ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਕਿੰਜਰਾਪੁ ਨੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਯਾਤਰੀ ਸਹੂਲਤਾਂ, ਸੁਰੱਖਿਆ ਵਿਵਸਥਾ ਅਤੇ ਇਮੀਗ੍ਰੇਸ਼ਨ ਸਿਸਟਮ ਦੀ ਸਮੀਖਿਆ ਕੀਤੀ


ਯਾਤਰੀਆਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਏਅਰਪੋਰਟ ਦੇ ਹਰੇਕ ਟਚਪੁਆਇੰਟ ‘ਤੇ ਤਾਲਮੇਲ ਵਾਲੀ ਯੋਜਨਾ ਤਿਆਰ ਕੀਤੀ ਗਈ

ਸਾਰੇ ਹਵਾਈ ਅੱਡਿਆਂ ‘ਤੇ ਲੜੀਬੱਧ ਢੰਗ ਨਾਲ ਸਵੈ-ਚਾਲਿਤ ਐਕਸ-ਰੇ ਟ੍ਰੇ ਰਿਟਰਨ ਸਿਸਟਮ ਨੂੰ ਲਾਗੂ ਕੀਤਾ ਜਾਵੇਗਾ

ਸਾਲ 2027 ਤੱਕ ਸਾਰੇ ਸਟੇਟ ਹੈੱਡਕੁਆਰਟਰਜ਼ ਵਿੱਚ FRRO ਦਫ਼ਤਰ ਸਥਾਪਿਤ ਕੀਤੇ ਜਾਣਗੇ

ਅਗਰਤਲਾ ਅਤੇ ਜੇਵਰ ਹਵਾਈ ਅੱਡਿਆਂ ‘ਤੇ ਆਥੋਰਾਈਜ਼ਡ ਇਮੀਗ੍ਰੇਸ਼ਨ ਚੈੱਕ ਪੋਸਟ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ

FTI-TPP ਨੂੰ ਲੋਕਪ੍ਰਿਯ ਬਣਾਉਣ ਦੇ ਲਈ ਏਅਰਲਾਈਨਜ਼ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯਾਤਰੀਆਂ ਨੂੰ ਰਜਿਸਟ੍ਰੇਸ਼ਨ ਲਈ ਉਤਸ਼ਾਹਿਤ ਕੀਤਾ ਜਾਵੇਗਾ

प्रविष्टि तिथि: 08 JUL 2026 4:27PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਕਿੰਜਰਾਪੁ ਨੇ ਪ੍ਰਮੁੱਖ ਹਵਾਈ ਅੱਡਿਆਂ ‘ਤੇ ਯਾਤਰੀ ਸਹੂਲਤਾਂ, ਸੁਰੱਖਿਆ ਵਿਵਸਥਾ ਅਤੇ ਇਮੀਗ੍ਰੇਸ਼ਨ ਸਿਸਟਮ ਦੀ ਸਮੀਖਿਆ ਕੀਤੀ। ਬੈਠਕ ਵਿੱਚ ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ ਆਫ ਇੰਟੈਲੀਜੈਂਸ ਬਿਊਰੋ, ਸਕੱਤਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਡਾਇਰੈਕਟਰ ਜਨਰਲ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਤੇ ਚੇਅਰਮੈਨ ਆਫ ਏਅਰਪੋਰਟਸ ਅਥਾਰਿਟੀ ਆਫ ਇੰਡੀਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਮਾਨਵ ਸੰਸਾਧਨ ਲਾਗਤ ਨੂੰ ਘਟਾਉਣ ਦੇ ਉਦੇਸ਼ ਨਾਲ ਦੇਸ਼ ਦੇ ਸਾਰੇ ਏਅਰਪੋਰਟਾਂ ‘ਤੇ ਲੜੀਵਾਰ ਢੰਗ ਨਾਲ ਸਵੈਚਾਲਿਤ ਐਕਸ-ਰੇ ਸਿਸਟਮ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਹ ਨਵੇਂ ਹਵਾਈ ਅੱਡਿਆਂ ਵਿੱਚ ਸਵੈ-ਚਾਲਿਤ ਐਕਸ-ਰੇ ਟ੍ਰੇ ਸਿਸਟਮ ਹੀ ਸਥਾਪਿਤ ਕਰਨ ਦੇ ਉਚਿਤ ਮਿਆਰ ਤੈਅ ਕੀਤੇ ਜਾਣ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਹਵਾਈ ਅੱਡੇ 'ਤੇ ਐਂਟਰੀ  ਲਈ, ਐਂਟਰੀ ਲੇਨ, ਚੈੱਕ-ਇਨ ਕਾਊਂਟਰਾਂ, ਸੁਰੱਖਿਆ ਸਕ੍ਰੀਨਿੰਗ ਲੇਨਾਂ ਅਤੇ ਇਮੀਗ੍ਰੇਸ਼ਨ ਕਾਊਂਟਰਾਂ ਦਰਮਿਆਨ ਆਪਸੀ ਨਿਰਭਰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਮੀਕਰਣ ਤਿਆਰ ਕੀਤੇ ਜਾਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਕਿਸੇ ਵੀ ਟਚਪੁਆਇੰਟ 'ਤੇ ਯਾਤਰੀਆਂ ਦੇ ਪ੍ਰਵਾਹ (Passenger Flow) ਵਿੱਚ ਕੋਈ ਵੀ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹਵਾਈ ਅੱਡੇ 'ਤੇ ਹਰੇਕ ਟਚਪੁਆਇੰਟ ਲਈ ਇੱਕ ਤਾਲਮੇਲ ਵਾਲੀ ਯੋਜਨਾ ਤਿਆਰ ਕੀਤੀ ਗਈ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨਿਰਦੇਸ਼ ਦਿੱਤਾ ਕਿ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (BCAS) ਦੇ ਸੁਰੱਖਿਆ ਮਿਆਰਾਂ ਅਨੁਸਾਰ ਯਾਤਰੀ-ਸਹੂਲਤ ਵਧਾਉਣ ਅਤੇ ਵਣਜ ਖੇਤਰ ਨੂੰ ਨਿਰਧਾਰਿਤ ਮਾਪਦੰਡ ਵਿੱਚ ਹੀ ਰੱਖਣ ਲਈ 21 ਪ੍ਰਕਿਰਿਆ ਅਧੀਨ ਅਤੇ ਬਾਕੀ 41 ਏਅਰਪੋਰਟਸ ਨੂੰ ਵਿਕਸਿਤ ਕਰਨ ਲਈ ਪੈਸੇਂਜਰ ਟ੍ਰੈਫਿਕ ਅਨੁਸਾਰ ਤਰਜੀਹ ਨਿਰਧਾਰਿਤ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ 62 ਏਅਰਪੋਰਟਸ ‘ਤੇ ਅਗਲੇ ਦੋ ਵਰ੍ਹਿਆਂ ਵਿੱਚ ਕੰਮ ਪੂਰਾ ਕੀਤਾ ਜਾਵੇ।

ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਪੈਸੇਂਜਰ ਟ੍ਰੈਫਿਕ ਅਤੇ ਏਅਰ ਟ੍ਰੈਫਿਕ ਦੇ ਅਧਾਰ ‘ਤੇ ਸਾਰੇ ਏਅਰਪੋਰਟਸ ਲਈ ਏਅਰੋਬ੍ਰਿਜ ਦੀ ਗਿਣਤੀ ਸਬੰਧੀ ਮਿਆਰ ਨਿਰਧਾਰਿਤ ਕਰੇ। ਬੈਗੇਜ ਡਰੌਪ ਦੀ ਸੁਵਿਧਾ ਪ੍ਰਮੁੱਖ 16 ਹਵਾਈ ਅੱਡਿਆਂ ਤੋਂ ਇਲਾਵਾ ਜ਼ਿਆਦਾ ਯਾਤਰੀ ਆਵਾਜਾਈ ਵਾਲੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਵੀ ਉਪਲਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਐਕਸ-ਰੇ ਸਕ੍ਰੀਨਿੰਗ ਲਈ ਸਪਾਂਸਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਸਟਾਫ ਦੀ ਅਕਾਦਮਿਕ ਯੋਗਤਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਨਾਲ ਹੀ ਉਚਿਤ ਵਿਦਿਅਕ ਯੋਗਤਾ ਰੱਖਣ ਵਾਲੇ ਉਪਲਬਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਐਕਸ-ਰੇ ਸਕ੍ਰੀਨਿੰਗ ਕੰਮ ਵਿੱਚ ਨਿਯੋਜਿਤ ਕੀਤਾ ਜਾਵੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2027 ਤੱਕ ਸਾਰੇ ਸਟੇਟ ਹੈੱਡਕੁਆਰਟਰਾਂ ਵਿੱਚ ਲਾਜ਼ਮੀ ਤੌਰ ‘ਤੇ ਖੇਤਰੀ ਰਜਿਸਟ੍ਰੇਸ਼ਨ ਦਫਤਰ (FRRO) ਸ਼ੁਰੂ ਕੀਤੇ ਜਾਣ। ਅਗਰਤਲਾ ਅਤੇ ਜੇਵਰ ਏਅਰਪੋਰਟਾਂ ‘ਤੇ ਆਥੋਰਾਈਜ਼ਡ ਇਮੀਗ੍ਰੇਸ਼ਨ ਚੈੱਕਪੋਸਟਾਂ ਜਲਦੀ ਤੋਂ ਜਲਦੀ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਫਾਸਟ ਟ੍ਰੈਕ ਇਮੀਗ੍ਰੇਸ਼ਨ–ਟ੍ਰਸਟਿਡ ਟ੍ਰੈਵਲਰ ਪ੍ਰੋਗਰਾਮ (FTI-TTP) ਨੂੰ ਲੋਕਪ੍ਰਿਯ ਬਣਾਉਣ ਲਈ ਏਅਰਲਾਈਨਜ਼ ਨਾਲ ਤਾਲਮੇਲ ਕਰਕੇ ਅੰਤਰਰਾਸ਼ਟਰੀ ਟਿਕਟ ਬੁਕਿੰਗ ਹੋਣ ‘ਤੇ ਸਬੰਧਿਤ ਯਾਤਰੀ ਨੂੰ ਫਾਸਟ ਟ੍ਰੈਕ ਇਮੀਗ੍ਰੇਸ਼ਨ–ਟ੍ਰਸਟਿਡ ਟ੍ਰੈਵਲਰ ਪ੍ਰੋਗਰਾਮ (FTI-TTP) ‘ਤੇ ਰਜਿਸਟ੍ਰੇਸ਼ਨ ਕਰਨ ਦੀ ਬੇਨਤੀ ਕਰਦੇ ਹੋਏ ਵ੍ਹਾਟਸਐਪ ਸੰਦੇਸ਼ ਭੇਜਣ ਦੀ ਵਿਵਸਥਾ ਕੀਤੀ ਜਾਵੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੁਆਰਾ ਵੱਖ-ਵੱਖ ਸੁਤੰਤਰ ਤੀਜੀ ਧਿਰ ਰਾਹੀਂ ਸਾਲ ਦੇ ਪੀਕ ਸੀਜ਼ਨ ਵਿੱਚ ਪ੍ਰਮੁੱਖ ਏਅਰਪੋਰਟਾਂ ਦੇ ਸਾਰੇ ਟਚ ਪੁਆਇੰਟਾਂ ‘ਤੇ ਯਾਤਰੀ ਦੇਰੀ ਵਿੱਚ ਕਮੀ ਦਾ ਅਧਿਐਨ ਕਰਵਾਇਆ ਜਾਣਾ ਚਾਹੀਦਾ ਹੈ। 

 

************

ਆਰਆਰ/ਪੀਆਰ/ਪੀਐੱਸ/ ਏਕੇ


(रिलीज़ आईडी: 2282758) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Gujarati , Odia , Tamil , Telugu , Kannada , Malayalam