ਸਿੱਖਿਆ ਮੰਤਰਾਲਾ
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵੀਂ ਬ੍ਰਿਕਸ ਸਮਿਟ ਦੇ ਹਿੱਸੇ ਵਜੋਂ 11-12 ਸਤੰਬਰ 2026 ਨੂੰ ਬ੍ਰਿਕਸ ਭਾਰਤ ਇਨੋਵੇਟਸ ਐਕਸਪੋਜੀਸ਼ਨ ਦਾ ਆਯੋਜਨ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਬ੍ਰਿਕਸ ਵਫਦ ਦੇ ਮੁਖੀਆਂ ਦੇ ਇਸ ਪ੍ਰਦਰਸ਼ਨੀ ਦਾ ਦੌਰਾ ਕਰਨ ਦੀ ਉਮੀਦ
ਇਸ ਪ੍ਰੋਗਰਾਮ ਵਿੱਚ ਭਾਰਤ ਦੇ 37 ਡੀਪ-ਟੈੱਕ ਇਨੋਵੇਟਰਸ ਹਿੱਸਾ ਲੈ ਰਹੇ ਹਨ
Posted On:
11 SEP 2026 12:58PM by PIB Chandigarh
ਕੇਂਦਰੀ ਸਿੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਦੇ ਨਾਲ ਮਿਲ ਕੇ, ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 11-12 ਸਤੰਬਰ 2026 ਨੂੰ ‘ਭਾਰਤ ਇਨੋਵੇਟਸ ਐਕਸਪੋਜੀਸ਼ਨ’ ਦਾ ਆਯੋਜਨ ਕਰ ਰਿਹਾ ਹੈ। ਇਸ ਦਾ ਮਕਸਦ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਵਿੱਚ 12 ਅਤੇ 13 ਸਤੰਬਰ 2026 ਨੂੰ ਹੋਣ ਵਾਲੀ 18ਵੀਂ ਬ੍ਰਿਕਸ ਸਮਿਟ ਤੋਂ ਪਹਿਲਾਂ ਅਤੇ ਉਸ ਦੇ ਨਾਲ-ਨਾਲ ਭਾਰਤ ਦੇ ਡੀਪ-ਟੈੱਕ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕਰਨਾ ਹੈ।

ਭਾਰਤ ਇਨੋਵੇਟਸ ਕੇਂਦਰੀ ਸਿੱਖਿਆ ਮੰਤਰਾਲੇ ਦਾ ਇੱਕ ਰਾਸ਼ਟਰੀ ਪ੍ਰੋਗਰਾਮ ਹੈ। ਇਸ ਨੂੰ ਭਾਰਤੀ ਉੱਚ ਸਿੱਖਿਆ ਈਕੋਸਿਸਟਮ ਤੋਂ ਨਿਕਲਣ ਵਾਲੀਆਂ ਨਵੀਨਤਾਵਾਂ ਲਈ ਇੱਕ ਗਲੋਬਲ ਐਕਸੇਲੇਟਰ ਦੇ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਇਸ ਦਾ ਮਕਸਦ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ (ਸਟਾਰਟਅੱਪ, ਉੱਚ ਸਿੱਖਿਆ ਸੰਸਥਾਨ, ਲੈਬ ਅਤੇ ਰਿਸਰਚ ਪਾਰਕ) ਅਤੇ ਆਲਮੀ ਹਿਤਧਾਰਕਾਂ (ਕਾਰਪੋਰੇਟ, ਨਿਵੇਸ਼ਕ, ਇਨਕਿਊਬੇਟਰ/ਐਕਸੇਲੇਟਰ, ਯੂਨੀਵਰਸਿਟੀ, ਖੋਜ ਸੰਸਥਾਵਾਂ, ਸਰਕਾਰਾਂ ਅਤੇ ਵਿਦੇਸ਼ੀ ਸਾਬਕਾ ਵਿਦਿਆਰਥੀ) ਦੇ ਦਰਮਿਆਨ ਲੰਬੇ ਸਮੇਂ ਦੇ ਸਹਿਯੋਗ ਨੂੰ ਕਾਇਮ ਕਰਨਾ ਹੈ।
ਭਾਰਤ ਮੰਡਪਮ ਵਿਖੇ ਆਯੋਜਿਤ ਬ੍ਰਿਕਸ ਭਾਰਤ ਇਨੋਵੇਟਸ (ਬੀਬੀਆਈ) ਪ੍ਰਦਰਸ਼ਨੀ, 2026 ਵਿੱਚ ਭਾਰਤ ਦੇ ਡੀਪ-ਟੈੱਕ ਸਟਾਰਟਅੱਪਸ ਦੀ ਦੂਜੀ ਵੱਡੀ ਪ੍ਰਦਰਸ਼ਨੀ ਹੈ। ਇਸ ਤੋਂ ਪਹਿਲਾਂ ਭਾਰਤ ਇਨੋਵੇਟਸ ਦਾ ਪਹਿਲਾ ਐਡੀਸ਼ਨ 14-16 ਜੂਨ 2026 ਨੂੰ ਨੀਸ (Nice), ਫਰਾਂਸ ਵਿਖੇ ਆਯੋਜਿਤ ਕੀਤਾ ਗਿਆ ਸੀ।

ਬੀਬੀਆਈ, ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੀ ਥੀਮ ‘ਮਜ਼ਬੂਤੀ, ਇਨੇਵੇਸ਼ਨ, ਸਹਿਯੋਗ ਅਤੇ ਸਸਟੇਨੇਬਿਲਿਟੀ ਲਈ ਨਿਰਮਾਣ’ ਦੇ ਤਹਿਤ ਭਾਰਤ ਦੇ 37 ਡੀਪ-ਟੈੱਕ ਸਟਾਰਟਅੱਪ/ਵੈਂਚਰ ਨੂੰ ਦਰਸਾ ਰਿਹਾ ਹੈ (ਇਹ ਉਨ੍ਹਾਂ 120 ਸਟਾਰਟਅੱਪਸ/ਵੈਂਚਰ ਦੇ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਨੇ ਬੀਆਈ2026, ਨੀਸ ਵਿੱਚ ਹਿੱਸਾ ਲਿਆ ਸੀ।
ਇਹ ਪ੍ਰਦਰਸ਼ਨੀ 11 ਸਤੰਬਰ 2026 ਨੂੰ ਬ੍ਰਿਕਸ ਬਿਜ਼ਨਸ ਫੋਰਮ ਦੇ ਨਾਲ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਨਾਲ ਹਿੱਸਾ ਲੈਣ ਵਾਲੇ ਇਨੋਵੇਟਰਾਂ ਨੂੰ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਈਓਜ਼, ਨਿਵੇਸ਼ਕਾਂ, ਬਿਜ਼ਨਸ ਲੀਡਰਜ਼ ਅਤੇ ਇੰਡਸਟ੍ਰੀ ਦੇ ਪ੍ਰਤੀਨਿਧੀਆਂ ਦੇ ਨਾਲ ਨੈੱਟਵਰਕ ਬਣਾਉਣ ਦਾ ਮੌਕਾ ਮਿਲੇਗਾ। ਇਸ ਨਾਲ ਬੀ2ਬੀ ਗੱਲਬਾਤ, ਤਕਨੀਕੀ ਭਾਈਵਾਲੀ, ਨਿਵੇਸ਼ ਬਾਰੇ ਚਰਚਾ, ਬਿਜ਼ਨਸ ਲਿੰਕੇਜ਼ ਅਤੇ ਅੰਤਰਰਾਸ਼ਟਰੀ ਬਜ਼ਾਰ ਤੱਕ ਪਹੁੰਚਣ ਦੇ ਮੌਕੇ ਮਿਲਣਗੇ। ਇਹ ਪ੍ਰਦਰਸ਼ਨੀ ਬ੍ਰਿਕਸ ਐਜੂਕੇਸ਼ਨ ਟ੍ਰੈਕ ਦੀ ਤਰਜੀਹ ‘ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਬਿਹਤਰ ਬਣਾਉਣਾ’ ਨੂੰ ਵੀ ਅੱਗੇ ਵਧਾਉਂਦੀ ਹੈ, ਜੋ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਤਹਿਤ ਪਛਾਣੇ ਗਏ ਪੰਜ ਤਰਜੀਹੀ ਖੇਤਰਾਂ ਵਿੱਚੋਂ ਇੱਕ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਅਤੇ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਦੇ ਬੀਬੀਆਈ ਐਕਸਪੋਜੀਸ਼ਨ ਵਿੱਚ ਆਉਣ ਦੀ ਉਮੀਦ ਹੈ। ਬ੍ਰਿਕਸ ਨੇਤਾਵਾਂ ਦੀਆਂ ਬੈਠਕਾਂ ਨਾਲ ਜੁੜੇ ਸੀਨੀਅਰ ਭਾਰਤੀ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀ, ਨਾਲ ਹੀ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਈਓਜ਼, ਨਿਵੇਸ਼ਕ ਅਤੇ ਸੀਨੀਅਰ ਬਿਜ਼ਨਸ ਲੀਡਰਜ਼ ਦੇ ਵੀ 11-12 ਸਤੰਬਰ 2026 ਨੂੰ ਬੀਬੀਆਈ ਐਕਸਪੋਜੀਸ਼ਨ ਵਿੱਚ ਆਊਣ ਦੀ ਉਮੀਦ ਹੈ।
ਇਸ ਵਿੱਚ ਹਿੱਸਾ ਲੈਣ ਵਾਲੇ ਸਟਾਰਟਅੱਪਸ/ਇਨੋਵੇਟਰਸ ਲਈ, ਬੀਬੀਆਈ ਐਕਸਪੋਜੀਸ਼ਨ ਘਰੇਲੂ ਨਵੀਨਤਾਵਾਂ ਨੂੰ ਅੰਤਰਰਾਸ਼ਟਰੀ ਵਪਾਰਕ ਅਤੇ ਕੂਟਨੀਤਕ ਨਤੀਜਿਆਂ ਵਿੱਚ ਬਦਲਣ ਦਾ ਇੱਕ ਹਾਈ-ਪ੍ਰੋਫਾਈਲ ਮੰਚ ਪ੍ਰਦਾਨ ਕਰਦਾ ਹੈ। ਇਸ ਵਿੱਚ ਬ੍ਰਿਕਸ ਸੀਈਓਜ਼ ਅਤੇ ਨਿਵੇਸ਼ਕਾਂ ਤੱਕ ਸਿੱਧੀ ਪਹੁੰਚ, ਹੈੱਡ ਆਫ ਸਟੇਟਸ/ਸਰਕਾਰ ਦੇ ਮੁਖੀਆਂ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਮੌਕਾ, FICCI, CII ਅਤੇ ASSOCHAM ਦੇ ਸਹਿਯੋਗ ਨਾਲ ਆਯੋਜਿਤ ਬੀ2ਬੀ ਬੈਠਕਾਂ ਅਤੇ ਸਟ੍ਰਕਚਰਡ ਮੈਚਮੇਕਿੰਗ ਅਤੇ ਬ੍ਰਾਂਡ ਅਤੇ ਕੂਟਨੀਤਕ ਭਰੋਸੇਯੋਗਤਾ ਵਰਗੇ ਲਾਭ ਸ਼ਾਮਲ ਹਨ।
ਭਾਰਤ ਇਨੋਵੇਟਸ 2026 ਦਾ ਪਹਿਲਾ ਐਡੀਸ਼ਨ ਭਾਰਤ-ਫਰਾਂਸ ਨਵੀਨਤਾ ਦਾ ਵਰ੍ਹਾ 2026 ਦੇ ਤਹਿਤ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦਾ ਉਦਘਾਟਨ ਸਾਂਝੇ ਤੌਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੂਅਲ ਮੈਕ੍ਰੋਂ ਨੇ ਕੀਤਾ ਸੀ। ਤਿੰਨ ਦਿਨਾਂ ਦੇ ਇਸ ਪ੍ਰੋਗਰਾਮ ਵਿੱਚ 13 ਵਿਸ਼ਿਆਂ ਵਾਲੇ ਖੇਤਰਾਂ ਵਿੱਚ ਭਾਰਤ ਦੇ ਟੌਪ 120 ਡੀਪ-ਟੈੱਕ ਸਟਾਰਟਅੱਪਸ/ਵੈਂਚਰਸ ਅਤੇ 15 ਸੰਸਥਾਵਾਂ (ਆਈਆਈਟੀ, ਆਈਆਈਐੱਸਸੀ, ਬੀਆਈਆਰਏਸੀ ਅਤੇ iDex) ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਵਿੱਚ 29 ਦੇਸ਼ਾਂ ਦੇ 2000 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। 30 ਤੋਂ ਵੱਧ ਸਹਿਯੋਗ ਸਮਝੌਤਾ ਪੱਤਰ ਅਤੇ ਸਾਂਝੇਦਾਰੀਆਂ ਕੀਤੀਆਂ ਗਈਆਂ ਅਤੇ 1350 ਬੀ2ਬੀ ਬੈਠਕਾਂ ਤੋਂ ਬਾਅਦ ਭਾਰਤੀ ਸਟਾਰਟਅੱਪਸ/ਵੈਂਚਰਸ ਨੇ 254.5 ਮਿਲੀਅਨ ਯੂਐੱਸ ਡਾਲਰਾਂ ਦੀ ਫੰਡਿੰਗ ਦੀ ਵਚਨਬੱਧਤਾ ਹਾਸਲ ਕੀਤੀ।
ਬ੍ਰਿਕਸ ਭਾਰਤ ਇਨੋਵੇਟਸ ਐਕਸਪੋਜੀਸ਼ਨ ਸਿੱਖਿਆ ਮੰਤਰਾਲੇ ਦੀਆਂ ਉਨ੍ਹਾਂ ਗਤੀਵਿਧੀਆਂ ਨੂੰ ਅੱਗੇ ਵਧਾਉਂਦਾ ਹੈ, ਜੋ ਭਾਰਤ ਦੀ 2026 ਦੀ ਬ੍ਰਿਕਸ ਪ੍ਰਧਾਨਗੀ ਦੇ ਤਹਿਤ ਕੀਤੀਆਂ ਗਈਆਂ ਸਨ। ਮੰਤਰਾਲੇ ਨੇ ਭੁਵਨੇਸ਼ਵਰ, ਓਡੀਸ਼ਾ ਵਿੱਚ 7 ਅਗਸਤ 2026 ਨੂੰ 13ਵੀਂ ਬ੍ਰਿਕਸ ਸਿੱਖਿਆ ਮੰਤਰੀਆਂ ਦੀ ਬੈਠਕ ਅਤੇ 5 ਅਗਸਤ 2026 ਨੂੰ ਸਿੱਖਿਆ ‘ਤੇ ਬ੍ਰਿਕਸ ਦੇ ਸੀਨੀਅਰ ਅਧਿਕਾਰੀਆਂ ਦੀ ਤੀਜੀ ਬੈਠਕ ਆਯੋਜਿਤ ਕੀਤੀ ਸੀ। ਸਿੱਖਿਆ ਮੰਤਰੀਆਂ ਦੀ ਬੈਠਕ ਦੀ ਸਮਾਪਤੀ 13ਵੇਂ ਬ੍ਰਿਕਸ ਸਿੱਖਿਆ ਮੰਤਰੀਆਂ ਦੇ ਡੈਕਲੇਰੇਸ਼ਨ ਨੂੰ ਅਪਣਾਉਣ ਦੇ ਨਾਲ ਹੋਈ। ਇਸ ਡੈਕਲੇਰੇਸ਼ਨ ਵਿੱਚ ਸਹਿਯੋਗ ਦੇ ਪੰਜ ਤਰਜੀਹੀ ਖੇਤਰਾਂ ਦੀ ਰੂਪ-ਰੇਖਾ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਅਤੇ ਬੁਨਿਆਦੀ ਸਾਖ਼ਰਤਾ ਅਤੇ ਸੰਖਿਆ-ਗਿਆਨ ਨੂੰ ਮਜ਼ਬੂਤ ਕਰਨਾ, ਕੌਸ਼ਲ ਵਿਕਾਸ ਅਤੇ ਟੀਵੀਈਟੀ, ਖੋਜ, ਨਵੀਨਤਾ ਅਤੇ ਸਟਾਰਟਅੱਪ ਈਕੋਸਿਸਟਮਸ, ਯੋਗਤਾਵਾਂ ਦੀ ਆਪਸੀ ਮਾਨਤਾ ਅਤੇ ਅਕਾਦਮੀ ਅਗਵਾਈ ਅਤੇ ਸੰਸਥਾਗਤ ਵਿਕਾਸ ਲਈ ਸਮਰੱਥਾ ਨਿਰਮਾਣ ਸ਼ਾਮਲ ਹਨ।
******
ਆਰਆਰਟੀਐੱਨ/ ਏਕੇ
(Release ID: 2309302)
ਵਿਜ਼ੀਟਰ ਕਾਊਂਟਰ : 7
Read this release in:
Malayalam
,
English
,
Urdu
,
हिन्दी
,
Marathi
,
Bengali
,
Bengali-TR
,
Gujarati
,
Tamil
,
Telugu
,
Kannada