੇਸ਼ਨ ਹੁਣ ਕਾਫ਼ੀ ਵਿਕਸਿਤ ਹੋ ਚੁੱਕਾ ਹੈ, ਪਰ 1980 ਦੇ ਦਹਾਕੇ ਵਿੱਚ ਇੱਥੋਂ ਰਿਕਸ਼ਾ ਲੈਣ ਲਈ ਵੀ ਦੋ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਰੇਲ ਯਾਤਰੀਆਂ ਦੀ ਸੁਵਿਧਾ, ਸੁਰੱਖਿਆ ਅਤੇ ਕਨੈਕਟੀਵਿਟੀ ਦੇ ਨਜ਼ਰੀਏ ਤੋਂ ਸਾਬਰਮਤੀ ਰੇਲਵੇ ਸਟੇਸ਼ਨ ਵਿੱਚ ਆਮੂਲਚੁਲ ਬਦਲਾਅ ਆਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ 1472 ਕਰੋੜ ਰੁਪਏ ਦੀ ਲਾਗਤ ਨਾਲ ਅੱਜ ਹੋਏ ਉਦਘਾਟਨ ਅਤੇ ਨੀਂਹ ਪੱਥਰ ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਲਈ ਬਹੁਤ ਮਹੱਤਵਪੂਰਨ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ 700 ਕਰੋੜ ਰੁਪਏ ਦੀ ਲਾਗਤ ਨਾਲ ਇੱਥੇ ਰੇਲਵੇ ਲੋਕੋ ਇੰਜਣ ਦੇ ਰੱਖ-ਰਖਾਅ ਲਈ WAG-12 ਮੇਨਟੇਨੈਂਸ ਸ਼ੈੱਡ ਬਣਾਇਆ ਗਿਆ ਹੈ। 48 ਕਰੋੜ ਰੁਪਏ ਦੀ ਲਾਗਤ ਨਾਲ ਸੁਰੱਖਿਆ ਲਈ ਸਾਬਰਮਤੀ-ਕਲੋਲ-ਸਾਬਰਮਤੀ ਰੇਲਵੇ ਸੈਕਸ਼ਨ ‘ਤੇ ‘ਕਵਚ’ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ, ਅਹਿਮਦਾਬਾਦ-ਪਾਲਨਪੁਰ ਰੇਲਵੇ ਸੈਕਸ਼ਨ ਅਤੇ ਅਹਿਮਦਾਬਾਦ-ਸਾਮਾਖਿਆਲੀ ਰੇਲਵੇ ਸੈਕਸ਼ਨ ‘ਤੇ ‘ਕਵਚ’ ਅਤੇ ਸਾਬਰਮਤੀ-ਸਰਖੇਜ ਰੇਲ ਮਾਰਗ ਨੂੰ ਦੋਹਰੀਕਰਨ ਵਰਗੇ ਕਾਰਜ ਸ਼ੁਰੂ ਹੋਏ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ 12,000 ਹੌਰਸਪਾਵਰ ਦੀ ਟਵਿਨ-ਸੈਕਸ਼ਨ ਸਮਰੱਥਾ ਵਾਲੇ ਇੱਕ ਅਜਿਹੇ ਇੰਜਣ ਦੀ ਸ਼ੁਰੂਆਤ ਹੋਈ ਹੈ, ਜੋ ਇਕੱਲਾ ਹੀ ਲਗਭਗ 600 ਟਰੱਕਾਂ ਜਿੰਨਾ ਮਾਲ ਖਿੱਚ ਸਕਦਾ ਹੈ। ਪਹਿਲਾਂ ਦੋ ਲੋਕੋਮੋਟਿਵ ਲਗਾਉਣੇ ਪੈਂਦੇ ਸਨ, ਪਰ ਹੁਣ ਇੱਕ ਹੀ WAG-12 ਇਹ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਨੂੰ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪੜਾਅ ‘ਤੇ ਪਹੁੰਚਾਏਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ LNG ਨਾਲ ਚੱਲਣ ਵਾਲੀ ਟ੍ਰੇਨ ਦਾ ਵੀ ਉਦਘਾਟਨ ਹੋਇਆ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ  ਸੰਭਾਲ ਵਿੱਚ ਵੱਡਾ ਯੋਗਦਾਨ ਪਾਵੇਗੀ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰੇਲਵੇ ਵਿੱਚ ਕਈ ਨਵੀਆਂ ਸੁਵਿਧਾਵਾਂ ਆਈਆਂ ਅਤੇ ਇਸ ਨੂੰ ਆਧੁਨਿਕ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਮੁੰਬਈ ਸਥਿਤ ਜਵਾਹਰਲਾਲ ਨਹਿਰੂ ਪੋਰਟ ਟਰੱਸਟ (JNPT) ਤੋਂ ਵਡੋਦਰਾ ਤੱਕ ਪਹਿਲੀ ਡਬਲ-ਸਟੈਕ ਲੌਂਗ-ਹੌਲ ਕੰਟੇਨਰ ਟ੍ਰੇਨ ਦਾ ਸਫਲ ਟ੍ਰਾਇਲ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਾਲ ਢੋਆ-ਢੁਆਈ ਲਈ ਟ੍ਰੈਕ ਸੀਮਤ ਹਨ, ਪਰ ਡਬਲ ਡੈਕਰ ਮਾਲਗੱਡੀ ਦੀ ਇਹ ਕਲਪਨਾ ਸਫਲ ਹੋ ਜਾਵੇ ਤਾਂ ਢੋਣ ਦੀ ਸਮਰੱਥਾ ਲਗਭਗ ਦੁੱਗਣੀ ਹੋ ਜਾਵੇਗੀ ਅਤੇ ਹੁਣ 11,000 ਕਿਲੋਮੀਟਰ ਲੰਬਾ ਗਲਿਆਰਾ 4-ਲੇਨ ਨੈੱਟਵਰਕ ਵਿੱਚ ਬਦਲਿਆ ਜਾ ਰਿਹਾ ਹੈ, ਜਿਸ ਨਾਲ ਦਿੱਲੀ-ਹਾਵੜਾ ਅਤੇ ਦਿੱਲੀ-ਗੁਵਾਹਾਟੀ ਤੱਕ ਆਵਾਜਾਈ ਵਿੱਚ ਬਹੁਤ ਵੱਡੀ ਸੁਵਿਧਾ ਮਿਲੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡੈਡੀਕੇਟਿਡ ਫ੍ਰੇਟ ਕੌਰੀਡੋਰ, ਰੈਪਿਡ ਰੇਲ ਸਿਸਟਮ ਅਤੇ ਪ੍ਰੀਮੀਅਮ ਸਟੇਸ਼ਨਾਂ ਦੀ ਸ਼ੁਰੂਆਤ ਮੋਦੀ ਜੀ ਨੇ ਹੀ ਕੀਤੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਦਾ ਉਦਘਾਟਨ ਕਰਕੇ ਭਾਰਤ ਨੂੰ ਦੁਨੀਆ ਦੇ ਉਨ੍ਹਾਂ ਚਾਰ ਦੇਸ਼ਾਂ ਵਿੱਚ ਸ਼ਾਮਲ ਕਰ ਦਿੱਤਾ ਹੈ, ਜਿਨ੍ਹਾਂ ਕੋਲ ਇਹ ਤਕਨਾਲੋਜੀ ਹੈ। 