ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 31 ਜੁਲਾਈ
5 ਤੋਂ 18 ਸਾਲ ਦੀ ਉਮਰ ਦੇ ਬੱਚੇ ਇਸ ਦੇ ਯੋਗ ਹਨ
ਸਵੈ-ਨਾਮਜ਼ਦਗੀ ਅਤੇ ਤੀਜੀ-ਧਿਰ ਦੀ ਸਿਫ਼ਾਰਸ਼ ਦੋਵੇਂ ਸਵੀਕਾਰਯੋਗ
Posted On:
09 JUN 2026 3:48PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।
ਇਸ ਪੁਰਸਕਾਰ ਲਈ ਅਰਜ਼ੀਆਂ 1 ਅਪ੍ਰੈਲ, 2026 ਤੋਂ ਸ਼ੁਰੂ ਹੋਈਆਂ ਸਨ ਅਤੇ ਅਰਜ਼ੀ ਜਮ੍ਹਾਂ ਕਰਾਉਣ ਦੀ ਆਖ਼ਰੀ ਮਿਤੀ 31 ਜੁਲਾਈ, 2026 ਹੈ। ਸਾਰੀਆਂ ਐਂਟਰੀਆਂ https://awards.gov.in 'ਤੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।
ਇਸ ਪੁਰਸਕਾਰ ਲਈ 31 ਜੁਲਾਈ, 2026 ਤੱਕ 5 ਤੋਂ 18 ਸਾਲ ਦੀ ਉਮਰ ਦੇ ਭਾਰਤੀ ਨਾਗਰਿਕ ਅਤੇ ਇਸ ਸਮੇਂ ਭਾਰਤ ਵਿੱਚ ਰਹਿ ਰਹੇ ਬੱਚੇ ਯੋਗ ਹਨ। ਪੁਰਸਕਾਰ ਲਈ ਸਵੈ-ਨਾਮਜ਼ਦਗੀ ਅਤੇ ਤੀਜੀ-ਧਿਰ ਦੀਆਂ ਸਿਫ਼ਾਰਸ਼ਾਂ, ਦੋਵੇਂ ਸਵੀਕਾਰਯੋਗ ਹਨ। ਬਿਨੈਕਾਰਾਂ ਨੂੰ ਆਪਣਾ ਨਿੱਜੀ ਵੇਰਵਾ ਅਤੇ ਪੁਰਸਕਾਰ ਦੀ ਸ਼੍ਰੇਣੀ ਭਰਨੀ ਹੋਵੇਗੀ ਅਤੇ ਹਾਲ ਹੀ ਵਿੱਚ ਖਿੱਚੀ ਗਈ ਫੋਟੋ ਅਤੇ ਸਹਾਇਕ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਉਨ੍ਹਾਂ ਨੂੰ ਆਪਣੀ ਪ੍ਰਾਪਤੀ ਅਤੇ ਉਸ ਦੇ ਪ੍ਰਭਾਵਸ਼ਾਲੀ ਨਤੀਜੇ ਦਾ ਇੱਕ ਸੰਖੇਪ ਵੇਰਵਾ ਵੱਧ ਤੋਂ ਵੱਧ 1000 ਸ਼ਬਦਾਂ ਵਿੱਚ ਵੀ ਪੇਸ਼ ਕਰਨਾ ਹੋਵੇਗਾ।


ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵਿੱਚ ਛੇ ਖੇਤਰਾਂ ਵਿੱਚ ਅਸਾਧਾਰਨ ਪ੍ਰਾਪਤੀਆਂ ਲਈ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਿੱਚ ਨਾਮਜ਼ਦਗੀ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਹਨ:
-
ਵੀਰਤਾ : ਉਹ ਬੱਚੇ ਜਿਨ੍ਹਾਂ ਨੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਈ ਜਾਂ ਅਸਾਧਾਰਨ ਹਿੰਮਤ ਦਾ ਪ੍ਰਦਰਸ਼ਨ ਕੀਤਾ।
-
ਖੇਡਾਂ: ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪੁਰਸਕਾਰ ਹਾਸਲ ਕਰਨ ਵਾਲੇ ਬੱਚੇ।
-
ਸਮਾਜਿਕ ਸੇਵਾ: ਉਹ ਬੱਚੇ ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਸੁਧਾਰ, ਵਾਤਾਵਰਨ ਦੀ ਸੰਭਾਲ, ਲੋੜਵੰਦਾਂ ਦੀ ਸਹਾਇਤਾ ਅਤੇ ਰਾਸ਼ਟਰੀ ਹਿੱਤ ਦੇ ਕੰਮਾਂ ਵਿੱਚ ਪਹਿਲਕਦਮੀ ਕੀਤੀ।
-
ਵਿਗਿਆਨ ਅਤੇ ਤਕਨਾਲੋਜੀ: ਬੱਚਿਆਂ ਵੱਲੋਂ ਕੀਤੇ ਗਏ ਨਵੇਂ ਨਵਾਚਾਰ, ਖੋਜ ਜਾਂ ਕਿਸੇ ਨਵੇਂ ਉਤਪਾਦ ਜਾਂ ਵਿਚਾਰ ਦਾ ਮੁੱਢਲਾ ਨਮੂਨਾ ਜਾਂ ਫਾਰਮੈਟ।
-
ਵਾਤਾਵਰਨ: ਟਿਕਾਊ ਅਭਿਆਸ, ਜਾਗਰੂਕਤਾ ਮੁਹਿੰਮਾਂ ਜਾਂ ਵਾਤਾਵਰਨ ਸੰਭਾਲ ਦੇ ਨਵੇਂ ਤਰੀਕੇ।
-
ਕਲਾ ਅਤੇ ਸਭਿਆਚਾਰ: ਸੰਗੀਤ, ਨਾਚ, ਲੇਖਣੀ, ਚਿੱਤਰਕਾਰੀ, ਪ੍ਰਦਰਸ਼ਨ ਕਲਾ ਜਾਂ ਹੋਰ ਕਲਾਵਾਂ ਵਿੱਚ ਉੱਤਮ ਅਤੇ ਅਸਾਧਾਰਨ ਪ੍ਰਤਿਭਾ ਦਿਖਾਉਣ ਵਾਲੇ ਬੱਚੇ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸਕੂਲਾਂ, ਸੰਸਥਾਵਾਂ, ਮਾਪਿਆਂ, ਮਾਰਗ-ਦਰਸ਼ਕਾਂ ਅਤੇ ਆਮ ਲੋਕਾਂ ਨੂੰ ਅਜਿਹੇ ਪ੍ਰਤਿਭਾਸ਼ਾਲੀ ਬੱਚਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਾਮਜ਼ਦ ਕਰਨ ਦੀ ਅਪੀਲ ਕਰਦਾ ਹੈ। ਆਓ ਅਸੀਂ ਸਾਰੇ ਇਹ ਯਕੀਨੀ ਬਣਾਈਏ ਕਿ ਹਰ ਯੋਗ ਬੱਚੇ ਨੂੰ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇ।
************
ਐੱਸਐੱਸ/ਵੀਐੱਨ
(Release ID: 2274653)
ਵਿਜ਼ੀਟਰ ਕਾਊਂਟਰ : 38
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam