ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਭਾਰਤ-ਰੋਮਾਨੀਆ ਵਪਾਰ ਮੰਚ ਨੂੰ ਸੰਬੋਧਨ ਕੀਤਾ
‘ਵਿਕਸਿਤ ਭਾਰਤ 2047’ ਦੇ ਟੀਚੇ ਵੱਲ ਵਧਦੀ ਸਾਡੀ ਵਿਕਾਸ-ਯਾਤਰਾ ਅੰਤਰਰਾਸ਼ਟਰੀ ਭਾਈਵਾਲੀਆਂ, ਨਿਵੇਸ਼ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਅਥਾਹ ਮੌਕੇ ਮੁਹੱਈਆ ਕਰਵਾਉਂਦੀ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਰੋਮਾਨੀਆ ਦੀਆਂ ਕੰਪਨੀਆਂ ਨੂੰ ਭਾਰਤ ਦੀ ਵਿਕਾਸ-ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
24 JUL 2026 2:58PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ, 24 ਜੁਲਾਈ 2026 ਨੂੰ ਬੁਖਾਰੇਸਟ ਵਿੱਚ ਭਾਰਤ-ਰੋਮਾਨੀਆ ਵਪਾਰ ਮੰਚ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਰੋਮਾਨੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਨਿਕੂਸੋਰ ਡੈਨ, ਰੋਮਾਨੀਆ ਸਰਕਾਰ ਦੇ ਮੈਂਬਰ, ਭਾਰਤ ਅਤੇ ਰੋਮਾਨੀਆ ਦੇ ਵਪਾਰਕ ਨੇਤਾ ਅਤੇ ਦੋਵਾਂ ਦੇਸ਼ਾਂ ਦੇ ਉਦਯੋਗ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਸਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਯੂਰਪ ਦੇ ਪ੍ਰਮੁੱਖ ਪਹੁੰਚ ਬਿੰਦੂ 'ਤੇ ਸਥਿਤ ਰੋਮਾਨੀਆ, ਆਪਣੀ ਰਣਨੀਤਕ ਸਥਿਤੀ, ਉੱਚ ਹੁਨਰਮੰਦ ਮਨੁੱਖੀ ਸਰੋਤਾਂ, ਉੱਨਤ ਉਦਯੋਗਿਕ ਸਮਰੱਥਾ ਅਤੇ ਯੂਰਪੀਅਨ ਯੂਨੀਅਨ ਨਾਲ ਮਜ਼ਬੂਤ ਏਕੀਕਰਨ ਦੇ ਕਾਰਨ ਭਾਰਤ ਦਾ ਇੱਕ ਕੁਦਰਤੀ ਅਤੇ ਮਹੱਤਵਪੂਰਨ ਭਾਈਵਾਲ ਬਣਿਆ ਹੋਇਆ ਹੈ। ਰੋਮਾਨੀਆ ਨਾ ਸਿਰਫ਼ ਨਿਵੇਸ਼ ਲਈ ਇੱਕ ਮਹੱਤਵਪੂਰਨ ਸਥਾਨ ਹੈ, ਸਗੋਂ ਇਹ ਵਿਸ਼ਾਲ ਯੂਰਪੀਅਨ ਬਾਜ਼ਾਰ ਦਾ ਪ੍ਰਵੇਸ਼ ਦੁਆਰ ਵੀ ਹੈ। ਉਨ੍ਹਾਂ ਕਿਹਾ ਕਿ ਇਸ ਮੰਚ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਪਾਰਕ ਵਫ਼ਦ ਦੀ ਸ਼ਮੂਲੀਅਤ, ਰੋਮਾਨੀਆ ਵਿੱਚ ਉਪਲਬਧ ਮੌਕਿਆਂ ਪ੍ਰਤੀ ਭਾਰਤੀ ਉਦਯੋਗਾਂ ਦੇ ਵਧਦੇ ਵਿਸ਼ਵਾਸ ਅਤੇ ਰੋਮਾਨੀਆਈ ਕਾਰੋਬਾਰਾਂ ਨਾਲ ਸਥਾਈ ਭਾਈਵਾਲੀ ਬਣਾਉਣ ਦੀ ਉਨ੍ਹਾਂ ਦੀ ਇੱਛਾ ਨੂੰ ਪ੍ਰਗਟ ਕਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਅਤੇ ਆਰਥਿਕ ਸਹਿਯੋਗ, ਭਾਰਤ ਅਤੇ ਯੂਰਪੀਅਨ ਯੂਨੀਅਨ ਦੀ ਸਮਕਾਲੀ ਭਾਈਵਾਲੀ ਦਾ ਮੁੱਖ ਥੰਮ੍ਹ ਹਨ। ਲਗਭਗ ਦੋ ਅਰਬ ਲੋਕਾਂ ਦੇ ਸਾਂਝੇ ਬਾਜ਼ਾਰ ਅਤੇ ਲਗਭਗ 25 ਟ੍ਰਿਲੀਅਨ ਡਾਲਰ ਦੀ ਸਾਂਝੀ ਅਰਥਵਿਵਸਥਾ ਦੇ ਨਾਲ, ਭਾਰਤ-ਯੂਰਪੀਅਨ ਯੂਨੀਅਨ ਮੁਫ਼ਤ ਵਪਾਰ ਸਮਝੌਤਾ (ਐੱਫਟੀਏ) ਦੁਨੀਆ ਦੀਆਂ ਸਭ ਤੋਂ ਮਹੱਤਵਪੂਰਨ ਆਰਥਿਕ ਭਾਈਵਾਲੀਆਂ ਵਿੱਚੋਂ ਇੱਕ ਹੈ। ਇਸ ਦਾ ਮੰਤਵ ਵਪਾਰਕ ਏਕੀਕਰਨ ਨੂੰ ਹੋਰ ਡੂੰਘਾ ਕਰਨਾ, ਨਿਵੇਸ਼ ਦੇ ਪ੍ਰਵਾਹ ਵਿੱਚ ਤੇਜ਼ੀ ਲਿਆਉਣਾ ਅਤੇ ਮਜ਼ਬੂਤ ਅਤੇ ਵੰਨ-ਸੁਵੰਨੀਆਂ ਸਪਲਾਈ ਲੜੀਆਂ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐੱਫਟੀਏ ਦਾ ਜਲਦੀ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਬਹੁਤ ਮਹੱਤਵਪੂਰਨ ਹੋਵੇਗਾ। ਇਸ ਨਾਲ ਕਾਰੋਬਾਰ ਲਈ ਇੱਕ ਭਰੋਸੇਯੋਗ ਮਾਹੌਲ ਤਿਆਰ ਹੋਵੇਗਾ, ਮੁੱਲ ਲੜੀਆਂ ਦਾ ਏਕੀਕਰਨ ਮਜ਼ਬੂਤ ਹੋਵੇਗਾ ਅਤੇ ਦੋਵਾਂ ਪੱਖਾਂ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ), ਸਟਾਰਟਅੱਪਸ ਅਤੇ ਨਵੀਨਤਾਕਾਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ‘ਵਿਕਸਿਤ ਭਾਰਤ 2047’ ਲਈ ਸਾਡਾ ਇਰਾਦਾ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਵਜੋਂ ਸਥਾਪਤ ਕਰਨ ਦਾ ਹੈ। ਇਸ ਯਾਤਰਾ ਨਾਲ ਅੰਤਰਰਾਸ਼ਟਰੀ ਭਾਈਵਾਲੀ, ਨਿਵੇਸ਼ ਅਤੇ ਤਕਨਾਲੋਜੀ ਸਹਿਯੋਗ ਲਈ ਵਿਸ਼ਾਲ ਮੌਕੇ ਮੁਹੱਈਆ ਹੋ ਰਹੇ ਨੇ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਟੈਕਸ ਪ੍ਰਣਾਲੀ ਨੂੰ ਸੌਖਾ ਬਣਾ ਕੇ ਅਤੇ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐਲਆਈ) ਵਰਗੀਆਂ ਪਹਿਲਕਦਮੀਆਂ ਰਾਹੀਂ ਇੱਕ ਪਾਰਦਰਸ਼ੀ, ਭਰੋਸੇਮੰਦ ਅਤੇ ਨਿਵੇਸ਼ਕ-ਅਨੁਕੂਲ ਵਪਾਰਕ ਮਾਹੌਲ ਬਣਾਉਣ ਵੱਲ ਲਗਾਤਾਰ ਕਦਮ ਚੁੱਕ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਰੋਮਾਨੀਆ ਵਿਚਕਾਰ ਊਰਜਾ ਸੁਰੱਖਿਆ ਅਤੇ ਗ੍ਰੀਨ ਟ੍ਰਾਂਜ਼ਿਸ਼ਨ (ਵਾਤਾਵਰਣ-ਅਨੁਕੂਲ ਪਰਿਵਰਤਨ) ਦੇ ਖੇਤਰ ਵਿੱਚ ਸਹਿਯੋਗ ਲਈ ਕਾਫੀ ਸੰਭਾਵਨਾਵਾਂ ਹਨ। ਰਸਾਇਣ ਅਤੇ ਖਾਦ ਉਦਯੋਗ ਵਿੱਚ ਰੋਮਾਨੀਆ ਦੀਆਂ ਸਮਰੱਥਾਵਾਂ ਨੂੰ ਦੇਖਦੇ ਹੋਏ ਇਸ ਖੇਤਰ ਵਿੱਚ ਵੀ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ। ਭਾਰਤ ਦਾ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਤੇਜ਼ੀ ਨਾਲ ਵਧ ਰਿਹਾ ਸਟਾਰਟ-ਅੱਪ ਈਕੋਸਿਸਟਮ ਅਤੇ ਸੂਚਨਾ ਤਕਨਾਲੋਜੀ ਵਿੱਚ ਅਗਵਾਈ, ਸਾਫਟਵੇਅਰ ਇੰਜੀਨੀਅਰਿੰਗ, ਸਾਈਬਰ-ਸੁਰੱਖਿਆ, ਖੋਜ ਅਤੇ ਐਡਵਾਂਸਡ ਤਕਨਾਲੋਜੀ ਵਿੱਚ ਰੋਮਾਨੀਆ ਦੀਆਂ ਖ਼ੂਬੀਆਂ ਨਾਲ ਮਿਲ ਕੇ ਕੰਮ ਕਰ ਸਕਦਾ ਹੈ। ਸਾਡੀਆਂ ਕੰਪਨੀਆਂ ਲਈ ਆਵਾਜਾਈ ਅਤੇ ਲੌਜਿਸਟਿਕਸ ਖੇਤਰ ਵਿੱਚ ਵੀ ਸਹਿਯੋਗ ਦੇ ਮੌਕੇ ਹਨ, ਜਿਨ੍ਹਾਂ ਵਿੱਚ ਬੰਦਰਗਾਹਾਂ, ਰੇਲਵੇ, ਹਾਈਵੇਅ, ਲੌਜਿਸਟਿਕਸ ਪਾਰਕ ਅਤੇ ਮਲਟੀ-ਮਾਡਲ ਟ੍ਰਾਂਸਪੋਰਟ ਸ਼ਾਮਲ ਹਨ। ਅਸੀਂ ਫਾਰਮਾਸਿਊਟੀਕਲਸ, ਹੈਲਥਕੇਅਰ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਵਿੱਚ ਵੀ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ।
ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਅਤੇ ਰੋਮਾਨੀਆ ਦੇ ਵਪਾਰਕ ਭਾਈਚਾਰੇ ਇਨ੍ਹਾਂ ਨਵੇਂ ਮੌਕਿਆਂ ਦਾ ਲਾਭ ਉਠਾਉਣਗੇ ਅਤੇ ਉਨ੍ਹਾਂ ਨੂੰ ਸਫਲ ਵਪਾਰਕ ਭਾਈਵਾਲੀ ਵਿੱਚ ਬਦਲ ਦੇਣਗੇ। ਉਨ੍ਹਾਂ ਨੇ ਰੋਮਾਨੀਆਈ ਕੰਪਨੀਆਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਕਾਰੋਬਾਰ ਮਜ਼ਬੂਤ ਸਪਲਾਈ ਚੇਨ ਬਣਾ ਸਕਦੇ ਹਨ, ਨੌਕਰੀਆਂ ਪੈਦਾ ਕਰ ਸਕਦੇ ਹਨ, ਨਵੀਨਤਾ ਨੂੰ ਉਤਸ਼ਾਹਿਤ ਕਰ ਸਕਦੇ ਹਨ ਅਤੇ ਸਾਡੇ ਲੋਕਾਂ ਲਈ ਸਥਾਈ ਖ਼ੁਸ਼ਹਾਲੀ ਲਿਆ ਸਕਦੇ ਹਨ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।
******
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2290269)
ਵਿਜ਼ੀਟਰ ਕਾਊਂਟਰ : 39
Read this release in:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Gujarati
,
Tamil
,
Telugu
,
Malayalam