ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਈਪੀਐੱਫ ਸਕੀਮ 2026 ਵਿੱਚ ਐਮਨੈਸਟੀ ਪ੍ਰਾਵਧਾਨਾਂ ਰਾਹੀਂ ਪ੍ਰੋਵੀਡੈਂਟ ਫੰਡ ਟਰਸਟਾਂ ਦੀ ਛੋਟ ਦੀ ਸਥਿਤੀ ਦਾ ਪੂਰਵ-ਅਨੁਮਾਨਿਤ ਨਿਯਮਿਤੀਕਰਣ


ਈਪੀਐੱਫਓ ਨੇ ਸੰਭਾਵੀ ਲਾਭਪਾਤਰੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ

Posted On: 02 SEP 2026 1:05PM by PIB Chandigarh

ਕਰਮਚਾਰੀ ਭਵਿੱਖ ਫੰਡ (ਈਪੀਐੱਫ) ਯੋਜਨਾ 2026 ਵਿੱਚ ਪਰਿਵਰਤਨਸ਼ੀਲ ਉਪਾਅ ਵਜੋਂ ਐਮਨੈਸਟੀ ਦੇ ਪ੍ਰਾਵਧਾਨ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ 29.06.2026 ਨੂੰ ਨੋਟੀਫਾਈ ਕੀਤਾ ਗਿਆ ਸੀ। ਇਹ ਪ੍ਰਬੰਧ ਉਨ੍ਹਾਂ ਭਵਿੱਖ ਫੰਡਾਂ (ਪੀਐੱਫ) ਟਰਸਟਾਂ ਦੀ ਛੋਟ ਸਥਿਤੀ ਨੂੰ ਨਿਯਮਿਤ ਕਰਨ ਦਾ ਇੱਕ ਵਾਰ ਦਾ ਮੌਕਾ ਪ੍ਰਦਾਨ ਕਰਦੇ ਹਨ, ਜਿਨ੍ਹਾਂ ਨੂੰ ਇਨਕਮ ਟੈਕਸ ਐਕਟ, 1961 (1961 ਦਾ 43) ਦੇ ਤਹਿਤ ਮਾਨਤਾ ਪ੍ਰਾਪਤ ਹੈ, ਪਰ ਜਿਨ੍ਹਾਂ ਕੋਲ ਕਰਮਚਾਰੀ ਭਵਿੱਖ ਫੰਡ ਅਤੇ ਵੱਖ-ਵੱਖ ਪ੍ਰਾਵਧਾਨ (ਈਪੀਐੱਫ ਅਤੇ ਐੱਮਪੀ) ਐਕਟ, 1952 ਦੀ ਧਾਰਾ 17 ਜਾਂ ਸਮਾਜਿਕ ਸੁਰੱਖਿਆ ਕੋਡ (ਸੀਓਐੱਸਐੱਸ) 2020 ਦੀ ਧਾਰਾ 143 ਅਧੀਨ ਰਸਮੀ ਛੋਟ ਦਾ ਆਦੇਸ਼ ਨਹੀਂ ਹੈ। 

ਐਮਨੈਸਟੀ ਲਈ ਐਪਲੀਕੇਸ਼ਨ ਪ੍ਰਕਿਰਿਆ, ਪ੍ਰਕਿਰਿਆਤਮਕ ਜ਼ਰੂਰਤਾਂ ਆਦਿ ਸਮੇਤ ਸੰਚਾਲਨ ਦਿਸ਼ਾ-ਨਿਰਦੇਸ਼ 11.07.2026 ਨੂੰ ਜਾਰੀ ਵਿਸਤ੍ਰਿਤ ਸਰਕੂਲਰ ਵਿੱਚ ਦਿੱਤੇ ਗਏ ਸਨ। ਇਸ ਐਮਨੈਸਟੀ ਦੇ ਪ੍ਰਾਵਧਾਨ ਨੋਟੀਫਿਕੇਸ਼ਨ ਦੀ ਮਿਤੀ ਤੋਂ ਛੇ ਮਹੀਨਿਆਂ ਦੀ ਮਿਆਦ ਲਈ ਯਾਨੀ 28.12.2026 ਤੱਕ ਵੈਧ ਹਨ। ਛੋਟ ਪ੍ਰਾਪਤ ਸਥਿਤੀ ਦੇ ਪੂਰਵ-ਅਨੁਮਾਨਿਤ ਨਿਯਮਿਤੀਕਰਣ ਤੋਂ ਇਲਾਵਾ, ਪੀਐੱਫ ਟਰਸਟਾਂ ਨੂੰ ਮਿਲਣ ਵਾਲੇ ਹੋਰ ਮੁੱਖ ਲਾਭਾਂ ਵਿੱਚ ਨਿਊਨਤਮ ਕਰਮਚਾਰੀ ਸੰਖਿਆ, ਫੰਡਾਂ ਦਾ ਆਕਾਰ ਅਤੇ 3- ਵਰ੍ਹਿਆਂ ਦੇ ਅਨੁਪਾਲਣਾ ਨਿਯਮ ਵਰਗੀਆਂ ਕੁਝ ਜ਼ਰੂਰਤਾਂ ਵਿੱਚ ਛੋਟ ਸ਼ਾਮਲ ਹੈ, ਜੋ ਕਿ ਸੀਓਐੱਸਐੱਸ, 2020 ਦੇ ਅਧੀਨ ਹਨ। ਪੂਰਵ-ਅਨੁਮਾਨਿਤ ਅਧਾਰ ‘ਤੇ ਨਿਯਮਿਤੀਕਰਣ ਤੋਂ ਬਾਅਦ, ਕੋਈ ਪ੍ਰਤਿਸ਼ਠਾਨ ਛੋਟ ਪ੍ਰਾਪਤ ਜਾਂ ਗੈਰ-ਛੋਟ ਪ੍ਰਾਪਤ ਪ੍ਰਤਿਸ਼ਠਾਨ ਵਜੋਂ ਅਨੁਪਾਲਣਾ ਕਰਨਾ ਚੁਣ ਸਕਦਾ ਹੈ।

ਕਰਮਚਾਰੀ ਭਵਿੱਖ ਫੰਡ ਸੰਗਠਨ (ਈਪੀਐੱਫਓ) ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਕਿ ਸੰਭਾਵੀ ਉਮੀਦਵਾਰਾਂ ਨੂੰ ਐਮਨੈਸਟੀ ਦੇ ਪ੍ਰਾਵਧਾਨਾਂ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਆਪਣੇ ਖੇਤਰੀ ਦਫ਼ਤਰਾਂ ਰਾਹੀਂ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਵਿੱਚ ਉਚਿਤ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇ। ਇਸ ਅਭਿਆਨ ਦੇ ਤਹਿਤ ਵੱਖ-ਵੱਖ ਹਿਤਧਾਰਕਾਂ ਦੇ ਨਾਲ ਸੰਪਰਕ ਜਾਰੀ ਹੈ। ਈਪੀਐੱਫਓ ਨੇ ਚਾਰਟਰਡ ਅਕਾਉਂਟੈਂਟਸ ਸੰਸਥਾਨ (ਆਈਸੀਏਆਈ) ਜਿਹੇ ਪੇਸ਼ੇਵਰ ਸੰਗਠਨਾਂ ਨਾਲ ਸੰਪਰਕ ਕੀਤਾ ਹੈ, ਜਿਨ੍ਹਾਂ ਦੇ ਮੈਂਬਰ (ਸੀਏ) ਕਈ ਪ੍ਰਤਿਸ਼ਠਾਨਾਂ ਦਾ ਕਾਨੂੰਨੀ ਜਾਂ ਇਨਕਮ ਟੈਕਸ ਆਡਿਟ ਕਰਦੇ ਹਨ, ਜਿਨ੍ਹਾਂ ਵਿੱਚੋਂ ਕਈ ਮਾਮਲਿਆਂ ਵਿੱਚ ਅਜਿਹੇ ਪ੍ਰਤਿਸ਼ਠਾਨਾਂ ਨੇ ਪੀਐੱਫ ਟਰਸਟ ਫੰਡ ਬਣਾਏ ਹਨ ਅਤੇ ਉਹ ਉਨ੍ਹਾਂ ਪੀਐੱਫ ਟਰਸਟਾਂ ਦੀ ਪਛਾਣ ਕਰਨ ਵਿੱਚ ਸਮਰੱਥ ਹਨ ਜੋ ਸੰਭਾਵੀ ਤੌਰ ‘ਤੇ ਐਮਨੈਸਟੀ ਦਾ ਲਾਭ ਲੈ ਸਕਦੇ ਹਨ। ਆਈਸੀਏਆਈ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਮੈਂਬਰਾਂ ਦੇ ਦਰਮਿਆਨ ਐਮਨੈਸਟੀ ਦੇ ਪ੍ਰਾਵਧਾਨਾਂ ਦਾ ਪ੍ਰਸਾਰ ਕਰੇ ਤਾਂ ਜੋ ਪੀਐੱਫ ਟਰਸਟਾਂ ਨਾਲ ਯੋਜਨਾ ਪ੍ਰਤੀ ਸਕਾਰਾਤਮਕ ਪ੍ਰਤੀਕਿਰਿਆ ਪ੍ਰਾਪਤ ਹੋ ਸਕੇ। ਇਸ ਤੋਂ ਇਲਾਵਾ, ਈਪੀਐੱਫਓ ਦੇ ਖੇਤਰੀ ਦਫ਼ਤਰਾਂ ਜਿਵੇਂ ਉੱਤਰ ਪ੍ਰਦੇਸ਼ ਖੇਤਰੀ ਦਫ਼ਤਰ ਅਤੇ ਕੋਲਕਾਤਾ ਖੇਤਰੀ ਦਫ਼ਤਰ ਨੇ ਹਿਤਧਾਰਕਾਂ ਦੇ ਨਾਲ ਸੈਮੀਨਾਰ/ਵਰਕਸ਼ੌਪਸ ਆਯੋਜਿਤ ਕੀਤੀਆਂ ਹਨ। 

ਇਸ ਤੋਂ ਇਲਾਵਾਂ, ਈਪੀਐੱਫਓ ਨੇ ਇਨਕਮ ਟੈਕਸ ਡਿਪਾਰਟਮੈਂਟ ਤੋਂ ਇਨਕਮ ਟੈਕਸ ਐਕਟ ਅਧੀਨ ਮਾਨਤਾ ਪ੍ਰਾਪਤ ਪੀਐੱਫ ਟਰਸਟਾਂ ਦਾ ਵੇਰਵਾ ਮੰਗਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਇਨਕਮ ਟੈਕਸ ਐਕਟ ਦੇ ਤਹਿਤ ਮਾਨਤਾ ਦੇਣ ਤੋਂ ਪਹਿਲਾਂ ਜਾਂ ਈਪੀਐੱਫਓ ਨੂੰ ਰਸਮੀ ਛੋਟ ਆਦੇਸ਼ ਪ੍ਰਾਪਤ ਕਰਨ ਵਾਲੇ ਪੀਐੱਫ ਟਰਸਟਾਂ ਦੀ ਮੌਜੂਦਾ ਮਾਨਤਾ ਵਾਪਸ ਲੈਣ ਤੋਂ ਪਹਿਲਾਂ, ਈਪੀਐੱਫ ਅਤੇ ਐੱਮਪੀ ਐਕਟ, 1952 ਜਾਂ ਸੀਓਐੱਸਐੱਸ, 2020 ਦੇ ਤਹਿਤ ਪ੍ਰਤਿਸ਼ਠਾਨ ਦੀ ਕਵਰੇਜ ਅਤੇ ਛੋਟ ਦੀ ਸਥਿਤੀ ਦੀ ਸਬੰਧਿਤ ਜਾਂਚ ਕੀਤੀ ਜਾਵੇ।

ਸੰਸਥਾਵਾਂ ਦੇ ਪੀਐੱਫ ਟਰਸਟ, ਈਪੀਐੱਫਓ ਦੇ ਮਿਤੀ 11.07.2026 ਦਾ ਸਰਕੂਲਰ (ਈਪੀਐੱਫਓ ਦੀ ਵੈੱਬਸਾਈਟ: https://www.epfo.gov.in ‘ਤੇ ਉਪਲਬਧ ਹੈ) ਵਿੱਚ ਹੇਠ ਲਿਖੇ ਵੇਰਵੇ ਦੇ ਮੁਤਾਬਕ ਐਮਨੈਸਟੀ ਯੋਜਨਾ ਲਈ ਅਪਲਾਈ ਕਰ ਸਕਦੇ ਹਨ।

 ****

ਰਿਣੀ ਚੌਧਰੀ/ ਐਂਜੇਲਿਨਾ ਅਲੈਗਜੈਂਡਰ/ ਏਕੇ


(Release ID: 2306403) ਵਿਜ਼ੀਟਰ ਕਾਊਂਟਰ : 2