ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵੇਵਸ 2027 ਦੇ ‘ਕ੍ਰਿਏਟ ਇਨ ਇੰਡੀਆ ਚੈਲੇਂਜ’ਸੀਜ਼ਨ-2 ਅਧੀਨ ਉਦਯੋਗ-ਸੰਚਾਲਿਤ ਚੈਲੇਂਜ ਲਈ ਪ੍ਰਸਤਾਵ ਮੰਗੇ ਹਨ


‘ਕ੍ਰਿਏਟ ਇਨ ਇੰਡੀਆ ਚੈਲੇਂਜ’ ਸੀਜ਼ਨ-2 ਦੇ ਪ੍ਰਸਤਾਵ ਜਮ੍ਹਾਂ ਕਰਵਾਉਣ ਲਈ ਏਕੀਕ੍ਰਿਤ ਪੋਰਟਲ ਲਾਂਚ ਕੀਤਾ ਗਿਆ, ਜਿਸ ਨੂੰ ਯਕੀਨੀ ਬਣਾਈ ਗਈ ਇੱਕ ਪਾਰਦਰਸ਼ੀ ਅਤੇ ਯੋਗਤਾ-ਅਧਾਰਿਤ ਚੋਣ ਪ੍ਰਕਿਰਿਆ

ਨੌਜਵਾਨਾਂ ਵਿੱਚ ਸਿਰਜਣਾਤਮਕਤਾ, ਕੌਸ਼ਲ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ 50 ਤੋਂ ਵੱਧ ਚੈਲੇਂਜ ਆਯੋਜਿਤ ਕੀਤੇ ਜਾਣਗੇ

ਚੁਣੇ ਗਏ ਚੈਲੇਂਜ 1 ਕਰੋੜ ਰੁਪਏ ਤੱਕ ਦੀ ਇੱਕਮੁਸ਼ਤ ਗ੍ਰਾਂਟ ਦੇ ਯੋਗ ਹੋ ਸਕਦੇ ਹਨ

प्रविष्टि तिथि: 13 JUL 2026 5:52PM by PIB Chandigarh

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਆਯੋਜਿਤ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (WAVES-ਵੇਵਸ) ਦੀ ਪ੍ਰਮੁੱਖ ਪਹਿਲ ‘ਕ੍ਰਿਏਟ ਇਨ ਇੰਡੀਆ ਚੈਲੇਂਜ’ (ਸੀਆਈਸੀ)-ਸੀਜ਼ਨ-2 ਦੇ ਤਹਿਤ ਉਦਯੋਗ-ਸੰਚਾਲਿਤ ਚੈਲੇਂਜ ਦੀ ਧਾਰਨਾ, ਰੂਪ-ਰੇਖਾ ਤਿਆਰ ਕਰਨ ਅਤੇ ਉਨ੍ਹਾਂ ਦੇ ਲਾਗੂਕਰਨ ਲਈ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਕਾਰਜਸ਼ੀਲ ਵੱਖ-ਵੱਖ ਉਦਯੋਗ ਐਸੋਸੀਏਸ਼ਨਾਂ, ਸੰਗਠਨਾਂ ਅਤੇ ਸੰਸਥਾਵਾਂ ਤੋਂ ਪ੍ਰਸਤਾਵ ਮੰਗੇ ਗਏ ਹਨ। ਆਈਸੀਆਈ-ਸੀਜ਼ਨ-2 ਲਈ ਪ੍ਰਸਤਾਵ ਜਮ੍ਹਾਂ ਕਰਵਾਉਣ ਅਤੇ ਚੈਲੇਂਜ ਅਤੇ ਉਨ੍ਹਾਂ ਨਾਲ ਸਬੰਧਿਤ ਲਾਗੂ ਕਰਨ ਵਾਲਿਆਂ ਦੀ ਚੋਣ ਲਈ ਪਾਰਦਰਸ਼ੀ ਅਤੇ ਯੋਗਤਾ-ਅਧਾਰਿਤ ਵਿਵਸਥਾ ਰਾਹੀਂ ਇੱਕ ਏਕੀਕ੍ਰਿਤ ਪੋਰਟਲ ਵਿਕਸਿਤ ਕੀਤਾ ਗਿਆ ਹੈ।

ਸੀਆਈਸੀ-ਸੀਜ਼ਨ 2 ਦਾ ਉਦੇਸ਼ ਉਦਯੋਗ-ਸੰਚਾਲਿਤ, ਸਰਕਾਰ-ਸਮਰਥਿਤ ਅਤੇ ਯੁਵਾ-ਕੇਂਦ੍ਰਿਤ ਚੈਲੇਂਜ ਨੂੰ ਲਾਗੂ ਕਰਨਾ ਹੈ, ਜਿਨ੍ਹਾਂ ਰਾਹੀਂ ਸਿਰਜਣਾਤਮਕ ਪ੍ਰਤਿਭਾਵਾਂ ਦੀ ਪਛਾਣ ਅਤੇ ਉਨ੍ਹਾਂ ਦਾ ਪ੍ਰਚਾਰ ਕੀਤਾ ਜਾ ਸਕੇ, ਅੱਪਸਕਿੱਲਿੰਗ ਅਤੇ ਸਮਰੱਥਾ ਨਿਰਮਾਣ, ਮਾਰਗਦਰਸ਼ਨ ਅਤੇ ਟ੍ਰੇਨਿੰਗ ਨੂੰ ਹੁਲਾਰਾ ਦਿੱਤਾ ਜਾ ਸਕੇ, ਨਵੀਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਹੋਰ ਤਕਨਾਲੋਜੀ-ਅਧਾਰਿਤ ਸਿਰਜਣਾਤਮਕ ਖੇਤਰਾਂ ਸਮੇਤ ਮੀਡੀਆ ਅਤੇ ਮਨੋਰੰਜਨ ਦੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਦੇ ਮੌਕੇ ਵਿਕਸਿਤ ਕੀਤੇ ਜਾ ਸਕਣ। ਇਨ੍ਹਾਂ ਚੈਲੇਂਜਾਂ ਦੇ ਜੇਤੂਆਂ ਅਤੇ ਉਨ੍ਹਾਂ ਦੇ ਉੱਤਮ ਕਾਰਜਾਂ ਦਾ ਪ੍ਰਦਰਸ਼ਨ ਵੇਵਸ 2027 ਦੌਰਾਨ ‘ਕ੍ਰਿਏਟੋਸਫੀਅਰ’ ਵਿੱਚ ਕੀਤਾ ਜਾਵੇਗਾ।

 

ਮੀਡੀਆ ਅਤੇ ਮਨੋਰੰਜਨ (M&E) ਖੇਤਰ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਨੂੰ ਨਿਰਧਾਰਿਤ ਸਮਾਂ-ਸੀਮਾ, ਭਾਵ 31.07.2026 ਤੱਕ, ਔਨਲਾਈਨ ਪੋਰਟਲ https://wavesbazaar.com/create-india-challenge/season2/ifp ਰਾਹੀਂ ਆਪਣੇ ਪ੍ਰਸਤਾਵ ਪੇਸ਼ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਚੈਲੇਂਜ ਸਬੰਧੀ ਪ੍ਰਸਤਾਵ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਕਿਸੇ ਵੀ ਵਿਭਿੰਨ ਖੇਤਰ ਤੋਂ ਹੋ ਸਕਦੇ ਹਨ, ਜਿਨ੍ਹਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਡਿਜੀਟਲ ਅਤੇ ਸੋਸ਼ਲ ਮੀਡੀਆ, ਐਨੀਮੇਸ਼ਨ, ਵੀਐੱਫਐਕਸ, ਔਨਲਾਈਨ ਸੋਸ਼ਲ ਗੇਮਿੰਗ, ਈ-ਸਪੋਰਟਸ, ਕੌਮਿਕਸ, ਐਕਸਆਰ/ਏਆਰ/ਵੀਆਰ, ਫਿਲਮ, ਪ੍ਰਸਾਰਣ, ਸੰਗੀਤ ਅਤੇ ਡਾਂਸ ਅਤੇ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਹੋਰ ਉਭਰ ਰਹੇ ਖੇਤਰ ਸ਼ਾਮਲ ਹਨ। ਅਪਲਾਈ ਕਰਨ ਲਈ ਕਿਊਆਰ ਕੋਡ ਸਕੈਨ ਕਰੋ:

 

ਸੀਜ਼ਨ-2 ਦੇ ਤਹਿਤ ‘ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਦੇ ਬੈਨਰ ਹੇਠ 50 ਤੋਂ ਵੱਧ ਉਦਯੋਗ ਸੰਚਾਲਿਤ ਚੈਲੇਂਜਾਂ ਦੀ ਕਲਪਨਾ ਕੀਤੀ ਗਈ ਹੈ, ਜਿਨ੍ਹਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ), ਡਿਜੀਟਲ ਅਤੇ ਸੋਸ਼ਲ ਮੀਡੀਆ ਅਤੇ ਏਵੀਜੀਸੀ-ਐਕਸਆਰ ਵਰਗੇ ਉਭਰਦੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਚੁਣੇ ਗਏ ਚੈਲੇਂਜਾਂ ਦੇ ਸਫਲ ਲਾਗੂਕਰਨ ਲਈ ਮੰਤਰਾਲੇ ਹਰੇਕ ਚੈਲੇਂਜ ਲਈ ਵੱਧ ਤੋਂ ਵੱਧ 1 ਕਰੋੜ ਰੁਪਏ ਤੱਕ ਦੀ ਇੱਕ ਮੁਸ਼ਤ ਗ੍ਰਾਂਟ (ਵੰਨ-ਟਾਈਮ ਗ੍ਰਾਂਟ-ਓਟੀਜੀ) ਪ੍ਰਦਾਨ ਕਰ ਸਕਦਾ ਹੈ। ਇਹ ਗ੍ਰਾਂਟ ਪ੍ਰਸਤਾਵਾਂ ਦੇ ਦ੍ਰਿਸ਼ਟੀਕੋਣ, ਨਤੀਜਾਮੁਖੀ ਸਰੂਪ, ਅੱਪਸਕਿੱਲਿੰਗ ਪਹਿਲਕਦਮੀਆਂ, ਜ਼ਮੀਨੀ ਪੱਧਰ ਤੱਕ ਪਹੁੰਚ ਅਤੇ ਵੱਖ-ਵੱਖ ਤਕਨੀਕੀ ਅਤੇ ਵਿੱਤੀ ਮੁਲਾਂਕਣ ਮਿਆਰਾਂ ਅਤੇ ਆਈਐੱਫਪੀ ਦਸਤਾਵੇਜ (IFP document) ਵਿੱਚ ਦਰਸਾਏ ਗਏ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਵੇਗੀ।

 

‘ਕ੍ਰਿਏਟ ਇਨ ਇੰਡੀਆ ਚੈਲੇਂਜ’ (ਸੀਆਈਸੀ ) ਬਾਰੇ

‘ਕ੍ਰਿਏਟੇ ਇਨ ਇੰਡੀਆ ਚੈਲੇਂਜ’ (ਸੀਆਈਸੀ) ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਇੱਕ ਪ੍ਰਮੁੱਖ ਪਹਿਲ ਹੈ, ਜਿਸ ਦਾ ਉਦੇਸ਼ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਿਰਜਣਾਹਾਰਿਆਂ ਦੀ ਪਛਾਣ ਕਰਨਾ, ਉਨ੍ਹਾਂ ਦਾ ਪ੍ਰਚਾਰ ਕਰਨਾ, ਉਨ੍ਹਾਂ ਦੀ ਅੱਪਸਕਿੱਲਿੰਗ  ਅਤੇ ਉਨ੍ਹਾਂ ਨੂੰ ਮੰਚ ਪ੍ਰਦਾਨ ਕਰਨਾ ਹੈ। ਸੀਆਈਸੀ- ਸੀਜ਼ਨ-1 ਅਧੀਨ 33 ਉਦਯੋਗ-ਸੰਚਾਲਿਤ ਚੈਲੇਂਜ ਦੇ ਸਫਲ ਆਯੋਜਨ ਤੋਂ ਬਾਅਦ, ਸੀਆਈਸੀ ਸੀਜ਼ਨ-2 ਦਾ ਕੇਂਦਰ ਬਿੰਦੂ ਯੁਵਾ-ਕੇਂਦ੍ਰਿਤ ਚੈਲੇਂਜ, ਉਦਯੋਗ ਸਾਂਝੇਦਾਰੀਆਂ, ਜ਼ਮੀਨੀ ਪੱਧਰ ਤੱਕ ਪਹੁੰਚ, ਢਾਂਚਾਗਤ ਮਾਰਗਦਰਸ਼ਨ ਅਤੇ ਅੱਪਸਕਿੱਲਿੰਗ ਅਤੇ ਨਤੀਜਾਮੁਖੀ ਚੈਲੇਂਜ ਹਨ, ਜਿਸ ਨਾਲ ਭਾਰਤ ਦੇ ਕ੍ਰਿਏਟਿਵ ਈਕੋਸਿਸਟਮ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ‘ਕ੍ਰਿਏਟ ਇਨ ਇੰਡੀਆ, ‘ਕ੍ਰਿਏਟ ਫਾਰ ਦ ਵਰਲਡ’ ਦੇ ਵਿਜ਼ਨ ਨੂੰ ਅੱਗੇ ਵਧਾਇਆ ਜਾ ਸਕੇ।

 

*********

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼ / ਅਪਰਾਜਿਤਾ ਪ੍ਰਿਯਾਦਰਸ਼ਿਨੀ/ਏਕੇ


(रिलीज़ आईडी: 2284530) आगंतुक पटल : 7
इस विज्ञप्ति को इन भाषाओं में पढ़ें: English , Gujarati , Malayalam , Urdu , Marathi , हिन्दी , Manipuri , Assamese , Bengali , Odia , Tamil , Telugu , Kannada