ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
12ਵੀਂ ਬ੍ਰਿਕਸ ਵਾਤਾਵਰਣ ਮੰਤਰੀਆਂ ਦੀ ਮੀਟਿੰਗ
ਗਿਆਨ ਅਧਾਰਿਤ ਦਸਤਾਵੇਜ਼ਾਂ ਦਾ ਉਦਘਾਟਨ
प्रविष्टि तिथि:
18 AUG 2026 1:05PM by PIB Chandigarh
ਭਾਰਤ ਦੀ ਪ੍ਰਧਾਨਗੀ ਹੇਠ ਆਯੋਜਿਤ 12ਵੀਂ ਬ੍ਰਿਕਸ ਵਾਤਾਵਰਣ ਮੰਤਰੀਆਂ ਦੀ ਮੀਟਿੰਗ ਵਿੱਚ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਫ਼ਦ ਨੇ ਪ੍ਰਮੁੱਖਾਂ ਨਾਲ ਮਿਲ ਕੇ ਬ੍ਰਿਕਸ ਵਾਤਾਵਰਣ ਕਾਰਜ ਸਮੂਹ ਦੁਆਰਾ ਤਿਆਰ ਕੀਤੇ ਗਏ ਚਾਰ ਗਿਆਨ ਸੰਗ੍ਰਹਿ ਦਾ ਉਦਘਾਟਨ ਕੀਤਾ। ਇਹ ਦਸਾਤਵੇਜ਼ ਬ੍ਰਿਕਸ ਮੈਂਬਰ ਦੇਸ਼ਾਂ ਦਰਮਿਆਨ ਮੋਹਰੀ ਤੌਰ-ਤਰੀਕਿਆਂ, ਗਿਆਨ ਪ੍ਰਣਾਲੀਆਂ ਅਤੇ ਨਵੀਨਤਾਵਾਂ ਨੂੰ ਦਰਸਾਉਂਦੇ ਹਨ।
ਇਹ ਸੰਗ੍ਰਹਿ ਬ੍ਰਿਕਸ ਵਾਤਾਵਰਣ ਕਾਰਜ ਸਮੂਹ ਵਿੱਚ ਹੋਈ ਰਚਨਾਤਮਕ ਅਤੇ ਸਾਰਥਕ ਚਰਚਾਵਾਂ ਦੇ ਨਤੀਜੇ ਹਨ। ਇਨ੍ਹਾਂ ਦੇ ਨਤੀਜੇ ਵਜੋਂ ਚਾਰ ਸਹਿਯੋਗਾਤਮਕ ਗਿਆਨ ਦਸਤਾਵੇਜ਼ ਵਿਕਸਿਤ ਹੋਏ ਹਨ। ਇਹ ਸਾਰੇ ਮਿਲ ਕੇ ਸਹਿਯੋਗ ਦੀ ਭਾਵਨਾ ਨੂੰ ਸ਼ਾਮਲ ਕਰਦੇ ਹਨ ਅਤੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਰਾਸ਼ਟਰੀ ਅਨੁਭਵਾਂ, ਮੋਹਰੀ ਤੌਰ-ਤਰੀਕਿਆਂ, ਨਵੀਨਤਾਕਾਰੀ ਸਮਾਧਾਨਾਂ ਅਤੇ ਸਥਾਨਕ ਗਿਆਨ ਪ੍ਰਣਾਲੀਆਂ ਨੂੰ ਦਰਸਾਉਂਦੇ ਹਨ।

ਭਾਰਤ ਦੀ ਬ੍ਰਿਕਸ 2026 ਪ੍ਰਧਾਨਗੀ ਹੇਠ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸੰਗ੍ਰਹਿ ਟਿਕਾਊ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ‘ਤੇ ਰਾਸ਼ਟਰੀ ਅਨੁਭਵਾਂ, ਮੋਹਰੀ ਤੌਰ-ਤਰੀਕਿਆਂ ਅਤੇ ਸਫਲਤਾ ਦੀਆਂ ਕਹਾਣੀਆਂ ਦਾ ਸੰਗ੍ਰਹਿ, ਬ੍ਰਿਕਸ ਮੈਂਬਰ ਦੇਸ਼ਾਂ (ਬ੍ਰਾਜ਼ੀਲ, ਚੀਨ, ਮਿਸਰ, ਇਥੌਪੀਆ, ਭਾਰਤ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ) ਦੇ ਬੇਮਿਸਾਲੀ ਕੇਸ ਸਟਡੀਜ਼ ਨੂੰ ਇਕੱਠੇ ਲਿਆ ਕੇ ਸਮੂਹਿਕ ਗਿਆਨ ਭੰਡਾਰ ਦੇ ਰੂਪ ਵਿੱਚ ਕੰਮ ਕਰਦਾ ਹੈ। ਬ੍ਰਿਕਸ ਮੈਂਬਰ ਦੇਸ਼ਾਂ ਦੇ ਨੀਤੀਗਤ ਨਵੀਨਤਾ, ਵਿਵਹਾਰ ਪਰਿਵਰਤਨ ਪਹਿਲਕਦਮੀਆਂ, ਵਾਤਾਵਰਣ ਸਿੱਖਿਆ, ਭਾਈਚਾਰਕ ਭਾਗੀਦਾਰੀ, ਟਿਕਾਊ ਉਪਭੋਗ ਅਤੇ ਉਤਪਾਦਨ, ਸਰਕੂਲਰ ਅਰਥਵਿਵਸਥਾ ਦ੍ਰਿਸ਼ਟੀਕੋਣ, ਈਕੋਸਿਸਟਮ ਬਹਾਲੀ, ਸਵੱਛ ਊਰਜਾ ਸੰਕ੍ਰਮਣ ਅਤੇ ਹਰਿਤ ਵਿਕਾਸ ਪ੍ਰੋਗਰਾਮਾਂ ਰਾਹੀਂ ਟਿਕਾਊ ਜੀਵਨ ਸ਼ੈਲੀ ਦੀ ਧਾਰਨਾ ਨੂੰ ਵਿਵਹਾਰਿਕ ਕਾਰਜਾਂ ਵਿੱਚ ਪਰਿਵਰਤਿਤ ਕਰਨ ਦੀ ਰੂਪ ਰੇਖਾ ਇਹ ਸੰਗ੍ਰਹਿ ਦਸਤਾਵੇਜ਼ ਪੇਸ਼ ਕਰਦਾ ਹੈ। ਭਾਰਤ ਦੇ ਯੋਗਦਾਨਾਂ ਵਿੱਚ ਮਿਸ਼ਨ ਲਾਈਫ, ਵਾਤਾਵਰਣ ਸਿੱਖਿਆ ਪ੍ਰੋਗਰਾਮ ਅਤੇ ਸੰਭਵ ਅਭਿਆਨ ਸ਼ਾਮਲ ਹਨ। ਇਹ ਨਾਗਰਿਕ-ਅਗਵਾਈ ਵਾਲੀ ਟਿਕਾਊ ਜੀਵਨ ਸ਼ੈਲੀ ਦੇ ਪ੍ਰਤੀ ਇਸ ਦੇ ਸਮੁੱਚੇ ਸਰਕਾਰੀ ਅਤੇ ਸਮੁੱਚੇ ਸਮਾਜਿਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ। ਇਹ ਸਾਰੇ ਮਿਲ ਕੇ ਦਿਖਾਉਂਦੇ ਹਨ ਕਿ ਕਿਵੇਂ ਨਿਜੀ ਵਿਕਲਪ, ਬਜ਼ਾਰ ਸਪਲਾਈ ਵਿੱਚ ਬਦਲਾਅ ਅਤੇ ਨੀਤੀਗਤ ਢਾਂਚੇ ਮਿਲ ਕੇ ਪ੍ਰਣਾਲੀਗਤ ਪਰਿਵਰਤਨ ਨੂੰ ਗਤੀ ਪ੍ਰਦਾਨ ਕਰਦੇ ਹਨ। ਅੰਤ ਵਿੱਚ, ਨਾਗਰਿਕ ਮਾਲਕੀ, ਸੰਦਰਭ-ਅਧਾਰਿਤ ਸਮਾਧਾਨਾਂ ਅਤੇ ਡਿਜੀਟਲ ਏਕੀਕਰਣ ‘ਤੇ ਬਲ ਦੇ ਕੇ, ਇਹ ਸੰਗ੍ਰਹਿ ਵਾਤਾਵਰਣ ਦੇ ਅਨੁਕੂਲ ਜੀਵਨ ਸ਼ੈਲੀ ਨੂੰ ਅੱਗੇ ਵਧਾਉਣ ਲਈ ਪੀਅਰ ਲਰਨਿੰਗ, ਸੰਯੁਕਤ ਖੋਜ ਅਤੇ ਬਹੁ-ਪੱਖੀ ਸਹਿਯੋਗ ਲਈ ਇੱਕ ਵਿਵਹਾਰਿਕ ਬਲੂਪ੍ਰਿੰਟ ਪ੍ਰਦਾਨ ਕਰਦਾ ਹੈ।
-
ਏਕੀਕ੍ਰਿਤ ਅੱਗ ਪ੍ਰਬੰਧਨ ਲਈ ਸਰਬੋਤਮ ਤੌਰ-ਤਰੀਕਿਆਂ ਅਤੇ ਨਵੀਨਤਾਕਾਰੀ ਦ੍ਰਿਸ਼ਟੀਕੋਣਾਂ ਦਾ ਸੰਗ੍ਰਹਿ: ਗਲੋਬਲ ਪੱਧਰ ‘ਤੇ, ਜਲਵਾਯੂ ਪਰਿਵਰਤਨ, ਦੀਰਘਕਾਲੀ ਸੋਕੇ ਅਤੇ ਵਧਦੇ ਤਾਪਮਾਨ ਦੇ ਕਾਰਨ ਜੰਗਲ ਦੀ ਅੱਗ ਦੀ ਬਾਰੰਬਾਰਤਾ ਅਤੇ ਤੀਬਰਤਾ ਵਧ ਰਹੀ ਹੈ. ਇਸ ਨਾਲ ਈਕੋਸਿਸਟਮ, ਜੈਵ ਵਿਭਿੰਨਤਾ, ਆਜੀਵਿਕਾ ਅਤੇ ਭਾਈਚਾਰਾ ਖਤਰੇ ਵਿੱਚ ਪੈ ਰਹੇ ਹਨ। ਇਸ ਸਾਂਝੀ ਚੁਣੌਤੀ ਨੂੰ ਪਛਾਣਦੇ ਹੋਏ, ਭਾਰਤ ਨੇ ਬ੍ਰਿਕਸ ਦੀ ਪ੍ਰਧਾਨਗੀ 2026 ਦੇ ਤਹਿਤ ਏਕੀਕ੍ਰਿਤ ਜੰਗਲੀ ਅੱਗ ਪ੍ਰਬੰਧਨ ਨੂੰ ਅੰਤਰਰਾਸ਼ਟਰੀ ਸਹਿਯੋਗ ਵਿੱਚ ਮੋਹਰੀ ਸਥਾਨ ਦਿੱਤਾ। ਇਸ ਨਾਲ ਵੱਖ-ਵੱਖ ਦੇਸ਼ਾਂ ਲਈ ਏਕੀਕ੍ਰਿਤ ਜੰਗਲੀ ਅੱਗ ਪ੍ਰਬੰਧਨ ਲਈ ਭਾਈਚਾਰਕ ਅਗਵਾਈ ਵਾਲੀ ਰੋਕਥਾਮ ਅਤੇ ਸਵਦੇਸ਼ੀ ਗਿਆਨ ਤੋਂ ਲੈ ਕੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ, ਤਕਨਾਲੋਜੀ, ਤਿਆਰੀ ਅਤੇ ਤਾਲਮੇਲ ਪ੍ਰਤੀਕਿਰਿਆ ਤੱਕ ਦੇ ਅਨੁਭਵਾਂ, ਨਵੀਨਤਾਕਾਰੀ ਸਮਾਧਾਨਾਂ ਅਤੇ ਵਿਵਹਾਰਿਕ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਕਰਨ ਲਈ ਇਕੱਠੇ ਆ ਗਏ ਹਨ।
-
ਇਸ ਦੇ ਨਤੀਜੇ ਵਜੋਂ “ਏਕੀਕ੍ਰਿਤ ਜੰਗਲੀ ਅੱਗ ਪ੍ਰਬੰਧਨ ਲਈ ਸਭ ਤੋਂ ਵਧੀਆ ਅਭਿਆਸਾਂ ਅਤੇ ਨਵੀਨਤਾਕਾਰੀ ਦ੍ਰਿਸ਼ਟੀਕੋਣ” ‘ਤੇ ਸੰਗ੍ਰਹਿ ਤਿਆਰ ਹੋਇਆ ਹੈ। ਇਹ ਸੰਗ੍ਰਹਿ ਸਿਰਫ਼ ਵੱਖ-ਵੱਖ ਦੇਸ਼ਾਂ ਦੇ ਅਨੁਭਵਾਂ ਦਾ ਸੰਗ੍ਰਹਿ ਮਾਤਰ ਨਹੀਂ ਹੈ, ਸਗੋਂ ਇੱਕ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ: ਰੋਕਥਾਮ ਦੀ ਤਿਆਰੀ ਤੱਕ, ਸ਼ੁਰੂਆਤੀ ਚੇਤਾਵਨੀ ਤੋਂ ਸ਼ੁਰੂਆਤੀ ਕਾਰਵਾਈ ਤੱਕ, ਅਤੇ ਪ੍ਰਤੀਕਿਰਿਆ ਤੋਂ ਮੁੜ ਪ੍ਰਾਪਤੀ ਤੱਕ-ਸਾਨੂੰ ਮਿਲ ਕੇ ਅੱਗ ਦਾ ਪ੍ਰਬੰਧਨ ਕਰਨਾ ਹੋਵੇਗਾ। ਗਿਆਨ, ਤਕਨਾਲੋਜੀ, ਸੰਸਥਾਨਾਂ ਅਤੇ ਭਾਈਚਾਰਿਆਂ ਨੂੰ ਆਪਸ ਵਿੱਚ ਜੋੜ ਕੇ, ਬ੍ਰਿਕਸ ਦੇਸ਼ ਸਮੂਹਿਕ ਲਚਕਤਾ ਨੂੰ ਮਜ਼ਬੂਤ ਕਰ ਸਕਦੇ ਹਨ, ਜੰਗਲਾਂ ਅਤੇ ਜੈਵ ਵਿਭਿੰਨਤਾ ਦੀ ਰੱਖਿਆ ਕਰ ਸਕਦੇ ਹਨ, ਆਜੀਵਿਕਾ ਨੂੰ ਸੁਰੱਖਿਅਤ ਰੱਖ ਸਕਦੇ ਹਨ ਅਤੇ ਅੱਗ-ਪ੍ਰਤੀਰੋਧੀ ਭਵਿੱਖ ਦਾ ਨਿਰਮਾਣ ਕਰ ਸਕਦੇ ਹਨ।
-
ਏਕੀਕ੍ਰਿਤ ਲੈਂਡਸਕੇਪ-ਅਧਾਰਿਤ ਹਰਿਤਕਰਣ ਦ੍ਰਿਸ਼ਟੀਕੋਣਾਂ ਦਾ ਸੰਗ੍ਰਹਿ- ਬ੍ਰਿਕਸ ਮੈਂਬਰ ਦੇਸ਼ਾਂ ਦੇ ਅਨੁਭਵਾਂ, ਸਰਵੋਤਮ ਤੌਰ-ਤਰੀਕਿਆਂ ਅਤੇ ਨੀਤੀਗਤ ਦ੍ਰਿਸ਼ਟੀਕੋਣਾਂ ਨੂੰ ਇਕੱਠੇ ਲਿਆਉਂਦਾ ਹੈ। ਇਹ ਭੂਮੀ ਦੇ ਪਤਨ, ਮਾਰੂਥਲੀਕਰਣ, ਜੈਵ ਵਿਭਿੰਨਤਾ ਨੁਕਸਾਨ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਆਪਸੀ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਾਇਕ ਹਨ। ਇਹ ਮੈਂਬਰ ਦੇਸ਼ਾਂ ਦੇ ਸਮੂਹਿਕ ਯੋਗਦਾਨ ਨੂੰ ਦਰਸਾਉਂਦਾ ਹੈ ਅਤੇ ਲੈਂਡਸਕੇਪ-ਅਧਾਰਿਤ ਉਨ੍ਹਾਂ ਉਪਾਵਾਂ ਨੂੰ ਉਜਾਗਰ ਕੀਤਾ ਹੈ ਜੋ ਈਕੋਸਿਸਟਮ ਬਹਾਲੀ ਨੂੰ ਜੈਵ ਵਿਭਿੰਨਤਾ ਸੰਭਾਲ ਦੇ ਨਾਲ ਏਕੀਕ੍ਰਿਤ ਕਰਦੇ ਹਨ। ਇਸ ਸੰਗ੍ਰਹਿ ਵਿੱਚ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਸੰਭਾਵਿਤ ਖੇਤਰਾਂ ਦੀ ਵੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਗਿਆਨ ਅਤੇ ਅਨੁਭਵ ਸਾਂਝਾ ਕਰਨਾ, ਸਮਰੱਥਾ ਨਿਰਮਾਣ ਅਤੇ ਤਕਨੀਕੀ ਸਹਿਯੋਗ, ਸਹਿਯੋਗਾਤਮਕ ਖੋਜ ਅਤੇ ਨਿਗਰਾਨੀ ਅਤੇ ਮੁਲਾਂਕਣ ਲਈ ਸਾਂਝੇ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਸ਼ਾਮਲ ਹੈ। ਇਹ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਦੇ ਨਾਲ ਹੀ ਇਹ ਈਕੋਸਿਸਟਮ ਨੂੰ ਬਹਾਲ ਕਰਨ, ਜਲਵਾਯੂ ਪਰਿਵਰਤਨ ਦੇ ਪ੍ਰਤੀ ਲਚਕਤਾ ਵਧਾਉਣ, ਆਜੀਵਿਕਾ ਵਿੱਚ ਸੁਧਾਰ ਕਰਨ ਅਤੇ ਗਲੋਬਲ ਬਹਾਲੀ ਅਤੇ ਟਿਕਾਊ ਵਿਕਾਸ ਉਦੇਸ਼ਾਂ ਵਿੱਚ ਯੋਗਦਾਨ ਪਾਉਣ ਦੇ ਯਤਨਾਂ ਨੂੰ ਦਿਸ਼ਾ ਪ੍ਰਦਾਨ ਕਰਨ ਯੋਗ ਵਿਵਹਾਰਕ ਉਦਾਹਰਣਾਂ ਨੂੰ ਵੀ ਉਜਾਗਰ ਕਰਦਾ ਹੈ।
-
ਵਿਸਤਾਰਿਤ ਉਤਪਾਦਕ ਜ਼ਿੰਮੇਵਾਰੀ ਢਾਂਚੇ ਅਤੇ ਮੋਹਰੀ ਸਰਕੂਲਰ ਅਰਥਵਿਵਸਥਾ ਤੌਰ-ਤਰੀਕਿਆਂ ਦਾ ਇਹ ਸੰਗ੍ਰਹਿ, ਬ੍ਰਿਕਸ ਮੈਂਬਰ ਦੇਸ਼ਾਂ ਦੇ ਅਨੁਭਵਾਂ, ਨੀਤੀਗਤ ਦ੍ਰਿਸ਼ਟੀਕੋਣਾਂ, ਰੈਗੂਲੇਟਰੀ ਸਾਧਨਾਂ ਅਤੇ ਸੰਸਥਾਗਤ ਮਾਡਲਾਂ ਨੂੰ ਇੱਕ ਸਰਕੂਲਰ ਅਤੇ ਸਰੋਤ-ਕੁਸ਼ਲ ਅਰਥਵਿਵਸਥਾ ਵੱਲ ਵਧਣ ਦਾ ਰਸਤਾ ਖੋਲ੍ਹਣ ਲਈ ਇਕੱਠਾ ਕਰਦਾ ਹੈ। ਇਹ ਭਾਈਚਾਰਕ ਅਗਵਾਈ ਵਾਲੇ ਵੇਸਟ ਪ੍ਰਬੰਧਨ ਅਤੇ ਵੱਖ-ਵੱਖ ਡਿਜੀਟਲ ਵੇਸਟ ਰੈਗੂਲੇਟਰੀ ਪਲੈਟਫਾਰਮ ਤੋਂ ਲੈ ਕੇ ਨੈਸ਼ਨਲ ਸਰਕੂਲਰ ਇਕੌਨਮੀ ਰੋਡਮੈਪ, ਡਿਜੀਟਲ ਟ੍ਰੈਸੀਬਿਲਿਟੀ ਸਿਸਟਮ, ਰੀਸਾਈਕਲ ਸਰਟੀਫਿਕੇਸ਼ਨ ਅਤੇ ਵਿਆਪਕ ਵੇਸਟ ਖੇਤਰ ਸੁਧਾਰਾਂ ਤੱਕ ਦੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਹੈ।
-
ਇਹ ਸੰਗ੍ਰਹਿ ਭਾਰਤ ਦੀ ਬਜ਼ਾਰ-ਅਧਾਰਿਤ ਵਿਸਤਾਰਿਤ ਉਤਪਾਦਕ ਜ਼ਿੰਮੇਵਾਰੀ (ਈਪੀਆਰ) ਢਾਂਚੇ ਵੱਲ ਵਧਣ ਨੂੰ ਦਰਸਾਉਂਦਾ ਹੈ। ਇਸ ਨੂੰ ਕੇਂਦ੍ਰੀਕ੍ਰਿਤ ਡਿਜੀਟਲ ਪਲੈਟਫਾਰਮਾਂ ਅਤੇ ਵਿਭਿੰਨ ਵੇਸਟ ਧਾਰਾਵਾਂ ਨੂੰ ਕਵਰ ਕਰਨ ਵਾਲੇ ਢਾਂਚੇ ਦੇ ਵਿਸਥਾਰ ਦੁਆਰਾ ਸਮਰਥਿਤ ਕੀਤਾ ਗਿਆ ਹੈ। ਇਹ ਉਨ੍ਹਾਂ ਪ੍ਰਮੁੱਖ ਖੇਤਰਾਂ ਦੀ ਵੀ ਪਛਾਣ ਕਰਦਾ ਹੈ ਜਿੱਥੇ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਵਿੱਚ ਗਿਆਨ ਅਤੇ ਅਨੁਭਵ ਸਾਂਝਾ ਕਰਨਾ, ਡਿਜੀਟਲ ਟ੍ਰੇਸੀਬਿਲਿਟੀ ਸਮਾਧਾਨ, ਤਕਨੀਕੀ ਸਮਰੱਥਾ ਨਿਰਮਾਣ ਅਤੇ ਸਰੋਤ-ਕੁਸ਼ਲ, ਲਚਕਤਾ ਅਤੇ ਟਿਕਾਊ ਅਰਥਵਿਵਸਥਾਵਾਂ ਨੂੰ ਹੁਲਾਰਾ ਦੇਣ ਲਈ ਸਰਕੂਲਰ ਵਪਾਰ ਮਾਡਲ ਦਾ ਵਿਕਾਸ ਸ਼ਾਮਲ ਹੈ।
***************
ਵੀਐੱਮ/ਜੀਐੱਸ/ਬਲਜੀਤ
(रिलीज़ आईडी: 2300854)
आगंतुक पटल : 4