ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਇੰਡੋਨੇਸ਼ੀਆ ਯਾਤਰਾ

प्रविष्टि तिथि: 07 JUL 2026 1:03PM by PIB Chandigarh

ਸਮਝੌਤਾ ਪੱਤਰ/ਸਮਝੌਤੇ (ਐੱਮਓਯੂ/ਐਗਰੀਮੈਂਟਸ)

ਲੜੀ ਨੰਬਰ

ਸਿਰਲੇਖ

1.

ਸ਼ਾਂਤੀਪੂਰਨ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜ ਅਤੇ ਵਰਤੋਂ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਢਾਂਚਾਗਤ ਸਮਝੌਤੇ ਦਾ ਵਿਸਤਾਰ।

2.

ਮੈਡੀਕਲ ਉਤਪਾਦਾਂ ਦੇ ਨਿਯਮਾਂ ਦੇ ਖੇਤਰ ਵਿੱਚ ਸਹਿਯੋਗ ਲਈ ਸੀਡੀਐੱਸਸੀਓ ਅਤੇ ਬੀਪੀਓਐੱਮ ਵਿਚਕਾਰ ਸਮਝੌਤਾ ਪੱਤਰ।

3.

ਖਣਿਜ ਅਤੇ ਸਟੀਲ ਸਪਲਾਈ ਲੜੀ ਦੀ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ।

4.

ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ।

5.

ਸਮੁੰਦਰੀ ਸੁਰੱਖਿਆ ਅਤੇ ਬਚਾਅ ਸਹਿਯੋਗ ਬਾਰੇ ਸਮਝੌਤਾ ਪੱਤਰ ਅਤੇ ਲਾਗੂਕਰਨ ਸਮਝੌਤੇ ਦਾ ਵਿਸਤਾਰ।

6.

ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਅਤੇ ਇੰਡੋਨੇਸ਼ੀਆ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਵਿਚਕਾਰ ਸਮਝੌਤਾ ਪੱਤਰ।

7.

ਟੈਲੀਕਾਮ ਤਕਨਾਲੋਜੀ ਅਤੇ ਸੇਵਾਵਾਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ ਪੱਤਰ।

8.

ਖੋਜ, ਤਕਨਾਲੋਜੀ ਅਤੇ ਨਵੀਨਤਾ ਸਹਿਯੋਗ ਬਾਰੇ ਸਮਝੌਤਾ ਪੱਤਰ।

9.

ਸਿਹਤ ਕਾਮਿਆਂ (ਹੈਲਥ ਵਰਕਫੋਰਸ) ਦੇ ਸਹਿਯੋਗ ਬਾਰੇ ਲਾਗੂਕਰਨ ਸਮਝੌਤਾ।

10.

ਭਾਰਤੀ ਚੋਣ ਕਮਿਸ਼ਨ (ਈਸੀਆਈ) ਅਤੇ ਜਨਰਲ ਇਲੈਕਸ਼ਨ ਕਮਿਸ਼ਨ ਆਫ਼ ਇੰਡੋਨੇਸ਼ੀਆ (ਕੇਪੀਯੂ) ਵਿਚਕਾਰ ਸਮਝੌਤਾ ਪੱਤਰ।

11.

ਬ੍ਰਹਮੋਸ ਮਿਜ਼ਾਈਲ ਪ੍ਰਣਾਲੀ ’ਤੇ ਸਹਿਯੋਗ।

12.

ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਸਬੰਧੀ ਸਹਿਯੋਗ ਸਮਝੌਤਾ।

13.

ਇੰਡੋਨੇਸ਼ੀਆ ਵਿੱਚ ਸਟੇਨਲੈੱਸ ਸਟੀਲ ਸਲੈਬ ਨਿਰਮਾਣ ਪਲਾਂਟ ਦੀ ਸਥਾਪਨਾ ਲਈ ਸਟੀਲ ਅਥਾਰਟੀ ਆਫ ਇੰਡੀਆ (ਐੱਸਏਆਈਐੱਲ) ਅਤੇ ਪੀਟੀ ਕ੍ਰਾਕਾਟਾਊ ਸਟੀਲ ਵਿਚਕਾਰ ਰਣਨੀਤਕ ਸਾਂਝਾ ਉੱਦਮ।

14.

ਨੌਨ-ਫੈਰਸ ਮਟੀਰੀਅਲਜ਼ ਟੈਕਨਾਲੋਜੀ ਡਿਵੈਲਪਮੈਂਟ ਸੈਂਟਰ (ਐੱਨਐੱਫਟੀਡੀਸੀ), ਮਿਡਵੈਸਟ ਲਿਮਟਿਡ ਅਤੇ ਪੀਟੀ ਪਰਮਿਨਾਸ ਵਿਚਕਾਰ ਰੇਅਰ ਅਰਥ ਮੈਗਨੇਟ ਦੇ ਵਿਕਾਸ ਬਾਰੇ ਸਮਝੌਤਾ ਪੱਤਰ (ਐੱਮਓਯੂ)।

ਐਲਾਨ 

ਲੜੀ ਨੰਬਰ

ਸਿਰਲੇਖ

1.

ਯੋਗਯਾਕਾਰਤਾ ਦੇ ਪ੍ਰੰਬਾਨਨ ਮੰਦਰ ਕੰਪਲੈਕਸ ਦੀ ਸੰਭਾਲ ਅਤੇ ਮੁੜ-ਬਹਾਲੀ ਲਈ ਭਾਰਤ ਵੱਲੋਂ ਸਹਾਇਤਾ।

2.

ਆਈਐੱਫਸੀ-ਆਈਓਆਰ ਵਿੱਚ ਇੰਡੋਨੇਸ਼ੀਆਈ ਸੰਪਰਕ ਅਧਿਕਾਰੀ ਦੀ ਤਾਇਨਾਤੀ।

3.

ਇੰਡੋਨੇਸ਼ੀਆ ਨੂੰ 100 ਟਨ ਉੱਚ-ਗੁਣਵੱਤਾ ਵਾਲੇ ਡੀਡਬਲਿਊਆਰ 162 ਕਣਕ ਦੇ ਬੀਜਾਂ ਦੀ ਸਪਲਾਈ।

4.

“ਟੈਗੋਰ-ਦੇਵਾਂਤਰਾ ਸੱਭਿਆਚਾਰਕ ਅਤੇ ਵਿਦਿਅਕ ਕੂਟਨੀਤੀ ਵਰ੍ਹਾ” ਨੂੰ ਮਨਾਉਣਾ।

5.

ਸਿੰਘਾਸਰੀ ਐੱਸਈਜ਼ੈੱਡ, ਇੰਡੋਨੇਸ਼ੀਆ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈਆਈਐੱਮ) ਬੈਂਗਲੁਰੂ ਬ੍ਰਾਂਚ ਕੈਂਪਸ ਦੀ ਸਥਾਪਨਾ।

6.

ਭਾਰਤ ਵਿੱਚ ਓਪਨ ਨੈੱਟਵਰਕ ਫੌਰ ਡਿਜੀਟਲ ਕਾਮਰਸ (ਓਐੱਨਡੀਸੀ) ਢਾਂਚੇ ’ਤੇ ਆਧਾਰਿਤ ਇੰਡੋਨੇਸ਼ੀਆ ਓਪਨ ਨੈੱਟਵਰਕ (ਆਈਓਐੱਨ) ਦੀ ਸ਼ੁਰੂਆਤ।

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2282911) आगंतुक पटल : 19
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam