ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ 21 ਅਗਸਤ 2026 ਨੂੰ ਹੋਵੇਗੀ
ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ
प्रविष्टि तिथि:
20 AUG 2026 12:43PM by PIB Chandigarh
ਭਾਰਤ, ਬ੍ਰਿਕਸ ਦੀ ਆਪਣੀ ਪ੍ਰਧਾਨਗੀ ਹੇਠ 21 ਅਗਸਤ 2026 ਨੂੰ ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਦੀ ਮੇਜ਼ਬਾਨੀ ਕਰੇਗਾ। ਇਸ ਬੈਠਕ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੰਚਾਰ ਮੰਤਰੀ ਅਤੇ ਸੀਨੀਅਰ ਪ੍ਰਤੀਨਿਧੀ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ), ਡਿਜੀਟਲ ਪਰਿਵਰਤਨ, ਨਵੀਨਤਾ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕਠੇ ਹੋਣਗੇ।
ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਦੀ ਪ੍ਰਧਾਨਗੀ ਕਰਨਗੇ।
ਇਹ ਬੈਠਕ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੇ ਮੁੱਖ ਵਿਸ਼ੇ “ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਨਿਰੰਤਰਤਾ ਲਈ ਨਿਰਮਾਣ” ਅਤੇ ਆਈਸੀਟੀ ਟ੍ਰੈਕ ਦੇ ਵਿਸ਼ੇ “ਮਜ਼ਬੂਤ ਭਵਿੱਖ ਲਈ ਨਵੀਨਤਾ, ਸਹਿਯੋਗ ਅਤੇ ਪਰਿਵਰਤਨ” ਅਧੀਨ ਆਯੋਜਿਤ ਕੀਤੀ ਜਾ ਰਹੀ ਹੈ। ਇਹ ਤਰਜੀਹਾਂ ਸਮਾਵੇਸ਼ੀ, ਸੁਰੱਖਿਅਤ ਅਤੇ ਟਿਕਾਊ ਡਿਜੀਟਲ ਵਿਕਾਸ ਨੂੰ ਹੁਲਾਰਾ ਦੇਣ ਅਤੇ ਬ੍ਰਿਕਸ ਦੇਸ਼ਾਂ ਦਰਮਿਆਨ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਵਿੱਚ ਉਭਰ ਰਹੀਆਂ ਤਕਨਾਲੋਜੀਆਂ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਭਵਿੱਖ ਦੇ ਨੈੱਟਵਰਕ, ਸਾਈਬਰ ਸੁਰੱਖਿਆ, ਸਮਰੱਥਾ ਨਿਰਮਾਣ ਅਤੇ ਸਮਾਵੇਸ਼ੀ ਡਿਜੀਟਲ ਕਨੈਕਟੀਵਿਟੀ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲੇਗਾ। ਇਸ ਵਿਚਾਰ-ਵਟਾਂਦਰੇ ਵਿੱਚ ਬ੍ਰਿਕਸ ਦੇਸ਼ਾਂ ਅਤੇ ਵਿਆਪਕ ਵਿਕਾਸਸ਼ੀਲ, ਘੱਟ ਵਿਕਸਿਤ ਜਾਂ ਸਭ ਤੋਂ ਘੱਟ ਵਿਕਸਿਤ ਦੇਸ਼ਾਂ (ਗਲੋਬਲ ਸਾਊਥ) ਵਿੱਚ ਡਿਜੀਟਲ ਪਰਿਵਰਤਨ ਨੂੰ ਸਮਰਥਨ ਦੇਣ ਲਈ ਵਿਵਹਾਰਕ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਭਾਰਤ ਨੇ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਮਜ਼ਬੂਤ ਬੁਨਿਆਦੀ ਢਾਂਚੇ, ਭਵਿੱਖ ਦੇ ਨੈੱਟਵਰਕ, ਸਾਈਬਰ ਸੁਰੱਖਿਆ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਨਵੀਨਤਾ ਨੂੰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਦੂਰਸੰਚਾਰ ਵਿਭਾਗ ਨੇ ਬ੍ਰਿਕਸ ਵਰਕਿੰਗ ਗਰੁੱਪ ਦੇ ਤਹਿਤ ਸੂਚਨਾ ਅਤੇ ਸੰਚਾਰ ਤਕਨਾਲੋਜੀ ਸਹਿਯੋਗ ਸਬੰਧੀ ਚਰਚਾਵਾਂ ਦੀ ਅਗਵਾਈ ਵੀ ਕੀਤੀ ਹੈ, ਜਿਸ ਵਿੱਚ ਪ੍ਰਸਤਾਵਿਤ ਬ੍ਰਿਕਸ ਸਮਰੱਥਾ ਨਿਰਮਾਣ ਕੇਂਦਰ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਬਿਹਤਰ ਸਹਿਯੋਗ ਸ਼ਾਮਲ ਹਨ।
ਇਹ ਬੈਠਕ 2025 ਵਿੱਚ ਬ੍ਰਾਜੀਲ ਦੀ ਬ੍ਰਿਕਸ ਪ੍ਰਧਾਨਗੀ ਹੇਠ ਆਯੋਜਿਤ 11ਵੀਂ ਬ੍ਰਿਕਸ ਸੰਚਾਰ ਮੰਤਰੀਆਂ ਦੀ ਬੈਠਕ ਦੌਰਾਨ ਪਛਾਣੇ ਗਏ ਨਤੀਜਿਆਂ ਅਤੇ ਸਹਿਯੋਗ ਦੇ ਖੇਤਰਾਂ ‘ਤੇ ਵੀ ਅਧਾਰਿਤ ਹੋਵੇਗੀ। ਪਿਛਲੀ ਬੈਠਕ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਗਲੋਬਲ ਡਿਜੀਟਲ ਗਵਰਨੈਂਸ ਵਿੱਚ ਬ੍ਰਿਕਸ ਮੈਂਬਰਾਂ ਦਰਮਿਆਨ ਨਿਰੰਤਰ ਸਹਿਯੋਗ ਦੇ ਮਹੱਤਵ ਦੀ ਪੁਸ਼ਟੀ ਕੀਤੀ ਗਈ ਸੀ।
ਪ੍ਰੋਗਰਾਮ ਦੇ ਤਹਿਤ, ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਇੱਕ ਮੀਡੀਆ ਬ੍ਰੀਫਿੰਗ ਵੀ ਆਯੋਜਿਤ ਕਰਨਗੇ, ਜਿਸ ਵਿੱਚ ਉਹ ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਦੀਆਂ ਚਰਚਾਵਾਂ ਅਤੇ ਮੁੱਖ ਨਤੀਜਿਆਂ ਦਾ ਸੰਖੇਪ ਵੇਰਵਾ ਪ੍ਰਦਾਨ ਕਰਨਗੇ।
ਕੇਂਦਰੀ ਮੰਤਰੀ ਡਿਜੀਟਲ ਬ੍ਰਿਕਸ ਫੋਰਮ ਐਕਸਪੋ ਦਾ ਵੀ ਦੌਰਾ ਕਰਨਗੇ, ਜਿੱਥੇ ਬ੍ਰਿਕਸ ਈਕੋਸਿਸਟਮ ਨਾਲ ਸਬੰਧਿਤ ਡਿਜੀਟਲ ਤਕਨਾਲੋਜੀਆਂ, ਨਵੀਨਤਾਵਾਂ ਅਤੇ ਸਮਾਧਾਨਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਐਕਸਪੋ ਭਾਰਤ ਦੀਆਂ ਤਕਨੀਕੀ ਸਮਰੱਥਾਵਾਂ ਨੂੰ ਉਜਾਗਰ ਕਰਨ ਅਤੇ ਭਾਈਵਾਲ ਦੇਸ਼ਾਂ ਅਤੇ ਹਿਤਧਾਰਕਾਂ ਦਰਮਿਆਨ ਵਧੇਰੇ ਸੰਵਾਦ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦਾ ਮੌਕਾ ਪ੍ਰਦਾਨ ਕਰੇਗਾ।
ਬ੍ਰਿਕਸ ਦੇਸ਼ਾਂ ਦੇ ਸੰਚਾਰ ਮੰਤਰੀਆਂ ਦੀ 12ਵੀਂ ਬੈਠਕ ਭਾਰਤ ਦੀ ਆਪਣੀ ਬ੍ਰਿਕਸ ਪ੍ਰਧਾਨਗੀ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ ਅਤੇ ਇਹ ਡਿਜੀਟਲ ਸੈਕਟਰ ਵਿੱਚ ਮਜ਼ਬੂਤ ਸਾਂਝੇਦਾਰੀ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਵਿੱਚ ਵਿਆਪਕ ਸਹਿਯੋਗ ਰਾਹੀਂ, ਬ੍ਰਿਕਸ ਦੇਸ਼ ਵਧੇਰੇ ਮਜ਼ਬੂਤ, ਸਮਾਵੇਸ਼ੀ, ਸੁਰੱਖਿਅਤ ਅਤੇ ਟਿਕਾਊ ਡਿਜੀਟਲ ਭਵਿੱਖ ਦੀ ਦਿਸ਼ਾ ਵਿੱਚ ਯੋਗਦਾਨ ਦੇ ਸਕਦੇ ਹਨ।
**********
ਐੱਨਜੇ/ਏਆਰ/ਏਕੇ
(रिलीज़ आईडी: 2301592)
आगंतुक पटल : 3