ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਕਾਸ਼ਨ ਵਿਭਾਗ ਨੂੰ ਫੈੱਡਰੇਸ਼ਨ ਆਫ ਇੰਡੀਅਨ ਪਬਲੀਸ਼ਰਜ਼ ਅਵਾਰਡਸ ਫਾਰ ਐਕਸੀਲੈਂਸ ਇਨ ਬੁੱਕ ਪ੍ਰੋਡਕਸ਼ਨ 2026 ਵਿੱਚ ਸੱਤ ਪੁਰਸਕਾਰ ਮਿਲੇ
‘ਭਾਰਤ 2026’ ਨੂੰ ਦੂਜਾ ਅਤੇ ‘ਧਰਤੀ ਕੀ ਸਿਹਤ’ ਨੂੰ ਤੀਜਾ ਪੁਰਸਕਾਰ ਮਿਲਿਆ
Posted On:
25 AUG 2026 1:59PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਨੂੰ ਫੈੱਡਰੇਸ਼ਨ ਆਫ਼ ਇੰਡੀਅਨ ਪਬਲੀਸ਼ਰਜ਼ ਅਵਾਰਡਜ਼ ਫਾਰ ਐਕਸੀਲੈਂਸ ਇਨ ਬੁੱਕ ਪ੍ਰੋਡਕਸ਼ਨ 2026 ਵਿੱਚ ਸ਼ਾਨਦਾਰ ਪ੍ਰਕਾਸ਼ਨਾਂ ਲਈ ਸੱਤ ਪੁਰਸਕਾਰ ਮਿਲੇ ਹਨ। ਵਿਭਾਗ ਦੇ ਹਿੰਦੀ, ਅੰਗ੍ਰੇਜ਼ੀ ਅਤੇ ਉਰਦੂ ਵਿੱਚ ਪ੍ਰਕਾਸ਼ਿਤ ਪ੍ਰਤ੍ਰਿਕਾਵਾਂ, ਕਿਤਾਬਾਂ ਅਤੇ ਸੰਦਰਭ ਪ੍ਰਕਾਸ਼ਨਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ।
ਪ੍ਰਕਾਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਧੀਰਜ ਕਾਕੜੀਆ ਨੇ ਕਿਤਾਬਾਂ ਅਤੇ ਪ੍ਰਤ੍ਰਿਕਾਵਾਂ ਦੇ ਸੰਪਾਦਕਾਂ ਨੂੰ ਸਨਮਾਨਿਤ ਕੀਤਾ ਅਤੇ ਸਾਰੇ ਅਧਿਕਾਰੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ।

ਡਾ. ਧੀਰਜ ਕਾਕੜੀਆ ਨੇ ਕਿਹਾ, "ਪ੍ਰਕਾਸ਼ਨ ਵਿਭਾਗ ਨੂੰ ਮਿਲੇ ਇਹ ਸੱਤ ਪੁਰਸਕਾਰ ਅਧਿਕਾਰੀਆਂ ਅਤੇ ਸਟਾਫ ਦੀ ਸਖ਼ਤ ਮਿਹਨਤ, ਸਮਰਪਣ ਅਤੇ ਉੱਤਮਤਾ ਦਾ ਪ੍ਰਮਾਣ ਹਨ। ਇਹ ਸਨਮਾਨ ਸਾਨੂੰ ਭਰੋਸੇਯੋਗ ਅਤੇ ਉਪਯੋਗੀ ਸਮੱਗਰੀ ਪ੍ਰਕਾਸ਼ਿਤ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ਨ ਵਿਭਾਗ ਹਿੰਦੀ, ਅੰਗ੍ਰੇਜ਼ੀ ਅਤੇ ਉਰਦੂ ਵਿੱਚ ਸ਼ਾਨਦਾਰ ਕਿਤਾਬਾਂ ਅਤੇ ਮੈਗਜ਼ੀਨਾਂ ਰਾਹੀਂ ਪਾਠਕਾਂ ਤੱਕ ਗਿਆਨ, ਸਾਹਿਤ, ਸੱਭਿਆਚਾਰ ਅਤੇ ਰਾਸ਼ਟਰੀ ਵਿਕਾਸ ਨਾਲ ਸਬੰਧਿਤ ਮਹੱਤਵਪੂਰਨ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਪਹੁੰਚਾਉਣ ਲਈ ਵਚਨਬੱਧ ਹੈ।"
ਡਾ. ਧੀਰਜ ਕਾਕੜੀਆ ਨੇ ਕਿਹਾ ਕਿ ਵਿਭਾਗ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਅਤੇ ਮੈਗਜ਼ੀਨ ਰਾਸ਼ਟਰੀ ਵਿਕਾਸ, ਗਿਆਨ ਅਤੇ ਵਿਗਿਆਨ, ਸਾਹਿਤ, ਸੱਭਿਆਚਾਰ, ਕਲਾ ਅਤੇ ਸਮਕਾਲੀ ਮੁੱਦਿਆਂ ਨਾਲ ਸਬੰਧਿਤ ਵਿਭਿੰਨ ਅਤੇ ਕੀਮਤੀ ਸਮੱਗਰੀ ਨੂੰ ਪਾਠਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਨ੍ਹਾਂ ਸੱਤ ਪੁਰਸਕਾਰਾਂ ਵਿੱਚ ਚਾਰ ਦੂਜੇ ਇਨਾਮ ਅਤੇ ਤਿੰਨ ਤੀਜੇ ਇਨਾਮ ਸ਼ਾਮਲ ਹਨ। ਇਹ ਪ੍ਰਾਪਤੀ ਪ੍ਰਕਾਸ਼ਨ ਵਿਭਾਗ ਦੀ ਉੱਤਮਤਾ, ਸੰਪਾਦਕੀ ਗੁਣਵੱਤਾ ਅਤੇ ਵਿਸ਼ਾ-ਵਸਤੂ ਦੀ ਵਿਭਿੰਨਤਾ ਪ੍ਰਕਾਸ਼ਨ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਦੂਜਾ ਇਨਾਮ ਜਿੱਤਣ ਵਾਲੇ ਪ੍ਰਕਾਸ਼ਨ
-
ਭਾਰਤ 2026 (ਹਿੰਦੀ) 'ਤੇ ਹਵਾਲਾ ਪੁਸਤਕਾਂ ਨੂੰ- ਹਿੰਦੀ ਸ਼੍ਰੇਣੀ ਵਿੱਚ ਦੂਜਾ ਇਨਾਮ ਮਿਲਿਆ।
-
ਵਿੰਗਜ਼ ਟੂ ਅਵਰ ਹੋਪਸ – ਵੌਲਿਊਮ 2 ਨੂੰ ਜਨਰਲ ਅਤੇ ਟ੍ਰੇਡ ਬੁੱਕਸ - ਅੰਗ੍ਰੇਜ਼ੀ ਸ਼੍ਰੇਣੀ ਵਿੱਚ ਦੂਜਾ ਇਨਾਮ ਮਿਲਿਆ।
-
'ਵਿਕਸਿਤ ਭਾਰਤ @ 2047' ਦੇ ਵਿਸ਼ੇ 'ਤੇ ਅਧਾਰਿਤ ਯੋਜਨਾ - ਜੁਲਾਈ 2026 (ਹਿੰਦੀ) ਨੂੰ ਮੈਗਜ਼ੀਨ ਅਤੇ ਘਰੇਲੂ ਰਸਾਲਿਆਂ-ਹਿੰਦੀ ਸ਼੍ਰੇਣੀ ਵਿੱਚ ਦੂਜਾ ਇਨਾਮ ਮਿਲਿਆ।
-
ਕੁਰੂਕਸ਼ੇਤਰ - 1952 ਤੋਂ ਪ੍ਰਕਾਸ਼ਿਤ ਹੋਣ ਵਾਲੀ ਪੇਂਡੂ ਵਿਕਾਸ ਮਾਸਿਕ ਮੈਗਜ਼ੀਨ ਨੂੰ ਮੈਗਜ਼ੀਨਾਂ ਅਤੇ ਘਰੇਲੂ ਰਸਾਲਿਆਂ-ਅੰਗ੍ਰੇਜ਼ੀ ਸ਼੍ਰੇਣੀ ਵਿੱਚ ਦੂਜਾ ਇਨਾਮ ਮਿਲਿਆ।
ਤੀਜਾ ਇਨਾਮ ਪ੍ਰਾਪਤ ਕਰਨ ਵਾਲੇ ਪ੍ਰਕਾਸ਼ਨ
-
ਧਰਤੀ ਕੀ ਸਿਹਤ ਨੂੰ ਬਾਲ ਸਾਹਿਤ (ਆਮ ਦਿਲਚਸਪੀ) (0-10 ਸਾਲ) - ਹਿੰਦੀ ਸ਼੍ਰੇਣੀ ਵਿੱਚ ਤੀਜਾ ਇਨਾਮ ਮਿਲਿਆ।
-
ਰੰਗੋਲੀ ਰੂਪ ਸੁਰ ਲੇ ਕੀ ਨੂੰ ਕਲਾ ਅਤੇ ਕਾਫੀ ਟੇਬਲ ਬੁੱਕਸ-ਹਿੰਦੀ ਸ਼੍ਰੇਣੀ ਵਿੱਚ ਤੀਜਾ ਇਨਾਮ ਮਿਲਿਆ।
-
ਆਜਕੱਲ੍ਹ ਉਰਦੂ-ਜੁਲਾਈ 2026 ਨੂੰ ਜਰਨਲਸ ਐਂਡ ਹਾਊਸ ਮੈਗਜ਼ੀਨ, ਭਾਰਤੀ ਭਾਸ਼ਾਵਾਂ (ਉਰਦੂ) ਸ਼੍ਰੇਣੀ ਵਿੱਚ ਤੀਜਾ ਇਨਾਮ ਮਿਲਿਆ।
ਇਹ ਪੁਰਸਕਾਰ ਪ੍ਰਕਾਸ਼ਨ ਵਿਭਾਗ ਦੀ ਭਰੋਸੇਯੋਗ, ਜਾਣਕਾਰੀ ਭਰਪੂਰ ਅਤੇ ਸੱਭਿਆਚਾਰਕ ਤੌਰ 'ਤੇ ਸਮ੍ਰਿੱਧ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਅਤੇ ਪ੍ਰਸਾਰਿਤ ਕਰਨ ਵਿੱਚ ਭੂਮਿਕਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਪੁਰਸਕਾਰ ਵਿਭਾਗ ਨੂੰ ਪ੍ਰਮਾਣਿਕ ਅਤੇ ਜਨਤਕ-ਹਿਤ ਸਮੱਗਰੀ ਵਾਲੀਆਂ ਕਿਤਾਬਾਂ, ਰਸਾਲਿਆਂ ਅਤੇ ਹਵਾਲਾ ਪ੍ਰਕਾਸ਼ਨ ਪਾਠਕਾਂ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕਰੇਗੀ।

ਭਾਰਤ 2026 (ਹਿੰਦੀ) ਨੂੰ ਹਵਾਲਾ ਪੁਸਤਕਾਂ - ਹਿੰਦੀ ਸ਼੍ਰੇਣੀ ਵਿੱਚ ਦੂਜਾ ਇਨਾਮ ਮਿਲਿਆ।

ਵਿੰਗਜ਼ ਟੂ ਅਵਰ ਹੋਪਸ - ਵੌਲੀਅਮ 2 ਨੂੰ ਜਨਰਲ ਐਂਡ ਟ੍ਰੇਡ ਬੁੱਕਸ - ਅੰਗ੍ਰੇਜ਼ੀ ਸ਼੍ਰੇਣੀ ਵਿੱਚ ਦੂਜਾ ਇਨਾਮ ਮਿਲਿਆ।

'ਵਿਕਸਿਤ ਭਾਰਤ @ 2047' ਥੀਮ 'ਤੇ ਅਧਾਰਿਤ ਯੋਜਨਾ ਹਿੰਦੀ - ਜੁਲਾਈ 2026, ਨੂੰ ਮੈਗਜ਼ੀਨਾਂ ਅਤੇ ਘਰੇਲੂ ਮੈਗਜ਼ੀਨ - ਹਿੰਦੀ ਸ਼੍ਰੇਣੀ ਵਿੱਚ ਦੂਜਾ ਇਨਾਮ ਪ੍ਰਾਪਤ ਹੋਇਆ।

ਕੁਰੂਕਸ਼ੇਤਰ - 1952 ਤੋਂ ਪ੍ਰਕਾਸ਼ਿਤ ਹੋਣ ਵਾਲੀ ਪੇਂਡੂ ਵਿਕਾਸ ਮਾਸਿਕ ਮੈਗਜ਼ੀਨ ਨੂੰ ਮੈਗਜ਼ੀਨਾਂ ਅਤੇ ਘਰੇਲੂ ਮੈਗਜ਼ੀਨਾਂ - ਅੰਗ੍ਰੇਜ਼ੀ ਸ਼੍ਰੇਣੀ ਵਿੱਚ ਦੂਜਾ ਇਨਾਮ ਪ੍ਰਾਪਤ ਹੋਇਆ।

ਧਰਤੀ ਕੀ ਸਿਹਤ ਨੂੰ ਬਾਲ ਸਾਹਿਤ (ਆਮ ਦਿਲਚਸਪੀ) (0-10 ਸਾਲ) - ਹਿੰਦੀ ਸ਼੍ਰੇਣੀ ਵਿੱਚ ਤੀਜਾ ਇਨਾਮ ਪ੍ਰਾਪਤ ਹੋਇਆ।

ਰੰਗੋਲੀ ਰੂਪ ਸੁਰ ਲੇ ਕੀ ਨੂੰ ਕਲਾ ਅਤੇ ਕਾਫੀ ਟੇਬਲ ਬੁੱਕਸ- ਹਿੰਦੀ ਸ਼੍ਰੇਣੀ ਵਿੱਚ ਤੀਜਾ ਇਨਾਮ ਪ੍ਰਾਪਤ ਹੋਇਆ।

"ਆਜਕੱਲ੍ਹ ਉਰਦੂ - ਜੁਲਾਈ 2026" ਨੂੰ ਜਰਨਲ ਐਂਡ ਹਾਊਸ ਮੈਗਜ਼ੀਨ, ਭਾਰਤੀ ਭਾਸ਼ਾਵਾਂ (ਉਰਦੂ) ਸ਼੍ਰੇਣੀ ਵਿੱਚ ਤੀਜਾ ਇਨਾਮ ਪ੍ਰਾਪਤ ਹੋਇਆ।
ਭਾਰਤੀ ਪ੍ਰਕਾਸ਼ਕਾਂ ਦੇ ਸੰਘ (FIP) ਬਾਰੇ
ਫੈੱਡਰੇਸ਼ਨ ਆਫ ਇੰਡੀਅਨ ਪਬਲੀਸ਼ਰਜ਼ ਅੰਗ੍ਰੇਜ਼ੀ, ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਪ੍ਰਕਾਸ਼ਕਾਂ ਦੀ ਪ੍ਰਤੀਨਿਧੀ ਸੰਸਥਾ ਹੈ। ਦੇਸ਼ ਭਰ ਵਿੱਚ ਇਸ ਦੇ ਮੈਂਬਰ ਪ੍ਰਕਾਸ਼ਨ ਉਦਯੋਗ ਦੇ 80 ਪ੍ਰਤੀਸ਼ਤ ਤੋਂ ਵੱਧ ਦੀ ਨੁਮਾਇੰਦਗੀ ਕਰਦੇ ਹਨ। ਦੇਸ਼ ਦੇ ਸਾਰੇ ਪ੍ਰਮੁੱਖ ਪ੍ਰਕਾਸ਼ਕ ਇਸ ਦੇ ਪ੍ਰਤੱਖ ਮੈਂਬਰ ਹਨ, ਜਦਕਿ ਹੋਰ ਪ੍ਰਕਾਸ਼ਕ ਵੱਖ-ਵੱਖ ਸਥਾਨਕ ਐਸੋਸੀਏਸ਼ਨਾਂ ਰਾਹੀਂ ਇਸ ਦੀ ਨੁਮਾਇੰਦਗੀ ਕਰਦੇ ਹਨ।
******
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਾਦਰਸ਼ਿਨੀ/ਏਕੇ
(Release ID: 2303618)
ਵਿਜ਼ੀਟਰ ਕਾਊਂਟਰ : 14
Read this release in:
English
,
Urdu
,
हिन्दी
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam