ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ 12 ਮਿੰਟ ਦੀ ਇਸ਼ਤਿਹਾਰ ਸਮਾਂ-ਸੀਮਾ ਸਮਾਪਤ ਕੀਤੀ
ਨਿਰਪੱਖ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਯਕੀਨੀ ਬਣਾਉਣ ਲਈ ਇਸ਼ਤਿਹਾਰ ਦੀ ਸਮਾਂ-ਸੀਮਾ ਸਮਾਪਤ ਕੀਤੀ ਗਈ
प्रविष्टि तिथि:
14 AUG 2026 8:39PM by PIB Chandigarh
ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ 12 ਮਿੰਟ ਦੀ ਇਸ਼ਤਿਹਾਰ ਸਮੇਂ-ਸੀਮਾ ਹਟਾਉਣ ਦਾ ਫ਼ੈਸਲਾ ਲਿਆ ਹੈ।
ਟੈਲੀਵਿਜ਼ਨ ਦੇ ਲਈ ਇਸ਼ਤਿਹਾਰ ਦੀ ਮਿਆਦ ਦੀ ਸੀਮਾ ਵਰ੍ਹੇ 2006 ਵਿੱਚ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਦੇ ਤਹਿਤ ਲਾਗੂ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਟੀਵੀ ਪ੍ਰਸਾਰਣ ਖੇਤਰ ਵਿੱਚ ਮਹੱਤਵਪੂਰਨ ਬਦਲਾਅ ਆਏ ਹਨ। ਸਾਲ 2006 ਵਿੱਚ ਸਿਰਫ਼ 62 ਟੀਵੀ ਚੈਨਲ ਸਨ, ਜਿਨ੍ਹਾਂ ਦੀ ਸੰਖਿਆ ਵਰਤਮਾਨ ਵਿੱਚ ਵਧ ਕੇ 900 ਤੋਂ ਵੀ ਵੱਧ ਹੋ ਗਈ ਹੈ।
ਉਸ ਸਮੇਂ, ਟੀਵੀ ਚੈਨਲਾਂ ਦੇ ਪ੍ਰਸਾਰਣ ਦਾ ਮੁੱਖ ਮਾਧਿਅਮ ਕੇਬਲ ਟੀਵੀ ਐਨਾਲੌਗ ਪ੍ਰਣਾਲੀ ‘ਤੇ ਅਧਾਰਿਤ ਸੀ ਅਤੇ ਇਸ ਦੀ ਪ੍ਰਸਾਰਣ ਸਮਰੱਥਾ ਸੀਮਿਤ ਸੀ, ਜਿਸ ਨਾਲ ਖਪਤਕਾਰਾਂ ਦੇ ਕੋਲ ਬਹੁਤ ਸੀਮਿਤ ਵਿਕਲਪ ਉਪਲਬਧ ਸਨ। ਕੇਬਲ ਟੀਵੀ ਖੇਤਰ ਦੇ ਪੂਰਨ ਡਿਜੀਟਾਈਜੇਸ਼ਨ ਤੋਂ ਬਾਅਦ, ਡੀਟੀਐੱਚ, ਕੇਬਲ ਟੀਵੀ, ਹਿੱਟਸ (HITS) ਅਤੇ ਆਈਪੀਟੀਵੀ ਸਮੇਤ ਸਾਰੇ ਟੀਵੀ ਵੰਡ ਪਲੈਟਫਾਰਮ ਹੁਣ ਡਿਜੀਟਲ ਹੋ ਚੁੱਕੇ ਹਨ। ਇਹ ਪਲੈਟਫਾਰਮ ਵਰਤਮਾਨ ਵਿੱਚ 300 ਤੋਂ 500 ਜਾਂ ਉਸ ਤੋਂ ਵੱਧ ਚੈਨਲਾਂ ਦਾ ਪ੍ਰਸਾਰਣ ਕਰ ਰਹੇ ਹਨ, ਜੋ ਖਪਤਕਾਰਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਦੇ ਹਨ। ਨਤੀਜੇ ਵਜੋਂ, ਬਜ਼ਾਰ ਦੀਆਂ ਸਥਿਤੀਆਂ ਵਿੱਚ ਹੁਣ ਲੋੜੀਂਦੇ ਮੁਕਾਬਲੇ ਮੌਜੂਦ ਹਨ।
ਟੀਵੀ ਪ੍ਰਸਾਰਣ ਖੇਤਰ ਵਿੱਚ ਹੋਏ ਪਰਿਵਰਤਨਾਂ ਨੂੰ ਦੇਖਦੇ ਹੋਏ, ਇਸ਼ਤਿਹਾਰ ਦੀ ਮਿਆਦ ਨਾਲ ਸਬੰਧਿਤ ਪ੍ਰਾਵਧਾਨਾਂ ‘ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਭਾਰਤ ਵਿੱਚ ਇਹ ਖੇਤਰ ਇਸ਼ਤਿਹਾਰ ‘ਤੇ ਅਤਿਆਧੁਨਿਕ ਨਿਰਭਰ ਹੈ, ਭਾਵੇਂ ਕੋਈ ਚੈਨਲ ‘ਪੇ’ (ਪੈਸੇ ਦੇ ਕੇ ਦੇਖਿਆ ਜਾਣ ਵਾਲਾ) ਹੋਵੇ ਜਾਂ ‘ਫ੍ਰੀ-ਟੂ-ਏਅਰ’ ਮੁਫ਼ਤ)। ਇਸ ਤੋਂ ਇਲਾਵਾ, ਰਵਾਇਤੀ ਟੀਵੀ ਚੈਨਲਾਂ ਅਤੇ ਡਿਜੀਟਲ ਮੀਡੀਆ ਦਰਮਿਆਨ ਸਮਾਨ ਮੌਕੇ ਦਾ ਅਭਾਵ ਸੀ, ਕਿਉਂਕਿ ਡਿਜੀਟਲ ਮੀਡੀਆ ‘ਤੇ ਇਸ਼ਤਿਹਾਰ ਦੀ ਸੀਮਾ ਨਾਲ ਜੁੜਿਆ ਅਜਿਹਾ ਕੋਈ ਨਿਯਮ ਲਾਗੂ ਨਹੀਂ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਮੰਨਣਾ ਹੈ ਕਿ ਟੀਵੀ ਉਦਯੋਗ ਦੇ ਅੰਦਰ ਅਤੇ ਟੀਵੀ ਉਦਯੋਗ ਅਤੇ ਡਿਜੀਟਲ ਮੀਡੀਆ ਦਰਮਿਆਨ ਬਜ਼ਾਰ ਵਿੱਚ ਲੋੜੀਂਦੇ ਮੁਕਾਬਲੇ ਮੌਜੂਦ ਹੈ। ਸਰਕਾਰ ਨੇ ਨਿਰਪੱਖ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਨੂੰ ਯਕੀਨੀ ਬਣਾਉਣ ਲਈ ਇਸ਼ਤਿਹਾਰ ਮਿਆਦ ਦੀ ਸੀਮਾ ਹਟਾਉਣ ਦਾ ਫ਼ੈਸਲਾ ਲਿਆ ਹੈ।
ਇਹ ਫ਼ੈਸਲਾ ਗਜ਼ਟ ਵਿੱਚ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਵਿੱਚ ਸੋਧ ਦੀ ਨੋਟੀਫਿਕੇਸ਼ਨ ਦੀ ਮਿਤੀ ਤੋਂ ਪ੍ਰਭਾਵਸ਼ਾਲੀ ਹੋਵੇਗਾ।
*********
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਏਕੇ
(रिलीज़ आईडी: 2300502)
आगंतुक पटल : 15
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam