ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਵੱਛਤਾ ਹੀ ਸੇਵਾ 2026 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ


ਅਭਿਆਨ 17 ਸਤੰਬਰ ਤੋਂ 17 ਅਕਤੂਬਰ 2026 ਤੱਕ ਚੱਲੇਗਾ

‘ਸਵੱਛਤਾ ਮੇਂ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ’ ਸਵੱਛਤਾ ਹੀ ਸੇਵਾ 2026 ਦਾ ਵਿਸ਼ਾ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿਆਪਕ ਜਨ ਭਾਗੀਦਾਰੀ ਅਤੇ ਸਵੱਛਤਾ ਦੇ ਸਪਸ਼ਟ ਨਤੀਜੇ ਯਕੀਨੀ ਬਣਾਉਣ ਦੀ ਤਾਕੀਦ

Posted On: 10 SEP 2026 6:00PM by PIB Chandigarh

ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਰਾਜਾਂ ਦੇ ਸ਼ਹਿਰੀ ਵਿਕਾਸ ਮੰਤਰੀਆਂ, ਪ੍ਰਧਾਨ ਸਕੱਤਰਾਂ, ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਅਤੇ ਰਾਜ ਮਿਸ਼ਨ ਨਿਦੇਸ਼ਕਾਂ ਦੇ ਨਾਲ ਉੱਚ-ਪੱਧਰੀ ਮੀਟਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਵੱਛਤਾ ਹੀ ਸੇਵਾ-2026 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਮੀਟਿੰਗ ਵਿੱਚ 17 ਸਤੰਬਰ ਤੋਂ 17 ਅਕਤੂਬਰ 2026 ਤੱਕ ਚੱਲਣ ਵਾਲੇ ਵਿਸ਼ਵਵਿਆਪੀ ਅਭਿਆਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਇਸ ਵਰ੍ਹੇ ਅਭਿਆਨ ਦਾ ਵਿਸ਼ਾ ‘ਸਵੱਛਤਾ ਮੇਂ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ’ ਰੱਖਿਆ ਗਿਆ ਹੈ ਇਹ ਵਿਸ਼ਾ ਸਵੱਛ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਸਮੂਹਿਕ ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ

ਸਵੱਛਤਾ ਹੀ ਸੇਵਾ 2026 ਦੇ ਮੁੱਖ ਖੇਤਰਾਂ ਵਿੱਚ ਸਵੱਛਤਾ ਟੀਚੇ ਇਕਾਈਆਂ ਅਤੇ ਜ਼ਿਆਦਾ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਦਾ ਕਾਇਆਕਲਪ, ਸਵੱਛ ਪਾਠਸ਼ਾਲਾ-ਯੁਵਾ ਫਾਰ ਸਵੱਛਤਾ, ਸਫਾਈ ਮਿਤ੍ਰ ਸੁਰਕਸ਼ਾ ਏਵਮ ਸਨਮਾਨ ਸ਼ਿਵਿਰ, ਸਵੱਛਤਾ ਲਈ ਜਨ ਭਾਗੀਦਾਰੀ ਅਤੇ ਸਵੱਛਤਾ ਸੇ ਸਮ੍ਰਿੱਧੀ ਸ਼ਾਮਲ ਹਨ ਸਵੱਛਤਾ ਸੇ ਸਮ੍ਰਿੱਧੀ ਦੇ ਤਹਿਤ ਸਰਕੂਲਰ ਇਕੌਨਮੀ ਅਤੇ ਵੇਸਟ ਟੂ ਵੈਲਥ ਵਰਗੀਆਂ ਪਹਿਲਕਦਮੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ

ਮੀਟਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਭਿਆਨ ਦੇ ਪ੍ਰਮੁੱਖ ਖੇਤਰਾਂ ਅਤੇ ਦੇਸ਼ ਭਰ ਵਿੱਚ ਤਾਲਮੇਲ ਵਾਲੀ ਕਾਰਵਾਈ ਦੀ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ ਗਈ ਅਭਿਆਨ ਦੇ ਦੌਰਾਨ ਵਿਆਪਕ ਜਨਤਕ ਭਾਗੀਦਾਰੀ, ਸਥਾਨਕ ਪੱਧਰ ‘ਤੇ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਸਵੱਛਤਾ ਦੇ ਸਪਸ਼ਟ ਨਤੀਜੇ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਰਾਜ ਵਿਭਾਗਾਂ ਨੂੰ ਆਪਣੇ-ਆਪਣੇ ਦਫ਼ਤਰ ਪਰਿਸਰਾਂ, ਟੂਰਿਸਟ ਸਪੌਟਸ ਅਤੇ ਵਾਟਰ ਬੌਡੀਜ਼ ਵਿੱਚ ਸਵੱਛਤਾ ਅਭਿਆਨ ਚਲਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ

ਕੇਂਦਰੀ ਮੰਤਰੀ ਮਨੋਹਰ ਲਾਲ ਨੇ ਲੋਕਾਂ ਨੂੰ 17 ਸਤੰਬਰ ਨੂੰ ਆਪਣੇ ਘਰ ਤੋਂ ਸਵੱਛਤਾ ਹੀ ਸੇਵਾ ਅਭਿਆਨ ਸ਼ੁਰੂ ਕਰਨ ਦਾ ਸੱਦਾ ਦਿੱਤਾ ਉਨ੍ਹਾਂ ਨੇ ਲੋਕਾਂ ਨੂੰ ਖੁਦ ਆਪਣੇ ਘਰਾਂ ਦੀ ਸਫਾਈ ਕਰਨ ਅਤੇ ਸ਼ਾਮ ਨੂੰ ਘਰ ਵਿੱਚ ਦੀਵੇ ਜਗਾਉਣ ਦੀ ਤਾਕੀਦ ਕੀਤੀ ਉਨ੍ਹਾਂ ਨੇ ਕਿਹਾ ਕਿ ਇਹ ਦੀਵਾ ਸਵੱਛ ਘਰ, ਸਿਹਤਮੰਦ ਪਰਿਵਾਰ ਅਤੇ ਸਕਾਰਾਤਮਕ ਊਰਜਾ ਦਾ ਪ੍ਰਤੀਕ ਹੋਵੇਗਾ ਅਤੇ ਹਾਸਲ ਕੀਤੀ ਗਈ ਸਵੱਛਤਾ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਨੂੰ ਵੀ ਦਰਸਾਏਗਾ ਉਨ੍ਹਾਂ ਨੇ ਕਿਹਾ ਕਿ ਅਭਿਆਨ ਨੂੰ ‘ਸੇਵਾ ਸੰਕਲਪ’ ਦੀ ਭਾਵਨਾ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸਵੱਛਤਾ ਸਿਰਫ਼ ਇੱਕ ਮਹੀਨੇ ਦੀ ਗਤੀਵਿਧੀ ਨਾ ਰਹਿ ਕੇ ਨਿਰੰਤਰ ਜਨਤਕ ਭਾਗੀਦਾਰੀ ਦਾ ਸੰਕਲਪ ਬਣੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਅਭਿਆਨ 17 ਸਤੰਬਰ, ਪ੍ਰਧਾਨ ਮੰਤਰੀ ਦੇ ਜਨਮ ਦਿਵਸ ਤੋਂ ਸ਼ੁਰੂ ਹੋ ਰਿਹਾ ਹੈ ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਦੀ ਸੇਵਾ ਭਾਵਨਾ ਅਤੇ ਸੰਕਲਪ ਨੂੰ ਸਵੱਛਤਾ ਦੇ ਉਦੇਸ਼ ਨਾਲ ਜੋੜਨਾ ਹੈ

ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਵਿੱਚ ਦਿੱਤੇ ਗਏ ਸੁਨੇਹੇ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਜਦੋਂ ਕਿਸੇ ਸਥਾਨ ਨੂੰ ਸਾਫ਼ ਰੱਖਣ ਦਾ ਸੰਕਲਪ ਉੱਥੋਂ ਦੇ ਲੋਕ ਖੁਦ ਲੈਂਦੇ ਹਨ, ਤਾਂ ਤਬਦੀਲੀ ਸਿਰਫ਼ ਸਵੱਛਤਾ ਤੱਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਉਸ ਸਥਾਨ ਦੀ ਪਛਾਣ ਨੂੰ ਵੀ ਬਦਲ ਦਿੰਦੀ ਹੈ ਉਨ੍ਹਾਂ ਕਿਹਾ ਕਿ ਇਸ ਲਈ ਸਵੱਛਤਾ ਨੂੰ ਲੋਕਾਂ ਦਾ ਸਮੂਹਿਕ ਸੰਕਲਪ ਬਣਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ

ਕੇਂਦਰੀ ਮੰਤਰੀ ਨੇ ਕਿਹਾ ਕਿ 25 ਸਤੰਬਰ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ਦੇ ਮੌਕੇ ‘ਤੇ ਸਮਾਜ ਦੇ ਸਾਰੇ ਵਰਗਾਂ ਵਿੱਚ ਸਵੱਛਤਾ ਅਭਿਆਨ ਚਲਾਏ ਜਾਣੇ ਚਾਹੀਦੇ ਹਨ ਇਨ੍ਹਾਂ ਵਿੱਚ ਸ਼ਮੂਲੀਅਤ ਅਤੇ ਸਮਾਜਿਕ ਭਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ

ਉਨ੍ਹਾਂ ਨੇ ਰਾਜਾਂ ਨੂੰ 1 ਅਕਤੂਬਰ ਤੱਕ ਵਿਆਪਕ ਯੋਜਨਾ ਅਤੇ ਜਾਗਰੂਕਤਾ ਗਤੀਵਿਧੀਆਂ ਚਲਾਉਣ ਲਈ ਕਿਹਾ, ਤਾਂ ਜੋ ਦੇਸ਼ ਭਰ ਵਿੱਚ ‘ਏਕ ਦਿਨ, ਏਕ ਘੰਟਾ, ਏਕ ਸਾਥਸ਼੍ਰਮਦਾਨ ਆਯੋਜਿਤ ਕੀਤਾ ਜਾ ਸਕੇ ਰਾਜ ਦੇ ਸਿੱਖਿਆ ਅਤੇ ਖੇਡ ਵਿਭਾਗਾਂ ਨੂੰ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਵੱਡੇ ਪੱਧਰ ‘ਤੇ ਸਵੱਛਤਾ ਗਤੀਵਿਧੀਆਂ ਨਾਲ ਜੋੜਨ ਲਈ ਕਿਹਾ ਗਿਆ ਹੈ ਉਨ੍ਹਾਂ ਨੇ ਸਾਰੇ ਮੰਤਰੀਆਂ, ਸਾਂਸਦਾਂ ਅਤੇ ਵਿਧਾਇਕਾਂ, ਮੇਅਰ, ਡਿਪਟੀ ਮੇਅਰ, ਵਾਰਡ ਕੌਂਸਲਰਾਂ, ਕਮਿਸ਼ਨਰਾਂ ਅਤੇ ਰਾਜਾਂ ਦੀਆਂ ਪ੍ਰਮੁੱਖ ਹਸਤੀਆਂ ਨੂੰ ਆਪਣੇ-ਆਪਣੇ ਖੇਤਰਾਂ ਅਤੇ ਚੋਣ ਹਲਕਿਆਂ ਵਿੱਚ ਇਸ ਵਿਸ਼ਵਵਿਆਪੀ ਸ਼੍ਰਮਦਾਨ ਦੀ ਅਗਵਾਈ ਕਰਨ ਅਤੇ ਵਿਆਪਕ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ

ਉਨ੍ਹਾਂ ਨੇ ਨਗਰ ਨਿਗਮ ਵਰਗੀਆਂ ਸੰਸਥਾਵਾਂ ਨੂੰ ਰਿਹਾਇਸ਼ੀ ਸੋਸਾਇਟੀਆਂ ਅਤੇ 'ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ' (RWAs) ਨੂੰ ਅਭਿਆਨ ਨਾਲ ਜੋੜਨ ਲਈ ਕਿਹਾ ਇਸ ਲਈ ਵਾਰਡਾਂ ਅਤੇ RWA ਦਰਮਿਆਨ ਸਵੱਛਤਾ ਮੁਕਾਬਲੇ ਆਯੋਜਿਤ ਕਰਨ ਅਤੇ ਪ੍ਰਮੁੱਖ RWA ਨਾਲ ਜੁੜੇ ਸੰਦੇਸ਼ਾਂ ਦਾ ਪ੍ਰਚਾਰ ਕਰਨ ਦਾ ਸੁਝਾਅ ਦਿੱਤਾ ਗਿਆ

2 ਅਕਤੂਬਰ ਸਵੱਛ ਭਾਰਤ ਦਿਵਸ, ਦੇ ਮੌਕੇ ‘ਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੁਆਰਾ ਜਨਤਕ ਥਾਵਾਂ ‘ਤੇ ਵਿਸ਼ੇਸ਼ ਪ੍ਰੀਸ਼ਦ ਬੈਠਕਾਂ ਅਤੇ ਸਵੱਛਤਾ ਅਭਿਆਨ ਆਯੋਜਿਤ ਕੀਤੇ ਜਾਣਗੇ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਮਹਾਤਮਾ ਗਾਂਧੀ ਦੇ ਸਵੱਛਤਾ ਸੁਨੇਹੇ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇਗਾ ਅਤੇ ਸੌਲਿਡ ਵੇਸਟ ਮੈਨੇਜਮੈਂਟ ਨਿਯਮਾਂ ਬਾਰੇ ਜਾਗਰੂਕਤਾ ਅਭਿਆਨ ਚਲਾਏ ਜਾਣਗੇ ਇਸ ਤੋਂ ਇਲਾਵਾ ‘ਏਕ ਪੇੜ ਮਾਂ ਕੇ ਨਾਮ’ ਅਭਿਆਨ ਦੇ ਤਹਿਤ ਪੌਦੇ ਵੀ ਲਗਾਏ ਜਾਣਗੇ

