ਟੈਕਸਟਾਈਲ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕੱਲ੍ਹ ਨਵੀਂ ਦਿੱਲੀ ’ਚ ਹੋਣ ਵਾਲੇ ਨਿਫ਼ਟ ਸਾਂਝੇ ਡਿਗਰੀ ਵੰਡ ਸਮਾਗਮ 2026 ਵਿੱਚ ਸ਼ਾਮਲ ਹੋਣਗੇ


ਦੇਸ਼ ਭਰ ਦੇ 18 ਨਿਫ਼ਟ ਕੈਂਪਸਾਂ ਤੋਂ ਪਾਸ ਹੋਏ ਵਿਦਿਆਰਥੀਆਂ ਨੂੰ ਇਕੱਠਾ ਕਰੇਗਾ ਸਾਂਝਾ ਡਿਗਰੀ ਵੰਡ ਸਮਾਗਮ

Posted On: 30 AUG 2026 9:35AM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ, ਜੋ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫਟ) ਦੇ ਅਧਿਕਾਰਤ ਵਿਜ਼ਟਰ ਹਨ, 31 ਅਗਸਤ 2026 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਨਿਫ਼ਟ ਸਾਂਝੇ ਡਿਗਰੀ ਵੰਡ ਸਮਾਗਮ 2026 ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ’ਤੇ ਦੇਸ਼ ਭਰ ਦੇ 18 ਨਿਫ਼ਟ ਕੈਂਪਸਾਂ ਤੋਂ ਪਾਸ ਹੋਏ ਵਿਦਿਆਰਥੀ ਇਕੱਠੇ ਹੋ ਕੇ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਦਾ ਜਸ਼ਨ ਮਨਾਉਣਗੇ ਅਤੇ ਸੰਸਥਾ ਵਿੱਚ ਆਪਣੀ ਅਕਾਦਮਿਕ ਯਾਤਰਾ ਦੇ ਪੂਰਾ ਹੋਣ ਦਾ ਪ੍ਰਤੀਕ ਬਣਨਗੇ। ਇਸ ਮੌਕੇ ’ਤੇ ਪਾਸ ਹੋਏ ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ, ਰਚਨਾਤਮਕਤਾ, ਸਮਰਪਣ ਅਤੇ ਪ੍ਰਾਪਤੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਕੇਂਦਰੀ ਕੱਪੜਾ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਵੀ ਹੋਰ ਮੰਨੀਆਂ-ਪ੍ਰਮੰਨੀਆਂ ਹਸਤੀਆਂ, ਗਵਰਨਿੰਗ ਬੋਰਡ ਦੇ ਮੈਂਬਰਾਂ, ਸੀਨੀਅਰ ਅਧਿਕਾਰੀਆਂ, ਫੈਕਲਟੀ ਮੈਂਬਰਾਂ, ਵਿਦਵਾਨਾਂ ਅਤੇ ਪਾਸ ਹੋਏ ਵਿਦਿਆਰਥੀਆਂ ਨਾਲ ਮੌਜੂਦ ਰਹਿਣਗੇ।

ਡਿਗਰੀ ਵੰਡ ਸਮਾਗਮ ਵਿੱਚ ਨਿਫ਼ਟ  ਦੇ ਪਾਸ ਹੋਏ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਜਾਵੇਗਾ ਅਤੇ ਸੰਸਥਾ ਵਿੱਚ ਆਪਣੀ ਪੜ੍ਹਾਈ ਦੇ ਸਾਲਾਂ ਦੌਰਾਨ ਉਨ੍ਹਾਂ ਦੀ ਅਕਾਦਮਿਕ ਉੱਤਮਤਾ, ਰਚਨਾਤਮਕਤਾ, ਸਮਰਪਣ ਅਤੇ ਯੋਗਦਾਨ ਨੂੰ ਮਾਨਤਾ ਦਿੱਤੀ ਜਾਵੇਗੀ। ਇਸ ਸਮਾਗਮ ਵਿੱਚ ਵੱਖ-ਵੱਖ ਕੈਂਪਸਾਂ ਦੇ ਹਰੇਕ ਕੋਰਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਉਨ੍ਹਾਂ ਵਿਦਿਆਰਥੀਆਂ ਨੂੰ ਸੋਨ ਤਗਮੇ  ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਦਾ ਸੀ.ਜੀ.ਪੀ.ਏ. ਸਭ ਤੋਂ ਵੱਧ ਹੋਵੇਗਾ।

