ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੇਂਦਰੀ ਮੰਤਰੀ ਮੰਡਲ ਨੇ ਆਤਮਨਿਰਭਰ ਭਾਰਤ ਲਈ ਯੂਰੀਆ-2026 (NIPU-2026) ਲਈ ਰਾਸ਼ਟਰੀ ਨਿਵੇਸ਼ ਨੀਤੀ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
15 JUL 2026 3:33PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲੇ ਕੈਬਨਿਟ ਕਮੇਟੀ ਨੇ ਅੱਜ ਆਤਮਨਿਰਭਰ ਭਾਰਤ ਲਈ ਯੂਰੀਆ-2026 (NIPU-2026) ਲਈ ਰਾਸ਼ਟਰੀ ਨਿਵੇਸ਼ ਨੀਤੀ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਲਾਭ:
ਇਹ ਨੀਤੀ ਦੇਸ਼ ਵਿੱਚ ਗੈਸ-ਅਧਾਰਿਤ ਯੂਰੀਆ ਨਿਰਮਾਣ ਇਕਾਈਆਂ ਲਗਾਉਣ ਲਈ ਯੂਰੀਆ ਖੇਤਰ ਵਿੱਚ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ। ਇਸ ਨਾਲ ਆਤਮ-ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ, NIP-2012 ਦੇ ਮੁਕਾਬਲੇ ਮੁੱਖ ਤਬਦੀਲੀਆਂ ਵਿੱਚ ਵਧੇਰੇ ਪਾਰਦਰਸ਼ਿਤਾ ਲਈ ਸਥਿਰ ਅਤੇ ਪਰਿਵਰਤਨਸ਼ੀਲ ਲਾਗਤਾਂ ਨੂੰ ਵੱਖ ਕਰਨਾ, 12 ਪ੍ਰਤੀਸ਼ਤ ਦੇ ਫਲੋਰ ਅਤੇ 16 ਪ੍ਰਤੀਸ਼ਤ ਦੀ ਸੀਲਿੰਗ ਨਾਲ ਇੱਕ ਵਾਯਬਲ ਰਿਟਰਨ ਔਨ ਇਕੁਇਟੀ (RoE) ਬੈਂਡ ਸ਼ੁਰੂ ਕਰਨਾ ਅਤੇ ਪ੍ਰਚਲਿਤ ਐਕਸਚੇਂਜ ਦਰਾਂ ਦੇ ਅਧਾਰ ‘ਤੇ ਚਾਰ ਵਰ੍ਹਿਆਂ ਬਾਅਦ ਸਥਿਰ ਲਾਗਤਾਂ ਨੂੰ INR ਵਿੱਚ ਬਦਲ ਕੇ ਵਿਦੇਸ਼ੀ ਮੁਦਰਾ ਜੋਖਮ ਨੂੰ ਘਟਾਉਣਾ ਸ਼ਾਮਲ ਹੈ। ਇਨ੍ਹਾਂ ਉਪਾਵਾਂ ਨਾਲ NIP-2012 ਦੇ ਮੁਕਾਬਲੇ NIPU-2026 ਦੇ ਤਹਿਤ ਲਗਾਏ ਗਏ ਹਰ ਪਲਾਂਟ ਲਈ 250 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋਣ ਦਾ ਅਨੁਮਾਨ ਹੈ।
ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:
