ਪ੍ਰਧਾਨ ਮੰਤਰੀ ਦਫਤਰ
ਭਾਰਤ-ਆਸਟ੍ਰੇਲੀਆ ਖੇਡ ਸਹਿਯੋਗ ਰੋਡਮੈਪ
प्रविष्टि तिथि:
10 JUL 2026 10:07AM by PIB Chandigarh
ਖੇਡਾਂ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਮਹੱਤਵਪੂਰਨ ਪੁਲ਼ ਵਜੋਂ ਕੰਮ ਕਰਦੀਆਂ ਹਨ, ਜੋ ਭਾਈਚਾਰਿਆਂ ਨੂੰ ਜੋੜਦਿਆਂ ਸਹਿਯੋਗ ਦੇ ਨਵੇਂ ਰਾਹ ਖੋਲ੍ਹਦੀਆਂ ਹਨ।
ਸਾਲ 2023 ਦੇ ਖੇਡ ਸਹਿਯੋਗ ਸਮਝੌਤੇ ਦੇ ਅਨੁਸਾਰ, ਭਾਰਤ-ਆਸਟ੍ਰੇਲੀਆ ਖੇਡ ਸਹਿਯੋਗ ਦਾ ਰੋਡਮੈਪ ਸਾਡੇ ਦੁਵੱਲੇ ਸਬੰਧਾਂ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵਿਹਾਰਕ ਅਤੇ ਭਵਿੱਖ-ਕੇਂਦ੍ਰਿਤ ਤਰਜੀਹਾਂ ਦੇ ਨਾਲ ਨਵੇਂ ਮੌਕੇ ਪੇਸ਼ ਕਰਦਾ ਹੈ।
ਅਗਲੇ ਦਹਾਕੇ ਵਿੱਚ ਉਪਲਬਧ ਮੌਕਿਆਂ ਜਿਵੇਂ ਕਿ ਅਹਿਮਦਾਬਾਦ ਵਿੱਚ 2030 ਰਾਸ਼ਟਰਮੰਡਲ ਖੇਡਾਂ, ਬ੍ਰਿਸਬੇਨ ਵਿੱਚ 2032 ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ਅਤੇ ਭਵਿੱਖ ਵਿੱਚ ਓਲੰਪਿਕ ਤੇ ਪੈਰਾ-ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਰੋਡਮੈਪ ਸਾਂਝੀਆਂ ਤਰਜੀਹਾਂ, ਸੰਸਾਧਨਾਂ ਅਤੇ ਸਮਰੱਥਾਵਾਂ ਦੇ ਅਧਾਰ ’ਤੇ ਖ਼ਾਸ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰਦਾ ਹੈ।
ਆਸਟ੍ਰੇਲੀਆ ਅਤੇ ਭਾਰਤ ਦੇ ਖੇਡ ਪ੍ਰਸ਼ਾਸਨ ਅਤੇ ਖੇਡ ਵਿਕਾਸ ਵਿੱਚ ਮੌਜੂਦਾ ਅੰਤਰਾਂ ਨੂੰ ਸਵੀਕਾਰ ਕਰਦੇ ਹੋਏ ਅਤੇ ਵਿਸ਼ੇਸ਼ ਤੇ ਭਾਈਚਾਰਕ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਖੇਡ ਸੰਸਥਾਵਾਂ, ਕਾਰੋਬਾਰਾਂ, ਸੂਬਾ ਸਰਕਾਰਾਂ, ਯੂਨੀਵਰਸਿਟੀਆਂ ਅਤੇ ਭਾਈਚਾਰਕ ਸਮੂਹਾਂ ਦੀ ਅਗਵਾਈ ਵਾਲੀ ਭੂਮਿਕਾ ਨੂੰ ਸਮਝਦੇ ਹੋਏ, ਅਸੀਂ ਦੋਵਾਂ ਦੇਸ਼ਾਂ ਵਿੱਚ ਸਬੰਧਿਤ ਸੰਸਥਾਵਾਂ ਵਿਚਕਾਰ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਅਤੇ ਸਹਿਯੋਗੀ ਕਾਰਜਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ, ਜਿਸ ਨਾਲ ਵਿਭਿੰਨ ਪੱਧਰਾਂ ’ਤੇ ਮਜ਼ਬੂਤ ਖੇਡ ਭਾਈਵਾਲੀ ਦਾ ਵਿਕਾਸ ਹੋ ਸਕੇ ਅਤੇ ਦੋਵਾਂ ਦੇਸ਼ਾਂ ਨੂੰ ਲਾਭ ਮਿਲ ਸਕੇ।
ਇਸ ਦਾ ਲਾਗੂਕਰਨ ਵਿਹਾਰਕ ਅਤੇ ਨਤੀਜਾ-ਮੁਖੀ ਹੋਵੇਗਾ, ਜਿਸ ਵਿੱਚ ਉਪਲਬਧ ਸੰਸਾਧਨਾਂ ਅਤੇ ਪ੍ਰਮੁੱਖ ਆਯੋਜਨਾਂ ਦੀ ਸਮਾਂ-ਸੀਮਾ ਦੇ ਅਨੁਕੂਲ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਹ ਸਹਿਯੋਗ ਜ਼ਮੀਨੀ ਪੱਧਰ ਦੇ ਸਹਿਯੋਗ ਰਾਹੀਂ ਪ੍ਰਦਾਨ ਕੀਤਾ ਜਾਵੇਗਾ, ਜੋ ਲਚਕਦਾਰ ਅਤੇ ਮੰਗ-ਅਧਾਰਿਤ ਪ੍ਰਬੰਧਾਂ ਵੱਲੋਂ ਸਮਰਥਿਤ ਹੋਵੇਗਾ। ਸੰਸਾਧਨਾਂ ਦੀ ਉਪਲਬਧਤਾ ਦੀ ਜ਼ੁੰਮੇਵਾਰੀ ਹਰੇਕ ਮਾਮਲੇ ਦੇ ਅਧਾਰ ’ਤੇ ਤੈਅ ਕੀਤੀ ਜਾਵੇਗੀ। ਇਸ ਪਹੁੰਚ ਨਾਲ ਵਿਹਾਰਕ, ਟਿਕਾਊ ਅਤੇ ਆਪਸੀ ਤੌਰ ’ਤੇ ਲਾਭਦਾਇਕ ਨਤੀਜੇ ਯਕੀਨੀ ਹੁੰਦੇ ਹਨ।
ਇਸ ਰੋਡਮੈਪ ਦੇ ਤਹਿਤ ਸਹਿਯੋਗ ਲਈ ਹੇਠ ਲਿਖੇ ਖੇਤਰਾਂ ਦੀ ਵਿਸ਼ੇਸ਼ ਤੌਰ ’ਤੇ ਪਛਾਣ ਕੀਤੀ ਗਈ ਹੈ:
ਏ. ਸਮਰੱਥਾ ਨਿਰਮਾਣ:
-
ਭਾਰਤ ਵਿੱਚ ਤਰਜੀਹ ਵਾਲੀਆਂ ਖੇਡਾਂ ਲਈ ਉੱਚ ਪ੍ਰਦਰਸ਼ਨ ਖੇਡ ਕੇਂਦਰਾਂ ਦੀ ਸਥਾਪਨਾ ਅਤੇ ਸੰਚਾਲਨ ਵਿੱਚ ਸਰਬੋਤਮ ਨਿਯਮਾਂ ਤੇ ਤਰੀਕਿਆਂ ਨੂੰ ਸਾਂਝਾ ਕਰਨ ਲਈ ਮਿਲ ਕੇ ਕੰਮ ਕਰਨਾ।
-
ਪੈਰਾ ਖੇਡਾਂ ਨੂੰ ਇੱਕ ਪ੍ਰਮੁੱਖ ਤਰਜੀਹ ਅਤੇ ਸਹਿਯੋਗ ਦੇ ਮੌਕੇ ਵਜੋਂ ਮਾਨਤਾ ਦੇਣੀ, ਜਿਸ ਵਿੱਚ ਪੈਰਾ ਵਰਗੀਕਰਨ, ਕੋਚਿੰਗ ਅਤੇ ਪ੍ਰਦਰਸ਼ਨ ਸਮਰਥਨ ਵਿੱਚ ਆਸਟ੍ਰੇਲਿਆਈ ਮੁਹਾਰਤ ਸ਼ਾਮਲ ਹੈ। ਇਸ ਦੇ ਨਾਲ ਹੀ ਜਿੱਥੇ ਢੁਕਵਾਂ ਹੋਵੇ, ਭਾਰਤੀ ਅਤੇ ਆਸਟ੍ਰੇਲਿਆਈ ਯੂਨੀਵਰਸਿਟੀਆਂ ਵਿਚਕਾਰ ਸੰਭਾਵਿਤ ਸਬੰਧ ਸਥਾਪਿਤ ਕਰਨਾ।
-
ਆਸਟ੍ਰੇਲੀਆ ਦੇ ਕੋਚ ਵਿਕਾਸ ਮਾਡਲਾਂ ਤੋਂ ਪ੍ਰੇਰਣਾ ਲੈਂਦੇ ਹੋਏ, ਅਜਿਹੇ ਦੋ-ਤਰਫ਼ਾ ਅਦਾਨ-ਪ੍ਰਦਾਨ ਨੂੰ ਸੁਖਾਲਾ ਬਣਾਉਣਾ ਜੋ ਭਾਰਤੀ ਕੋਚਾਂ ਅਤੇ ਕੋਚ ਟ੍ਰੇਨਰਾਂ ਨੂੰ ਆਸਟ੍ਰੇਲੀਆ ਲਿਆਵੇ ਅਤੇ ਆਸਟ੍ਰੇਲਿਆਈ ਕੋਚਾਂ ਅਤੇ ਕੋਚ ਟ੍ਰੇਨਰਾਂ ਨੂੰ ਭਾਰਤ ਲਿਆ ਕੇ, ਜਿੱਥੇ ਢੁਕਵਾਂ ਹੋਵੇ, ਉੱਥੇ ‘ਟ੍ਰੇਨ ਦਿ ਟ੍ਰੇਨਰ’ ਪਹੁੰਚ ਦੀ ਵਰਤੋਂ ਕਰਨਾ।
-
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਰੀਰਕ ਸਿੱਖਿਆ ਅਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਨਾਲ ਆਪਸੀ ਸਿੱਖਣ, ਸਰਬੋਤਮ ਤਰੀਕਿਆਂ ਤੇ ਨਿਯਮਾਂ ਨੂੰ ਸਾਂਝਾ ਕਰਨ ਅਤੇ ਸਕੂਲੀ ਖੇਡਾਂ, ਖੇਡ ਵਿਗਿਆਨ ਤੇ ਸਰੀਰਕ ਸਿੱਖਿਆ ਵਿੱਚ ਭਾਈਚਾਰਕ ਭਾਗੀਦਾਰੀ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹ ਦਿੱਤਾ ਜਾ ਸਕੇ।
-
ਯੋਗ ਅਤੇ ਵਿਸ਼ਵ ਯੋਗਾਸਨ ਦੇ ਸਰੀਰਕ ਅਤੇ ਮਾਨਸਿਕ ਸਿਹਤ ਲਾਭਾਂ ਨੂੰ ਪਛਾਣਦੇ ਹੋਏ, ਭਾਰਤ ਸਥਿਤ ਯੋਗਾਸਨ ਖੇਡ ਸੰਘ, ਆਸਟ੍ਰੇਲੀਆ ਵਿੱਚ ਯੋਗ ਵਿੱਚ ਗਿਆਨ ਸਾਂਝਾ ਕਰਨ, ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਭਾਗੀਦਾਰੀ ਨੂੰ ਉਤਸ਼ਾਹ ਦੇਣ ਦੇ ਮੌਕਿਆਂ ਦੀ ਪਛਾਣ ਕਰਨਗੇ।
-
ਇੰਡੀਆ ਆਸਟ੍ਰੇਲੀਆ ਹਾਈ ਪਰਫਾਰਮੈਂਸ ਕੋਚ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਚੋਣਵੇਂ ਭਾਰਤੀ ਕੋਚਾਂ ਦੀ ਸਮਰੱਥਾ ਵਧਾਉਣ ਲਈ ਆਸਟ੍ਰੇਲਿਆਈ ਖੇਡ ਕਮਿਸ਼ਨ ਦੇ ਨਾਲ ਮਿਲ ਕੇ ਕੰਮ ਕਰਨਾ।
-
ਖੇਡ ਸੰਗਠਨਾਂ ਅਤੇ ਯੂਨੀਵਰਸਿਟੀਆਂ ਵਰਗੇ ਸਬੰਧਿਤ ਗੈਰ-ਸਰਕਾਰੀ ਹਿਤਧਾਰਕਾਂ ਦੇ ਮਾਧਿਅਮ ਰਾਹੀਂ ਅਜਿਹੇ ਮੌਕਿਆਂ ਦੀ ਭਾਲ ਕਰਨਾ, ਜਿਨ੍ਹਾਂ ਵੱਲੋਂ ਭਾਰਤ ਸਰਕਾਰ ਵੱਲੋਂ ਵਿੱਤ-ਪੋਸ਼ਿਤ ਵਜ਼ੀਫ਼ਿਆਂ ਰਾਹੀਂ ਆਸਟ੍ਰੇਲੀਆ ਵਿੱਚ ਉੱਚ-ਪ੍ਰਦਰਸ਼ਨ ਪ੍ਰੋਗਰਾਮਾਂ ਦੇ ਤਹਿਤ ਪ੍ਰਤਿਭਾਸ਼ਾਲੀ ਨੌਜਵਾਨ ਭਾਰਤੀ ਖਿਡਾਰੀਆਂ ਦੀ ਸਹਾਇਤਾ ਕੀਤੀ ਜਾ ਸਕੇ।
ਬੀ. ਸਹਿਯੋਗਾਤਮਕ ਖੇਡ ਵਿਗਿਆਨ ਅਤੇ ਤਕਨਾਲੋਜੀ ਖੋਜ:
-
ਭਾਰਤ ਅਤੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚਕਾਰ ਐਥਲੀਟ ਪ੍ਰਦਰਸ਼ਨ ਵਿਸ਼ਲੇਸ਼ਣ, ਸੱਟਾਂ ਦੀ ਰੋਕਥਾਮ, ਖੇਡ ਵਿਕਾਸ, ਪਹਿਨਣਯੋਗ ਪ੍ਰਦਰਸ਼ਨ ਤਕਨਾਲੋਜੀ, ਰਿਕਵਰੀ ਤਕਨੀਕਾਂ ਅਤੇ ਪੈਰਾ ਖੇਡਾਂ ’ਤੇ ਸਾਂਝੇ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨਾ।
-
ਖੇਡ ਪਾਠਕ੍ਰਮ ਦੇ ਸਹਿ-ਵਿਕਾਸ ਲਈ ਭਾਰਤੀ ਅਤੇ ਆਸਟ੍ਰੇਲਿਆਈ ਯੂਨੀਵਰਸਿਟੀਆਂ ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ।
-
ਸਪੋਰਟ ਇੰਟੀਗ੍ਰਿਟੀ ਆਸਟ੍ਰੇਲੀਆ ਅਤੇ ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਇੰਡੀਆ, ਵਰਲਡ ਐਂਟੀ-ਡੋਪਿੰਗ ਏਜੰਸੀ (ਵਾਡਾ) ਦੀ ਅਗਵਾਈ ਵਾਲੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦਾ ਸਮਰਥਨ ਕਰਕੇ, ਵਾਡਾ ਏਸ਼ੀਆ/ਓਸ਼ੀਨੀਆ ਦਫ਼ਤਰ ਨਾਲ ਜੁੜ ਕੇ ਅਤੇ ਯੂਨੈਸਕੋ ਦੇ 'ਖੇਡਾਂ ਵਿੱਚ ਡੋਪਿੰਗ ਵਿਰੁੱਧ ਅੰਤਰਰਾਸ਼ਟਰੀ ਸੰਮੇਲਨ' (ਕਨਵੈਨਸ਼ਨ) ਸਮੂਹਾਂ ਵਿੱਚ ਪ੍ਰਤੀਨਿਧਤਾ ਦੇ ਮਾਧਿਅਮ ਰਾਹੀਂ ਅੰਤਰਰਾਸ਼ਟਰੀ ਡੋਪਿੰਗ ਵਿਰੋਧੀ ਯਤਨਾਂ ਵਿੱਚ ਯੋਗਦਾਨ ਪਾਉਣਾ।
ਸੀ. ਪ੍ਰਮੁੱਖ ਖੇਡਾਂ:
-
ਆਸਟ੍ਰੇਲਿਆਈ ਸੂਬਿਆਂ ਤੇ ਖੇਤਰਾਂ ਅਤੇ ਰਾਸ਼ਟਰੀ ਖੇਡ ਸੰਗਠਨਾਂ ਨਾਲ ਸਹਿਯੋਗ ਕਰਕੇ ਵੱਡੇ ਆਯੋਜਨਾਂ ਦੀ ਮੇਜ਼ਬਾਨੀ ਲਈ ਸਰਬੋਤਮ ਤਰੀਕਿਆਂ ਦਾ ਅਦਾਨ-ਪ੍ਰਦਾਨ ਕਰਨਾ।
-
ਦੋਵਾਂ ਦੇਸ਼ਾਂ ਵਿੱਚ ਆਪਸੀ ਹਿੱਤ ਦੀਆਂ ਖੇਡਾਂ (ਜਿਵੇਂ ਆਸਟ੍ਰੇਲੀਆ ਵਿੱਚ ਕਬੱਡੀ ਅਤੇ ਖੋ-ਖੋ, ਅਤੇ ਭਾਰਤ ਵਿੱਚ ਆਸਟ੍ਰੇਲਿਆਈ ਫੁੱਟਬਾਲ ਲੀਗ ਅਤੇ ਬਾਸਕਟਬਾਲ) ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀ ਮੈਚਾਂ ਅਤੇ ਯੁਵਾ ਆਯੋਜਨਾਂ ਦੀ ਮੇਜ਼ਬਾਨੀ ਦੇ ਮੌਕਿਆਂ ਦੀ ਭਾਲ ਕਰਨਾ।
