ਪ੍ਰਧਾਨ ਮੰਤਰੀ ਦਫਤਰ
ਊਰਜਾ ਸੁਰੱਖਿਆ ’ਤੇ ਭਾਰਤ-ਆਸਟ੍ਰੇਲੀਆ ਦਾ ਸਾਂਝਾ ਬਿਆਨ
प्रविष्टि तिथि:
09 JUL 2026 11:02AM by PIB Chandigarh
ਆਸਟ੍ਰੇਲੀਆ ਅਤੇ ਭਾਰਤ ਇੱਕ ਸੁਤੰਤਰ, ਖੁੱਲ੍ਹੇ ਅਤੇ ਖ਼ੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਵਾਲੇ ਵਿਆਪਕ ਰਣਨੀਤਕ ਭਾਈਵਾਲ ਹਨ।
ਊਰਜਾ, ਸਰੋਤਾਂ ਅਤੇ ਹੋਰ ਮਹੱਤਵਪੂਰਨ ਵਸਤੂਆਂ ਦੀ ਸਪਲਾਈ ਚੇਨ ਅਤੇ ਕੀਮਤਾਂ ’ਤੇ ਪੈਣ ਵਾਲੀਆਂ ਵਿਘਨਾਂ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਦੇ ਨਾਲ-ਨਾਲ ਮੱਧ ਪੂਰਬ ਦੀ ਸਥਿਤੀ ਅਤੇ ਸਾਡੇ ਖੇਤਰ ’ਤੇ ਇਸ ਦੇ ਨਤੀਜਿਆਂ ਨੂੰ ਲੈ ਕੇ ਆਸਟ੍ਰੇਲੀਆ ਅਤੇ ਭਾਰਤ ਦੋਵੇਂ ਹੀ ਡੂੰਘੀ ਚਿੰਤਾ ਪ੍ਰਗਟ ਕਰਦੇ ਹਨ। ਇਸ ਵਿਘਨ ਦੇ ਵਿਚਕਾਰ, ਅਸੀਂ ਖੁੱਲ੍ਹੇ ਬਾਜ਼ਾਰਾਂ ਅਤੇ ਨਿਯਮ-ਅਧਾਰਿਤ ਵਪਾਰ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ, ਜੋ ਸਾਡੀ ਖ਼ੁਸ਼ਹਾਲੀ ਅਤੇ ਆਰਥਿਕ ਸੁਰੱਖਿਆ ਦੇ ਅਧਾਰ ਹਨ।
ਆਸਟ੍ਰੇਲੀਆ ਅਤੇ ਭਾਰਤ, ਦੋਵੇਂ ਟਿਕਾਊ ਅਤੇ ਭਰੋਸੇਮੰਦ ਊਰਜਾ ਪ੍ਰਵਾਹ ਲਈ ਭਰੋਸੇਮੰਦ ਨਿੱਜੀ ਖੇਤਰ ਦੀਆਂ ਭਾਈਵਾਲੀਆਂ ਅਤੇ ਰਣਨੀਤਕ ਨਿਵੇਸ਼ਾਂ ਦੀ ਕੇਂਦਰੀ ਭੂਮਿਕਾ ਨੂੰ ਸਵੀਕਾਰ ਕਰਦੇ ਹਨ। ਇਸ ਦੇ ਸਮਾਨਾਂਤਰ, ਅਤੇ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਉਣ ਦੇ ਸਮਰਥਨ ਵਿੱਚ, ਦੋਵੇਂ ਦੇਸ਼ 'ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ' (ਈਸੀਟੀਏ), 'ਵਿਆਪਕ ਆਰਥਿਕ ਸਹਿਯੋਗ ਸਮਝੌਤੇ' (ਸੀਈਸੀਏ) ਦੀ ਦਿਸ਼ਾ ਵਿੱਚ ਜਾਰੀ ਕਾਰਜਾਂ ਅਤੇ ਹੋਰ ਪ੍ਰਾਸੰਗਿਕ ਦੁਵੱਲੇ ਫਾਰਮੈਟਾਂ ਦੇ ਮਾਧਿਅਮ ਰਾਹੀਂ ਦੁਵੱਲੇ ਊਰਜਾ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ। ਆਸਟ੍ਰੇਲੀਆ ਅਤੇ ਭਾਰਤ ਊਰਜਾ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੇ ਮਹੱਤਵ ਨੂੰ ਵੀ ਦੁਹਰਾਉਂਦੇ ਹਨ।
ਭਾਰਤ ਨੂੰ ਤਰਲ ਕੁਦਰਤੀ ਗੈਸ ਦੇ ਮਹੱਤਵਪੂਰਨ ਸਪਲਾਇਰ ਵਜੋਂ ਆਸਟ੍ਰੇਲੀਆ ਦੀ ਭੂਮਿਕਾ ਅਤੇ ਆਸਟ੍ਰੇਲੀਆ ਨੂੰ ਤਰਲ ਈਂਧਣ ਅਤੇ ਹੋਰ ਅਨੁਗਾਮੀ ਉਤਪਾਦਾਂ ਦੇ ਮਹੱਤਵਪੂਰਨ ਸਪਲਾਇਰ ਵਜੋਂ ਭਾਰਤ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ, ਆਸਟ੍ਰੇਲੀਆ ਅਤੇ ਭਾਰਤ ਊਰਜਾ ਉਤਪਾਦਾਂ ਦੇ ਨਿਰੰਤਰ ਪ੍ਰਵਾਹ ਦਾ ਸਮਰਥਨ ਕਰਨ ਅਤੇ ਆਪਣੇ ਦੋਵਾਂ ਦੇਸ਼ਾਂ ਵਿਚਕਾਰ ਊਰਜਾ ਵਪਾਰ ਨੂੰ ਹੋਰ ਵਧਾਉਣ ਲਈ ਵਚਨਬੱਧ ਹਨ। ਆਸਟ੍ਰੇਲੀਆ ਅਤੇ ਭਾਰਤ ਊਰਜਾ ਵੈਲਿਊ ਚੇਨ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਵੀ ਦੁਹਰਾਉਂਦੇ ਹਨ।
ਆਸਟ੍ਰੇਲੀਆ ਅਤੇ ਭਾਰਤ ਨੇ 'ਆਸਟ੍ਰੇਲੀਆ-ਭਾਰਤ ਪਰਮਾਣੂ ਸਹਿਯੋਗ ਸਮਝੌਤੇ' (2015) ਦੇ ਤਹਿਤ ਪ੍ਰਦਾਨ ਕੀਤੇ ਗਏ ਨਿਯਮਾਂ ਅਨੁਸਾਰ ਸਿਰਫ਼ ਸ਼ਾਂਤੀਪੂਰਨ ਉਦੇਸ਼ਾਂ ਲਈ ਅਤੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਦੇ ਸੁਰੱਖਿਆ ਉਪਾਵਾਂ ਦੇ ਅੰਤਰਗਤ ਭਾਰਤ ਨੂੰ ਆਸਟ੍ਰੇਲੀਆ ਦੇ ਯੂਰੇਨੀਅਮ ਦੇ ਨਿਰਯਾਤ ਨੂੰ ਸਮਰੱਥ ਬਣਾਉਣ ਲਈ ਲੋੜੀਂਦੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਆਸਟ੍ਰੇਲੀਆ ਅਤੇ ਭਾਰਤ ਖੇਤਰੀ ਸਹਿਯੋਗ ਨੂੰ ਮਜ਼ਬੂਤ ਬਣਾਉਣ, ਊਰਜਾ ਪਰਿਵਰਤਨ ਵਿੱਚ ਤੇਜ਼ੀ ਲਿਆਉਣ, ਨਵਿਆਉਣਯੋਗ ਊਰਜਾ ਸਰੋਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਊਰਜਾ ਤੇ ਤਰਲ ਈਂਧਣ ਲਈ ਖੁੱਲ੍ਹੇ ਵਪਾਰ ਸਮਝੌਤਿਆਂ ਨੂੰ ਬਣਾਈ ਰੱਖਣ ਸਮੇਤ ਊਰਜਾ ਸਪਲਾਈ ਚੇਨ ਦੀ ਅਨੁਕੂਲਤਾ ਨੂੰ ਮਜ਼ਬੂਤ ਕਰਨ ਲਈ ਸਾਂਝੇ ਤੌਰ ’ਤੇ ਕੰਮ ਕਰਨ ਲਈ ਵਚਨਬੱਧ ਹਨ। ਦੋਵੇਂ ਦੇਸ਼ ਮੰਨਦੇ ਹਨ ਕਿ ਸਬੰਧਿਤ ਊਰਜਾ ਪ੍ਰਣਾਲੀਆਂ ਦਾ ਵਧਦਾ ਬਿਜਲੀਕਰਨ ਭਵਿੱਖ ਵਿੱਚ ਊਰਜਾ ਸੁਰੱਖਿਆ ਦਾ ਇੱਕ ਕੀਮਤੀ ਸਰੋਤ ਹੋਵੇਗਾ।
ਆਸਟ੍ਰੇਲੀਆ ਅਤੇ ਭਾਰਤ ਊਰਜਾ ਵਿੱਚ ਖੁੱਲ੍ਹੇ ਵਪਾਰ ਅਤੇ ਬਾਜ਼ਾਰਾਂ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਨੂੰ ਸਵੀਕਾਰ ਕਰਦੇ ਹਨ, ਜੋ ਇਸ ਖੇਤਰ ਤੱਕ ਫੈਲੀ ਹੋਈ ਹੈ। ਦੋਵੇਂ ਦੇਸ਼ ਪ੍ਰਸ਼ਾਂਤ ਟਾਪੂ ਦੇਸ਼ਾਂ ਲਈ ਊਰਜਾ ਸਰੋਤ ਸੁਰੱਖਿਆ ਨਾਲ ਸੰਬੰਧਿਤ ਵਿਸ਼ੇਸ਼ ਕਮਜ਼ੋਰੀਆਂ ਅਤੇ ਉਨ੍ਹਾਂ ਦੀ ਮਜ਼ਬੂਤੀ ਤੇ ਆਰਥਿਕ ਖ਼ੁਸ਼ਹਾਲੀ ਲਈ ਊਰਜਾ ਸਰੋਤਾਂ ਦੀ ਸਪਲਾਈ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਨ।
ਇਸ ਪਿਛੋਕੜ ਵਿੱਚ, ਆਸਟ੍ਰੇਲੀਆ ਅਤੇ ਭਾਰਤ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ, ਜਿਸ ਵਿੱਚ ਕੋਲਾ, ਡੀਜ਼ਲ, ਹੋਰ ਤਰਲ ਈਂਧਣ ਅਤੇ ਕੁਦਰਤੀ ਗੈਸ ਵਰਗੇ ਊਰਜਾ ਉਤਪਾਦਾਂ ਦੀ ਸਥਿਰ, ਸੁਰੱਖਿਅਤ ਅਤੇ ਭਰੋਸੇਮੰਦ ਸਪਲਾਈ ਬਣਾਈ ਰੱਖਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਦੋਵਾਂ ਦੇਸ਼ਾਂ ਨੇ ਊਰਜਾ ਪਰਿਵਰਤਨ ਵਿੱਚ ਤੇਜ਼ੀ ਲਿਆਉਣ ਅਤੇ ਘੱਟ ਕਾਰਬਨ ਵਾਲੇ ਈਂਧਣਾਂ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਸੰਦਰਭ ਵਿੱਚ, ਆਸਟ੍ਰੇਲੀਆ ਨੇ ਭਾਰਤ ਦੀ 'ਗਲੋਬਲ ਬਾਇਓਫਿਊਲਜ਼ ਐਲਾਇੰਸ' (ਜੀਬੀਏ) ਪਹਿਲਕਦਮੀ ਦਾ ਜ਼ਿਕਰ ਕੀਤਾ।
ਆਸਟ੍ਰੇਲੀਆ ਅਤੇ ਭਾਰਤ ਖੇਤਰੀ ਭਾਈਵਾਲਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਾਡੇ ਲੋਕਾਂ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਲਈ ਗਲੋਬਲ ਊਰਜਾ ਸਰੋਤ ਸਪਲਾਈ ਚੇਨ ਨੂੰ ਖੁੱਲ੍ਹਾ ਰੱਖਣ ਵਿੱਚ ਸਹਿਯੋਗ ਕਰਨ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2283174)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam