ਸੂਚਨਾ ਤੇ ਪ੍ਰਸਾਰਣ ਮੰਤਰਾਲਾ
NFDC–NFAI ਦੇ ਪੁਰਾਲੇਖ ਸੰਭਾਲ ਨਾਲ ਮਲਿਆਲਮ ਕਲਾਸਿਕ "ਕਿਰੀਡਮ" 4K ਦੇ ਵਰਜ਼ਨ ਵਿੱਚ ਵੱਡੇ ਪਰਦੇ 'ਤੇ ਵਾਪਸ ਪਰਤੀ
प्रविष्टि तिथि:
09 JUL 2026 12:41PM by PIB Chandigarh
ਮਲਿਆਲਮ ਸਿਨੇਮਾ ਕਲਾਸਿਕ ਕਿਰੀਡਮ 10 ਜੁਲਾਈ, 2026 ਨੂੰ ਡੌਲਬੀ ਐਟਮੌਸ ਸਾਉਂਡ ਦੇ ਨਾਲ ਇੱਕ 4K ਵਰਜ਼ਨ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਸਿਨੇਮਾਘਰਾਂ ਵਿੱਚ ਵਾਪਸ ਪਰਤੀ। ਇਸ ਦੀ ਮੁੜ ਬਹਾਲੀ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ–ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ (NFDC–NFAI) ਦੁਆਰਾ ਕੀਤੀ ਗਈ ਹੈ। ਮੁੜ ਨਿਰਮਾਣ ਕੀਤੀ ਗਈ ਫਿਲਮ ਨੂੰ NFDC ਦੁਆਰਾ ਸੈਵਨ ਆਰਟਸ ਇੰਟਰਨੈਸ਼ਨਲ ਲਿਮਿਟੇਡ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹਾਈਜ਼ਿਨ ਗਲੋਬਲ ਵੈਂਚਰਸ ਦੁਆਰਾ ਵੰਡੀ ਜਾ ਰਹੀ ਹੈ।
ਇਹ ਮੁੜ ਬਹਾਲੀ ਭਾਰਤੀ ਫਿਲਮ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। 1989 ਦੀ ਫਿਲਮ ਦਾ ਅਸਲ ਕੈਮਰਾ ਨੈਗੇਟਿਵ ਖਰਾਬ ਹੋ ਗਿਆ ਸੀ ਅਤੇ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਸੀ। ਹਾਲਾਂਕਿ, ਨੈਸ਼ਨਲ ਫਿਲਮ ਆਰਕਾਈਵ ਆਫ਼ ਇੰਡੀਆ ਨੇ 30 ਵਰ੍ਹਿਆਂ ਤੋਂ ਵੱਧ ਤੱਕ 35mm ਰਿਲੀਜ਼ ਪ੍ਰਿੰਟ ਨੂੰ ਸੁਰੱਖਿਅਤ ਰੱਖਿਆ ਸੀ। ਇਹ ਪੁਰਾਲੇਖ ਪ੍ਰਿੰਟ 4K ਮੁੜ ਨਿਰਮਾਣ ਦਾ ਅਧਾਰ ਬਣ ਗਿਆ।

ਸਿਬੀ ਮਲਯਿਲ (Siby Malayil) ਦੁਆਰਾ ਨਿਰਦੇਸ਼ਿਤ ਅਤੇ ਏ.ਕੇ. ਲੋਹਿਤਾਦਾਸ ਦੁਆਰਾ ਲਿਖੀ ਗਈ ‘ਕਿਰੀਡਮ’ ਵਿੱਚ ਮੋਹਨਲਾਲ ਨੇ ਸੇਤੁਮਾਧਵਨ ਵਜੋਂ ਅਤੇ ਤਿਲਕਨ ਨੇ ਹੈੱਡ ਕਾਂਸਟੇਬਲ ਅਚਯੁਤਨ ਨਾਇਰ ਦੇ ਰੂਪ ਵਿੱਚ ਅਦਾਕਾਰੀ ਕੀਤੀ ਹੈ। ਇਸ ਫਿਲਮ ਨੂੰ ਮਲਿਆਲਮ ਸਿਨੇਮਾ ਦੇ ਬਿਹਤਰੀਨ ਕਾਰਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮੁੜ ਨਿਰਮਾਣ ਵਿੱਚ ਸਿਨੇਮੈਟੋਗ੍ਰੈਫਰ ਐੱਸ.ਕੁਮਾਰ ਅਤੇ ਡਾਇਰੈਕਟਰ ਸਿਬੀ ਮਲਯਿਲ ਦੀ ਦੇਖ-ਰੇਖ ਵਿੱਚ ਹਾਈ-ਰੈਜ਼ੋਲਿਊਸ਼ਨ ਸਕੈਨਿੰਗ, ਡਿਜੀਟਲ ਇਮੇਜ ਰੈਸਟੋਰੇਸ਼ਨ ਅਤੇ ਰੰਗ ਗ੍ਰੇਡਿੰਗ ਸ਼ਾਮਲ ਸੀ। ਫਿਲਮ ਨੂੰ ਡੌਲਬੀ ਐਟਮੌਸ ਸਾਉਂਡ ਦੇ ਨਾਲ ਵੀ ਰੀਮਾਸਟਰ ਕੀਤਾ ਗਿਆ ਹੈ। ਥੀਏਟ੍ਰਿਕ ਵਰਜ਼ਨ ਨੂੰ ਪ੍ਰਸਾਦ ਕਾਰਪੋਰੇਸ਼ਨ ਦੁਆਰਾ ਹਾਈ ਸਟੂਡੀਓਜ਼ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਸੀ, ਜਿਸ ਵਿੱਚ ਬੋਨੀ ਅਸਨਾਰ ਕ੍ਰਿਏਟਿਵ ਵਿਜ਼ਨਰੀ ਹੈੱਡ ਵਜੋਂ ਕੰਮ ਕਰ ਰਹੇ ਸਨ।

