ਪ੍ਰਧਾਨ ਮੰਤਰੀ ਦਫਤਰ
ਬਦਲਾਅ ਦੇ 12 ਸਾਲ: ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਸੰਬੋਧਨ ਵਿੱਚ ਭਾਰਤ ਦੀ ਤਰੱਕੀ ’ਤੇ ਚਾਨਣਾ ਪਾਇਆ
प्रविष्टि तिथि:
15 AUG 2026 1:18PM by PIB Chandigarh
ਆਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਭਾਰਤ ਵਿੱਚ ਆਏ ਬਦਲਾਅ ’ਤੇ ਚਾਨਣਾ ਪਾਇਆ ਅਤੇ ਨਿਰਮਾਣ, ਡਿਜੀਟਲ ਬੁਨਿਆਦੀ ਢਾਂਚੇ, ਬੁਨਿਆਦੀ ਸਹੂਲਤਾਂ, ਊਰਜਾ ਸੁਰੱਖਿਆ, ਨੌਜਵਾਨਾਂ ਦੇ ਸ਼ਕਤੀਕਰਨ, ਨਵੀਨਤਾ, ਸਮਾਜਿਕ ਸੁਰੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਹੋਈ ਤਰੱਕੀ ਦਾ ਵੇਰਵਾ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਮੁੱਖ ਨੁਕਤੇ ਇਸ ਤਰ੍ਹਾਂ ਹਨ:
1. ਨਿਰਮਾਣ: ਪੈਮਾਨਾ ਅਤੇ ਆਤਮਨਿਰਭਰਤਾ
ਪਿਛਲੇ 12 ਸਾਲਾਂ ਵਿੱਚ:
- ਰੱਖਿਆ ਉਤਪਾਦਨ ਵਿੱਚ ਤਕਰੀਬਨ ਚਾਰ ਗੁਣਾ ਵਾਧਾ ਹੋਇਆ ਹੈ।
- ਖਾਦੀ ਅਤੇ ਗ੍ਰਾਮ ਉਦਯੋਗ ਦੇ ਉਤਪਾਦਨ ਵਿੱਚ ਤਕਰੀਬਨ 5 ਗੁਣਾ ਵਾਧਾ ਹੋਇਆ ਹੈ।
- ਇਲੈਕਟ੍ਰੋਨਿਕਸ ਨਿਰਮਾਣ ਵਿੱਚ ਤਕਰੀਬਨ 7 ਗੁਣਾ ਵਾਧਾ ਹੋਇਆ ਹੈ।
- ਆਧੁਨਿਕ ਰੇਲਵੇ ਕੋਚਾਂ ਦਾ ਉਤਪਾਦਨ 21 ਗੁਣਾ ਵਧਿਆ ਹੈ।
- ਮੋਬਾਈਲ ਫੋਨਾਂ ਦਾ ਉਤਪਾਦਨ 35 ਗੁਣਾ ਵਧਿਆ ਹੈ।
2. ਡਿਜੀਟਲ ਇੰਡੀਆ ਅਤੇ ਨਵੀਨਤਾ
ਪ੍ਰਧਾਨ ਮੰਤਰੀ ਨੇ ਭਾਰਤ ਦੇ ਡਿਜੀਟਲ ਅਤੇ ਨਵੀਨਤਾ ਈਕੋਸਿਸਟਮ ਦੇ ਤੇਜ਼ੀ ਨਾਲ ਹੋਏ ਪਸਾਰ ’ਤੇ ਚਾਨਣਾ ਪਾਇਆ:
- ਇੰਟਰਨੈੱਟ ਵਰਤੋਂਕਾਰਾਂ ਦੀ ਗਿਣਤੀ ਵਿੱਚ ਤਕਰੀਬਨ ਚਾਰ ਗੁਣਾ ਵਾਧਾ ਹੋਇਆ ਹੈ।
- ਪੇਟੈਂਟ ਮਨਜ਼ੂਰੀਆਂ ਵਿੱਚ ਚਾਰ ਗੁਣਾ ਵਾਧਾ ਹੋਇਆ ਹੈ।
- ਡਿਜੀਟਲ ਲੈਣ-ਦੇਣ ਵਿੱਚ ਤਕਰੀਬਨ 100 ਗੁਣਾ ਵਾਧਾ ਹੋਇਆ ਹੈ।
- ਭਾਰਤ ਨੇ ਇੱਕ ਬਹੁਤ ਵੱਡਾ ਡਿਜੀਟਲ ਅਤੇ ਨਵੀਨਤਾ ਈਕੋਸਿਸਟਮ ਵਿਕਸਿਤ ਕਰ ਲਿਆ ਹੈ।
3. ਬੁਨਿਆਦੀ ਸਹੂਲਤਾਂ ਦਾ ਤੇਜ਼ੀ ਨਾਲ ਪਸਾਰ
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੁਨਿਆਦੀ ਸਹੂਲਤਾਂ ਆਮ ਨਾਗਰਿਕਾਂ ਤੱਕ ਕਿੰਨੀ ਤੇਜ਼ੀ ਨਾਲ ਪਹੁੰਚ ਰਹੀਆਂ ਹਨ:
- ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਸਾਲਾਨਾ ਔਸਤ ਦਰ ਨਾਲੋਂ ਤਕਰੀਬਨ 15 ਗੁਣਾ ਵੱਧ ਤੇਜ਼ੀ ਨਾਲ ਦਿੱਤੇ ਗਏ ਹਨ।
- ਐੱਲਪੀਜੀ ਕਨੈਕਸ਼ਨ ਸਾਲਾਨਾ ਦਰ ਨਾਲੋਂ ਤਕਰੀਬਨ 6 ਗੁਣਾ ਤੇਜ਼ੀ ਨਾਲ ਮੁਹੱਈਆ ਕਰਵਾਏ ਗਏ ਹਨ।
- ਗਰੀਬਾਂ ਲਈ ਪਖਾਨੇ ਸਾਲਾਨਾ ਦਰ ਨਾਲੋਂ ਤਕਰੀਬਨ 4 ਗੁਣਾ ਤੇਜ਼ੀ ਨਾਲ ਬਣਾਏ ਗਏ ਹਨ।
- ਗਰੀਬਾਂ ਲਈ ਪੱਕੇ ਘਰ ਸਾਲਾਨਾ ਦਰ ਨਾਲੋਂ ਤਕਰੀਬਨ 3 ਗੁਣਾ ਤੇਜ਼ੀ ਨਾਲ ਬਣਾਏ ਜਾ ਰਹੇ ਹਨ।
- ਸੈਂਕੜੇ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
- ਮੈਟਰੋ ਪ੍ਰਣਾਲੀਆਂ ਸਮੇਤ ਆਧੁਨਿਕ ਜਨਤਕ ਆਵਾਜਾਈ ਕਈ ਹੋਰ ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ।
4. ਸੈਮੀਕੰਡਕਟਰ ਈਕੋਸਿਸਟਮ ਦੀ ਉਸਾਰੀ
ਪ੍ਰਧਾਨ ਮੰਤਰੀ ਨੇ ਘਰੇਲੂ ਸੈਮੀਕੰਡਕਟਰ ਸਮਰੱਥਾ ਬਣਾਉਣ ਵਿੱਚ ਭਾਰਤ ਦੀ ਤਰੱਕੀ ਦਾ ਜ਼ਿਕਰ ਕੀਤਾ:
- ਇਸ ਤੋਂ ਪਹਿਲਾਂ ਭਾਰਤ ਵਿੱਚ ਕੋਈ ਵੱਡਾ ਸੈਮੀਕੰਡਕਟਰ ਨਿਰਮਾਣ ਪਲਾਂਟ ਨਹੀਂ ਸੀ।
- ਭਾਰਤ ਵਿੱਚ ਹੁਣ ਮੁਕੰਮਲ ਸੈਮੀਕੰਡਕਟਰ ਈਕੋਸਿਸਟਮ ਬਣਾਇਆ ਜਾ ਰਿਹਾ ਹੈ।
- ਤਿੰਨ ਸੈਮੀਕੰਡਕਟਰ ਪਲਾਂਟ ਸ਼ੁਰੂ ਕੀਤੇ ਜਾ ਚੁੱਕੇ ਹਨ।
- ਭਾਰਤ ਨੇ ਚਿਪਸ ਦੀ ਬਰਾਮਦ ਵੀ ਸ਼ੁਰੂ ਕਰ ਦਿੱਤੀ ਹੈ।
5. ਅਹਿਮ ਖਣਿਜਾਂ ਦੀ ਸੁਰੱਖਿਆ
ਉੱਭਰਦੀਆਂ ਤਕਨੀਕਾਂ ਲਈ ਅਹਿਮ ਖਣਿਜਾਂ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ:
- ‘ਕੌਮੀ ਅਹਿਮ ਖਣਿਜ ਮਿਸ਼ਨ’ (ਨੈਸ਼ਨਲ ਕ੍ਰਿਟੀਕਲ ਮਿਨਰਲਜ਼ ਮਿਸ਼ਨ) ਸ਼ੁਰੂ ਕੀਤਾ ਗਿਆ ਹੈ।
- ਬਜਟ ਵਿੱਚ ‘ਅਹਿਮ ਖਣਿਜ ਕੋਰੀਡੋਰ’ ਦਾ ਐਲਾਨ ਕੀਤਾ ਗਿਆ ਹੈ।
- ਅਹਿਮ ਖਣਿਜਾਂ ਦੀ ਸਪਲਾਈ ਲਈ ਕਈ ਦੇਸ਼ਾਂ ਨਾਲ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ ਹਨ।
6. ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨਾ
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਊਰਜਾ ਸੁਰੱਖਿਆ ‘ਵਿਕਸਿਤ ਭਾਰਤ’ ਦੀ ਉਸਾਰੀ ਲਈ ਬਹੁਤ ਜ਼ਰੂਰੀ ਸ਼ਰਤ ਹੈ, ਕਿਉਂਕਿ ਚਿਪਸ, ਏਆਈ ਅਤੇ ਡੇਟਾ ਸੈਂਟਰਾਂ ਵਰਗੀਆਂ ਤਕਨੀਕਾਂ ਲਈ ਵੱਡੀ ਮਾਤਰਾ ਵਿੱਚ ਬਿਜਲੀ ਦੀ ਲੋੜ ਹੁੰਦੀ ਹੈ।
ਪ੍ਰਮਾਣੂ ਊਰਜਾ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਹੇਠ ਲਿਖੀਆਂ ਗੱਲਾਂ ’ਤੇ ਚਾਨਣਾ ਪਾਇਆ:
- ਸ਼ਾਂਤੀ ਐਕਟ ਪ੍ਰਮਾਣੂ ਊਰਜਾ ਖੇਤਰ ਵਿੱਚ ਇੱਕ ਅਹਿਮ ਸੁਧਾਰ ਹੈ।
- ਭਾਰਤ ਨੇ ਫਾਸਟ ਬ੍ਰੀਡਰ ਪ੍ਰਮਾਣੂ ਤਕਨਾਲੋਜੀ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
- ਇਸ ਤਕਨੀਕ ਵਿੱਚ ਭਾਰਤ ਨੂੰ ਪ੍ਰਮਾਣੂ ਈਂਧਨ ਦੇ ਮਾਮਲੇ ਵਿੱਚ ਆਤਮਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ।
7. ਤੇਲ ਅਤੇ ਗੈਸ ਖੋਜ ਦਾ ਪਸਾਰ
ਪ੍ਰਧਾਨ ਮੰਤਰੀ ਨੇ ਆਫਸ਼ੋਰ (ਸਮੁੰਦਰੀ) ਖੋਜ ਪ੍ਰਤੀ ਭਾਰਤ ਦੀ ਪਹੁੰਚ ਵਿੱਚ ਆਏ ਬਦਲਾਅ ’ਤੇ ਚਾਨਣਾ ਪਾਇਆ:
- ਭਾਰਤ ਦੇ ਆਫਸ਼ੋਰ ਖੇਤਰ ਦਾ ਤਕਰੀਬਨ 99% ਹਿੱਸਾ ਪਹਿਲਾਂ ‘ਨੋ-ਗੋ ਏਰੀਆ’ ਵਜੋਂ ਸ਼੍ਰੇਣੀਬੱਧ ਸੀ।
- ਹੁਣ ਪਹੁੰਚ ‘ਨੋ-ਗੋ ਏਰੀਆ’ ਤੋਂ ਬਦਲ ਕੇ ‘ਗੋ-ਅਹੈੱਡ ਏਰੀਆ’ ਹੋ ਗਈ ਹੈ।
- ਪਹਿਲਾਂ ਪਾਬੰਦੀਸ਼ੁਦਾ ਖੇਤਰਾਂ ਨੂੰ ਖੋਜ ਲਈ ਖੋਲ੍ਹ ਦਿੱਤਾ ਗਿਆ ਹੈ।
- ਇਸ ਨਾਲ ਨਵੇਂ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ।
8. ਊਰਜਾ ਵਿਭਿੰਨਤਾ
ਪ੍ਰਧਾਨ ਮੰਤਰੀ ਨੇ ਊਰਜਾ ਦੇ ਵੱਖ-ਵੱਖ ਸਰੋਤਾਂ ਵਿੱਚ ਹੋ ਰਹੇ ਤੇਜ਼ ਪਸਾਰ ਦਾ ਜ਼ਿਕਰ ਕੀਤਾ।
ਟੀ ਗੈਸ ਡਿਸਟ੍ਰੀਬਿਊਸ਼ਨ:
- 2014: 70 ਤੋਂ ਵੀ ਘੱਟ ਸ਼ਹਿਰਾਂ ਵਿੱਚ ਉਪਲਬਧ ਸੀ।
- ਅੱਜ: ਤਕਰੀਬਨ 700 ਸ਼ਹਿਰਾਂ ਵਿੱਚ ਉਪਲਬਧ ਹੈ।
ਪਾਈਪ ਵਾਲੀ ਕੁਕਿੰਗ ਗੈਸ:
- 2014: ਤਕਰੀਬਨ 20-22 ਲੱਖ ਪਰਿਵਾਰ।
- ਅੱਜ: ਤਕਰੀਬਨ 1.75 ਕਰੋੜ ਪਰਿਵਾਰ।
ਸੌਰ ਊਰਜਾ:
- 2014: ਤਕਰੀਬਨ 2 ਗੀਗਾਵਾਟ।
- ਅੱਜ: ਤਕਰੀਬਨ 160 ਗੀਗਾਵਾਟ।
ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ:
- ਇਸ ਸਕੀਮ ਤੋਂ 50 ਲੱਖ ਤੋਂ ਵੱਧ ਪਰਿਵਾਰ ਲਾਭ ਲੈ ਚੁੱਕੇ ਹਨ।
- ਲੱਖਾਂ ਪਰਿਵਾਰਾਂ ਨੂੰ ਘੱਟ ਜਾਂ ਜ਼ੀਰੋ ਬਿਜਲੀ ਬਿੱਲਾਂ ਦਾ ਲਾਭ ਮਿਲ ਰਿਹਾ ਹੈ।
- ਪਰਿਵਾਰ ਵਾਧੂ ਬਿਜਲੀ ਵੇਚ ਕੇ ਕਮਾਈ ਵੀ ਕਰ ਸਕਦੇ ਹਨ।
- ਹਰ ਪਰਿਵਾਰ ਨੂੰ ਤਕਰੀਬਨ 80,000 ਰੁਪਏ ਤੱਕ ਦੀ ਸਹਾਇਤਾ ਮਿਲਦੀ ਹੈ।
9. ਰੇਲਵੇ: ਬਿਜਲੀਕਰਨ ਅਤੇ ਭਵਿੱਖ ਦਾ ਈਂਧਨ
ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇ ਵਿੱਚ ਆਏ ਬਦਲਾਅ ’ਤੇ ਚਾਨਣਾ ਪਾਇਆ:
- 2014 ਵਿੱਚ ਤਕਰੀਬਨ 90 ਸਾਲਾਂ ਬਾਅਦ, ਰੇਲਵੇ ਨੈੱਟਵਰਕ ਦਾ ਸਿਰਫ਼ 30 ਫੀਸਦੀ ਹਿੱਸਾ ਹੀ ਬਿਜਲੀਕ੍ਰਿਤ ਹੋ ਸਕਿਆ ਸੀ।
- ਅੱਜ ਭਾਰਤੀ ਰੇਲਵੇ ਤਕਰੀਬਨ ਮੁਕੰਮਲ ਬਿਜਲੀਕਰਨ ਵੱਲ ਵਧ ਰਹੀ ਹੈ।
- ਭਾਰਤ ਨੇ ਆਪਣੀ ਪਹਿਲੀ ‘ਮੇਕ ਇਨ ਇੰਡੀਆ’ ਹਾਈਡ੍ਰੋਜਨ ਰੇਲਗੱਡੀ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।
- ਇਸ ਨੂੰ ਦੁਨੀਆ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਤਾਕਤਵਰ ਹਾਈਡ੍ਰੋਜਨ ਰੇਲਗੱਡੀ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
10. ਆਲਮੀ ਸੰਕਟਾਂ ਦੌਰਾਨ ਭਾਰਤ ਦੀ ਲਚਕਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10-12 ਸਾਲਾਂ ਵਿੱਚ ਵਿਕਸਿਤ ਕੀਤੀਆਂ ਗਈਆਂ ਸਮਰੱਥਾਵਾਂ ਨੂੰ ਹੇਠ ਲਿਖੇ ਹਾਲਾਤ ਵਿੱਚ ਪਰਖਿਆ ਗਿਆ:
- ਕੋਵਿਡ-19 ਮਹਾਮਾਰੀ
- ਰੂਸ-ਯੂਕਰੇਨ ਯੁੱਧ
- ਪੱਛਮੀ ਏਸ਼ੀਆ ਵਿੱਚ ਟਕਰਾਅ
11. ਕਿਸਾਨਾਂ ਲਈ ਸਸਤੀਆਂ ਖਾਦਾਂ
ਕਿਸਾਨਾਂ ਨੂੰ ਆਲਮੀ ਪੱਧਰ ’ਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ:
- ਯੂਰੀਆ: ਕੌਮਾਂਤਰੀ ਪੱਧਰ ’ਤੇ ਇਸ ਦੀ ਕੀਮਤ ਤਕਰੀਬਨ 3,000 ਰੁਪਏ ਪ੍ਰਤੀ ਬੋਰੀ ਹੈ; ਭਾਰਤੀ ਕਿਸਾਨਾਂ ਨੂੰ ਇਹ 300 ਰੁਪਏ ਤੋਂ ਘੱਟ ਵਿੱਚ ਮਿਲਦਾ ਹੈ।
- ਡੀਏਪੀ: ਕੌਮਾਂਤਰੀ ਪੱਧਰ ’ਤੇ ਇਸ ਦੀ ਕੀਮਤ 5,000 ਰੁਪਏ ਤੋਂ ਵੱਧ ਹੈ; ਭਾਰਤੀ ਕਿਸਾਨਾਂ ਨੂੰ ਇਹ 1,350 ਰੁਪਏ ਵਿੱਚ ਮਿਲਦਾ ਹੈ।
12. ਵਪਾਰ ਅਤੇ ਬਰਾਮਦ ਦੇ ਮੌਕੇ
ਪ੍ਰਧਾਨ ਮੰਤਰੀ ਨੇ ਭਾਰਤੀ ਉਤਪਾਦਕਾਂ ਅਤੇ ਬਰਾਮਦਕਾਰਾਂ ਲਈ ਪੈਦਾ ਹੋ ਰਹੇ ਨਵੇਂ ਮੌਕਿਆਂ ’ਤੇ ਚਾਨਣਾ ਪਾਇਆ:
- 2014 ਤੋਂ ਲੈ ਕੇ ਹੁਣ ਤੱਕ ਭਾਰਤ ਨੇ ਤਕਰੀਬਨ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ (ਐੱਫਟੀਏ) ਕੀਤੇ ਹਨ।
- ਖੇਤੀਬਾੜੀ, ਮੱਛੀ ਪਾਲਣ, ਲਘੂ ਅਤੇ ਦਰਮਿਆਨੇ ਉਦਯੋਗਾਂ, ਟੈਕਸਟਾਈਲ ਅਤੇ ਹੋਰ ਬਰਾਮਦ ਖੇਤਰਾਂ ਲਈ ਨਵੇਂ ਮੌਕੇ ਖੁੱਲ੍ਹੇ ਹਨ।
13. ‘ਵਿਕਸਿਤ ਭਾਰਤ’ ਦੇ ਕੇਂਦਰ ਵਿੱਚ ਨੌਜਵਾਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵਿਕਸਿਤ ਭਾਰਤ’ ਦੀ ਸਿਰਜਣਾ ਵਿੱਚ ਭਾਰਤ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੇ ਨੌਜਵਾਨਾਂ ਲਈ ਖੁੱਲ੍ਹੇ ਨਵੇਂ ਮੌਕਿਆਂ ਦਾ ਜ਼ਿਕਰ ਕੀਤਾ:
