ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਟੈਲੀਵਿਜ਼ਨ ਅਤੇ ਰੇਡੀਓ ਸੇਵਾਵਾਂ ਲਈ ਰੈਗੂਲੇਟਰੀ ਢਾਂਚੇ ਨੂੰ ਸਰਲ ਬਣਾਉਣ ਲਈ ਦੂਰਸੰਚਾਰ (ਟੈਲੀਵਿਜ਼ਨ, ਰੇਡੀਓ ਅਤੇ ਸਬੰਧਿਤ ਸੇਵਾਵਾਂ) ਨਿਯਮ, 2026 ਦਾ ਫ੍ਰੇਮਵਰਕ
ਬ੍ਰੌਡਕਾਸਟਰਸ ਲਈ ਨਿਯਮਾਂ ਦੀ ਪਾਲਣਾ ਸਰਲ ਬਣਾਉਣ ਅਤੇ ‘ਈਜ਼ ਆਫ਼ ਡੂਇੰਗ ਬਿਜ਼ਨਸ’ (ਕਾਰੋਬਾਰ ਕਰਨ ਵਿੱਚ ਸੌਖ) ਨੂੰ ਹੁਲਾਰਾ ਦੇਣ ਲਈ ਸਿੰਗਲ ਰੂਲ ਬੁੱਕ ਦਾ ਪ੍ਰਸਤਾਵ
ਡ੍ਰਾਫਟ ਨਿਯਮਾਂ ਵਿੱਚ ਮੌਜੂਦਾ ਲਾਇਸੈਂਸਧਾਰਕਾਂ ਨੂੰ ਸਵੈਇੱਛਾ ਨਾਲ ਨਵੇਂ ਸਿਸਟਮ ਵਿੱਚ ਜਾਣ (ਮਾਈਗ੍ਰੇਸ਼ਨ) ਜਾਂ ਮਾਈਗ੍ਰੇਸ਼ਨ ਤੱਕ ਮੌਜੂਦਾ ਲਾਇਸੈਂਸ/ਅਨੁਮਤੀ ਦੇ ਤਹਿਤ ਕੰਮ ਜਾਰੀ ਰੱਖਣ ਦਾ ਵਿਕਲਪ ਦਿੱਤਾ ਗਿਆ ਹੈ
प्रविष्टि तिथि:
22 JUL 2026 3:53PM by PIB Chandigarh
ਸਰਕਾਰ ਨੇ ਨਵੇਂ ਦੂਰਸੰਚਾਰ ਐਕਟ, 2023 ਦੇ ਤਹਿਤ ਟੈਲੀਵਿਜ਼ਨ ਅਤੇ ਰੇਡੀਓ ਸੇਵਾਵਾਂ ਲਈ ਜਾਰੀ ਵੱਖ-ਵੱਖ ਗਾਈਡਲਾਈਨਸ ਨੂੰ ਇਕੱਠੇ ਲਿਆਉਣ ਲਈ ਦੂਰਸੰਚਾਰ (ਟੈਲੀਵਿਜ਼ਨ, ਰੇਡੀਓ ਅਤੇ ਸਬੰਧਿਤ ਸੇਵਾਵਾਂ) ਨਿਯਮ, 2026 ਦਾ ਫ੍ਰੇਮਵਰਕ ਜਾਰੀ ਕੀਤਾ ਹੈ। ਇਨ੍ਹਾਂ ਨਿਯਮਾਂ ਵਿੱਚ ਹੇਠ ਲਿਖੇ ਦਿਸ਼ਾ-ਨਿਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ:
ਭਾਰਤ ਵਿੱਚ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ਦੀ ਅਪਲਿੰਕਿੰਗ ਅਤੇ ਡਾਊਨਲਿੰਕਿੰਗ ਲਈ ਨੀਤੀਗਤ ਦਿਸ਼ਾ-ਨਿਰੇਦਸ਼;
ਭਾਰਤ ਵਿੱਚ ਡਾਇਰੈਕਟ ਟੂ-ਹੋਮ (ਡੀਟੀਐੱਚ) ਬ੍ਰਾਡਕਾਸਟਿੰਗ ਸੇਵਾਵਾਂ ਦੇਣ ਲਈ ਲਾਇਸੈਂਸ ਪ੍ਰਾਪਤ ਕਰਨ ਦੇ ਦਿਸ਼ਾ-ਨਿਰਦੇਸ਼;
ਭਾਰਤ ਵਿੱਚ ਹੈੱਡਐਂਡ-ਇਨ-ਦ-ਸਕਾਈ (ਐੱਚਆਈਟੀਐੱਸ) ਬ੍ਰਾਡਕਾਸਟਿੰਗ ਸੇਵਾਵਾਂ ਦੇਣ ਦੇ ਦਿਸ਼ਾ-ਨਿਰਦੇਸ਼;
ਨਿਜੀ ਏਜੰਸੀਆਂ ਰਾਹੀਂ ਐੱਫਐੱਮ ਰੇਡੀਓ ਬ੍ਰਾਡਕਾਸਟਿੰਗ ਸੇਵਾਵਾਂ ਦੇ ਵਿਸਥਾਰ ‘ਤੇ ਨੀਤੀਗਤ ਦਿਸ਼ਾ-ਨਿਰਦੇਸ਼ (ਫੇਜ਼ III);
ਭਾਰਤ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕਰਨ ਲਈ ਸੰਸ਼ੋਧਿਤ ਨੀਤੀਗਤ ਦਿਸ਼ਾ-ਨਿਰਦੇਸ਼; ਅਤੇ
ਇੰਟਰਨੈੱਟ ਪ੍ਰੋਟੋਕਾਲ ਟੈਲੀਵਿਜ਼ਨ (ਆਈਪੀਟੀਵੀ) ਸੇਵਾਵਾਂ ਦੇਣ ਦੇ ਦਿਸ਼ਾ-ਨਿਰਦੇਸ਼।
ਇਨ੍ਹਾਂ ਨਿਯਮਾਂ ਨਾਲ, ਉਦਯੋਗ ਦੇ ਕੋਲ ਹੁਣ ਸਿੰਗਲ ਅਤੇ ਬਹੁਤ ਸਰਲ ਰੁਲ ਬੁੱਕ ਹੋਵੇਗੀ। ਇਹ ਨਿਯਮ ਮੌਜੂਦਾ ਪ੍ਰਣਾਲੀ ਵਿੱਚ ਤਾਲਮੇਲ ਬਿਠਾਉਣ ਅਤੇ ਟੈਲੀਵਿਜ਼ਨ ਅਤੇ ਰੇਡੀਓ ਬ੍ਰਾਡਕਾਸਟਿੰਗ ਸੈਕਟਰ ਵਿੱਚ ‘ਕਾਰੋਬਾਰ ਕਰਨ ਦੀ ਸੌਖ’ ਨੂੰ ਹੁਲਾਰਾ ਦੇਣ ਲਈ ਬਣਾਏ ਗਏ ਹਨ। ਡ੍ਰਾਫਟ ਨਿਯਮਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੈੱਬ ਸਾਈਟ (https://www.mib.gov.in/) ‘ਤੇ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ 27 ਜੁਲਾਈ 2026 ਤੱਕ ਇਨ੍ਹਾਂ ‘ਤੇ ਇਨਪੁਟ, ਟਿੱਪਣੀਆਂ ਜਾਂ ਸੁਝਾਅ ਮੰਗੇ ਗਏ ਹਨ।
ਉਦਯੋਗ ਨੂੰ ਨਵੇਂ ਰੈਗੂਲੇਟਰੀ ਢਾਂਚੇ ਵਿੱਚ ਬਦਲਣ ਵਿੱਚ ਮਦਦ ਕਰਨ ਲਈ, ਡ੍ਰਾਫਟ ਨਿਯਮਾਂ ਵਿੱਚ ਮੌਜੂਦਾ ਲਾਇਸੈਂਸ/ਅਨੁਮਤੀ ਨੂੰ ਨਵੇਂ ਔਥਰਾਈਜ਼ੇਸ਼ਨ ਫ੍ਰੇਮਵਰਕ ਵਿੱਚ ਸਵੈ-ਇੱਛਾ ਨਾਲ ਬਦਲਣ ਜਾਂ ਮਾਈਗ੍ਰੇਸ਼ਨ ਤੱਕ ਮੌਜੂਦਾ ਲਾਇਸੈਂਸ/ਅਨੁਮਤੀ ਦੇ ਤਹਿਤ ਕੰਮ ਜਾਰੀ ਰੱਖਣ ਦਾ ਪ੍ਰਾਵਧਾਨ ਹੈ।
ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਲੋਕਸਭਾ ਵਿੱਚ ਸ਼੍ਰੀ ਮੁਕੇਸ਼ ਕੁਮਾਰ ਚੰਦ੍ਰਕਾਂਤ ਦਲਾਲ ਅਤੇ ਸ਼੍ਰੀ ਦਿਨੇਸ਼ਭਾਈ ਮਕਵਾਨਾ ਦੁਆਰਾ ਪੁੱਛੇ ਗਏ ਇੱਕ ਸਟਾਰਡ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਏਕੇ
(रिलीज़ आईडी: 2288208)
आगंतुक पटल : 5