ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਮੰਤਰੀ ਮੰਡਲ ਨੇ ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਰੇਲ ਨੈੱਟਵਰਕ ਦੇ ਵਿਸਤਾਰ ਲਈ ਮਲਟੀਟ੍ਰੈਕਿੰਗ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ, ਇਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 46 ਕਿਲੋਮੀਟਰ ਦਾ ਵਾਧਾ ਹੋਇਆ
1,264 ਕਰੋੜ ਰੁਪਏ ਲਾਗਤ ਦੇ ਇਸ ਪ੍ਰੋਜੈਕਟ ਦੇ ਸਾਲ 2028-29 ਤੱਕ ਪੂਰਾ ਕਰਨ ਦਾ ਟੀਚਾ
प्रविष्टि तिथि:
24 JUL 2026 4:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਅੱਜ ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਬੱਲਾਰੀ-ਗੁੰਟਕਲ ਰੇਲ ਸੈਕਸ਼ਨ ‘ਤੇ ਤੀਜੀ ਅਤੇ ਚੌਥੀ ਰੇਲ ਲਾਈਨ ਵਿਛਾਉਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 1,264 ਕਰੋੜ ਰੁਪਏ ਹੈ ਜਿਸ ਨੂੰ ਸਾਲ 2028-29 ਤੱਕ ਪੂਰਾ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਅਧੀਨ ਤਿਆਰ ਇਸ ਪ੍ਰੋਜੈਕਟ ਦਾ ਉਦੇਸ਼ ਏਕੀਕ੍ਰਿਤ ਯੋਜਨਾ ਅਤੇ ਸਾਰੇ ਸਬੰਧਿਤ ਧਿਰਾਂ ਦੇ ਸਹਿਯੋਗ ਨਾਲ ਮਲਟੀ-ਮਾਡਲ ਕਨੈਕਟਿਵਿਟੀ ਵਿਵਸਥਾ ਨੂੰ ਮਜ਼ਬੂਤ ਬਣਾਉਣਾ ਅਤੇ ਲੌਜਿਸਟਿਕ ਸਮਰਥਾ ਨੂੰ ਵਧਾਉਣ ਹੈ। ਇਸ ਨਾਲ ਲੋਕਾਂ, ਵਸਤੁਆਂ ਅਤੇ ਸੇਵਾਵਾਂ ਦੀ ਆਵਾਜਾਈ ਵਧੇਰੇ ਅਸਾਨ ਅਤੇ ਨਿਰਵਿਘਨ ਹੋ ਸਕੇਗੀ।
ਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ 3 ਜ਼ਿਲ੍ਹਿਆਂ ਵਿੱਚ ਫੈਲੇ ਇਹ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 46 ਕਿਲੋਮੀਟਰ ਦਾ ਵਾਧਾ ਹੋਵੇਗਾ।
ਵਾਧੂ ਰੇਲਵੇ ਲਾਈਨਾਂ ਵਿਛਾਉਣ ਦੇ ਇਸ ਪ੍ਰੋਜੈਕਟ ਨਾਲ ਲਗਭਗ 99 ਪਿੰਡਾਂ ਦਾ ਰੇਲ ਸੰਪਰਕ ਸੁਧਾਰ ਬਿਹਤਰ ਹੋਵੇਗਾ ਅਤੇ ਲਗਭਗ ਸੱਤ ਲੱਖ ਲੋਕਾਂ ਨੂੰ ਲਾਭ ਹੋਵੇਗਾ।
ਰੇਲ ਮਾਰਗ ਸਮਰੱਥਾ ਵਧਣ ਨਾਲ ਬੱਲਾਰੀ ਕਿਲ੍ਹਾ, ਸ਼੍ਰੀ ਕੁਮਾਰ ਸਵਾਮੀ ਮੰਦਿਰ ਸਮੇਤ ਦੇਸ਼ ਭਰ ਦੇ ਕਈ ਪ੍ਰਮੁੱਖ ਟੂਰਿਜ਼ਮ ਸਥਾਨਾਂ ਤੱਕ ਰੇਲ ਕਨੈਕਟਿਵਿਟੀ ਬਿਹਤਰ ਬਣੇਗੀ।
ਇਹ ਰੇਲ ਸੈਕਸ਼ਨ ਲੋਹਾ, ਡੋਲੋਮਾਈਟ, ਚੂਨਾ ਪੱਥਰ, ਲੋਹਾ ਅਤੇ ਸਟੀਲ, ਕੋਲਾ, ਖਾਦ, ਅਨਾਜ ਵਰਗੀਆਂ ਵਸਤੁਆਂ ਦੀ ਢੋਆ-ਢੁਲਾਈ ਦਾ ਪ੍ਰਮੱਖ ਰਸਤਾ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਹਰ ਸਾਲ ਲਗਭਗ 16.22 ਮਿਲੀਅਨ ਟਨ ਵਾਧੂ ਮਾਲ ਢੁਲਾਈ ਸਮਰਥਾ ਵਿਕਸਿਤ ਹੋਵੇਗੀ। ਰੇਲਵੇ ਇੱਕ ਵਾਤਾਵਰਣ ਅਨੁਕੂਲ ਅਤੇ ਊਰਜਾ ਕੁਸ਼ਲ ਆਵਾਜਾਈ ਮਾਧਿਅਮ ਹੋਣ ਕਾਰਨ ਦੇਸ਼ ਦੀ ਜਲਵਾਯੂ ਟੀਚਿਆਂ ਨੂੰ ਪ੍ਰਾਪਤੀ ਅਤੇ ਲੌਜਿਸਟਿਕਸ ਲਾਗਤ ਨੂੰ ਘਟਾਉਣ ਵਿੱਚ ਸਹਾਇਕ ਹੈ। ਵਾਧੂ ਰੇਲਵੇ ਲਾਈਨ ਵਿਛਾਉਣ ਨਾਲ ਲਗਭਗ 1.32 ਕਰੋੜ ਲੀਟਰ ਤੇਲ ਦੀ ਬਚਤ ਹੋਵੇਗੀ ਅਤੇ 6.67 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਾਸੀ ਵਿੱਚ ਕਮੀ ਆਏਗੀ, ਜੋ ਕਿ ਲਗਭਗ 0.27 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।
ਲਾਈਨ ਸਮਰੱਥਾ ਵਧਣ ਨਾਲ ਰੇਲ ਸੰਚਾਲਨ ਵਧੇਰੇ ਸੁਚਾਰੂ ਹੋਵੇਗਾ, ਯਾਤਰਾ ਸੁਵਿਧਾਜਨਕ ਬਣੇਗੀ ਅਤੇ ਭਾਰਤੀ ਰੇਲ ਸੰਚਾਲਨ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਮਲਟੀ-ਟ੍ਰੈਕਿੰਗ ਪ੍ਰੋਜੈਕਟ ਰੇਲ ਸੰਚਾਲਨ ਨੂੰ ਵਧੇਰੇ ਸੁਚਾਰੂ ਬਣਾਉਣ ਅਤੇ ਭੀੜ-ਭੜੱਕੇ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇਸ ਪਹਿਲਕਦਮੀ ਦਾ ਉਦੇਸ਼ ਖੇਤਰ ਦੇ ਸਮੁੱਚੇ ਵਿਕਾਸ ਦੁਆਰਾ ਲੋਕਾਂ ਨੂੰ “ਆਤਮਨਿਰਭਰ” ਬਣਾਉਣਾ ਅਤੇ ਰੁਜ਼ਗਾਰ/ਸਵੈ-ਰੁਜ਼ਗਾਰ ਦੇ ਮੌਕੇ ਵਧਾਉਣਾ ਹੈ।
************
ਐੱਮਜੇਪੀਐੱਸ/ਸ਼ੀਨਮ ਜੈਨ
(रिलीज़ आईडी: 2288976)
आगंतुक पटल : 9
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam