ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 8 ਅਗਸਤ ਨੂੰ ਆਈ.ਆਈ.ਟੀ. ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਹੋਣਹਾਰ ਵਿਦਿਆਰਥੀਆਂ ਨੂੰ ਸੰਸਥਾ ਦੇ ਸਭ ਤੋਂ ਵੱਕਾਰੀ ਸਨਮਾਨ ਪ੍ਰਦਾਨ ਕਰਨਗੇ
ਪ੍ਰਧਾਨ ਮੰਤਰੀ ਆਈ.ਆਈ.ਟੀ. ਦਿੱਲੀ ਦੇ ਸੋਨੀਪਤ ਕੈਂਪਸ ਵਿੱਚ ਸਥਾਪਿਤ ਏ.ਆਈ.-ਸਮਰੱਥ ਉੱਚ-ਪ੍ਰਦਰਸ਼ਨ ਸੁਪਰਕੰਪਿਊਟਿੰਗ ਸਹੂਲਤ ਪਰਮ ਪ੍ਰਗਿਆ ਦਾ ਉਦਘਾਟਨ ਕਰਨਗੇ
Posted On:
07 AUG 2026 9:35AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਅਗਸਤ, 2026 ਨੂੰ ਸਵੇਰੇ 11 ਵਜੇ ਭਾਰਤੀ ਤਕਨਾਲੋਜੀ ਸੰਸਥਾਨ (ਆਈ.ਆਈ.ਟੀ.) ਦਿੱਲੀ ਦੇ 57ਵੇਂ ਡਿਗਰੀ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਹ ਇਸ ਪ੍ਰੋਗਰਾਮ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ 3000 ਤੋਂ ਵੱਧ ਗ੍ਰੈਜੂਏਟਸ ਸਮੇਤ 587 ਪੀਐੱਚ.ਡੀ. ਖੋਜਾਰਥੀਆਂ ਨੂੰ ਸੰਬੋਧਨ ਕਰਨਗੇ।
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿੱਦਿਅਕ ਉੱਤਮਤਾ ਦੀ ਮਾਨਤਾ ਵਜੋਂ, ਸੰਸਥਾ ਦੇ ਸਭ ਤੋਂ ਵੱਕਾਰੀ ਸਨਮਾਨ ਪ੍ਰਦਾਨ ਕਰਨਗੇ। ਇਨ੍ਹਾਂ ਵਿੱਚ ਰਾਸ਼ਟਰਪਤੀ ਸੋਨ ਤਮਗ਼ਾ, ਡਾਇਰੈਕਟਰ ਸੋਨ ਤਮਗ਼ਾ, ਸ਼ੰਕਰ ਦਿਆਲ ਸ਼ਰਮਾ ਸੋਨ ਤਮਗ਼ਾ ਅਤੇ ਪਰਫੈਕਟ ਟੈਨ ਸੋਨ ਤਮਗ਼ਾ ਸ਼ਾਮਲ ਹਨ।
ਅਤਿ-ਆਧੁਨਿਕ ਖੋਜ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕਰਨ ਦੀ ਦੇਸ਼ ਦੀ ਵਚਨਬੱਧਤਾ ਦੇ ਤਹਿਤ ਪ੍ਰਧਾਨ ਮੰਤਰੀ ਆਈ.ਆਈ.ਟੀ. ਦਿੱਲੀ ਦੇ ਸੋਨੀਪਤ ਕੈਂਪਸ ਵਿੱਚ ਸਥਾਪਿਤ ਏ.ਆਈ.-ਸਮਰੱਥ ਉੱਚ-ਪ੍ਰਦਰਸ਼ਨ ਸੁਪਰਕੰਪਿਊਟਿੰਗ ਸਹੂਲਤ ਪਰਮ ਪ੍ਰਗਿਆ ਦਾ ਉਦਘਾਟਨ ਕਰਨਗੇ। ਇਸ ਸੁਪਰਕੰਪਿਊਟਿੰਗ ਸਹੂਲਤ ਨਾਲ ਸੰਸਥਾ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਸਾਇੰਸ, ਉੱਨਤ ਕੰਪਿਊਟਿੰਗ ਅਤੇ ਅੰਤਰ-ਅਨੁਸ਼ਾਸਨੀ ਖੋਜ ਸਮਰੱਥਾਵਾਂ ਵਿੱਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ।
***************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2295983)
ਵਿਜ਼ੀਟਰ ਕਾਊਂਟਰ : 87
Read this release in:
Assamese
,
Odia
,
English
,
Urdu
,
Marathi
,
हिन्दी
,
Bengali
,
Bengali-TR
,
Manipuri
,
Gujarati
,
Tamil
,
Telugu
,
Kannada
,
Malayalam