ਬੈਠਕ ਵਿੱਚ ਸਫਾਈ ਕਰਮਚਾਰੀਆਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਸਫਾਈ ਮਿਤ੍ਰ ਸੁਰਕਸ਼ਾ ਏਵਮ ਸਨਮਾਨ ਸ਼ਿਵਿਰ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਗਿਆ ਇਨ੍ਹਾਂ ਸ਼ਿਵਿਰਾਂ ਰਾਹੀਂ ਯੋਗ ਸਫਾਈ ਕਰਮਚਾਰੀਆਂ ਨੂੰ ਭਲਾਈ ਯੋਜਨਾਵਾਂ ਨਾਲ ਜੋੜਨ, ਸਿਹਤ ਜਾਂਚ ਕਰਵਾਉਣ ਅਤੇ ਸੁਰੱਖਿਆ ਉਪਕਰਣ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ ਵਧੇਰੇ ਪ੍ਰਭਾਵ ਲਈ ਅਜਿਹੇ ਸ਼ਿਵਿਰ ਪੂਰੇ ਸਾਲ ਨਿਯਮਿਤ ਤੌਰ ‘ਤੇ ਆਯੋਜਿਤ ਕਰਨ ‘ਤੇ ਜ਼ੋਰ ਦਿੱਤਾ ਗਿਆ

ਕੇਂਦਰੀ ਮੰਤਰੀ ਨੇ ਰਾਜਾਂ ਨੂੰ 7 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਜਨਤਕ ਜੀਵਨ ਦੇ 25 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਵਿਸ਼ੇਸ਼ ਸਵੱਛਤਾ ਪ੍ਰੋਗਰਾਮ ਆਯੋਜਿਤ ਕਰਨ ਦੀ ਵੀ ਤਾਕੀਦ ਕੀਤੀ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਵੱਛਤਾ ਹੀ ਸੇਵਾ 2026 ਦੇ ਤਹਿਤ ਜਨ ਭਾਗੀਦਾਰੀ, ਖੇਡ ਆਯੋਜਨਾ, ਅਧਿਆਤਮਿਕ ਅਤੇ ਪ੍ਰੇਰਣਾਦਾਇਕ ਗੀਤਾਂ ਅਤੇ ਸਵੱਛਤਾ ਗੀਤਾਂ ਰਾਹੀਂ ਪ੍ਰਭਾਵਸ਼ਾਲੀ ਅਤੇ ਨਵੇਂ ਤਰੀਕਿਆਂ ਨਾਲ ਜਾਗਰੂਕਤਾ ਅਭਿਆਨ ਚਲਾਉਣ ਲਈ ਕਿਹਾ ਗਿਆ ਹੈ ਅਭਿਆਨ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਦੀ ਨਿਯਮਿਤ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਅਤੇ ਸਵੱਛਤਾ ਅਭਿਆਨ ਦੇ ਜ਼ਮੀਨੀ ਪੱਧਰ ‘ਤੇ ਮਾਪਣ ਯੋਗ ਨਤੀਜੇ ਅਤੇ ਹਰੇਕ ਨਾਗਰਿਕ ਦੇ ਵਿਵਹਾਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ ਗਈ ਹਾਲਾਂਕਿ ਅਭਿਆਨ ਅਧਿਕਾਰਤ ਤੌਰ ‘ਤੇ 17 ਅਕਤੂਬਰ ਨੂੰ ਖਤਮ ਹੋਵੇਗਾ, ਰਾਜਾਂ ਨੂੰ ਪੂਰੇ ਸਾਲ ਸਵੱਛਤਾ ਦੀ ਇਸ ਗਤੀ ਨੂੰ ਬਣਾਈ ਰੱਖਣ ਦੀ ਤਾਕੀਦ ਕੀਤੀ ਗਈ ਹੈ

 

***

ਸੁਸ਼ੀਲ ਕੁਮਾਰ/ਏਕੇ


(Release ID: 2308899) ਵਿਜ਼ੀਟਰ ਕਾਊਂਟਰ : 5