ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਮੁੱਖ ਸੀਈਓਜ਼ ਨਾਲ ਸੈਮੀਕੰਡਕਟਰ ਗੋਲਮੇਜ਼ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ ਮੀਟਿੰਗ ਵਿੱਚ ਮੌਜੂਦ ਸਾਰੇ ਸੀਈਓਜ਼ ਨੂੰ ਭਾਰਤ ਦੇ ਸੈਮੀਕੰਡਕਟਰ ਨਾਲ ਜੁੜੇ ਵਿਕਾਸ ਦੇ ਅਗਲੇ ਪੜਾਅ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਦੀ ਤਾਕੀਦ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਸ਼ੁਰੂ ਤੋਂ ਹੀ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਣਾ ਚਾਹੀਦਾ ਹੈ

ਪ੍ਰਧਾਨ ਮੰਤਰੀ ਨੇ ਇੱਕ ਭਰੋਸੇਮੰਦ ਅਤੇ ਜਵਾਬਦੇਹੀ ਨੀਤੀਗਤ ਮਾਹੌਲ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ

ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਦੇ ਮੁਖੀਆਂ ਨੂੰ ਨੀਤੀਗਤ ਅਤੇ ਪ੍ਰਸ਼ਾਸਕੀ ਉਪਾਵਾਂ ਬਾਰੇ ਸੁਝਾਅ ਦੇਣ ਲਈ ਸੱਦਾ ਦਿੱਤਾ

ਮੀਟਿੰਗ ਵਿੱਚ ਮੌਜੂਦ ਸਾਰੇ ਸੀਈਓਜ਼ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ

ਸਾਰੇ ਸੀਈਓਜ਼ ਨੇ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਸਮਰੱਥਾਵਾਂ ਵਿਕਸਤ ਕਰਨ ਦੀ ਭਾਰਤ ਦੀ ਸਮਰੱਥਾ ’ਤੇ ਭਰੋਸਾ ਜਤਾਇਆ

Posted On: 16 SEP 2026 7:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੇਵਾ ਤੀਰਥ ਵਿਖੇ ਪ੍ਰਮੁੱਖ ਸੀਈਓਜ਼ ਨਾਲ ਸੈਮੀਕੰਡਕਟਰ ਗੋਲਮੇਜ਼ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨੇ ਭਾਰਤ ਦੇ ਤਕਨਾਲੋਜੀ ਭਵਿੱਖ ਨੂੰ ਆਕਾਰ ਦੇਣ ਵਿੱਚ ਸਰਕਾਰ ਅਤੇ ਸੈਮੀਕੰਡਕਟਰ ਉਦਯੋਗ ਵਿਚਕਾਰ ਨੇੜਲੇ ਸਹਿਯੋਗ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਤਿਭਾ, ਤਕਨਾਲੋਜੀ ਨੂੰ ਅਪਣਾਉਣ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਭਾਰਤ ਦੀ ਠੋਸ ਨੀਂਹ ਦਾ ਜ਼ਿਕਰ ਕੀਤਾ ਅਤੇ ਹੁਨਰ ਵਿਕਾਸ, ਨਵੀਨਤਾ ਅਤੇ ਏਆਈ ਤੇ ਕਵਾਂਟਮ ਕੰਪਿਊਟਿੰਗ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਉਦਯੋਗ ਜਗਤ ਦੀ ਵਿਆਪਕ ਭਾਗੀਦਾਰੀ ਦਾ ਸੱਦਾ ਦਿੱਤਾ। ਏਆਈ ਦੇ ਖੇਤਰ ਵਿੱਚ ਇੱਕ ਕਰੋੜ ਲੋਕਾਂ ਨੂੰ ਸਿਖਲਾਈ ਦੇਣ ਦੇ ਟੀਚੇ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਭਾਰਤ ਦਾ ਪ੍ਰਤਿਭਾ ਭੰਡਾਰ, ਗਲੋਬਲ ਪੱਧਰ ਦੇ ਉਦਯੋਗ ਜਗਤ ਦੇ ਮੁਖੀਆਂ ਦੇ ਤਜਰਬਿਆਂ ਅਤੇ ਸਮਰੱਥਾਵਾਂ ਨਾਲ ਜੁੜ ਕੇ ਵਿਆਪਕ ਪੈਮਾਨੇ ’ਤੇ ਮੌਕਿਆਂ ਦੀ ਸਿਰਜਣ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰ ਵਿੱਚ ਸ਼ੁਰੂ ਤੋਂ ਹੀ ਅਗਵਾਈ ਵਾਲੀ ਭੂਮਿਕਾ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸੈਮੀਕੰਡਕਟਰ ਦੇ ਖੇਤਰ ਵਿੱਚ ਹੋਈ ਮਹੱਤਵਪੂਰਨ ਤਰੱਕੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਦਾ ਈਕੋਸਿਸਟਮ ਹੁਣ ਸ਼ੁਰੂਆਤੀ ਯਤਨਾਂ ਤੋਂ ਅੱਗੇ ਵਧ ਕੇ ਵੱਡੇ ਪੈਮਾਨੇ ਅਤੇ ਵੱਧ ਮੌਕਿਆਂ ਵਾਲੇ ਪੜਾਅ ਵੱਲ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇੱਕ ਭਰੋਸੇਮੰਦ ਅਤੇ ਜਵਾਬਦੇਹੀ ਨੀਤੀਗਤ ਮਾਹੌਲ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ। ਨਾਲ ਹੀ, ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੀਤੀਆਂ ਵਿੱਚ ਤਕਨੀਕੀ ਤਰੱਕੀ ਅਤੇ ਸਬੰਧਿਤ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਰੂਪ ਬਦਲਾਅ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਉਦਯੋਗ ਜਗਤ ਦੇ ਮੁਖੀਆਂ ਨੂੰ ਨੀਤੀਗਤ ਅਤੇ ਪ੍ਰਸ਼ਾਸਕੀ ਉਪਾਵਾਂ ਬਾਰੇ ਸੁਝਾਅ ਦੇਣ ਲਈ ਸੱਦਾ ਦਿੱਤਾ ਅਤੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਇਸ ਸੈਕਟਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਉਨ੍ਹਾਂ ਦੇ ਸੁਝਾਵਾਂ ’ਤੇ ਯੋਗ ਰੂਪ ਵਿੱਚ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਉਦਯੋਗ ਜਗਤ ਦੇ ਮੁਖੀਆਂ ਨੂੰ ਭਾਰਤ ਦੇ ਸੈਮੀਕੰਡਕਟਰ ਨਾਲ ਜੁੜੇ ਵਿਕਾਸ ਦੇ ਅਗਲੇ ਪੜਾਅ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

ਮੀਟਿੰਗ ਵਿੱਚ ਮੌਜੂਦ ਸਾਰੇ ਸੀਈਓਜ਼ ਨੇ ਭਾਰਤ ਦੀ ਸੈਮੀਕੰਡਕਟਰ ਸਬੰਧੀ ਸਮਰੱਥਾਵਾਂ ਨੂੰ ਵਿਕਸਤ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਮੈਨੂਫੈਕਚਰਿੰਗ, ਡਿਜ਼ਾਈਨ, ਬੁਨਿਆਦੀ ਢਾਂਚੇ ਅਤੇ ਪ੍ਰਤਿਭਾਵਾਂ ਦੇ ਵਿਕਾਸ ਦੇ ਮਾਮਲੇ ਵਿੱਚ ਹੋਈ ਤਰੱਕੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਈਐੱਸਐੱਮ 2.0 ਦੇ ਤਹਿਤ ਉੱਭਰ ਰਹੇ ਮੌਕਿਆਂ ਅਤੇ ਮੈਨੂਫੈਕਚਰਿੰਗ, ਖੋਜ ਅਤੇ ਵਿਕਾਸ, ਉੱਨਤ ਤਕਨਾਲੋਜੀ ਅਤੇ ਸਹਾਇਕ ਉਦਯੋਗਾਂ ਸਮੇਤ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਸਮਰੱਥਾਵਾਂ ਵਿਕਸਤ ਕਰਨ ਦੇ ਭਾਰਤ ਦੇ ਸਮਰੱਥਾ ’ਤੇ ਭਰੋਸਾ ਜਤਾਇਆ।

ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਕਿਹਾ ਕਿ ਹਾਲੀਆ ਸਾਲਾਂ ਵਿੱਚ ਹੋਈ ਤਰੱਕੀ ਨੇ ਉਦਯੋਗ ਜਗਤ ਦੀ ਹੋਰ ਵੱਧ ਭਾਗੀਦਾਰੀ ਲਈ ਇੱਕ ਠੋਸ ਅਧਾਰ ਤਿਆਰ ਕੀਤਾ ਹੈ। ਉਨ੍ਹਾਂ ਨੇ ਗਲੋਬਲ ਪੱਧਰ ’ਤੇ ਭਾਰਤ ਦੇ ਇੱਕ ਮੁਕਾਬਲਾਤਮਕ ਸੈਮੀਕੰਡਕਟਰ ਅਤੇ ਤਕਨਾਲੋਜੀ ਕੇਂਦਰ ਦੇ ਰੂਪ ਵਿੱਚ ਉੱਭਰਨ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।

ਇਸ ਮੀਟਿੰਗ ਵਿੱਚ ਸੈਮੀ, ਮਾਈਕ੍ਰੌਨ, ਇਨਫੀਨੀਔਨ, ਅਪਲਾਈਡ ਮਟੀਰੀਅਲਜ਼, ਏਐੱਸਐੱਮਐੱਲ, ਮਰਕ, ਟੋਕਿਓ ਇਲੈਕਟ੍ਰੌਨ ਲਿਮਟਿਡ, ਫੂਜੀਫ਼ਿਲਮ, ਏਐੱਮਡੀ, ਇੰਟੈਲ, ਟਾਟਾ ਇਲੈਕਟ੍ਰੋਨਿਕਸ, ਲੈਮ ਰਿਸਰਚ, ਰੈਪਿਡਸ, ਐੱਨਐਕਸਪੀ, ਫੌਕਸਕੌਨ, ਸੈਮੀਕੰਡਕਟਰ ਡਿਵਾਈਸਿਜ਼, ਅਡਵਾਂਟੈਸਟ, ਸੇਲੇਸਟਾ ਕੈਪੀਟਲ, ਸੀਜੀ ਪਾਵਰ, ਆਈਬੀਐੱਮ ਰਿਸਰਚ ਸਮੇਤ ਵੱਖ-ਵੱਖ ਸੰਸਥਾਵਾਂ ਦੇ ਸੀਈਓਜ਼, ਮੁਖੀ ਅਤੇ ਨੁਮਾਇੰਦੇ ਸ਼ਾਮਲ ਹੋਏ।

 

******

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2311225) ਵਿਜ਼ੀਟਰ ਕਾਊਂਟਰ : 4