ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਭਾਰਤੀ ਵਿਲੱਖਣ ਪਛਾਣ ਅਥਾਰਿਟੀ ਵਿਸ਼ੇਸ਼ ਅਭਿਆਨ ਦੇ ਤਹਿਤ ਸਕੂਲੀ ਬੱਚਿਆਂ ਦੇ ਆਧਾਰ ਕਾਰਡ ਵਿੱਚ ਦੋ ਕਰੋੜ ਤੋਂ ਵੱਧ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਸ (ਐੱਮਬੀਯੂ) ਪੂਰੇ ਕੀਤੇ ਗਏ, ਇਸ ਵਿੱਚ ਦੇਸ਼ ਭਰ ਦੇ ਲਗਭਗ 1.6 ਲੱਖ ਸਕੂਲ ਸ਼ਾਮਲ ਹਨ


ਇਸ ਪਹਿਲ ਦੇ ਤਹਿਤ, 5 ਤੋਂ 17 ਵਰ੍ਹਿਆਂ ਦੀ ਉਮਰ ਦੇ ਬੱਚਿਆਂ ਲਈ 30 ਸਤੰਬਰ 2026 ਤੱਕ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਫ੍ਰੀ ਹੈ

प्रविष्टि तिथि: 18 AUG 2026 2:36PM by PIB Chandigarh

ਭਾਰਤੀ ਵਿਲੱਖਣ ਪਛਾਣ ਅਥਾਰਿਟੀ ((UIDAI) ਨੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟਸ (MBU) ਲਈ ਰਾਸ਼ਟਰਵਿਆਪੀ ਮਿਸ਼ਨ-ਮੋਡ ਅਭਿਆਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਅਧੀਨ ਦੇਸ਼ ਭਰ ਦੇ ਸਕੂਲੀ ਬੱਚਿਆਂ ਲਈ 2 ਕਰੋੜ ਤੋਂ ਵੱਧ ਐੱਮਬੀਯੂ ਪੂਰੇ ਕੀਤੇ ਜਾ ਚੁੱਕੇ ਹਨ।

ਇਹ ਪਹਿਲ UIDAI ਦੁਆਰਾ ਸਿੱਖਿਆ ਲਈ ਏਕੀਕ੍ਰਿਤ ਜ਼ਿਲ੍ਹਾ ਸੂਚਨਾ ਪ੍ਰਣਾਲੀ ਯਾਨੀ ਯੂਨੀਫਾਇਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ (UDISE+) ਦੇ ਨਾਲ ਤਕਨੀਕੀ ਏਕੀਕਰਣ ਦੇ ਕਾਰਨ ਸੰਭਵ ਹੋਈ। ਇਹ ਸਕੂਲਾਂ ਦੇ ਬੱਚਿਆਂ ਦੀ ਐੱਮਬੀਯੂ ਸਥਿਤੀ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਸਤੰਬਰ 2025 ਵਿੱਚ ਸ਼ੁਰੂ ਕੀਤੇ ਗਏ ਇਸ ਵਿਸ਼ੇਸ਼ ਅਭਿਆਨ ਨੇ ਹੁਣ ਤੱਕ 1.56 ਲੱਖ ਤੋਂ ਵੱਧ ਸਕੂਲਾਂ ਨੂੰ ਕਵਰ ਕਰ ਲਿਆ ਹੈ। ਇਸ ਨਾਲ ਸਕੂਲੀ ਬੱਚੇ ਸਮਰਪਿਤ ਸਕੂਲ-ਪੱਧਰੀ ਕੈਂਪਸ ਅਤੇ ਯੂਆਈਡੀਏਆਈ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਿੱਖਿਆ ਵਿਭਾਗਾਂ ਦੇ ਤਾਲਮੇਲ ਵਾਲੇ ਯਤਨਾਂ ਰਾਹੀਂ ਅਸਾਨੀ ਨਾਲ ਆਪਣੇ ਆਧਾਰ ਬਾਇਓਮੈਟ੍ਰਿਕ ਅਪਡੇਟ ਕਰਵਾ ਸਕਦੇ ਹਨ। ਇਸ ਨਾਲ ਐੱਮਬੀਯੂ ਸੇਵਾ ਬੱਚਿਆਂ ਤੱਕ ਸਿੱਧੇ ਉਨ੍ਹਾਂ ਦੇ ਸਕੂਲਾਂ ਵਿੱਚ ਪਹੁੰਚ ਸਕੀ ਹੈ, ਇਸ ਨਾਲ ਕਰੋੜਾਂ ਵਿਦਿਆਰਥੀਆਂ ਲਈ ਇਹ ਪ੍ਰਕਿਰਿਆ ਵਧੇਰੇ ਪਹੁੰਚਯੋਗ ਅਤੇ ਸੁਵਿਧਾਜਨਕ ਹੋ ਗਈ ਹੈ। 

5 ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਰਜਿਸਟ੍ਰੇਸ਼ਨ ਵਿੱਚ ਜਨਸੰਖਿਆ ਸਬੰਧੀ ਜਾਣਕਾਰੀ ਅਤੇ ਫੋਟੋ ਖਿੱਚੀ ਜਾਂਦੀ ਹੈ ਅਤੇ ਉਂਗਲੀਆਂ ਦੇ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ ਵਰਗੇ ਬਾਇਓਮੈਟ੍ਰਿਕਸ ਉਸ ਉਮਰ ਵਿੱਚ ਨਹੀਂ ਲਏ ਜਾਂਦੇ ਹਨ ਕਿਉਂਕਿ ਇਹ ਬਾਇਓਮੈਟ੍ਰਿਕਸ ਹਾਲੇ ਵਿਕਸਿਤ ਹੋ ਰਹੇ ਹੁੰਦੇ ਹਨ। ਐੱਮਬੀਯੂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਬੱਚੇ ਦੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕ ਇਨਫਰਮੇਸ਼ਨ ਹਮੇਸ਼ਾ ਅਪਡੇਟ ਰਹੇ।

5 ਵਰ੍ਹਿਆਂ ਦੀ ਉਮਰ ਪ੍ਰਾਪਤ ਕਰਨ ‘ਤੇ ਅਤੇ ਫਿਰ 15 ਵਰ੍ਹਿਆਂ ਦੀ ਉਮਰ ਪ੍ਰਾਪਤ ਕਰਨ ‘ਤੇ ਐੱਮਬੀਯੂ ਲਾਜ਼ਮੀ ਹੈ। ਸਮੇਂ ਸਿਰ ਇਸ ਨੂੰ ਪੂਰਾ ਕਰਨ ਨਾਲ ਬੱਚਿਆਂ ਦੇ ਸਕੂਲ ਅਤੇ ਉੱਚ ਸਿੱਖਿਆ ਵਿੱਚ ਅੱਗੇ ਵਧਣ ਅਤੇ ਵੱਖ-ਵੱਖ ਸੇਵਾਵਾਂ ਅਤੇ ਲਾਭਾਂ ਦਾ ਲਾਭ ਲੈਣ ਦੌਰਾਨ ਆਧਾਰ ਪ੍ਰਮਾਣੀਕਰਣ ਦੀ ਪ੍ਰਕਿਰਿਆ ਸੁਚਾਰੂ ਤੌਰ ‘ਤੇ ਚਲਦੀ ਹੈ, ਜਿੱਥੇ ਆਧਾਰ ਪ੍ਰਮਾਣੀਕਰਣ ਦੀ ਜ਼ਰੂਰਤ ਹੋ ਸਕਦੀ ਹੈ।

ਸਮੇਂ ਸਿਰ ਪੂਰਾ ਕਰਨ ਨੂੰ ਉਤਸ਼ਾਹਿਤ ਕਰਨ ਅਤੇ ਸੇਵਾ ਨੂੰ ਵਧੇਰੇ ਪਹੁੰਚਯੋਗ ਬਣਾਉਣ ਲਈ, ਯੂਆਈਡੀਏਆਈ ਨੇ 1 ਅਕਤੂਬਰ 2025 ਤੋਂ ਇੱਕ ਵਰ੍ਹੇ ਦੀ ਮਿਆਦ ਲਈ 7-15 ਵਰ੍ਹਿਆਂ ਦੀ ਉਮਰ ਵਰਗ ਦੇ ਬੱਚਿਆਂ ਲਈ ਐੱਮਬੀਯੂ ਚਾਰਜ (ਫੀਸ) ਫ੍ਰੀ ਕਰ ਦਿੱਤਾ ਸੀ। 5-7 ਵਰ੍ਹਿਆਂ ਅਤੇ 15-17 ਵਰ੍ਹਿਆਂ ਦੀ ਉਮਰ ਵਰਗ ਦੇ ਬੱਚਿਆਂ ਲਈ ਐੱਮਬੀਯੂ ਹਾਲੇ ਵੀ ਫ੍ਰੀ ਹੈ। ਇਸ ਲਈ, ਤਕਨੀਕੀ ਤੌਰ ‘ਤੇ 30 ਸਤੰਬਰ 2026 ਤੱਕ 5-17 ਵਰ੍ਹਿਆਂ ਦੀ ਉਮਰ ਦੇ ਦਰਮਿਆਨ ਐੱਮਬੀਯੂ ਮੁਫ਼ਤ ਹੈ।

ਆਧਾਰ ਕਾਰਡ ਵਿੱਚ ਐੱਮਬੀਯੂ ਨਾ ਹੋਣ ਨਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਤਹਿਤ ਲਾਭ ਪ੍ਰਾਪਤ ਕਰਨ, ਨੀਟ, ਜੇਈਈ, ਸੀਯੂਈਟੀ ਵਰਗੀਆਂ ਪ੍ਰਤੀਯੋਗੀ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਆਦਿ ਦੇ ਦੌਰਾਨ ਪ੍ਰਮਾਣੀਕਰਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਯੂਆਈਡੀਏਆਈ ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਦੇ ਆਧਾਰ ਕਾਰਡ ਵਿੱਚ ਐੱਮਬੀਯੂ ਪੂਰਾ ਕਰਨ ਦੀ ਤਾਕੀਦ ਕਰ ਰਿਹਾ ਹੈ।

*********

ਵਿਨੋਦ ਕੁਮਾਰ/ ਕਨਿਸ਼ਕ ਸ਼ਰਮਾ/ਏਕੇ


(रिलीज़ आईडी: 2300898) आगंतुक पटल : 2
इस विज्ञप्ति को इन भाषाओं में पढ़ें: English , Bengali , Urdu , Marathi , हिन्दी , Bengali-TR , Gujarati , Tamil , Telugu , Kannada