NFDC, ਦੇ ਮੈਨੇਜਿੰਗ ਡਾਇਰੈਕਟਰ ਪ੍ਰਕਾਸ਼ ਮਗਦੁਮ ਨੇ ਕਿਹਾ ਕਿ ਇਹ ਫਿਲਮ ਦਰਸ਼ਕਾਂ ਦਰਮਿਆਨ ਵਾਪਸ ਆ ਸਕਦੀ ਹੈ ਕਿਉਂਕਿ ਰਿਲੀਜ਼ ਪ੍ਰਿੰਟ ਦਰਸ਼ਕਾਂ ਨੇ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁੜ ਨਿਰਮਾਣ ਭਾਰਤ ਦੀ ਸਿਨੇਮੈਟਿਕ ਵਿਰਾਸਤ ਨੂੰ ਸੰਭਾਲਣ ਲਈ NFDC–NFAI ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਡਾਇਰੈਕਟਰ ਸਿਬੀ ਮਲਯਿਲ ਨੇ ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਅਧੀਨ ਫਿਲਮ ਦੇ ਪ੍ਰਿੰਟ ਨੂੰ ਸੰਭਾਲਣ ਅਤੇ ਮੁੜ-ਨਿਰਮਾਣ ਕਰਨ ਲਈ NFDC–NFAI ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਲੰਬੇ ਸਮੇਂ ਤੋਂ ਪ੍ਰਸ਼ੰਸਕਾਂ ਅਤੇ ਨਵੇਂ ਦਰਸ਼ਕ ਦੋਵੇਂ ਵੱਡੇ ਪਰਦੇ ਦੇ ਮੁੜ ਤਿਆਰ ਵਰਜ਼ਨ ਦਾ ਮਜ਼ਾ ਲੈਣਗੇ।
ਮੁੜ-ਨਿਰਮਾਣ ਕੀਤੀ ਫਿਲਮ ਦਾ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ, ਵਿੱਚ ਵਰਲਡ ਪ੍ਰੀਮੀਅਰ ਹੋਇਆ ਸੀ, ਜਿੱਥੇ ਇਸ ਨੂੰ ਦਰਸ਼ਕਾਂ ਅਤੇ ਫਿਲਮਮੇਕਰਸ ਵੱਲੋਂ ਉਤਸ਼ਾਹਜਨਕ ਦਿਲਚਸਪੀ ਦਾ ਪਤਾ ਚੱਲਿਆ ਸੀ।
NFDC–NFAI ਦੇਸ਼ ਦੀ ਸਮ੍ਰਿੱਧ ਆਡੀਓ-ਵਿਜ਼ੂਅਲ ਵਿਰਾਸਤ ਨੂੰ ਸੰਭਾਲਣ, ਮੁੜ-ਤਿਆਰ ਕਰਨ ਅਤੇ ਹੁਲਾਰਾ ਦੇਣ ਦੇ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਿਹਾ ਹੈ। ਵਿਗਿਆਨਕ ਸੰਭਾਲ, ਡਿਜੀਟਾਈਜ਼ੇਸ਼ਨ ਅਤੇ ਮੁੜ ਨਿਰਮਾਣ ਰਾਹੀਂ, ਸੰਗਠਨ ਇਹ ਯਕੀਨੀ ਬਣਾ ਰਿਹਾ ਹੈ ਕਿ ਵੱਡੇ ਪਰਦੇ ‘ਤੇ ਸਮਕਾਲੀ ਦਰਸ਼ਕਾਂ ਨਾਲ ਸਦੀਵੀ ਕਲਾਸਿਕ ਫਿਲਮ ਨੂੰ ਮੁੜ ਤੋਂ ਜੋੜਦੇ ਹੋਏ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਨਾਬਦਲਣ ਯੋਗ ਸਿਨੇਮੈਟਿਕ ਕਾਰਜ ਪਹੁੰਚਯੋਗ ਰਹਿਣ।
************
ਪੀਆਈਬੀ ਮੁੰਬਈ| ਰੋਬਿਨ ਸਿੰਘ / ਦਿਨੇਸ਼ ਯਾਦਵ/ ਏਕੇ
(रिलीज़ आईडी: 2283137)
आगंतुक पटल : 7
इस विज्ञप्ति को इन भाषाओं में पढ़ें:
Kannada
,
English
,
Gujarati
,
Urdu
,
हिन्दी
,
Marathi
,
Assamese
,
Bengali
,
Tamil
,
Telugu
,
Malayalam