- ਸਟਾਰਟਅੱਪ ਇੰਡੀਆ: ਨਵੀਨਤਾ ਅਤੇ ਉੱਦਮਤਾ ਦੇ ਨਵੇਂ ਰਾਹ।
- 1 ਲੱਖ ਕਰੋੜ ਰੁਪਏ ਦਾ ਰਿਸਰਚ ਫੰਡ: ਨੌਜਵਾਨ ਖੋਜਕਰਤਾਵਾਂ ਲਈ ਨਵੇਂ ਮੌਕੇ।
- ਡਿਜੀਟਲ ਇੰਡੀਆ: ਸਸਤੇ ਡੇਟਾ ਰਾਹੀਂ ਸ਼ਕਤੀਕਰਨ।
- ਸਕਿੱਲ ਇੰਡੀਆ: ਕੌਮੀ ਹੁਨਰ ਈਕੋਸਿਸਟਮ।
- ਪੁਲਾੜ ਖੇਤਰ: ਨਿੱਜੀ ਭਾਗੀਦਾਰੀ ਲਈ ਖੁੱਲ੍ਹਾ ਹੈ।
- ਕੌਮੀ ਡਰੋਨ ਨੀਤੀ: ਨੌਜਵਾਨ ਉੱਦਮੀਆਂ ਅਤੇ ਨਵੀਨਤਾਕਾਰਾਂ ਲਈ ਨਵੇਂ ਮੌਕੇ।
- ਖੇਲੋ ਇੰਡੀਆ: ਮਜ਼ਬੂਤ ਖੇਡ ਈਕੋਸਿਸਟਮ।
14. ਸਿੱਖਿਆ ਅਤੇ ਨਵੀਨਤਾ
ਪ੍ਰਧਾਨ ਮੰਤਰੀ ਨੇ ਵਿੱਦਿਅਕ ਅਤੇ ਨਵੀਨਤਾ ਦੇ ਮੌਕਿਆਂ ਦੇ ਪਸਾਰ ਬਾਰੇ ਦੱਸਿਆ:
- ਕੌਮੀ ਸਿੱਖਿਆ ਨੀਤੀ 2020: 35 ਸਾਲਾਂ ਦੇ ਵਕਫ਼ੇ ਬਾਅਦ ਪੇਸ਼ ਕੀਤੀ ਗਈ।
- ਯੂਨੀਵਰਸਿਟੀਆਂ: 2004-2014 ਦੌਰਾਨ 350 ਤੋਂ ਘੱਟ ਸਨ; ਅਗਲੇ ਦਹਾਕੇ ਵਿੱਚ ਤਕਰੀਬਨ 650 ਨਵੀਆਂ ਯੂਨੀਵਰਸਿਟੀਆਂ ਬਣੀਆਂ।
- ਮੈਡੀਕਲ ਕਾਲਜ: 2014 ਤੋਂ ਪਹਿਲਾਂ 400 ਤੋਂ ਘੱਟ ਸਨ; ਅੱਜ ਤਕਰੀਬਨ 850 ਹਨ।
- ਸਕੂਲਾਂ ਵਿੱਚ 10,000 ਤੋਂ ਵੱਧ ਅਟਲ ਟਿੰਕਰਿੰਗ ਲੈਬਾਂ ਸਥਾਪਿਤ ਕੀਤੀਆਂ ਜਾ ਚੁੱਕੀਆਂ ਹਨ।
- ਬਚਪਨ ਤੋਂ ਹੀ ਤਕਨਾਲੋਜੀ ਅਤੇ ਨਵੀਨਤਾ ਦੀ ਸੋਚ ਵਿਕਸਿਤ ਕਰਨ ’ਤੇ ਖਾਸ ਧਿਆਨ ਦਿੱਤਾ ਗਿਆ ਹੈ।
15. ਸਟਾਰਟਅੱਪ, ਪੁਲਾੜ ਅਤੇ ਏਆਈ
ਪ੍ਰਧਾਨ ਮੰਤਰੀ ਨੇ ਭਾਰਤ ਦੇ ਵਧਦੇ ਸਟਾਰਟਅੱਪ ਅਤੇ ਨਵੀਨਤਾ ਈਕੋਸਿਸਟਮ ਦਾ ਜ਼ਿਕਰ ਕੀਤਾ:
- ਇੱਕ ਭਾਰਤੀ ਸਪੇਸ ਸਟਾਰਟਅੱਪ ਨੇ ਭਾਰਤ ਵਿੱਚ ਬਣਿਆ ਰਾਕੇਟ ਲਾਂਚ ਕੀਤਾ।
- ਭਾਰਤ ਵਿੱਚ ਹੁਣ ਤਕਰੀਬਨ 2.5 ਲੱਖ ਰਜਿਸਟਰਡ ਸਟਾਰਟਅੱਪ ਹਨ।
- ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਭਾਰਤੀ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ।
- ਇਸ ਸਾਲ ਭਾਰਤ ਨੇ ਏਆਈ ਇਮਪੈਕਟ ਸੰਮੇਲਨ ਦੀ ਮੇਜ਼ਬਾਨੀ ਕੀਤੀ।
16. ਨਵੇਂ ਖੇਤਰ ਅਤੇ ਨਵੇਂ ਮੌਕੇ
ਬਾਇਓ-ਇਕੌਨਮੀ:
- 2014: ਤਕਰੀਬਨ 60,000 ਕਰੋੜ ਰੁਪਏ।
- ਅੱਜ: ਤਕਰੀਬਨ 20 ਲੱਖ ਕਰੋੜ ਰੁਪਏ।
- ਇਸ ਪਸਾਰ ਨਾਲ ਨਵੇਂ ਰੁਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਪੈਦਾ ਹੋ ਰਹੇ ਹਨ।
ਇਲੈਕਟ੍ਰਿਕ ਵਾਹਨ (ਈਵੀ):
- ਪਿਛਲੇ ਦਹਾਕੇ ਦੇ ਅੰਤ ਤੱਕ: ਹਰ ਸਾਲ ਤਕਰੀਬਨ 1.5 ਲੱਖ ਇਲੈਕਟ੍ਰਿਕ ਵਾਹਨ ਵਿਕੇ।
- ਪਿਛਲੇ ਸਾਲ: ਤਕਰੀਬਨ 25 ਲੱਖ ਇਲੈਕਟ੍ਰਿਕ ਵਾਹਨ ਵਿਕੇ।
ਹਵਾਬਾਜ਼ੀ:
- ਨਵੇਂ ਹਵਾਈ ਅੱਡਿਆਂ ਅਤੇ ਰੂਟਾਂ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।
- ਐੱਮਆਰਓ (ਮੇਨਟੇਨੈਂਸ, ਰਿਪੇਅਰ ਐਂਡ ਓਵਰਹਾਲ) ਨਵੇਂ ਮੌਕੇ ਖੋਲ੍ਹ ਰਿਹਾ ਹੈ।
- ਭਾਰਤ ‘ਮੇਕ ਇਨ ਇੰਡੀਆ’ ਜਹਾਜ਼ ਨਿਰਮਾਣ ਵੱਲ ਵਧ ਰਿਹਾ ਹੈ।
- ਭਾਰਤ ਵਿੱਚ ਬਣੇ ਸੀ-295 ਰੱਖਿਆ ਟਰਾਂਸਪੋਰਟ ਜਹਾਜ਼ ਨੇ ਆਪਣੀ ਉਡਾਣ ਸਫ਼ਲਤਾਪੂਰਵਕ ਪੂਰੀ ਕਰ ਲਈ ਹੈ।
17. ‘ਸਵਾਮਿਤਵ’ ਰਾਹੀਂ ਪੇਂਡੂ ਸਸ਼ਕਤੀਕਰਨ
ਪ੍ਰਧਾਨ ਮੰਤਰੀ ਨੇ ‘ਸਵਾਮਿਤਵ’ ਪਹਿਲਕਦਮੀ ਦੇ ਪ੍ਰਭਾਵ ’ਤੇ ਚਾਨਣਾ ਪਾਇਆ:
- ਤਕਰੀਬਨ 3.25 ਕਰੋੜ ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਮਿਲ ਚੁੱਕੇ ਹਨ।
- ਪੇਂਡੂ ਖੇਤਰਾਂ ਵਿੱਚ ਤਕਰੀਬਨ 140 ਲੱਖ ਕਰੋੜ ਰੁਪਏ ਦੀ ਆਰਥਿਕ ਸਮਰੱਥਾ ਦੇ ਰਾਹ ਖੁੱਲ੍ਹੇ ਹਨ।
- ਪ੍ਰਾਪਰਟੀ ਰਿਕਾਰਡ ਦੀ ਮਦਦ ਨਾਲ ਪੇਂਡੂ ਲੋਕ ਆਪਣੀ ਜਾਇਦਾਦ ’ਤੇ ਬੈਂਕਾਂ ਤੋਂ ਕਰਜ਼ਾ ਲੈਣ ਦੇ ਯੋਗ ਹੋ ਰਹੇ ਹਨ।
- ਪੇਂਡੂ ਖੇਤਰਾਂ ਵਿੱਚ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਉੱਦਮਤਾ (ਕਾਰੋਬਾਰ) ਦੇ ਨਵੇਂ ਮੌਕੇ ਖੁੱਲ੍ਹ ਗਏ ਹਨ।
18. ਰੱਖਿਆ ਬਰਾਮਦ ਵਿੱਚ ਵਾਧਾ
ਪ੍ਰਧਾਨ ਮੰਤਰੀ ਨੇ ਭਾਰਤ ਦੀ ਰੱਖਿਆ ਬਰਾਮਦ ਦੇ ਪਸਾਰ ਦਾ ਜ਼ਿਕਰ ਕੀਤਾ:
- ਰੱਖਿਆ ਬਰਾਮਦ ਵਿੱਚ 50 ਗੁਣਾ ਤੋਂ ਵੱਧ ਵਾਧਾ ਹੋਇਆ ਹੈ।
- ਭਾਰਤੀ ਰੱਖਿਆ ਉਪਕਰਣ ਹੁਣ ਤਕਰੀਬਨ 100 ਦੇਸ਼ਾਂ ਨੂੰ ਬਰਾਮਦ ਕੀਤੇ ਜਾਂਦੇ ਹਨ।
19. ਔਰਤਾਂ ਦੀ ਅਗਵਾਈ ਵਾਲਾ ਵਿਕਾਸ: ਲਖਪਤੀ ਦੀਦੀ
ਭਾਰਤ ਦੇ ਵਿਕਾਸ ਵਿੱਚ ਔਰਤਾਂ ਦੀ ਵਧਦੀ ਭੂਮਿਕਾ ਦਾ ਜ਼ਿਕਰ ਕਰਦਿਆਂ:
- 3 ਕਰੋੜ ‘ਲਖਪਤੀ ਦੀਦੀਆਂ’ ਬਣਾਉਣ ਦਾ ਟੀਚਾ ਹਾਸਲ ਕੀਤਾ ਗਿਆ ਹੈ।
- ਜਨਰਲ, ਦਲਿਤ, ਪੱਛੜੇ ਅਤੇ ਆਦਿਵਾਸੀ ਪਰਿਵਾਰਾਂ ਦੀਆਂ ਔਰਤਾਂ ‘ਲਖਪਤੀ ਦੀਦੀਆਂ’ ਬਣ ਗਈਆਂ ਹਨ।
20. ਸਮਾਜਿਕ ਸੁਰੱਖਿਆ ਦਾ ਪਸਾਰ
ਪ੍ਰਧਾਨ ਮੰਤਰੀ ਨੇ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਹੋਏ ਵਾਧੇ ਬਾਰੇ ਦੱਸਿਆ:
- 2014 ਤੋਂ ਪਹਿਲਾਂ, ਤਕਰੀਬਨ 25 ਕਰੋੜ ਲੋਕ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਆਉਂਦੇ ਸਨ।
- ਅੱਜ ਤਕਰੀਬਨ 100 ਕਰੋੜ ਭਾਰਤੀ ਕਿਸੇ ਨਾ ਕਿਸੇ ਸਮਾਜਿਕ ਸੁਰੱਖਿਆ ਸਕੀਮ ਦੇ ਘੇਰੇ ਵਿੱਚ ਆਉਂਦੇ ਹਨ।
21. ਆਯੁਸ਼ਮਾਨ ਭਾਰਤ
ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਪਰਿਵਾਰਾਂ ਨੂੰ ਦਿੱਤੀ ਗਈ ਵਿੱਤੀ ਮਦਦ ਦਾ ਜ਼ਿਕਰ ਕੀਤਾ:
- ਲਾਭਪਾਤਰੀ ਪਰਿਵਾਰਾਂ ਨੇ ਡਾਕਟਰੀ ਖਰਚਿਆਂ ਵਿੱਚ ਅੰਦਾਜ਼ਨ 2 ਲੱਖ ਕਰੋੜ ਰੁਪਏ ਦੀ ਬੱਚਤ ਕੀਤੀ ਹੈ।
*****
ਐੱਮਜੇਪੀਐੱਸ/ਐੱਸਐੱਸ
(रिलीज़ आईडी: 2300260)
आगंतुक पटल : 14
इस विज्ञप्ति को इन भाषाओं में पढ़ें:
English
,
Telugu
,
Kannada
,
Malayalam
,
Assamese
,
Urdu
,
हिन्दी
,
Marathi
,
Manipuri
,
Bengali
,
Bengali-TR
,
Gujarati
,
Odia
,
Tamil