ਗ੍ਰਹਿ ਮੰਤਰਾਲਾ
ਮੋਦੀ ਸਰਕਾਰ ਦੇ 12 ਵਰ੍ਹਿਆਂ ਵਿੱਚ ਸਾਡੇ ਦੇਸ਼ ਨੂੰ ਸੁਰੱਖਿਆ ਦੇ ਅਜਿਹੇ ਮਜ਼ਬੂਤ ਗੜ੍ਹ ਦੇ ਤੌਰ ‘ਤੇ ਖੜ੍ਹਾ ਕੀਤਾ ਗਿਆ, ਜੋ ਨਾਗਰਿਕਾਂ ਦੀ ਰੱਖਿਆ ਅਤੇ ਦੁਸ਼ਮਨਾਂ ਦਾ ਵਿਨਾਸ਼ ਕਰਦਾ ਹੈ: ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ
ਸਰਜੀਕਲ ਸਟ੍ਰਾਈਕ, ਆਪ੍ਰੇਸ਼ਨ ਸਿੰਦੂਰ, ਆਰਟੀਕਲ 370 ਨੂੰ ਖ਼ਤਮ ਕਰਨ ਅਤੇ ਨਕਸਲਵਾਦ ਦੇ ਖਾਤਮੇ ਨਾਲ ਭਾਰਤ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੀਆਂ ਉਦਾਹਰਣਾਂ ਪੇਸ਼ ਕੀਤੀਆਂ, ਜਿਨ੍ਹਾਂ ਦੀ ਦੁਨੀਆ ਨੇ ਪ੍ਰਸ਼ੰਸਾ ਕੀਤੀ ਹੈ
Posted On:
17 JUN 2026 2:13PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ 12 ਵਰ੍ਹਿਆਂ ਵਿੱਚ ਭਾਰਤ ਨੂੰ ਸੁਰੱਖਿਆ ਦੇ ਇੱਕ ਅਜਿਹੇ ਮਜ਼ਬੂਤ ਗੜ੍ਹ ਦੇ ਤੌਰ ‘ਤੇ ਮੁੜ ਤੋਂ ਖੜ੍ਹਾ ਕੀਤਾ ਗਿਆ ਹੈ ਜੋ ਨਾਗਰਿਕਾਂ ਦੀ ਰੱਖਿਆ ਅਤੇ ਦੁਸ਼ਮਨਾਂ ਦਾ ਵਿਨਾਸ਼ ਕਰਦਾ ਹੈ।
ਐਕਸ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਮੋਦੀ ਸਰਕਾਰ ਦੇ 12 ਵਰ੍ਹਿਆਂ ਵਿੱਚ ਸਾਡੇ ਦੇਸ਼ ਨੂੰ ਸੁਰੱਖਿਆ ਦੇ ਇੱਕ ਅਜਿਹੇ ਮਜ਼ਬੂਤ ਗੜ੍ਹ ਦੇ ਤੌਰ ‘ਤੇ ਮੁੜ ਤੋਂ ਖੜ੍ਹਾ ਕੀਤਾ ਗਿਆ ਹੈ ਜੋ ਨਾਗਰਿਕਾਂ ਦੀ ਰੱਖਿਆ ਕਰਦਾ ਹੈ ਅਤੇ ਦੁਸ਼ਮਨਾਂ ਦਾ ਵਿਨਾਸ਼ ਕਰ ਦਿੰਦਾ ਹੈ। ਚਾਹੇ ਉਹ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਅਤੇ ਆਪ੍ਰੇਸ਼ਨ ਸਿੰਦੂਰ ਵਰਗੀਆਂ ਫੌਜੀ ਕਾਰਵਾਈਆਂ ਨਾਲ ਸਰਹੱਦੀ ਪਾਰ ਦੇ ਦੁਸ਼ਮਨਾਂ ਦਾ ਜਵਾਬ ਦੇਣਾ ਹੋਵੇ, ਆਰਟੀਕਲ 370 ਨੂੰ ਖ਼ਤਮ ਕਰਨ, ਨਕਸਲਵਾਦ ਨੂੰ ਖਤਮ ਕਰਨਾ ਹੋਵੇ ਜਾਂ ਉੱਤਰ-ਪੂਰਬ ਵਿੱਚ 12 ਤੋਂ ਜ਼ਿਆਦਾ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੋਵੇ- ਭਾਰਤ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਆਪਣੀ ਪੱਕੀ ਵਚਨਬੱਧਤਾ ਦੀਆਂ ਅਜਿਹੀਆਂ ਉਦਾਹਰਣਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਦੀ ਦੁਨੀਆ ਨੇ ਪ੍ਰਸ਼ੰਸਾ ਕੀਤੀ ਹੈ।”
*****
ਆਰਕੇ/ਪੀਆਰ/ਪੀਐੱਸ/ਐੱਸਸੀ/ਬਲਜੀਤ ਸਿੰਘ
(Release ID: 2274344)
ਵਿਜ਼ੀਟਰ ਕਾਊਂਟਰ : 46
Read this release in:
Tamil
,
English
,
Urdu
,
हिन्दी
,
Bengali-TR
,
Assamese
,
Manipuri
,
Bengali
,
Gujarati
,
Telugu
,
Kannada
,
Malayalam