97 ਪ੍ਰਤੀਸ਼ਤ ਬਾਇਓ-ਟਾਇਲਟ ਮੋਦੀ ਜੀ ਦੇ ਸ਼ਾਸਨ ਵਿੱਚ ਬਣੇ। ਐੱਲਐੱਚਬੀ (LHB) ਕੋਚਾਂ ਦਾ 87 ਪ੍ਰਤੀਸ਼ਤ ਉਤਪਾਦਨ ਭਾਰਤ ਵਿੱਚ ਮੋਦੀ ਜੀ ਦੇ ਸਮੇਂ ਹੋਇਆ। ਰੇਲਵੇ ਦਾ ਬਿਜਲੀਕਰਣ ਮੋਦੀ ਜੀ ਦੇ ਆਉਣ ਤੋਂ ਪਹਿਲਾਂ ਸਿਰਫ਼ 30 ਪ੍ਰਤੀਸ਼ਤ ਸੀ, ਬਾਕੀ 70 ਪ੍ਰਤੀਸ਼ਤ ਉਨ੍ਹਾਂ ਦੇ ਕਾਰਜਕਾਲ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿੱਚ ਰੇਲਵੇ ਸੁਰੱਖਿਆ ਬਜਟ ਵਿੱਚ 67 ਪ੍ਰਤੀਸ਼ਤ ਅਤੇ ਲੋਕੋਮੋਟਿਵ ਉਤਪਾਦਨ ਸਮਰੱਥਾ ਵਿੱਚ 66 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦਾ ਸੰਕਲਪ ਲਾਂਚ ਕੀਤਾ ਅਤੇ ਉਸੇ ਦਾ ਨਤੀਜਾ ਹੈ ਕਿ ਹੁਣ ਦੇਸ਼ ਵਿੱਚ ਹੀ ਇੰਜਣ ਵਰਗੇ ਉਪਕਰਣਾਂ ਦਾ ਨਿਰਮਾਣ ਬਹੁਤ ਹੱਦ ਤੱਕ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ 2015-16 ਵਿੱਚ ਰੇਲਵੇ 293 ਕਰੋੜ ਲੀਟਰ ਡੀਜ਼ਲ ਦੀ ਵਰਤੋਂ ਕਰਦੀ ਸੀ, ਪਰ 2024-25 ਵਿੱਚ ਇਹ ਘੱਟ ਕੇ 108 ਕਰੋੜ ਲੀਟਰ ਰਹਿ ਗਿਆ ਹੈ, ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ, ਜਿਸ ‘ਤੇ ਲੋਕਾਂ ਦਾ ਧਿਆਨ ਘੱਟ ਜਾਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਰੇਲ ਲਾਈਨਾਂ ਦਾ ਬਿਜਲੀਕਰਣ 2010-11 ਵਿੱਚ ਸਾਲ ਭਰ ਵਿੱਚ ਸਿਰਫ਼ 75 ਕਿਲੋਮੀਟਰ ਹੁੰਦਾ ਸੀ, ਜਦੋਂ ਕਿ 2023-24 ਵਿੱਚ ਇੱਕ ਹੀ ਸਾਲ ਵਿੱਚ 7,188 ਕਿਲੋਮੀਟਰ ਬਿਜਲੀਕਰਣ ਹੋਇਆ। ਉਨ੍ਹਾਂ ਕਿਹਾ ਕਿ ਰੇਲਵੇ ਦਾ 99.6 ਪ੍ਰਤੀਸ਼ਤ ਬਿਜਲੀਕਰਣ ਹੋ ਚੁੱਕਾ ਹੈ ਅਤੇ ਬਾਕੀ ਬਚੇ 0.4 ਪ੍ਰਤੀਸ਼ਤ ਨੂੰ ਵੀ ਅਸੀਂ ਜਲਦੀ ਹੀ ਪੂਰਾ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਰੇਲਵੇ ਦਾ ਚੀਨ ਵਿੱਚ 92 ਪ੍ਰਤੀਸ਼ਤ, ਸਪੇਨ ਵਿੱਚ 68 ਪ੍ਰਤੀਸ਼ਤ, ਫਰਾਂਸ ਵਿੱਚ 60 ਪ੍ਰਤੀਸ਼ਤ ਅਤੇ ਬ੍ਰਿਟੇਨ ਵਰਗੇ ਛੋਟੇ ਦੇਸ਼ ਵਿੱਚ 49 ਪ੍ਰਤੀਸ਼ਤ ਬਿਜਲੀਕਰਣ ਹੋਇਆ ਹੈ। ਭਾਰਤ 100 ਪ੍ਰਤੀਸ਼ਤ ਹਾਸਲ ਕਰਕੇ ਇਨ੍ਹਾਂ ਦੇਸ਼ਾਂ ਤੋਂ ਅੱਗੇ ਲੰਘ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਿਰਫ਼ ਸਵੀਡਨ ਵਿੱਚ ਹੀ 100 ਪ੍ਰਤੀਸ਼ਤ ਬਿਜਲੀਕਰਣ ਹੋਇਆ ਹੈ, ਪਰ ਸਵੀਡਨ ਅਤੇ ਭਾਰਤ ਦੀ ਰੇਲ ਲਾਈਨ ਵਿੱਚ ਲਗਭਗ 10 ਗੁਣਾ ਦਾ ਅੰਤਰ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰੇਲਵੇ ਦੇ ਬਜਟ ਦੇ ਮਾਮਲੇ ਵਿੱਚ ਜੇਕਰ ਗੁਜਰਾਤ ਦੀ ਉਦਾਹਰਣ ਦਿੱਤੀ ਜਾਵੇ ਤਾਂ 2009 ਤੋਂ 2014 ਤੱਕ ਰੇਲ ਬਜਟ ਮਹਿਜ਼ 589 ਕਰੋੜ ਰੁਪਏ ਸੀ। ਇਸ ਦੇ ਉਲਟ, ਸਿਰਫ਼ 2026-27 ਦਾ ਇੱਕ ਸਾਲ ਦਾ ਬਜਟ 17,366 ਕਰੋੜ ਰੁਪਏ ਹੈ। ਵਿਕਾਸ ਦਾ ਇਹ ਅੰਤਰ ਸਾਫ਼ ਦਿਸਦਾ ਹੈ। ਉਨ੍ਹਾਂ ਕਿਹਾ ਕਿ ਫ਼ਜ਼ੂਲ ਦੀਆਂ ਗੱਲਾਂ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਦੇਸ਼ ਦੀ ਜਨਤਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਅੰਕੜਿਆਂ ਨਾਲ ਚਰਚਾ ਕਰਨ। ਸ਼੍ਰੀ ਸ਼ਾਹ ਨੇ ਵਿਰੋਧੀ ਧਿਰ ਤੋਂ ਸਵਾਲ ਕੀਤਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਕੀ ਕੀਤਾ ਸੀ। ਉਨ੍ਹਾਂ ਕਿਹਾ ਕਿ 10 ਵਰ੍ਹਿਆ ਵਿੱਚ 12 ਲੱਖ ਕਰੋੜ ਦੇ ਘੋਟਾਲਿਆਂ,ਗੜਬੜੀਆਂ ਅਤੇ ਭ੍ਰਿਸ਼ਟਾਚਾਰ  ਤੋਂ ਇਲਾਵਾ ਵਿਰੋਧੀ ਧਿਰ ਨੇ ਕੁਝ ਨਹੀਂ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ‘ਤੇ 12 ਵਰ੍ਹਿਆ  ਵਿੱਚ ਚਾਰ ਆਨੇ ਦੇ ਭ੍ਰਿਸ਼ਟਾਚਾਰ ਦਾ ਵੀ ਇਲਜ਼ਾਮ ਕੋਈ ਨਹੀਂ ਲਗਾ ਸਕਿਆ।

***************

 

ਆਰਕੇ/ਆਰਆਰ/ਪੀਆਰ/ਪੀਐੱਸ


(Release ID: 2315904) ਵਿਜ਼ੀਟਰ ਕਾਊਂਟਰ : 3