ਵਿੱਤ ਮੰਤਰਾਲਾ
ਸਰਕਾਰ ਨੇ ਜੀਐੱਸਟੀ ਅਪੀਲੀ ਟ੍ਰਿਬਿਊਨਲ ਦੇ ਸਾਹਮਣੇ ਅਪੀਲ ਦਾਇਰ ਕਰਨ ਦੀ ਆਖਰੀ ਮਿਤੀ 31 ਜੁਲਾਈ, 2026 ਤੱਕ ਵਧਾ ਦਿੱਤੀ ਹੈ
Posted On:
30 JUN 2026 11:55AM by PIB Chandigarh
ਸਰਕਾਰ ਨੇ ਧਾਰਾ 112(1) ਨਾਲ ਪੜ੍ਹੇ ਧਾਰਾ 112(3) ਅਧੀਨ ਵਸਤੁ ਅਤੇ ਸੇਵਾ ਟੈਕਸ ਅਪੀਲੀ ਟ੍ਰਿਬਿਊਨਲ (ਜੀਐੱਸਟੀਏਟੀ) ਦੇ ਸਾਹਮਣੇ ਅਪੀਲ ਦਾਇਰ ਕਰਨ ਦੀ ਆਖਰੀ ਮਿਤੀ 31 ਜੁਲਾਈ, 2026 ਤੱਕ ਵਧਾ ਦਿੱਤੀ ਗਈ ਹੈ।
ਸਰਕਾਰ ਨੇ 17 ਸਤੰਬਰ, 2025 ਦੀ ਇੱਕ ਪੁਰਾਣੀ ਨੋਟੀਫਿਕੇਸ਼ਨ ਰਾਹੀਂ ਜੀਐੱਸਟੀ ਅਪੀਲੀ ਟ੍ਰਿਬਿਊਨਲ ਸਾਹਮਣੇ ਅਪੀਲ ਦਾਇਰ ਕਰਨ ਦੀ ਆਖਰੀ ਮਿਤੀ 30 ਜੂਨ, 2026 ਨਿਰਧਾਰਤ ਕੀਤੀ ਸੀ।
ਸਰਕਾਰ ਨੇ ਵੱਖ-ਵੱਖ ਹਿਤਧਾਰਕਾਂ ਤੋਂ ਪ੍ਰਾਪਤ ਹਾਲ ਹੀ ਵਿੱਚ ਪ੍ਰਾਪਤ ਹੋਈਆਂ ਬੇਨਤੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਅੰਤਿਮ ਮਿਤੀ ਵਧਾ ਦਿੱਤੀ ਹੈ, ਜਿਨ੍ਹਾਂ ਵਿੱਚ ਜੀਐੱਸਟੀਏਟੀ ਪੋਰਟਲ ‘ਤੇ ਅਪੀਲ ਦਾਖਿਲ ਕਰਨ ਦੀ ਹੋੜ ਕਾਰਨ ਪੈਦਾ ਹੋਈਆਂ ਤਕਨੀਤੀ ਮੁਸ਼ਕਲਾਂ ਨੂੰ ਉਜਾਗਰ ਕੀਤਾ ਗਿਆ ਸੀ। ਹਾਲਾਂਕਿ ਆਖਰੀ ਮਿਤੀ ਸਤੰਬਰ 2025 ਵਿੱਚ ਸੂਚਿਤ ਕਰ ਦਿੱਤੀ ਗਈ ਸੀ, ਪਰ ਇਹ ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਵਿੱਚ ਹੀ 30,000 ਅਪੀਲਾਂ ਦਾਇਰ ਕੀਤੀਆਂ ਗਈਆਂ, ਜਿਸ ਵਿੱਚ ਪ੍ਰਤੀਦਿਨ 5,500 ਅਪੀਲਾਂ ਤੱਕ ਪਹੁੰਚ ਗਈ।
ਟੈਕਸਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਅਪੀਲਾਂ ਦਾਇਰ ਕਰਨ ਦੀ ਯੋਜਨਾ ਕਾਫੀ ਪਹਿਲਾਂ ਤੋਂ ਬਣਾ ਲੈਣ ਅਤੇ ਆਖਰੀ ਮਿਤੀ ਤੱਕ ਉਡੀਕ ਨਾ ਕਰਨ।
****
ਐੱਨਬੀ/ਕੇਐੱਮਐੱਨ/ਬਲਜੀਤ ਸਿੰਘ
(Release ID: 2279598)
ਵਿਜ਼ੀਟਰ ਕਾਊਂਟਰ : 70
Read this release in:
English
,
Urdu
,
हिन्दी
,
Marathi
,
Bengali-TR
,
Bengali
,
Gujarati
,
Tamil
,
Telugu
,
Kannada
,
Malayalam