ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਮੰਡਲ ਖੇਡਾਂ ਗਲਾਸਗੋ 2026 ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ
Posted On:
24 JUL 2026 12:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਮੰਡਲ ਖੇਡਾਂ ਗਲਾਸਗੋ 2026 ਦੇ ਸ਼ੁਰੂ ਹੋਣ ’ਤੇ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਸ਼੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਅਥਲੀਟ ਪੂਰੇ ਜੋਸ਼, ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਭਾਵਨਾ ਨਾਲ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਅਥਲੀਟਾਂ ਦਾ ਹੁਨਰ ਅਤੇ ਲਗਨ ਹਮੇਸ਼ਾ ਅਣਗਿਣਤ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਲਿਖਿਆ:
“ਰਾਸ਼ਟਰਮੰਡਲ #Glasgow2026 ਖੇਡਾਂ ਸ਼ੁਰੂ ਹੋ ਰਹੀਆਂ ਹਨ, ਮੇਰੇ ਵੱਲੋਂ ਭਾਰਤੀ ਦਲ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ ਅਥਲੀਟ ਪੂਰੇ ਜੋਸ਼, ਪੱਕੇ ਇਰਾਦੇ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਭਾਵਨਾ ਨਾਲ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।
ਸਾਡੇ ਅਥਲੀਟਾਂ ਦਾ ਹੁਨਰ ਅਤੇ ਲਗਨ ਹਮੇਸ਼ਾ ਅਣਗਿਣਤ ਭਾਰਤੀਆਂ ਨੂੰ ਪ੍ਰੇਰਨਾ ਦਿੰਦੇ ਹਨ।
@Glasgow_2026”
****
ਐੱਮਜੇਪੀਐੱਸ/ਪੀਆਰਕੇ
(Release ID: 2289743)
ਵਿਜ਼ੀਟਰ ਕਾਊਂਟਰ : 42
Read this release in:
Telugu
,
Malayalam
,
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Tamil
,
Kannada