ਸਾਂਝੇ ਡਿਗਰੀ ਵੰਡ ਸਮਾਗਮ ਤੋਂ ਬਾਅਦ ਕੈਂਪਸ-ਵਾਰ ਡਿਗਰੀ ਵੰਡ ਸਮਾਗਮ ਹੋਣਗੇ, ਜਿਨ੍ਹਾਂ ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਰਸਮੀ ਤੌਰ ’ਤੇ ਉਨ੍ਹਾਂ ਦੀਆਂ ਡਿਗਰੀਆਂ ਦਿੱਤੀਆਂ ਜਾਣਗੀਆਂ ਅਤੇ ਅਕਾਦਮਿਕ ਜੀਵਨ ਤੋਂ ਪੇਸ਼ੇਵਰ ਜੀਵਨ ਵੱਲ ਉਨ੍ਹਾਂ ਦੇ ਸਫ਼ਰ ਦੀ ਸ਼ੁਰੂਆਤ ਨੂੰ ਦਰਸਾਇਆ ਜਾਵੇਗਾ।

ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੇ ਅਧੀਨ ਸਾਲ 1986 ਵਿੱਚ ਸਥਾਪਿਤ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫ਼ਟ) ਇੱਕ ਕਾਨੂੰਨੀ ਸੰਸਥਾ ਹੈ, ਜਿਸ ਦਾ ਸੰਚਾਲਨ ਨਿਫ਼ਟ ਐਕਟ, 2006 ਦੇ ਤਹਿਤ ਕੀਤਾ ਜਾਂਦਾ ਹੈ। ਸਾਲਾਂ ਦੌਰਾਨ ਇਹ ਸੰਸਥਾ ਫੈਸ਼ਨ ਸਿੱਖਿਆ ਦੇ ਇੱਕ ਪ੍ਰਮੁੱਖ ਸੰਸਥਾਨ ਵਜੋਂ ਉੱਭਰੀ ਹੈ, ਜੋ ਰਵਾਇਤੀ ਕਲਾ ਅਤੇ ਸ਼ਿਲਪ, ਅਕਾਦਮਿਕ ਗਿਆਨ, ਡਿਜ਼ਾਈਨ ਨਵੀਨਤਾ , ਤਕਨਾਲੋਜੀ, ਰਚਨਾਤਮਕ ਸੋਚ ਅਤੇ ਉਦਯੋਗ ਨਾਲ ਸਹਿਯੋਗ ਨੂੰ ਜੋੜਦੀ ਹੈ।

ਦੇਸ਼ ਭਰ ਵਿੱਚ 20 ਪੇਸ਼ੇਵਰ ਢੰਗ ਨਾਲ ਪ੍ਰਬੰਧਿਤ ਕੈਂਪਸਾਂ ਦੇ ਨਾਲ, ਨਿਫ਼ਟ  ਇੱਕ ਸਮਾਵੇਸ਼ੀ ਅਤੇ ਗਤੀਸ਼ੀਲ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖ ਰਿਹਾ ਹੈ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਗਿਆਨ, ਹੁਨਰ ਅਤੇ ਰਚਨਾਤਮਕ ਸਮਰੱਥਾਵਾਂ ਨਾਲ ਲੈਸ ਕਰਦਾ ਹੈ, ਤਾਂ ਜੋ ਉਹ ਭਾਰਤ ਦੇ ਫੈਸ਼ਨ ਅਤੇ ਰਚਨਾਤਮਕ ਉਦਯੋਗਾਂ ਵਿੱਚ ਆਪਣਾ ਯੋਗਦਾਨ ਪਾ ਸਕਣ।

ਸਾਂਝਾ ਡਿਗਰੀ ਵੰਡ ਸਮਾਗਮ 2026 ਅਜਿਹੇ ਵਿਦਿਆਰਥੀਆਂ ਦੀ ਪੀੜ੍ਹੀ ਦੇ ਜਸ਼ਨ ਦਾ ਮੌਕਾ ਹੋਵੇਗਾ, ਜਿਨ੍ਹਾਂ ਨੇ ਵਿਚਾਰਾਂ ਨੂੰ ਸੰਭਾਵਨਾਵਾਂ ਵਿੱਚ ਅਤੇ ਰਚਨਾਤਮਕਤਾ ਨੂੰ ਪ੍ਰਭਾਵ ਵਿੱਚ ਬਦਲਣਾ ਸਿੱਖਿਆ ਹੈ। ਸੰਸਥਾ ਤੋਂ ਅੱਗੇ ਵਧਦਿਆਂ ਇਹ ਪਾਸ ਹੋਏ ਵਿਦਿਆਰਥੀ ਆਪਣੇ ਨਾਲ ਨਵੇਂ ਬਿਰਤਾਂਤ ਸਿਰਜਣ, ਸਾਰਥਕ ਹੱਲ ਤਿਆਰ ਕਰਨ ਅਤੇ ਭਾਰਤ ਦੇ ਨਿਰੰਤਰ ਵਿਕਸਤ ਹੋ ਰਹੇ ਰਚਨਾਤਮਕ ਦ੍ਰਿਸ਼ ਵਿੱਚ ਯੋਗਦਾਨ ਪਾਉਣ ਦਾ ਆਤਮ-ਵਿਸ਼ਵਾਸ ਲੈ ਕੇ ਜਾਣਗੇ। ਨਿਫ਼ਟ  ਵਿੱਚ ਉਨ੍ਹਾਂ ਦਾ ਸਫ਼ਰ ਰਸਮੀ ਤੌਰ ਤੇ ਭਾਵੇਂ ਸਮਾਪਤ ਰਿਹਾ ਹੈ, ਪਰ ਉਨ੍ਹਾਂ ਦੀ ਕਲਪਨਾ, ਨਵੀਨਤਾ ਅਤੇ ਉੱਤਮਤਾ ਦਾ ਸਫ਼ਰ ਅਜੇ ਸ਼ੁਰੂ ਹੋ ਰਿਹਾ ਹੈ।

ਇਹ ਮੌਕਾ ਪ੍ਰਾਪਤੀਆਂ ਦੇ ਜਸ਼ਨ ਦੇ ਨਾਲ-ਨਾਲ ਭਵਿੱਖ ਲਈ ਇੱਕ ਨਵੇਂ ਪੜਾਅ ਦੀ ਸਥਾਪਨਾ ਵੀ ਹੋਵੇਗਾ—ਪਾਸ ਹੋਏ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਦੇ ਹੋਏ ਅਤੇ ਇਸ ਗੱਲ ’ਤੇ ਨਜ਼ਰ ਮਾਰਦੇ ਹੋਏ ਕਿ ਉਹ ਨਵੇਂ ਭਾਰਤ ਦੇ ਫੈਸ਼ਨ, ਡਿਜ਼ਾਈਨ ਅਤੇ ਰਚਨਾਤਮਕ ਪ੍ਰਣਾਲੀ ਨੂੰ ਆਕਾਰ ਦੇਣ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਦੀ ਪ੍ਰਤਿਭਾ, ਉਦਮਤਾ ਅਤੇ ਦ੍ਰਿਸ਼ਟੀ ਵਿੱਚ ਵਧੇਰੇ ਰਚਨਾਤਮਕ, ਨਵੀਨਤਾਕਾਰੀ ਅਤੇ ਵਿਸ਼ਵ ਪੱਧਰ ’ਤੇ ਜੁੜੇ ਵਿਕਸਤ ਭਾਰਤ ਦੀ ਉਮੀਦ ਸਮਾਈ ਹੋਈ ਹੈ ।

ਨਿਫ਼ਟ ਦੀ ਰਚਨਾਤਮਕਤਾ ਅਤੇ ਉੱਤਮਤਾ ਦੀ ਭਾਵਨਾ ਤੋਂ ਪ੍ਰੇਰਿਤ ਪਾਸ ਹੋਏ ਵਿਦਿਆਰਥੀਆਂ ਦਾ ਬੈਚ ਭਾਰਤ ਦੇ ਫੈਸ਼ਨ ਅਤੇ ਰਚਨਾਤਮਕ ਖੇਤਰਾਂ ਵਿੱਚ ਨਵੇਂ ਬਿਰਤਾਂਤ ਬਣਾਉਣ ਲਈ ਤਿਆਰ ਹੈ। ਸੰਸਥਾ ਵਿੱਚ ਉਨ੍ਹਾਂ ਦਾ ਸਫ਼ਰ ਖ਼ਤਮ ਹੋ ਰਿਹਾ ਹੈ , ਪਰ ਨਵੀਨਤਾ ਅਤੇ ਪ੍ਰਭਾਵ ਦੀ ਉਨ੍ਹਾਂ ਦੀ ਯਾਤਰਾ ਹੁਣ ਸ਼ੁਰੂ ਹੋ ਰਹੀ ਹੈ।

*****


(Release ID: 2305364) ਵਿਜ਼ੀਟਰ ਕਾਊਂਟਰ : 8