ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨਾਲ ਪਹਾੜਪੁਰ ਪਿੰਡ ਵਿੱਚ ਸੰਥਾਲੀ ਜਹੇਰਾ ਅਤੇ ਹੋ ਜਹੇਰਾ ਵਿੱਚ ਸ਼ਰਧਾ ਭੇਟ ਕੀਤੀ

Posted On: 20 JUN 2026 8:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨਾਲ ਪਹਾੜਪੁਰ ਪਿੰਡ ਵਿੱਚ ਸੰਥਾਲੀ ਜਹੇਰਾ ਅਤੇ ਹੋ ਜਹੇਰਾ ਵਿੱਚ ਸ਼ਰਧਾ ਭੇਟ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਪਵਿੱਤਰ ਦਰਖ਼ਤਾਂ ਦਾ ਸਮੂਹ (ਉਪਵਣ) ਆਦਿ-ਵਾਸੀ ਭਾਈਚਾਰਿਆਂ ਵੱਲੋਂ ਸੰਭਾਲੀਆਂ ਗਈਆਂ ਡੂੰਘੀਆਂ ਅਧਿਆਤਮਿਕ ਪਰੰਪਰਾਵਾਂ ਅਤੇ ਕੁਦਰਤ ਨਾਲ ਸੁਖਾਵੇਂ ਸਬੰਧਾਂ ਦੇ ਪ੍ਰਤੀਕ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਅਜਿਹੇ ਰੀਤੀ-ਰਿਵਾਜ਼ ਅਤੇ ਰਵਾਇਤਾਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਸਦੀਵੀ ਰਵਾਇਤਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਕਸ 'ਤੇ ਲਿਖਿਆ;

"ਰਾਸ਼ਟਰਪਤੀ ਜੀ ਦੇ ਨਾਲ, ਪਹਾੜਪੁਰ ਪਿੰਡ ਵਿੱਚ ਸੰਥਾਲੀ ਜਹੇਰਾ ਅਤੇ ਹੋ ਜਹੇਰਾ ਗਿਆ।

ਇਨ੍ਹਾਂ ਪਵਿੱਤਰ ਦਰਖ਼ਤਾਂ ਦੇ ਸਮੂਹ (ਉਪਵਣ) ਨੂੰ ਸ਼ਰਧਾ ਭੇਟ ਕੀਤੀ, ਜੋ ਸਾਡੇ ਆਦਿ-ਵਾਸੀ ਭਾਈਚਾਰਿਆਂ ਵੱਲੋਂ ਸੰਭਾਲੀਆਂ ਗਈਆਂ ਡੂੰਘੀਆਂ ਅਧਿਆਤਮਿਕ ਪਰੰਪਰਾਵਾਂ ਅਤੇ ਕੁਦਰਤ ਨਾਲ ਸੁਖਾਵੇਂ ਸਬੰਧਾਂ ਦੇ ਪ੍ਰਤੀਕ ਹਨ। ਅਜਿਹੇ ਰੀਤੀ-ਰਿਵਾਜ਼ ਅਤੇ ਰਵਾਇਤਾਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ।

ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਸਦੀਵੀ ਰਵਾਇਤਾਂ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ। 

@rashtrapatibhvn”

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2277009) ਵਿਜ਼ੀਟਰ ਕਾਊਂਟਰ : 46