ਸਿੱਖਿਆ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅਧਿਆਪਕ ਦਿਵਸ 2026 ਦੇ ਮੌਕੇ ‘ਤੇ ਉੱਚ ਸਿੱਖਿਆ ਸੰਸਥਾਨਾਂ ਅਤੇ ਪੌਲੀਟੈਕਨਿਕ ਦੇ 21 ਅਧਿਆਪਕਾਂ/ਫੈਕਲਟੀ ਮੈਂਬਰਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਦਾਨ ਕਰਨਗੇ

Posted On: 24 AUG 2026 3:49PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 5 ਸਤੰਬਰ, 2026 ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਉੱਚ ਸਿੱਖਿਆ ਸੰਸਥਾਨਾਂ (ਐੱਚਈਆਈ) ਅਤੇ ਪੌਲੀਟੈਕਨਿਕ ਦੇ 21 ਅਧਿਆਪਕਾਂ/ਫੈਕਲਟੀ ਮੈਂਬਰਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ (ਐੱਨਏਟੀ) ਪ੍ਰਦਾਨ ਕਰਨਗੇ।

ਇਸ ਵਰ੍ਹੇ ਕੇਂਦਰੀ ਉੱਚ ਸਿੱਖਿਆ ਸੰਸਥਾਨਾਂ ਦੇ 12 ਅਧਿਆਪਕ/ਫੈਕਲਟੀ ਮੈਂਬਰ, ਸਟੇਟ ਯੂਨੀਵਰਸਿਟੀਆਂ ਤੋਂ ਪੰਜ, ਜਿਨ੍ਹਾਂ ਵਿੱਚ ਤਿੰਨ ਸਰਕਾਰੀ ਅਤੇ ਦੋ ਨਿਜੀ ਯੂਨੀਵਰਸਿਟੀਆਂ ਸ਼ਾਮਲ ਹਨ ਅਤੇ ਪੌਲੀਟੈਕਨਿਕ ਤੋਂ ਚਾਰ, ਜਿਨ੍ਹਾਂ ਵਿੱਚ ਦੋ ਸਰਕਾਰੀ ਅਤੇ ਦੋ ਨਿਜੀ ਪੌਲੀਟੈਕਨਿਕ ਸ਼ਾਮਲ ਹਨ, ਪੁਰਸਕਾਰਾਂ ਲਈ ਚੁਣੇ ਗਏ ਹਨ।

ਰਾਸ਼ਟਰੀ ਅਧਿਆਪਕ ਪੁਰਸਕਾਰ 2026 ਲਈ ਨਾਮਜ਼ਦਗੀਆਂ ਰਾਸ਼ਟਰੀ ਪੁਰਸਕਾਰ ਪੋਰਟਲ (www.awards.gov.in) ਰਾਹੀਂ ਔਨਲਾਈਨ ਮੰਗੀਆਂ ਗਈਆਂ ਸਨ। ਜਨਤਕ ਭਾਗੀਦਾਰੀ ਦੇ ਤਹਿਤ ਇਸ ਵਿੱਚ ਸਵੈ-ਨਾਮਜ਼ਦਗੀ, ਸੰਸਥਾਗਤ ਨਾਮਜ਼ਦਗੀ ਅਤੇ ਸਹਿਕਰਮੀ ਨਾਮਜ਼ਦਗੀ ਦੀ ਵਿਵਸਥਾ ਕੀਤੀ ਗਈ ਸੀ। ਨਾਮਜ਼ਦਗੀਆਂ 26 ਮਈ ਤੋਂ 20 ਜੁਲਾਈ 2026 ਤੱਕ ਮੰਗੀਆਂ ਗਈਆਂ ਸਨ।

ਇਹ ਪੁਰਸਕਾਰ ਸ਼ਾਨਦਾਰ ਅਧਿਆਪਕਾਂ/ਫੈਕਲਟੀ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਪੁਰਸਕਾਰ ਜੇਤੂਆਂ ਦੀ ਚੋਣ ਅਧਿਆਪਨ-ਸਿੱਖਣ ਪ੍ਰਭਾਵਸ਼ੀਲਤਾ, ਆਊਟਰੀਚ ਗਤੀਵਿਧੀਆਂ, ਖੋਜ ਅਤੇ ਨਵੀਨਤਾ ਅਤੇ ਸਪਾਂਸਰ ਰਿਸਰਚ/ਫੈਕਲਟੀ ਵਿਕਾਸ ਪ੍ਰੋਗਰਾਮ/ਸਲਾਹ-ਮਸ਼ਵਰਾ ਅਧਿਆਪਨ ਸਮੇਤ ਕਈ ਮਾਪਦੰਡਾਂ ਦੇ ਅਧਾਰ 'ਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਮੁਲਾਂਕਣ ਤੋਂ ਬਾਅਦ ਕੀਤਾ ਜਾਂਦਾ ਹੈ।

ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ:

  1. ਨਾਮਜ਼ਦ ਵਿਅਕਤੀਆਂ ਦੀ ਸ਼ੁਰੂਆਤੀ ਸੂਚੀ ਤਿਆਰ ਕਰਨ ਲਈ ਸ਼ੁਰੂਆਤੀ ਖੋਜ-ਸਹਿ-ਸਕ੍ਰੀਨਿੰਗ ਕਮੇਟੀ ਦੁਆਰਾ ਮੁਲਾਂਕਣ।

  2.  ਚੁਣੀ ਗਈ ਸੂਚੀ ਵਿੱਚ ਸ਼ਾਮਲ ਨਾਮਜ਼ਦ ਵਿਅਕਤੀਆਂ ਵਿੱਚੋਂ ਪੁਰਸਕਾਰ ਜੇਤੂਆਂ ਦੀ ਚੋਣ ਜਿਊਰੀ ਕਮੇਟੀ ਦੁਆਰਾ ਕੀਤੀ ਜਾਣੀ।

ਸਾਲ 2023 ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਰਾਸ਼ਟਰੀ ਅਧਿਆਪਕ ਪੁਰਸਕਾਰ ਦੇ ਅਧੀਨ ਉੱਚ ਸਿੱਖਿਆ ਸੰਸਥਾਨਾਂ ਅਤੇ ਪੌਲੀਟੈਕਨਿਕਾਂ ਲਈ ਪੁਰਸਕਾਰਾਂ ਦੀਆਂ ਦੋ ਸ਼੍ਰੇਣੀਆਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਇਹ ਪੁਰਸਕਾਰ ਸਿਰਫ਼ ਸਕੂਲੀ ਅਧਿਆਪਕਾਂ ਨੂੰ ਹੀ ਪ੍ਰਦਾਨ ਕੀਤੇ ਜਾਂਦੇ ਸਨ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਕਲਪਨਾ ਅਨੁਸਾਰ ਪੁਰਸਕਾਰਾਂ ਦਾ ਦਾਇਰਾ ਵਧਾਇਆ ਗਿਆ। ਇਸ ਵਿੱਚ ਇਹ ਕਲਪਨਾ ਕੀਤੀ ਗਈ ਸੀ ਕਿ ਸਿੱਖਿਆ ਈਕੋਸਿਸਟਮ ਵਿੱਚ ਉੱਤਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੁਰਸਕਾਰ ਅਤੇ ਮਾਨਤਾ ਵਰਗੇ ਪ੍ਰੋਤਸਾਹਨ ਦਿੱਤੇ ਜਾਣੇ ਚਾਹੀਦੇ ਹਨ।

ਪੁਰਸਕਾਰ ਜੇਤੂਆਂ ਦੀ ਸੂਚੀ ਨਾਲ ਨੱਥੀ ਹੈ।

 ਰਾਸ਼ਟਰੀ ਅਧਿਆਪਕ ਪੁਰਸਕਾਰ - 2026 - ਉੱਚ ਸਿੱਖਿਆ ਵਿਭਾਗ

 

 

ਸੀਰੀਅਲ ਨੰਬਰ

ਨਾਮ

ਸੰਸਥਾਨ

ਅਨੁਸ਼ਾਸਨ

ਲਿੰਗ

1.

ਪ੍ਰੋਫੈਸਰ ਅਵਲੋਕਿਤਾ ਅਗਰਵਾਲ

ਆਈਆਈਟੀ ਰੂੜਕੀ, ਉੱਤਰਾਖੰਡ

ਟਿਕਾਊ ਆਰਕੀਟੈਕਚਰ ਅਤੇ ਬਿਲਟ ਇਨਵਾਇਰਮੈਂਟ

ਮਹਿਲਾ

2.

ਪ੍ਰੋਫੈਸਰ ਕੀਰਤੀ ਚੰਦਰਾ ਸਾਹੂ

ਆਈਆਈਟੀ ਹੈਦਰਾਬਾਦ, ਤੇਲੰਗਾਨਾ

ਕੈਮੀਕਲ ਇੰਜੀਨੀਅਰਿੰਗ

ਪੁਰਸ਼

3.

ਪ੍ਰੋਫੈਸਰ ਵਿਨੈ ਚਮੋਲਾ,

 

ਬਿਟਸ ਪਿਲਾਨੀ, ਰਾਜਸਥਾਨ

ਇਲੈਕਟ੍ਰੀਕਲਸ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ

 

ਪੁਰਸ਼

4.

ਡਾ. ਸ੍ਰੀਕਾਂਤ ਗੋਲਾਪੁਡੀ

ਆਈਆਈਟੀ ਭੁਵਨੇਸ਼ਵਰ, ਓਡੀਸਾ

ਧਾਤੂ ਵਿਗਿਆਨ ਅਤੇ ਪਦਾਰਥ ਵਿਗਿਆਨ

ਪੁਰਸ਼

5.

ਡਾ. ਮਿਥੁਨ ਰਾਧਾਕ੍ਰਿਸ਼ਨਾ

ਆਈਆਈਟੀ ਗਾਂਧੀਨਗਰ, ਗੁਜਰਾਤ

 

ਕੈਮੀਕਲ ਇੰਜੀਨੀਅਰਿੰਗ

ਪੁਰਸ਼

6.

ਪ੍ਰੋਫੈਸਰ ਸੌਰਵ ਦੱਤਾ

 

ਆਈਆਈਐੱਸਈਆਰ ਭੋਪਾਲ, ਮੱਧ ਪ੍ਰਦੇਸ਼

ਪਲਾਂਟ ਸਾਇੰਸਿਜ਼

ਪੁਰਸ਼

7.

ਪ੍ਰੋਫੈਸਰ ਵਿਕਰਮ ਵਿਸ਼ਾਲ

ਆਈਆਈਟੀ ਬੰਬੇ, ਮਹਾਰਾਸ਼ਟਰ

ਧਰਤੀ ਵਿਗਿਆਨ

ਪੁਰਸ਼

8.

 ਪ੍ਰੋਫੈਸਰ. ਸਰਵਈਆ ਜੈਰਾਜ ਸਿਨਹ ਇੰਦਰਜੀਤਸਿਨਹ

ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ

 

ਫੋਰੈਂਸਿਕ ਫਾਰਮੇਸੀ ਅਤੇ ਫੂਡ ਫੋਰੈਂਸਿਕ

ਪੁਰਸ਼

9.

ਪ੍ਰੋਫੈਸਰ ਸ਼ੰਕਰ ਪ੍ਰਸਾਦ ਰਥ

ਆਈਆਈਟੀ ਕਾਨਪੁਰ, ਉੱਤਰ ਪ੍ਰਦੇਸ਼

ਰਸਾਇਣ ਵਿਗਿਆਨ

ਪੁਰਸ਼

10.

Dr Manis

ha Nigam

 ਡਾ. ਮਾਨੀਸ ਹਾ ਨਿਗਮ

ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ, ਸ੍ਰੀਨਗਰ, ਉੱਤਰਾਖੰਡ

ਜੀਵ-ਰਸਾਇਣ ਵਿਗਿਆਨ

ਮਹਿਲਾ

11.

ਡਾ. ਅਮਰ ਮੋਹਨਰਾਓ ਤਕਸਾਂਡੇ

ਜਵਾਹਰ ਲਾਲ ਨੇਹਿਰੂ ਮੈਡੀਕਲ ਕਾਲਜ (ਜੇਐੱਨਐੱਮਸੀ), ਵਰਧਾ, ਮਹਾਰਾਸ਼ਟਰ

ਦਵਾਈਆਂ-ਬਾਲ ਰੋਗ

ਪੁਰਸ਼

12.

ਡਾ. ਅਰੁਣ ਬਾਬੂ

 

ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS), ਮੰਗਲਾਗਿਰੀ, ਆਂਧਰਾ ਪ੍ਰਦੇਸ਼

ਦਵਾਈਆਂ ਬਾਲ ਰੋਗ

ਪੁਰਸ਼

13.

ਡਾ. ਪੁਖਰਾਮਬਮ ਲੀਲਾਬਤੀ ਦੇਵੀ

 

 

ਡਾਂਸ ਅਤੇ ਸੰਗੀਤ ਵਿਭਾਗ, ਮਣੀਪੁਰ ਯੂਨੀਵਰਸਿਟੀ, ਇੰਫਾਲ, ਮਣੀਪੁਰ

ਮਨੀਪੁਰੀ ਡਾਂਸ

ਮਹਿਲਾ

14.

ਪ੍ਰੋਫੈਸਰ ਡਾ. ਆਸ਼ੂਤੋਸ਼ ਮੋਹਨ

ਇੰਸਟੀਟਿਊਟ ਆਫ਼ ਮੈਨੇਜਮੈਂਟ ਸਟੱਡੀਜ਼, ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ), ਵਾਰਾਣਸੀ

ਪ੍ਰਬੰਧਨ

ਪੁਰਸ਼

15.

 ਪ੍ਰੋਫੈਸਰ ਅੰਕੁਰਨ ਦੱਤਾ

ਗੁਵਾਹਾਟੀ ਯੂਨੀਵਰਸਿਟੀ, ਗੁਵਾਹਾਟੀ, ਅਸਾਮ

ਜਨ ਸੰਚਾਰ

ਪੁਰਸ਼

16.

 ਸ਼੍ਰੀਮਤੀ ਸ਼ਿਵਾਨੀ ਵੀ.

ਕਰਨਾਟਕ ਸੰਸਕ੍ਰਿਤ ਯੂਨੀਵਰਸਿਟੀ

ਸੰਸਕ੍ਰਿਤ

ਮਹਿਲਾ

17.

ਪ੍ਰੋਫੈਸਰ ਰਾਜੀਵ ਚੌਧਰੀ

ਪੰ. ਰਵੀਸ਼ੰਕਰ ਸ਼ੁਕਲਾ ਯੂਨੀਵਰਸਿਟੀ, ਰਾਏਪੁਰ, ਛੱਤੀਸਗੜ੍ਹ

ਸਰੀਰਕ ਸਿੱਖਿਆ, ਯੋਗ ਸਿੱਖਿਆ

ਪੁਰਸ਼

18.

ਡਾ. ਵਿਸ਼ਵਨਾਥ ਐੱਚ.ਐੱਸ

 

 

ਐੱਮ.ਈ.ਆਈ ਪੌਲੀਟੈਕਨਿਕ, ਬੰਗਲੁਰੂ, ਕਰਨਾਟਕ

ਸਿਵਿਲ ਇੰਜੀਨੀਅਰਿੰਗ

ਪੁਰਸ਼

19.

 ਡਾ.ਸਸੀਕਲਾ ਐੱਸ

ਪੀਐੱਸਜੀ ਪੌਲੀਟੈਕਨਿਕ ਕਾਲਜ, ਕੋਇੰਬਟੂਰ, ਤਮਿਲ ਨਾਡੂ

ਇਲੈਕਟ੍ਰੌਨਿਕ ਅਤੇ ਇਲੈਕਟ੍ਰੌਨਿਕਸ ਇੰਜੀਨੀਅਰਿੰਗ

ਮਹਿਲਾ

20.

ਡਾ. ਕੰਨਨ ਰਥੀਨਮ

ਸ਼ਕਤੀ ਪੌਲੀਟੈਕਨਿਕ ਕਾਲਜ (ਸਰਕਾਰੀ ਸਹਾਇਤਾ ਪ੍ਰਾਪਤ), ਇਰੋਡ, ਤਮਿਲ ਨਾਡੂ

ਭੌਤਿਕ ਵਿਗਿਆਨ

ਪੁਰਸ਼

21.

 ਡਾ. ਸੰਦੀਪਨ ਪ੍ਰਹਿਲਾਦ ਨਰੋਟੇ

ਸਰਕਾਰੀ ਪੌਲੀਟੈਕਨਿਕ, ਸੋਲਾਪੁਰ, ਮਹਾਰਾਸ਼ਟਰ

ਇਲੈਕਟ੍ਰੌਨਿਕਸ ਇੰਜੀਨੀਅਰਿੰਗ ਅਤੇ ਦੂਰਸੰਚਾਰ

ਪੁਰਸ਼

 

*****

ਆਰਆਰਟੀਐੱਨ/ਏਕੇ


(Release ID: 2303122) ਵਿਜ਼ੀਟਰ ਕਾਊਂਟਰ : 8