ਵਿੱਤ ਮੰਤਰਾਲਾ
azadi ka amrit mahotsav

ਐੱਨਪੀਸੀਆਈ ਇੰਟਰਨੈਸ਼ਨਲ ਅਤੇ ਉਜ਼ਬੇਕਿਸਤਾਨ ਦੇ ਐੱਨਆਈਪੀਸੀ ਨੇ ‘ ਯੂਜੈੱਡਕਿਊਆਰ (UZQR)’ ਦੇ ਜ਼ਰੀਏ ਪੂਰੇ ਉਜ਼ਬੇਕਿਸਤਾਨ ਵਿੱਚ ਯੂਪੀਆਈ ਭੁਗਤਾਨ ਨੂੰ ਸਮਰੱਥ ਬਣਾਉਣ ਲਈ ਸਾਂਝੇਦਾਰੀ ਕੀਤੀ


ਭਾਰਤੀ ਟੂਰਿਸਟ, ਕਾਰੋਬਾਰੀ ਯਾਤਰੀ ਅਤੇ ਵਿਦਿਆਰਥੀ ਉਜ਼ਬੇਕਿਸਤਾਨ ਦੇ ਰਾਸ਼ਟਰੀ ਅੰਤਰ-ਸੰਚਾਲਿਤ ਕਿਊਆਰ ਕੋਡ ‘UZQR’ ਨੂੰ ਸਕੈਨ ਕਰਕੇ ਤੁਰੰਤ ਵਪਾਰੀਆਂ ਨੂੰ ਭੁਗਤਾਨ ਕਰ ਸਕਦੇ ਹਨ

ਐੱਨਆਈਪੀਐੱਲ ਅਤੇ ਉਜ਼ਬੇਕਿਸਤਾਨ ਦੀ ਰਾਸ਼ਟਰੀ ਭੁਗਤਾਨ ਪ੍ਰਣਾਲੀ ਵਿਚਕਾਰ ਇਹ ਸਾਂਝੇਦਾਰੀ ਯੂਪੀਆਈ ਦੀ ਅੰਤਰਰਾਸ਼ਟਰੀ ਪਹੁੰਚ ਦੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਨੂੰ ਦਰਸਾਉਂਦੀ ਹੈ

Posted On: 31 AUG 2026 4:14PM by PIB Chandigarh

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਦੀ ਅੰਤਰਰਾਸ਼ਟਰੀ ਸ਼ਾਖਾ ‘ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਿਟੇਡ’ (NIPL) ਨੇ 30 ਅਗਸਤ 2026 ਨੂੰ ਉਜ਼ਬੇਕਿਸਤਾਨ ਦੀ ਰਾਸ਼ਟਰੀ ਭੁਗਤਾਨ ਪ੍ਰਣਾਲੀ ਐੱਚਯੂਐੱਮੳ ( HUMO) ਦੇ ਸੰਚਾਲਕ ‘ਨੈਸ਼ਨਲ ਇੰਟਰਬੈਂਕ ਪ੍ਰੋਸੈੱਸਿੰਗ ਸੈਂਟਰ ਜੇਐੱਸਸੀ’ (NIPC) ਨਾਲ ਇੱਕ ਵਪਾਰਕ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਸਾਂਝੇਦਾਰੀ ਭਾਰਤੀ ਯਾਤਰੀਆਂ ਨੂੰ ਉਜ਼ਬੇਕਿਸਤਾਨ ਦੇ ਰਾਸ਼ਟਰੀ ਅੰਤਰ-ਸੰਚਾਲਿਤ ਕਿਊਆਰ ਕੋਡ ‘UZQR’ ਨੂੰ ਆਪਣੇ ਜਾਣੇ-ਪਛਾਣੇ ਯੂਪੀਆਈ-ਸਮਰੱਥ ਐਪ ਦੀ ਵਰਤੋਂ ਕਰਕੇ ਸਕੈਨ ਕਰਨ ਅਤੇ ਦੇਸ਼ ਭਰ ਵਿੱਚ ਵਪਾਰੀਆਂ ਨੂੰ ਤੁਰੰਤ ਭੁਗਤਾਨ ਕਰਨ ਦੀ ਸਹੂਲਤ ਦਿੰਦੀ ਹੈ।

ਇਹ ਐਲਾਨ ਭਾਰਤ ਦੇ ਪ੍ਰਧਾਨ ਮੰਤਰੀ ਦੀ ਉਜ਼ਬੇਕਿਸਤਾਨ ਦੀ ਦੁਵੱਲੀ ਯਾਤਰਾ ਦੌਰਾਨ ਕੀਤਾ ਗਿਆ। ਇਹ ਸਮਝੌਤਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਉਜ਼ਬੇਕਿਸਤਾਨ ਦੇ ਕੇਂਦਰੀ ਬੈਂਕ (ਸੀਬੀਯੂ) ਸਮੇਤ ਸਬੰਧਿਤ ਵਿੱਤੀ ਰੈਗੂਲੇਟਰਾਂ ਤੋਂ ਰਸਮੀ ਮਨਜ਼ੂਰੀ ਪ੍ਰਾਪਤ ਹੋਣ ਤੋਂ ਬਾਅਦ ਕੀਤਾ ਗਿਆ ਹੈ। ਇਨ੍ਹਾ ਰੈਗੂਲੇਟਰਾਂ ਨੇ HUMO ਨੂੰ ਸਰਹੱਦ-ਪਾਰ ਮਰਚੈਂਟ ਭੁਗਤਾਨ ਸਵੀਕਾਰ ਕਰਨ ਲਈ ਐੱਨਆਈਪੀਐੱਲ ਦੇ ਅਧਿਕਾਰਿਤ ਸਾਂਝੇਦਾਰ ਵਜੋਂ ਨਾਮਜ਼ਦ ਕੀਤਾ ਹੈ।

ਸਮਝੌਤੇ ਦੀਆਂ ਪ੍ਰਮੁੱਖ ਗੱਲਾਂ

1 ਵਪਾਰੀਆਂ ਦੁਆਰਾ ਸਰਵਵਿਆਪੀ ਭੁਗਤਾਨ ਪ੍ਰਵਾਨਗੀ:

ਸੀਬੀਯੂ ਦੁਆਰਾ ਲਾਜ਼ਮੀ ਏਕੀਕ੍ਰਿਤ ਰਾਸ਼ਟਰੀ ਕਿਊਆਰ ਬੁਨਿਆਦੀ ਢਾਂਚੇ (UZQR) ਨਾਲ ਏਕੀਕਰਣ ਨਾਲ ਯੂਪੀਆਈ ਵਰਤੋਂਕਾਰਾਂ ਨੂੰ ਉਜ਼ਬੇਕਿਸਤਾਨ ਵਿੱਚ ਰਿਟੇਲ, ਹੋਸਪਿਟੈਲਿਟੀ ਅਤੇ ਸੇਵਾ ਖੇਤਰ ਦੇ ਵਪਾਰੀਆਂ ਦੇ ਇੱਥੇ ਲਗਭਗ ਸਰਵਵਿਆਪੀ ਭੁਗਤਾਨ ਪ੍ਰਵਾਨਗੀ ਦੀ ਸਹੂਲਤ ਮਿਲੇਗੀ।

2 ਸੁਗਮ ਯਾਤਰਾ ਅਨੁਭਵ:

ਭਾਰਤੀ ਟੂਰਿਸਟ, ਕਾਰੋਬਾਰੀ ਯਾਤਰੀ ਅਤੇ ਵਿਦਿਆਰਥੀ ਆਪਣੇ ਭਾਰਤੀ ਬੈਂਕ ਖਾਤਿਆਂ ਤੋਂ ਸਿੱਧੇ ਵਿਅਕਤੀ ਤੋਂ ਵਪਾਰੀ (ਪੀ2ਐੱਮ) ਭੁਗਤਾਨ ਕਰ ਸਕਣਗੇ। ਇਸ ਨਾਲ ਵਿਦੇਸ਼ੀ ਮੁਦਰਾ ‘ਤੇ ਲੱਗਣ ਵਾਲੇ ਵਾਧੂ ਚਾਰਜਾਂ ਦੀ ਸਮੱਸਿਆ ਘਟੇਗੀ ਅਤੇ ਅੰਤਰਰਾਸ਼ਟਰੀ ਕਾਰਡਾਂ ਜਾਂ ਨਕਦੀ ‘ਤੇ ਨਿਰਭਰਤਾ ਵੀ ਘਟੇਗੀ।

 3. ਦੁਵੱਲੇ ਸਬੰਧਾਂ ਨੂੰ ਮਜ਼ਬੂਤੀ:

ਇਹ ਪਹਿਲਕਦਮੀ ਡਿਜੀਟਲ ਜਨਤਕ ਬੁਨਿਆਦੀ ਢਾਂਚੇ (ਡੀਪੀਆਈ) ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਦੇ ਸਹਿਯੋਗ ਨੂੰ ਅੱਗੇ ਵਧਾਉਂਦੀ ਹੈ ਅਤੇ ਦੋਵਾਂ ਦੇਸ਼ਾਂ ਦੇ ਵਿਆਪਕ ਰਣਨੀਤਕ ਅਤੇ ਆਰਥਿਕ ਉਦੇਸ਼ਾਂ ਦੇ ਅਨੁਕੂਲ ਹੈ।

ਯੂਪੀਆਈ ਦਸ ਦੇਸ਼ਾਂ ਵਿੱਚ ਸਵੀਕਾਰ ਕੀਤਾ ਜਾਂਦਾ ਹੈ:

​ਯੂਪੀਆਈ ਨੂੰ ਵਰਤਮਾਨ ਵਿੱਚ ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ (UAE), ਫਰਾਂਸ, ਮੌਰੀਸ਼ਸ, ਨੇਪਾਲ, ਭੂਟਾਨ, ਕਤਰ,  ਸ੍ਰੀਲੰਕਾ, ਕੰਬੋਡੀਆ ਅਤੇ ਗ੍ਰੀਸ ਵਿੱਚ ਸਵੀਕਾਰ ਕੀਤਾ ਜਾਂਦਾ ਹੈ।

​ਇਸ ਨਾਲ ਭਾਰਤੀ ਯਾਤਰੀਆਂ ਨੂੰ ਵਿਦੇਸ਼ਾਂ ਵਿੱਚ ਯੂਪੀਆਈ ਦੇ ਜ਼ਰੀਏ ਬਿਨਾਂ ਕਿਸੇ ਰੁਕਾਵਟ ਦੇ ਭੁਗਤਾਨ ਕਰਨ ਦੀ ਸਹੂਲਤ ਮਿਲਦੀ ਹੈ।

****

ਐੱਸਆਰ/ਏਡੀ/ਏਕੇ


(Release ID: 2305555) ਵਿਜ਼ੀਟਰ ਕਾਊਂਟਰ : 6