ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਰਾਸ਼ਟਰਪਤੀ 22 ਸਤੰਬਰ ਨੂੰ ਗੁਜਰਾਤ ਦੇ ਕੇਵੜੀਆ ਜ਼ਿਲ੍ਹੇ ਦੇ ਏਕਤਾ ਨਗਰ ਵਿੱਚ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ

Posted On: 08 SEP 2026 1:55PM by PIB Chandigarh

ਰਾਸ਼ਟਰਪਤੀ 22 ਸਤੰਬਰ, 2026 ਨੂੰ ਗੁਜਰਾਤ ਦੇ ਏਕਤਾ ਨਗਰ (ਕੇਵੜੀਆ) ਵਿੱਚ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਇਸ ਸਮਾਰੋਹ ਵਿੱਚ ਦੇਸ਼ ਭਰ ਦੇ ਫਿਲਮ ਨਿਰਮਾਤਾ, ਅਦਾਕਾਰ, ਟੈਕਨੀਸ਼ੀਅਨ ਅਤੇ ਹੋਰ ਕਲਾਕਾਰ ਇਕੱਠੇ ਮੌਜੂਦ ਹੋਣਗੇ। ਇਸ ਮੌਕੇ ‘ਤੇ ਸਾਲ 2024 ਵਿੱਚ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਇਹ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

ਸਾਲ 1954 ਵਿੱਚ ਸਥਾਪਿਤ ਰਾਸ਼ਟਰੀ ਫਿਲਮ ਪੁਰਸਕਾਰ, ਸਿਨੇਮਾ ਦੇ ਖੇਤਰ ਵਿੱਚ ਉੱਤਮਤਾ ਲਈ ਦੇਸ਼ ਦਾ ਸਭ ਤੋਂ ਵੱਕਾਰੀ ਸਨਮਾਨ ਹੈ। ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ, ਇਹ ਪੁਰਸਕਾਰ ਫੀਚਰ ਫਿਲਮਾਂ, ਗੈਰ-ਫੀਚਰ ਫਿਲਮਾਂ ਅਤੇ ਸਿਨੇਮਾ 'ਤੇ ਲਿਖਣ ਦੇ ਖੇਤਰ ਵਿੱਚ ਸ਼ਾਨਦਾਰ ਰਚਨਾਤਮਕ ਅਤੇ ਤਕਨੀਕੀ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਆ ਰਹੇ ਹਨ, ਨਾਲ ਹੀ ਭਾਰਤੀ ਫਿਲਮ ਨਿਰਮਾਣ ਦੀ ਸਮ੍ਰਿੱਧ ਭਾਸ਼ਾਈ, ਸੱਭਿਆਚਾਰਕ ਅਤੇ ਖੇਤਰੀ ਵਿਭਿੰਨਤਾ ਨੂੰ ਵੀ ਦਰਸਾਉਂਦੇ ਹਨ।

ਇੱਕ ਮਹੱਤਵਪੂਰਨ ਨੀਤੀਗਤ ਪਹਿਲਕਦਮੀ ਦੇ ਹਿੱਸੇ ਵਜੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਰਾਸ਼ਟਰੀ ਫਿਲਮ ਪੁਰਸਕਾਰਾਂ ਨੂੰ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਸ ਸਾਲ ਏਕਤਾ ਨਗਰ ਵਿੱਚ ਆਯੋਜਿਤ ਹੋਣ ਵਾਲਾ ਇਹ ਸਮਾਰੋਹ ਦੇਸ਼ ਭਰ ਤੋਂ ਸਿਨੇਮੈਟਿਕ ਪ੍ਰਤਿਭਾਵਾਂ ਨੂੰ ਇਕੱਠਾ ਕਰੇਗਾ ਅਤੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਅਮਲੀ ਰੂਪ ਦੇਵੇਗਾ। 

72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੱਖ-ਵੱਖ ਭਾਸ਼ਾਵਾਂ, ਸ਼ੈਲੀਆਂ ਅਤੇ ਸਿਨੇਮਾ ਦੇ ਵੱਖ-ਵੱਖ ਰੂਪਾਂ ਵਿੱਚ ਵਿਆਪਕ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹਨ। 'ਆਰਟੀਕਲ 370' ਨੂੰ ਸਰਬੋਤਮ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਜਾਵੇਗਾ। 'ਭੰਗਾਰ' ਨੂੰ ਸਰਬੋਤਮ ਗੈਰ-ਫੀਚਰ ਫਿਲਮ ਅਤੇ 'ਰਾਮ-ਨਾਮੀ' ਨੂੰ ਜਿਊਰੀ ਦੁਆਰਾ ਸਰਬੋਤਮ ਡਾਕੂਮੈਂਟਰੀ ਵਜੋਂ ਚੁਣਿਆ ਗਿਆ ਹੈ। 'ਬ੍ਰਮਯੁਗਮ' ਲਈ ਮਮੂਟੀ ਅਤੇ 'ਚੰਦੂ ਚੈਂਪੀਅਨ' ਲਈ ਕਾਰਤਿਕ ਆਰੀਅਨ ਨੂੰ ਸਰਬੋਤਮ ਮੁੱਖ ਅਦਾਕਾਰ ਦਾ ਪੁਰਸਕਾਰ ਦਿੱਤਾ ਜਾਵੇਗਾ, ਜਦੋਂ ਕਿ ਯਾਮੀ ਗੌਤਮ ਨੂੰ 'ਆਰਟੀਕਲ 370' ਲਈ ਸਰਬੋਤਮ ਮੁੱਖ ਅਦਾਕਾਰਾ ਦਾ ਪੁਰਸਕਾਰ ਮਿਲੇਗਾ। ਰਣਦੀਪ ਹੁੱਡਾ ਨੂੰ 'ਸਵਤੰਤਰ ਵੀਰ ਸਾਵਰਕਰ' ਲਈ ਸਰਬੋਤਮ ਡੈਬਿਊ ਨਿਰਦੇਸ਼ਕ ਦਾ ਪੁਰਸਕਾਰ ਮਿਲੇਗਾ।

ਇਹ ਪੁਰਸਕਾਰ ਮਰਾਠੀ, ਸੰਥਾਲੀ, ਤਮਿਲ, ਮਲਿਆਲਮ, ਤੇਲਗੂ, ਕੰਨੜ, ਤੁਲੂ ਅਤੇ ਗੜ੍ਹਵਾਲੀ ਸਮੇਤ ਵੱਖ-ਵੱਖ ਭਾਸ਼ਾਵਾਂ ਅਤੇ ਸ਼ੈਲੀਆਂ ਦੀਆਂ ਸ਼ਾਨਦਾਰ ਫਿਲਮਾਂ ਨੂੰ ਵੀ ਸਨਮਾਨਿਤ ਕਰਦੇ ਹਨ। 'ਕਲਕੀ 2898 ਏਡੀ', 'ਅਮਰਨ', 'ਪੁਸ਼ਪਾ: ਦ ਰੂਲ ਪਾਰਟ-02', 'ਭੂਲ ਭੁਲੱਈਆ 3', ਅਤੇ 'ਸਤ੍ਰੀ 2' ਸਮੇਤ ਕਈ ਫਿਲਮਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਮਿਲਣਗੇ। ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਗੈਰ-ਫੀਚਰ ਫਿਲਮ ਸ਼੍ਰੇਣੀ ਵਿੱਚ ਪਹਿਲੀ ਵਾਰ ਕਿਸੀ ਸੰਥਾਲੀ ਫਿਲਮ ਨੂੰ ਸਨਮਾਨਿਤ ਕੀਤਾ ਜਾਵੇਗਾ।

ਸਿਨੇਮਾ 'ਤੇ ਸਰਬੋਤਮ ਲੇਖਣ ਸ਼੍ਰੇਣੀ ਵਿੱਚ ਸੰਜੀਵ ਸ਼੍ਰੀਵਾਸਤਵ ਨੂੰ ਸਰਬੋਤਮ ਫਿਲਮ ਆਲੋਚਕ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸਿਨੇਮਾ 'ਤੇ ਸਰਬੋਤਮ ਕਿਤਾਬ ਦਾ ਪੁਰਸਕਾਰ ਡਾ. ਪ੍ਰਦੀਪ ਕੇਂਚਨੁਰੂ ਦੁਆਰਾ ਲਿਖਤੀ ਅਤੇ ਸਿਰਰ ਬੁਕਸ ਦੁਆਰਾ ਪ੍ਰਕਾਸ਼ਿਤ ‘ਨਾਨੀਰੁਵੁਡੇ ਨਿਮਾਗਾਗੀ, ਨਦੀਰੁਵੁਡੇ ਨਾਨਾਗਾਗੀ: ਕੰਨੜ ਸਿਨੇਮਾਦ ਥਥਵਾ ਮੱਟੂ ਰਾਜਕੀਯ’ (ਆਈ ਸਟੈਂਡ ਫੋਰ ਯੂ, ਦ ਸਟੇਟ ਸਟੈਂਡਸ ਫੋਰ ਅਸ: ਪੌਲੀਟਿਕਲ ਐਂਡ ਫਿਲੌਸਫੀਕਲ ਡਾਇਮੈਂਸ਼ਨਜ਼ ਆਫ ਕੰਨੜ ਸਿਨੇਮਾ) ਨੂੰ ਦਿੱਤਾ ਜਾਵੇਗਾ।

****

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ਸ਼ੀਨਮ ਜੈਨ


(Release ID: 2307900) ਵਿਜ਼ੀਟਰ ਕਾਊਂਟਰ : 5