ਪੇਂਡੂ ਵਿਕਾਸ ਮੰਤਰਾਲਾ
ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਇਆ ਵੀਬੀ-ਜੀ ਰਾਮ ਜੀ ਐਕਟ; " ਗ੍ਰਾਮੀਣ ਭਾਰਤ ਲਈ ਇਤਿਹਾਸਕ ਅਤੇ ਬੇਮਿਸਾਲ ਦਿਨ" : ਸ਼ਿਵਰਾਜ ਸਿੰਘ ਚੌਹਾਨ
02 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਤੋਂ ਹੋਵੇਗੀ ਵੀਬੀ-ਜੀ ਰਾਮ ਜੀ ਦੀ ਰਾਸ਼ਟਰੀ ਸ਼ੁਰੂਆਤ; ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਅਤੇ ਉਪ-ਮੁੱਖ ਮੰਤਰੀ ਪਵਨ ਕਲਿਆਣ ਹੋਣਗੇ ਸ਼ਾਮਲ
ਵੀਬੀ-ਜੀ ਰਾਮ ਜੀ ਦੇ ਤਹਿਤ ਸੋਧੀਆਂ ਹੋਈਆਂ ਮਜ਼ਦੂਰੀ ਦਰਾਂ ਲਾਗੂ; ਹੁਣ ਕਿਸੇ ਵੀ ਰਾਜ ਵਿੱਚ ਨੋਟੀਫਾਈਡ ਰੋਜ਼ਾਨਾ ਮਜ਼ਦੂਰੀ ₹300 ਤੋਂ ਘੱਟ ਨਹੀਂ, ਰਾਸ਼ਟਰੀ ਔਸਤ ਮਜ਼ਦੂਰੀ ਵਿੱਚ 10 ਫ਼ੀਸਦੀ ਤੋਂ ਵੱਧ ਦਾ ਵਾਧਾ
प्रविष्टि तिथि:
01 JUL 2026 6:22PM by PIB Chandigarh
ਗ੍ਰਾਮੀਣ ਭਾਰਤ ਦੇ ਸਮੁੱਚੇ ਵਿਕਾਸ ਅਤੇ ਪੇਂਡੂ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਵਜੋਂ ‘ਵਿਕਸਿਤ ਭਾਰਤ - ਗਾਰੰਟੀ ਫਾਰ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) [ਵੀਬੀ-ਜੀ ਰਾਮ ਜੀ] ਐਕਟ, 2025’ ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ ਹੈ। ਐਕਟ ਦੇ ਲਾਗੂ ਹੋਣ ਦੇ ਨਾਲ ਹੀ ਯੋਗ ਪੇਂਡੂ ਪਰਿਵਾਰਾਂ ਨੂੰ ਹੁਣ 125 ਦਿਨਾਂ ਦੇ ਰੁਜ਼ਗਾਰ ਦਾ ਕਾਨੂੰਨੀ ਅਧਿਕਾਰ ਮਿਲੇਗਾ। ਇਹ ਕਾਨੂੰਨ ਪੇਂਡੂ ਰੁਜ਼ਗਾਰ ਨੂੰ ਵਧੇਰੇ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਨਤੀਜਾ-ਮੁਖੀ ਬਣਾਉਂਦੇ ਹੋਏ ਹੇਠ ਲਿਖੇ ਖੇਤਰਾਂ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ।

ਐਕਟ ਦੇ ਲਾਗੂ ਹੋਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਵੀਬੀ-ਜੀ ਰਾਮ ਜੀ ਐਕਟ, 2025 ਦੇ ਤਹਿਤ ਸਾਰੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨੋਟੀਫਾਈਡ ਵੇਜ ਖੇਤਰਾਂ ਲਈ ਸੋਧੀਆਂ ਹੋਈਆਂ ਮਜ਼ਦੂਰੀ ਦਰਾਂ ਨੋਟੀਫਾਈ ਕਰ ਦਿੱਤੀਆਂ ਹਨ। ਹੁਣ ਕਿਸੇ ਵੀ ਸੂਬੇ, ਕੇਂਦਰ ਸ਼ਾਸਿਤ ਪ੍ਰਦੇਸ਼ ਜਾਂ ਨੋਟੀਫਾਈਡ ਵੇਜ ਖੇਤਰ ਵਿੱਚ ਰੋਜ਼ਾਨਾ ਮਜ਼ਦੂਰੀ ₹300 ਤੋਂ ਘੱਟ ਨਹੀਂ ਹੋਵੇਗੀ। ਰਾਸ਼ਟਰੀ ਔਸਤ ਨੋਟੀਫਾਈਡ ਮਜ਼ਦੂਰੀ ₹298.8 ਪ੍ਰਤੀ ਦਿਨ ਤੋਂ ਵਧ ਕੇ ₹327.4 ਪ੍ਰਤੀ ਦਿਨ ਹੋ ਗਈ ਹੈ, ਜੋ 10 ਫ਼ੀਸਦੀ ਤੋਂ ਵੱਧ ਦੇ ਔਸਤ ਵਾਧੇ ਨੂੰ ਦਰਸਾਉਂਦੀ ਹੈ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਅਸਾਮ, ਅਰੁਣਾਚਲ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਮਜ਼ਦੂਰੀ ਦਰਾਂ ਵਿੱਚ 15 ਤੋਂ 25 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਐਕਟ ਦੇ ਨਿਰਵਿਘਨ ਅਤੇ ਪ੍ਰਭਾਵਸ਼ਾਲੀ ਸੰਚਾਲਨ ਲਈ ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ₹95,692.31 ਕਰੋੜ ਦੀ ਅੰਤਰਿਮ ਰਾਸ਼ੀ ਪਹਿਲਾਂ ਹੀ ਅਲਾਟ ਕਰ ਦਿੱਤੀ ਹੈ, ਤਾਂ ਜੋ ਰੁਜ਼ਗਾਰ ਉਪਲਬਧ ਕਰਵਾਉਣ, ਮਜ਼ਦੂਰੀ ਦੇ ਭੁਗਤਾਨ ਅਤੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਆਵੇ।

ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਦਾ ਦਿਨ ਪੇਂਡੂ ਭਾਰਤ ਲਈ ਇਤਿਹਾਸਕ ਅਤੇ ਬੇਮਿਸਾਲ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਜ ਦੇਸ਼ ਭਰ ਵਿੱਚ ਲਾਗੂ ਹੋਇਆ ‘ਵਿਕਸਿਤ ਭਾਰਤ - ਗਾਰੰਟੀ ਫਾਰ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ)’ ਐਕਟ ਕੇਵਲ ਇੱਕ ਕਾਨੂੰਨ ਨਹੀਂ, ਬਲਕਿ ਕਰੋੜਾਂ ਪੇਂਡੂ ਮਜ਼ਦੂਰ ਭਾਈ-ਭੈਣਾਂ ਦੇ ਸਨਮਾਨ, ਸਵੈ-ਮਾਣ ਅਤੇ ਸੁਰੱਖਿਅਤ ਰੋਜ਼ੀ-ਰੋਟੀ ਦਾ ਨਵਾਂ ਅਧਿਆਏ ਹੈ। ਉਹਨਾਂ ਨੇ ਕਿਹਾ ਕਿ ਹੁਣ ਪੇਂਡੂ ਪਰਿਵਾਰਾਂ ਨੂੰ 100 ਦਿਨਾਂ ਦੀ ਬਜਾਏ 125 ਦਿਨਾਂ ਦੇ ਰੁਜ਼ਗਾਰ ਦਾ ਕਾਨੂੰਨੀ ਅਧਿਕਾਰ ਮਿਲੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਦੀ ਸਰਬਉੱਚ ਤਰਜੀਹ ਹੈ ਕਿ ਕੋਈ ਵੀ ਯੋਗ ਪੇਂਡੂ ਮਜ਼ਦੂਰ ਇੱਕ ਵੀ ਦਿਨ ਕੰਮ ਤੋਂ ਵਾਂਝਾ ਨਾ ਰਹੇ। ਉਹਨਾਂ ਨੇ ਦੱਸਿਆ ਕਿ ਐਕਟ ਦੇ ਸੁਚਾਰੂ ਸੰਚਾਲਨ ਲਈ ਕੇਂਦਰ ਅਤੇ ਰਾਜਾਂ ਨੇ ਸਾਰੀਆਂ ਲੋੜੀਂਦੀਆਂ ਪ੍ਰਸ਼ਾਸਨਿਕ, ਵਿੱਤੀ ਅਤੇ ਤਕਨੀਕੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਉਹਨਾਂ ਨੇ ਭਰੋਸਾ ਪ੍ਰਗਟਾਇਆ ਕਿ ਇਹ ਪਹਿਲਕਦਮੀ ਪਿੰਡਾਂ ਵਿੱਚ ਰੋਜ਼ੀ-ਰੋਟੀ ਦੇ ਨਵੇਂ ਮੌਕੇ ਪੈਦਾ ਕਰੇਗੀ, ਟਿਕਾਊ ਸੰਪਤੀਆਂ ਦੇ ਨਿਰਮਾਣ ਨੂੰ ਗਤੀ ਦੇਵੇਗੀ, ਮਾਤਰ-ਸ਼ਕਤੀ ਨੂੰ ਮਜ਼ਬੂਤ ਬਣਾਏਗੀ ਅਤੇ ਆਤਮ-ਨਿਰਭਰ ਪੇਂਡੂ ਭਾਰਤ ਦੇ ਨਿਰਮਾਣ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਉਹਨਾਂ ਨੇ ਖ਼ੁਸ਼ਹਾਲ, ਮਜ਼ਬੂਤ ਅਤੇ ਆਤਮ-ਨਿਰਭਰ ਪਿੰਡਾਂ ਦੇ ਨਿਰਮਾਣ ਵਿੱਚ ਸਾਰੇ ਨਾਗਰਿਕਾਂ ਨੂੰ ਭਾਗੀਦਾਰ ਬਣਨ ਦਾ ਸੱਦਾ ਦਿੱਤਾ।

ਵੀਬੀ-ਜੀ ਰਾਮ ਜੀ ਐਕਟ, 2025 ਦੀ ਰਾਸ਼ਟਰੀ ਸ਼ੁਰੂਆਤ ਦੇ ਮੌਕੇ ਵਿੱਚ 2 ਜੁਲਾਈ, 2026 ਨੂੰ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਮੁੱਕਾਵਰੀਪੱਲੀ ਪਿੰਡ (ਓਬੁਲਾਵਰੀਪੱਲੇ ਮੰਡਲ) ਵਿੱਚ ਇੱਕ ਰਾਸ਼ਟਰੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ, ਉਪਮੁੱਖ ਮੰਤਰੀ ਸ਼੍ਰੀ ਕੋਨੀਡੇਲਾ ਪਵਨ ਕਲਿਆਣ, ਕੇਂਦਰੀ ਰਾਜ ਮੰਤਰੀ ਡਾ. ਚੰਦਰਸ਼ੇਖਰ ਪੇਮਾਸਾਨੀ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਸਮੇਤ ਹੋਰ ਪਤਵੰਤੇ ਸੱਜਣ ਸ਼ਾਮਲ ਹੋਣਗੇ।
21SZ.jpeg)
ਰਾਸ਼ਟਰੀ ਸ਼ੁਰੂਆਤ ਸਮਾਗਮ ਦੌਰਾਨ ਵੀਬੀ-ਜੀ ਰਾਮ ਜੀ ਦੀ ਰਸਮੀ ਸ਼ੁਰੂਆਤ, ਲਾਭਪਾਤਰੀਆਂ ਨੂੰ ਗ੍ਰਾਮੀਣ ਰੁਜ਼ਗਾਰ ਗਾਰੰਟੀ ਕਾਰਡਾਂ ਦੀ ਵੰਡ, ਵੀਬੀ-ਜੀ ਰਾਮ ਜੀ ਸੌਫਟਵੇਅਰ ਦੀ ਲਾਂਚਿੰਗ, ਵੱਖ-ਵੱਖ ਪ੍ਰਕਾਸ਼ਨਾਂ ਨੂੰ ਜਾਰੀ ਕਰਨਾ, ਲਾਭਪਾਤਰੀਆਂ ਨਾਲ ਸੰਵਾਦ ਅਤੇ ਐਕਟ ਦੇ ਪ੍ਰਭਾਵਸ਼ਾਲੀ ਸੰਚਾਲਨ ਨਾਲ ਸਬੰਧਤ ਵੱਖ-ਵੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ।
***************
ਆਰਸੀ/ਪੀਯੂ
(रिलीज़ आईडी: 2281878)
आगंतुक पटल : 8
इस विज्ञप्ति को इन भाषाओं में पढ़ें:
Khasi
,
English
,
Urdu
,
हिन्दी
,
Marathi
,
Assamese
,
Odia
,
Tamil
,
Telugu
,
Telugu_Vw
,
Malayalam