ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਇੰਤਜ਼ਾਰ ਦੀ ਘੜੀ ਖ਼ਤਮ ਹੋ ਗਈ: 72ਵੇਂ ਰਾਸ਼ਟਰੀ ਫ਼ਿਲਮ ਐਵਾਰਡ 22 ਸਤੰਬਰ ਨੂੰ ਭਾਰਤੀ ਸਿਨੇਮਾ ਦੇ ਸਰਵੋਤਮ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਤਿਆਰ


ਦਿੱਲੀ ਤੋਂ ਏਕਤਾ ਨਗਰ ਤੱਕ: 72ਵੇਂ ਰਾਸ਼ਟਰੀ ਫ਼ਿਲਮ ਐਵਾਰਡਾਂ ਨੇ ਰਾਜਾਂ ਵਿੱਚ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਕੀਤੀ

ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਅਨੰਤ ਨਾਗ ਨੂੰ 2024 ਦਾ ਦਾਦਾ ਸਾਹੇਬ ਫਾਲਕੇ ਐਵਾਰਡ

ਸਰਵੋਤਮ ਫ਼ੀਚਰ ਫ਼ਿਲਮ ਤੋਂ ਲੈ ਕੇ ਸਰਵੋਤਮ ਅਦਾਕਾਰ ਅਤੇ ਸਰਵੋਤਮ ਅਦਾਕਾਰਾ ਤੱਕ, ਸ਼ਾਨਦਾਰ ਸਿਨੇਮਾਈ ਉਪਲਬਧੀਆਂ ਨੂੰ ਪ੍ਰਮੁੱਖਤਾ

Posted On: 21 SEP 2026 3:10PM by PIB Chandigarh

ਮੰਚ ਤਿਆਰ ਹੈ, ਬੱਤੀਆਂ ਜਗ ਰਹੀਆਂ ਹਨ ਅਤੇ ਭਾਰਤੀ ਸਿਨੇਮਾ ਦੇ ਸਰਵੋਤਮ ਕਲਾਕਾਰਾਂ  ‘ਤੇ ਅਲਖ ਜਗਣ ਵਾਲਾ ਹੈ। 22 ਸਤੰਬਰ, 2026 ਨੂੰ ਗੁਜਰਾਤ ਦੇ ਕੇਵੜੀਆ ਸਥਿਤ ਏਕਤਾ ਨਗਰ ਵਿੱਚ ਆਯੋਜਿਤ ਹੋਣ ਵਾਲੇ 72ਵੇਂ ਰਾਸ਼ਟਰੀ ਫ਼ਿਲਮ ਐਵਾਰਡਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਉਪਲਬਧੀਆਂ ਨੂੰ ਮਾਨਤਾ ਦੇਣ ਲਈ ਰਾਸ਼ਟਰਪਤੀ ਸਾਲ 2024 ਲਈ ਇਨ੍ਹਾਂ ਵੱਕਾਰੀ ਐਵਾਰਡਸ  ਪ੍ਰਦਾਨ ਕੀਤੇ ਜਾਣਗੇ।

ਰਾਸ਼ਟਰੀ ਫ਼ਿਲਮ ਐਵਾਰਡ ਭਾਰਤੀ ਸਿਨੇਮਾ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਹਨ। 1954 ਵਿੱਚ ਸਥਾਪਿਤ ਇਹ ਐਵਾਰਡ ਫ਼ੀਚਰ ਫ਼ਿਲਮਾਂ, ਗ਼ੈਰ-ਫ਼ੀਚਰ ਫ਼ਿਲਮਾਂ ਅਤੇ ਸਿਨੇਮਾ ‘ਤੇ ਲਿਖਤ ਦੇ ਖੇਤਰ ਵਿੱਚ ਉੱਤਮਤਾ ਨੂੰ ਮਾਨਤਾ ਦਿੰਦੇ ਹਨ ਅਤੇ ਇਸ ਵਿੱਚ ਭਾਸ਼ਾਵਾਂ, ਖੇਤਰਾਂ ਅਤੇ ਫ਼ਿਲਮ ਨਿਰਮਾਣ ਦੇ ਵੱਖ-ਵੱਖ ਰੂਪਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਦਾਦਾ ਸਾਹੇਬ ਫਾਲਕੇ ਐਵਾਰਡ

ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਵਰ੍ਹੇ 2024 ਦਾ ਦਾਦਾ ਸਾਹੇਬ ਫਾਲਕੇ ਐਵਾਰਡ ਦਿੱਗਜ ਅਦਾਕਾਰ ਅਨੰਤ ਨਾਗ ਨੂੰ ਪ੍ਰਦਾਨ ਕੀਤਾ ਜਾਵੇਗਾ। ਰਾਸ਼ਟਰਪਤੀ 22 ਸਤੰਬਰ, 2026 ਨੂੰ 72ਵੇਂ ਰਾਸ਼ਟਰੀ ਫ਼ਿਲਮ ਐਵਾਰਡ ਸਮਾਰੋਹ ਵਿੱਚ ਉਨ੍ਹਾਂ ਨੂੰ ਇਹ ਵੱਕਾਰੀ ਐਵਾਰਡ ਪ੍ਰਦਾਨ ਕਰਨਗੇ।

ਪੰਜ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਅਨੰਤ ਨਾਗ ਨੇ ਆਪਣੇ ਵਿਭਿੰਨ ਅਦਾਕਾਰੀ ਰਾਹੀਂ ਕੰਨੜ ਅਤੇ ਭਾਰਤੀ ਸਿਨੇਮਾ ਵਿੱਚ ਅਮਿੱਟ ਯੋਗਦਾਨ ਦਿੱਤਾ ਹੈ।

ਇਹ ਸਨਮਾਨ ਉਨ੍ਹਾਂ ਦੀ ਸ਼ਾਨਦਾਰ ਕਲਾਤਮਕ ਯਾਤਰਾ ਅਤੇ ਭਾਰਤੀ ਸਿਨੇਮਾ ਦੀ ਸਮ੍ਰਿੱਧ ਵਿਰਾਸਤ ਵਿੱਚ ਉਨ੍ਹਾਂ ਦੇ ਟਿਕਾਊ ਯੋਗਦਾਨ ਨੂੰ ਦਰਸਾਉਂਦਾ ਹੈ।

 

ਭਾਰਤੀ ਸਿਨੇਮਾ ਦੇ ਸਰਬਸ਼੍ਰੇਸ਼ਠ ਨੂੰ ਸਮਰਪਿਤ

72ਵੇਂ ਰਾਸ਼ਟਰੀ ਫ਼ਿਲਮ ਐਵਾਰਡਾਂ ਵਿੱਚ ਦੇਸ਼ ਭਰ ਦੀਆਂ ਕੁਝ ਬਿਹਤਰੀਨ ਫ਼ਿਲਮਾਂ, ਪ੍ਰਦਰਸ਼ਨਾਂ ਅਤੇ ਰਚਨਾਤਮਕ ਪ੍ਰਤਿਭਾਵਾਂ ਨੂੰ ਇੱਕਠਾ ਕੀਤਾ ਜਾਵੇਗਾ।

'ਆਰਟੀਕਲ 370' ਨੂੰ ਸਰਵੋਤਮ ਫ਼ੀਚਰ ਫ਼ਿਲਮ ਐਲਾਨ ਕੀਤਾ ਗਿਆ ਹੈ, ਜਦੋਂ ਕਿ 'ਭੰਗਾਰ' ਨੂੰ ਸਰਵੋਤਮ ਗ਼ੈਰ-ਫ਼ੀਚਰ ਫ਼ਿਲਮ ਅਤੇ 'ਰਾਮ-ਨਾਮੀ' ਨੂੰ ਸਰਵੋਤਮ ਡਾਕਿਊਮੈਂਟਰੀ ਵਜੋਂ ਚੁਣਿਆ ਗਿਆ ਹੈ।

ਅਦਾਕਾਰੀ ਦੀਆਂ ਸ਼੍ਰੇਣੀਆਂ ਵਿੱਚ, 'ਬ੍ਰਹਮਯੁਗਮ' ਲਈ ਮਮੂਟੀ ਅਤੇ 'ਚੰਦੂ ਚੈਂਪੀਅਨ' ਲਈ ਕਾਰਤਿਕ ਆਰੀਅਨ ਨੂੰ ਸਰਵੋਤਮ ਅਦਾਕਾਰ ਵਜੋਂ ਚੁਣਿਆ ਗਿਆ ਹੈ, ਜਦੋਂ ਕਿ 'ਆਰਟੀਕਲ 370' ਲਈ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ ਮਿਲੇਗਾ।

ਰਣਦੀਪ ਹੁੱਡਾ ਨੂੰ ਫ਼ਿਲਮ 'ਸਵਤੰਤਰ ਵੀਰ ਸਾਵਰਕਰ' ਲਈ ਸਰਵੋਤਮ ਨਵ-ਉਭਰਦੇ ਡਾਇਰੈਕਟਰ ਵਜੋਂ ਚੁਣਿਆ ਗਿਆ ਹੈ।

ਭਾਰਤੀ ਸਿਨੇਮਾ ਦੀ ਵਿਭਿੰਨਤਾ ਅਤੇ ਸਮ੍ਰਿੱਧੀ ਨੂੰ ਦਰਸਾਉਂਦੇ ਹੋਏ, ਕਈ ਹੋਰ ਫ਼ਿਲਮਾਂ ਅਤੇ ਕਲਾਕਾਰਾਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ।

'ਕਲਕੀ 2898 ਏਡੀ, 'ਆਮਰਨ', 'ਪੁਸ਼ਪਾ: ਦ ਰੂਲ ਪਾਰਟ-02', 'ਭੂਲ ਭੁਲਈਆ 3' ਅਤੇ 'ਸਤ੍ਰੀ 2' ਸਮੇਤ ਕਈ ਫ਼ਿਲਮਾਂ ਨੂੰ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨ ਪ੍ਰਾਪਤ ਹੋਵੇਗਾ।

  ਪੁਰਸਕਾਰ ਜੇਤੂਆਂ ਅਤੇ ਨਿਰਣਾਇਕ ਮੰਡਲ ਦੀ ਪੂਰੀ ਸੂਚੀ ਦੇਖੋ  

ਪੂਰੇ ਭਾਰਤ ਲਈ ਉਤਸਵ

72ਵੇਂ ਰਾਸ਼ਟਰੀ ਫ਼ਿਲਮ ਐਵਾਰਡ ਭਾਰਤੀ ਸਿਨੇਮਾ ਦੇ ਉਤਸਵ ਵਿੱਚ ਇੱਕ ਨਵਾਂ ਅਧਿਆਏ ਵੀ ਜੋੜ ਰਹੇ ਹਨ। ਇਹ ਸਮਾਰੋਹ ਗੁਜਰਾਤ ਦੇ ਏਕਤਾ ਨਗਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਸ਼ਟਰੀ ਫ਼ਿਲਮ ਐਵਾਰਡਾਂ ਦਾ ਦਾਇਰਾ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਤੱਕ ਫੈਲ ਰਿਹਾ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਉਣ ਵਾਲੇ ਵਰ੍ਹਿਆਂ ਵਿੱਚ ਰਾਸ਼ਟਰੀ ਫ਼ਿਲਮ ਐਵਾਰਡਾਂ ਦਾ ਉਤਸਵ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। ਇਸ ਪਹਿਲਕਦਮੀ ਨਾਲ ਭਾਰਤੀ ਸਿਨੇਮਾ ਦਾ ਉਤਸਵ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਕਰੀਬ ਆਵੇਗਾ ਅਤੇ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਸਿਨੇਮਾਈ ਵਿਭਿੰਨਤਾ ਦਾ ਪ੍ਰਦਰਸ਼ਨ ਹੋਵੇਗਾ।

ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਮੰਚ ਤਿਆਰ ਹੈ, ਹੁਣ ਸਾਰਿਆਂ ਦੀਆਂ ਨਜ਼ਰਾਂ 22 ਸਤੰਬਰ, 2026 'ਤੇ ਟਿਕੀਆਂ ਹਨ, ਜਦੋਂ ਫ਼ਿਲਮ ਨਿਰਮਾਤਾ, ਅਦਾਕਾਰ, ਟੈਕਨੀਸ਼ੀਅਨ ਅਤੇ ਭਾਰਤੀ ਫ਼ਿਲਮ ਜਗਤ ਦੇ ਹੋਰ ਮੈਂਬਰ 72ਵੇਂ ਰਾਸ਼ਟਰੀ ਫ਼ਿਲਮ ਐਵਾਰਡਾਂ ਲਈ ਏਕਤਾ ਨਗਰ ਵਿੱਚ ਇਕੱਠੇ ਹੋਣਗੇ।

ਮੰਚ ਤਿਆਰ ਹੈ। ਸਿਤਾਰੇ ਤਿਆਰ ਹਨ। ਭਾਰਤੀ ਸਿਨੇਮਾ ਜਸ਼ਨ ਮਨਾਉਣ ਲਈ ਤਿਆਰ ਹੈ।

******

ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਾਦਰਸ਼ਨੀ/ਏਕੇ


(Release ID: 2313295) ਵਿਜ਼ੀਟਰ ਕਾਊਂਟਰ : 4