ਨਵੇਂ ਯੂਰੀਆ ਨਿਰਮਾਣ ਇਕਾਈਆਂ ਦੀ ਸਥਾਪਨਾ ਨੂੰ, ਆਤਮਨਿਰਭਰ ਭਾਰਤ ਲਈ ਯੂਰੀਆ-2026 (NIPU-2026) ਲਈ ਰਾਸ਼ਟਰੀ ਨਿਵੇਸ਼ ਨੀਤੀ ਤਹਿਤ ਕਵਰ ਕੀਤਾ ਜਾਵੇਗਾ।
ਪਿਛੋਕੜ:
ਯੂਰੀਆ ਖੇਤਰ ਵਿੱਚ ਨਵੇਂ ਨਿਵੇਸਾਂ ਨੂੰ ਆਕਰਸ਼ਿਤ ਕਰਨ ਲਈ, ਖਾਦ ਵਿਭਾਗ ਨੇ 2012 ਵਿੱਚ ਯੂਰੀਆ ਸੈਕਟਰ ਵਿੱਚ ਪੁਨਰ ਸੁਰਜੀਤੀ, ਵਿਸਥਾਰ, ਰਿਵਾਈਵਲ/ਬ੍ਰਾਓਨਫੀਲਡ ਅਤੇ ਗ੍ਰੀਨਫੀਲਡ ਪ੍ਰੋਜੈਕਟਾਂ ਵਿੱਚ ਨਿਵੇਸ਼ ਲਈ ਇੱਕ ਨੀਤੀ ਨੂੰ ਅੰਤਿਮ ਰੂਪ ਦਿੱਤਾ ਸੀ। ਨਵੀਂ ਨਿਵੇਸ਼ ਨੀਤੀ (ਐਨਆਈਪੀ) - 2012 ਦੇ ਤਹਿਤ, ਕੁੱਲ 6 ਨਵੇਂ ਯੂਰੀਆ ਯੂਨਿਟ ਸਥਾਪਿਤ ਕੀਤੇ ਗਏ ਹਨ; ਜਿਨ੍ਹਾਂ ਵਿੱਚ ਮਨੋਨੀਤ ਪੀਐੱਸਯੂ ਦੀਆਂ ਸੰਯੁਕਤ ਉੱਦਮ ਕੰਪਨੀਆਂ (ਜੇਵੀਸੀ) ਦੁਆਰਾ ਬਣਾਈਆਂ ਗਈਆਂ 4 ਯੂਰੀਆ ਯੂਨਿਟਾਂ ਅਤੇ ਨਿਜੀ ਕੰਪਨੀਆਂ ਦੁਆਰਾ ਸਥਾਪਿਤ ਦੋ ਯੂਰੀਆ ਯੂਨਿਟਾਂ ਸ਼ਾਮਲ ਹਨ। ਐੱਨਆਈਪੀ-2012 ਦੇ ਤਹਿਤ ਨਵੇਂ ਨਿਵੇਸ਼ ਲਈ ਮਿਆਦ ਅਕਤੂਬਰ 2019 ਤੱਕ ਸਮਾਪਤ ਹੋ ਗਈ।
ਵਰਤਮਾਨ ਵਿੱਚ, 269.42 ਐੱਲਐੱਮਟੀ ਦੀ ਕੁੱਲ ਰੀਅਸੈਸਡ/ਇਨਸਟਾਲਡ ਸਮਰੱਥਾ ਨਾਲ ਯੂਰੀਆ ਨਿਰਮਾਣ ਦੀ 33 ਯੂਨਿਟ ਕਾਰਜਸ਼ੀਲ ਹਨ। ਯੂਰੀਆ ਦੇ ਸਵਦੇਸ਼ੀ ਉਤਪਾਦਨ ਨੂੰ ਵਧਾਉਣ ਦੀ ਜ਼ਰੂਰਤ ਹੈ। ਦੇਸ਼ ਵਿੱਚ ਯੂਰੀਆ ਦੇ ਸਵਦੇਸ਼ੀ ਉਤਪਾਦਨ ਅਤੇ ਮੰਗ ਵਿਚ ਇੱਕ ਅੰਤਰਾਲ ਹੈ ਜਿਸ ਨੂੰ ਯੂਰੀਆ ਦੇ ਆਯਾਤ ਨਾਲ ਪੂਰਾ ਕੀਤਾ ਜਾਂਦਾ ਹੈ।
ਖਾਦ ਵਿਭਾਗ ਨੂੰ ਯੂਰੀਆ ਯੂਨਿਟ ਸਥਾਪਿਤ ਕਰਨ ਲਈ ਕਈ ਪ੍ਰਸਤਾਵ ਪ੍ਰਾਪਤ ਹੋਏ ਹਨ। ਇਸ ਲਈ, ਯੂਰੀਆ ਲਈ ਇੱਕ ਰਾਸ਼ਟਰੀ ਨਿਵੇਸ਼ ਨੀਤੀ ਜ਼ਰੂਰੀ ਹੈ।
*************
ਐੱਮਜੇਪੀਐੱਸ/ਏਕੇ
(रिलीज़ आईडी: 2285142)
आगंतुक पटल : 6
इस विज्ञप्ति को इन भाषाओं में पढ़ें:
Telugu
,
English
,
Urdu
,
हिन्दी
,
Marathi
,
Bengali
,
Assamese
,
Gujarati
,
Tamil
,
Kannada
,
Malayalam