-
ਓਲੰਪਿਕ, ਪੈਰਾਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਵਰਗੇ ਪ੍ਰਮੁੱਖ ਖੇਡ ਆਯੋਜਨਾਂ ਦੀਆਂ ਤਿਆਰੀਆਂ ਦਾ ਲਾਭ ਲੈਂਦੇ ਹੋਏ, ਪ੍ਰਮੁੱਖ ਖੇਡ ਆਯੋਜਨਾਂ ਅਤੇ ਉਨ੍ਹਾਂ ਦੀਆਂ ਤਿਆਰੀਆਂ ਦੌਰਾਨ ਸਾਂਝੀਆਂ ਸਹੂਲਤਾਂ, ਮੁਕਾਬਲਿਆਂ ਅਤੇ ਸਹਾਇਤਾ ਨੈੱਟਵਰਕ ਲਈ ਭਾਰਤੀ ਅਤੇ ਆਸਟ੍ਰੇਲਿਆਈ ਖੇਡ ਸੰਸਥਾਵਾਂ ਵਿਚਕਾਰ ਰਸਮੀ ਤੇ ਆਪਸੀ ਪ੍ਰਬੰਧ ਸਥਾਪਿਤ ਕਰਨਾ।
-
ਦਸੰਬਰ, 2026 ਵਿੱਚ ਚੇਨਈ ਵਿੱਚ ਭਾਰਤ ਵਿੱਚ ਖੇਡੇ ਜਾਣ ਵਾਲੇ ਪਹਿਲੇ 'ਬਿਗ ਬੈਸ਼ ਲੀਗ' ਮੈਚ ਦਾ ਸਵਾਗਤ ਕਰਦੇ ਹੋਏ, ਕ੍ਰਿਕਟ ਆਸਟ੍ਰੇਲੀਆ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਭਾਰਤ ਵਿੱਚ ਸਾਲਾਨਾ ਬੀਬੀਐੱਲ ਮੈਚਾਂ ਦੀ ਮੇਜ਼ਬਾਨੀ ਲਈ ਵਚਨਬੱਧਤਾ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਨਾ।
ਡੀ. ਖੇਡ ਉਦਯੋਗ ਅਤੇ ਨਿਵੇਸ਼ ਮੰਚ:
-
ਖੇਡ ਉਪਕਰਨ ਨਿਰਮਾਣ, ਖੇਡ ਮੀਡੀਆ ਅਤੇ ਪ੍ਰਸਾਰਣ, ਈਵੈਂਟ ਮੈਨੇਜਮੈਂਟ ਅਤੇ ਖੇਡ ਸਟਾਰਟਅੱਪਸ ਦੇ ਖੇਤਰ ਵਿੱਚ ਭਾਰਤੀ ਅਤੇ ਆਸਟ੍ਰੇਲਿਆਈ ਕੰਪਨੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦਸੰਬਰ 2026 ਵਿੱਚ ਮੁੰਬਈ ਵਿੱਚ ਆਸਟ੍ਰੇਲੀਆ ਵੱਲੋਂ ਵਿੱਤ-ਪੋਸ਼ਿਤ ਖੇਡ ਉਦਯੋਗ ਸਿਖਰ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ।
-
ਭਾਰਤੀ ਖੇਡ ਬਾਜ਼ਾਰ ਵਿੱਚ ਆਸਟ੍ਰੇਲਿਆਈ ਖੇਡ ਖੇਤਰ ਦੇ ਕਾਰੋਬਾਰਾਂ ਲਈ ਅਤੇ ਇਸ ਦੇ ਉਲਟ ਵੀ, ਜਾਣਕਾਰੀ ਸੈਸ਼ਨਾਂ ਦੇ ਮਾਧਿਅਮ ਰਾਹੀਂ ਸੁਵਿਧਾ ਪ੍ਰਦਾਨ ਕਰਨਾ।
-
ਭਾਰਤ ਵੱਲੋਂ ਆਸਟ੍ਰੇਲੀਆ ਨੂੰ ਉੱਚ ਗੁਣਵੱਤਾ ਵਾਲੇ ਅਤੇ ਮੁਕਾਬਲੇਬਾਜ਼ੀ ਵਾਲੀਆਂ ਕੀਮਤਾਂ ’ਤੇ ਖੇਡਾਂ ਦੇ ਸਾਮਾਨ ਦੇ ਨਿਰਯਾਤ ਨੂੰ ਵਧਾਉਣਾ।
