ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਐੱਫ.ਆਈ.ਐੱਚ. ਹਾਕੀ ਵੂਮੈਨਜ਼ ਨੇਸ਼ਨਜ਼ ਕੱਪ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ

Posted On: 21 JUN 2026 5:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਫ.ਆਈ.ਐੱਚ. ਹਾਕੀ ਵੂਮੈਨਜ਼ ਨੇਸ਼ਨਜ਼ ਕੱਪ ਜਿੱਤਣ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਬਹੁਤ ਵਧੀਆ ਖੇਡੀ।

ਸ਼੍ਰੀ ਮੋਦੀ ਨੇ ਮਹਿਲਾ ਹਾਕੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਜਿੱਤ ਕਈ ਹੋਰ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ।

ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ; 

 “ਭਾਰਤੀ ਹਾਕੀ ਖਿਡਾਰਣਾਂ ਮਾਣ ਅਤੇ ਖ਼ੁਸ਼ੀ ਲੈ ਕੇ ਆਈਆਂ ਹਨ!

ਐੱਫ.ਆਈ.ਐੱਚ. ਹਾਕੀ ਵੂਮੈਨਜ਼ ਨੇਸ਼ਨਜ਼ ਕੱਪ ਜਿੱਤਣ ’ਤੇ ਮਹਿਲਾ ਟੀਮ ਨੂੰ ਵਧਾਈ। ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਬੇਮਿਸਾਲ ਪ੍ਰਦਰਸ਼ਨ ਕੀਤਾ। ਟੀਮ ਨੂੰ ਸ਼ੁਭਕਾਮਨਾਵਾਂ।

ਉਮੀਦ ਹੈ ਕਿ ਇਹ ਜਿੱਤ ਕਈ ਹੋਰ ਖਿਡਾਰੀਆਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇਗੀ। 

@TheHockeyIndia"

*****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2276626) ਵਿਜ਼ੀਟਰ ਕਾਊਂਟਰ : 37