ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਆਧਾਰ ਐਪ ਦੇ ਡਾਊਨਲੋਡ ਦਾ ਅੰਕੜਾ 31 ਮਿਲੀਅਨ ਦੇ ਪਾਰ, ਇਹ ਗਿਣਤੀ ਲੋਕਾਂ ਦਰਮਿਆਨ ਇਸ ਦੀ ਵਧਦੀ ਉਪਯੋਗਤਾ ਨੂੰ ਦਰਸਾਉਂਦੀ ਹੈ


ਲਗਭਗ 40 ਲੱਖ ਲੋਕਾਂ ਨੇ ਨਵੇਂ ਆਧਾਰ ਐਪ ਦੀ ਵਰਤੋਂ ਕਰਕੇ ਆਪਣਾ ਮੋਬਾਈਲ ਨੰਬਰ ਅਪਡੇਟ ਕੀਤਾ

ਲਗਭਗ 8.5 ਲੱਖ ਲੋਕਾਂ ਨੇ ਆਧਾਰ ਐਪ ਦੀ ਵਰਤੋਂ ਕਰਕੇ ਆਪਣਾ ਪਤਾ ਅਪਡੇਟ ਕੀਤਾ

प्रविष्टि तिथि: 22 JUN 2026 3:29PM by PIB Chandigarh

ਆਧਾਰ ਐਪ ਨੂੰ ਭਾਰਤ ਭਰ ਵਿੱਚ ਲੋਕਾਂ ਦਰਮਿਆਨ ਅਤਿਅਧਿਕ ਪ੍ਰਵਾਨਗੀ ਮਿਲ ਰਹੀ ਹੈ। ਲਾਂਚ ਹੋਣ ਦੇ 5 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਸ ਨੂੰ 31 ਮਿਲੀਅਨ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਵਧਦੀ ਪ੍ਰਸਿੱਧੀ ਐਪ ‘ਤੇ ਲੋਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦੀ ਹੈ, ਕਿਉਂਕਿ ਇਹ ਲੋਕਾਂ ਨੂੰ ਉਨ੍ਹਾਂ ਦੀਆਂ ਉਂਗਲਾਂ ‘ਤੇ ਹੀ ਸੇਵਾਵਾਂ ਉਪਲਬਧ ਕਰਵਾਉਂਦਾ ਹੈ।

ਜੀਵਨ ਨੂੰ ਅਸਾਨ ਬਣਾਉਣ ਦੇ ਉਦੇਸ਼ ਨਾਲ ਡਿਜ਼ਾਈਨ ਕੀਤਾ ਗਿਆ ਨਵਾਂ ਆਧਾਰ ਐਪ ਲੋਕਾਂ ਨੂੰ ਆਪਣੇ ਸਮਾਰਟਫੋਨ ਨਾਲ ਹੀ ਮੋਬਾਈਲ ਨੰਬਰ ਅਪਡੇਟ ਅਤੇ ਪਤਾ ਅਪਡੇਟ ਸਮੇਤ ਵੱਖ-ਵੱਖ ਸੇਵਾਵਾਂ ਦਾ ਪਹੁੰਚਯੋਗਤਾ ਨਾਲ ਲਾਭ ਚੁੱਕਣ ਦੇ ਯੋਗ ਬਣਾ ਰਿਹਾ ਹੈ।

ਹੁਣ ਤੱਕ ਲਗਭਗ ਚਾਰ ਮਿਲੀਅਨ ਲੋਕਾਂ ਨੇ ਨਵੇਂ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਹਨ। ਉੱਥੇ ਹੀ, ਲਗਭਗ 8,50,000 ਲੋਕਾਂ ਨੇ ਐਪ ਦੀ ਵਰਤੋਂ ਕਰਕੇ ਆਪਣਾ ਪਤਾ ਅਪਡੇਟ ਕੀਤਾ ਹੈ।

ਆਧਾਰ ਐਪ ਨੂੰ ਆਧਾਰ ਨੰਬਰ ਧਾਰਕਾਂ (ਏਐੱਨਐੱਚ) ਨੂੰ ਆਪਣੀ ਪਛਾਣ ਦਿਖਾਉਣ, ਸਾਂਝੀ ਕਰਨ ਅਤੇ ਤਸਦੀਕ ਕਰਨ ਦਾ ਇੱਕ ਸੁਵਿਧਾਜਨਕ ਅਤੇ ਗੋਪਨੀਯਤਾ-ਪਹਿਲਾਂ ਤਰੀਕਾ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਇਸ ਐਪ ਵਿੱਚ ਕਈ ਜਨਹਿਤਕਾਰੀ ਸੁਵਿਧਾਵਾਂ ਹਨ, ਜਿਨ੍ਹਾਂ ਵਿੱਚ ਇੱਕ ਕਲਿੱਕ ਵਿੱਚ ਬਾਇਓਮੈਟ੍ਰਿਕ ਲੌਕ/ਅਣਲੌਕ, ਮੌਜੂਦਗੀ ਪ੍ਰਮਾਣ ਲਈ ਚਿਹਰੇ ਦੀ ਵੈਰੀਫਿਕੇਸ਼ਨ, ਪ੍ਰਮਾਣੀਕਰਣ ਇਤਿਹਾਸ ਅਤੇ ਅਸਲ ਵਿਜ਼ਿਟਿੰਗ ਕਾਰਡ ਦੀ ਬਜਾਏ ਸੰਪਰਕ ਜਾਣਕਾਰੀ ਸਾਂਝੀ ਕਰਨ ਲਈ ਕਿਊਆਰ-ਕੋਡ ਅਧਾਰਿਤ ਸੰਪਾਦਨ ਯੋਗ ਸੰਪਰਕ ਕਾਰਡ ਸ਼ਾਮਲ ਹਨ। ਇਹ ਈ-ਆਧਾਰ ਡਾਊਨਲੋਡ ਕਰਨ ਦੀ ਸੁਵਿਧਾ ਵੀ ਦਿੰਦਾ ਹੈ ਅਤੇ ਆਧਾਰ ਸੇਵਾ ਕੇਂਦਰਾਂ (ਏਐੱਸਕੇ) ਆਦਿ ‘ਤੇ ਜਾਣ ਲਈ ਔਨਲਾਈਨ ਅਪੌਇੰਟਮੈਂਟ ਬੁੱਕ ਕਰਨਾ ਸਰਲ ਬਣਾਉਂਦਾ ਹੈ।

ਆਧਾਰ ਐਪ ਕਈ ਤਰ੍ਹਾਂ ਦੇ ਅਸਲ ਜੀਵਨ ਦੇ ਉਪਯੋਗਾਂ ਵਿੱਚ ਸਹਾਇਤਾ ਕਰਦਾ ਹੈ। ਇਨ੍ਹਾਂ ਵਿੱਚ ਔਫਲਾਈਨ ਵੈਰੀਫਿਕੇਸ਼ਨ ਸੀਕਿੰਗ ਐਂਟੀਟੀ (ਓਵੀਐੱਸਸਈ) ਦੇ ਕਿਊਆਰ ਕੋਡ ਸਕੈਨਿੰਗ ਰਾਹੀਂ ਹੋਟਲ ਚੈੱਕਇਨ ਸ਼ਾਮਲ ਹੈ। ਇਹ ਹਸਪਤਾਲ ਵਿੱਚ ਭਰਤੀ, ਵਿਜ਼ਿਟਰ ਪ੍ਰਬੰਧਨ, ਈਵੈਂਟ ਐਂਟਰੀ, ਗਿਗ ਵਰਕਰਸ ਅਤੇ ਸਰਵਿਸ ਪਾਰਟਨਰਸ ਦੀ ਪਛਾਣ ਤਸਦੀਕ ਜਿਹੇ ਕਈ ਹੋਰ ਉਪਯੋਗਾਂ ਵਿੱਚ ਵੀ ਸਹਾਇਕ ਹੈ।

ਨਵਾਂ ਆਧਾਰ ਐਪ ਐਂਡਰਾਇਡ ਅਤੇ ਐਪਲ ਆਈਓਐੱਸ ਦੋਵੇਂ ਪਲੈਟਫਾਰਮ ‘ਤੇ ਉਪਲਬਧ ਹੈ। ਲੋਕ ਇਸ ਨੂੰ ਇੱਥੋਂ ਦੀ ਡਾਊਨਲੋਡ ਕਰ ਸਕਦੇ ਹਨ:

ਐਂਡਰਾਇਡ: https://play.google.com/store/apps/details?id=in.gov.uidai.pehchaan&hl=en_IN

ਆਈਓਐੱਸ https://apps.apple.com/in/app/aadhaar/id6744029871

********

ਧਰਮੇਂਦਰ ਤਿਵਾਰੀ/ਡਾ. ਨਯਾਨ ਸੋਲੰਕੀ/ਕਨਿਸ਼ਕ ਸ਼ਰਮਾ/ਏਕੇ


(रिलीज़ आईडी: 2276702) आगंतुक पटल : 7
इस विज्ञप्ति को इन भाषाओं में पढ़ें: Telugu , Assamese , Gujarati , English , Urdu , हिन्दी , Marathi , Bengali , Bengali-TR , Tamil , Kannada