-
ਉੱਚ ਪ੍ਰਦਰਸ਼ਨ ਵਾਲੀਆਂ ਖੇਡਾਂ ਵਿੱਚ ਆਸਟ੍ਰੇਲਿਆਈ ਮਹਾਰਤ ਦਾ ਵਿਸਤਾਰ ਕਰਨਾ, ਜਿਸ ਵਿੱਚ ਕੋਚਿੰਗ, ਕੋਚ ਵਿਕਾਸ, ਸਟ੍ਰੈਂਥ ਐਂਡ ਕੰਡੀਸ਼ਨਿੰਗ, ਐਥਲੀਟ ਭਲਾਈ, ਪੋਸ਼ਣ ਅਤੇ ਮਨੋਵਿਗਿਆਨ ਵਰਗੀਆਂ ਸੇਵਾਵਾਂ ਸ਼ਾਮਲ ਹਨ।
ਈ. ਖੇਡ ਭਾਈਵਾਲੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ:
-
ਆਸਟ੍ਰੇਲਿਆਈ ਖੇਡ ਕਮਿਸ਼ਨ ਦੇ ਪ੍ਰਮੁੱਖ ਪ੍ਰੋਗਰਾਮਾਂ ਦਾ ਉਪਯੋਗ ਕਰਦੇ ਹੋਏ, ਮਹਿਲਾ ਅਗਵਾਈ, ਸਿਹਤ, ਉੱਚ ਪ੍ਰਦਰਸ਼ਨ ਅਤੇ ਖੇਡਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਾਂਝੀਆਂ ਪਹਿਲਕਦਮੀਆਂ ਸ਼ੁਰੂ ਕਰਨਾ, ਜਿਸ ਵਿੱਚ ਮਹਿਲਾ ਐਥਲੀਟਾਂ ਲਈ ਦੁਵੱਲੇ ਟੂਰਨਾਮੈਂਟ ਸ਼ਾਮਲ ਹਨ, ਇਹ ਮੰਨਦੇ ਹੋਏ ਕਿ ਖੇਡਾਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ, ਲੀਡਰਸ਼ਿਪ, ਸਿਹਤ ਅਤੇ ਸਮਾਜਿਕ ਸਮਾਵੇਸ਼ ਲਈ ਇੱਕ ਸ਼ਕਤੀਸ਼ਾਲੀ ਮਾਰਗ ਹਨ।
-
ਖੇਡਾਂ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ, ਲੀਡਰਸ਼ਿਪ, ਸਿਹਤ ਅਤੇ ਸਮਾਜਿਕ ਸ਼ਮੂਲੀਅਤ ਲਈ ਇੱਕ ਪ੍ਰਭਾਵਸ਼ਾਲੀ ਸਾਧਨ ਹਨ। ਇਸੇ ਦੇ ਅਨੁਕੂਲ, ਆਸਟ੍ਰੇਲਿਆਈ ਖੇਡ ਕਮਿਸ਼ਨ ਦੇ ਪ੍ਰਮੁੱਖ ਪ੍ਰੋਗਰਾਮਾਂ ਦਾ ਲਾਭ ਉਠਾ ਕੇ, ਮਹਿਲਾਵਾਂ ਦੀ ਲੀਡਰਸ਼ਿਪ, ਸਿਹਤ, ਉੱਚ ਪ੍ਰਦਰਸ਼ਨ ਅਤੇ ਖੇਡਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਾਂਝੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਾ। ਇਸ ਵਿੱਚ ਮਹਿਲਾ ਖਿਡਾਰੀਆਂ ਲਈ ਦੁਵੱਲੇ ਟੂਰਨਾਮੈਂਟ ਵੀ ਸ਼ਾਮਲ ਹਨ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2283335)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam