ਵਿੱਤ ਮੰਤਰਾਲਾ
azadi ka amrit mahotsav

ਭਾਰਤ ਅਤੇ ਨੇਪਾਲ ਨੇ ਦੁਵੱਲੇ ਵਿੱਤੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਸਰਹੱਦ ਪਾਰ ਰੈਮਿਟੈਂਸ ਵਿਧੀ ਸ਼ੁਰੂ ਕੀਤੀ


ਭਾਰਤ ਦੇ ਯੂਪੀਆਈ ਅਤੇ ਨੇਪਾਲ ਦੇ ਰਾਸ਼ਟਰੀ ਭੁਗਤਾਨ ਇੰਟਰਫੇਸ ਦੇ ਸਿੱਧੇ ਏਕੀਕਰਣ ਨਾਲ ਨਿਰਵਿਘਨ, ਸੁਰੱਖਿਅਤ ਅਤੇ ਤੁਰੰਤ ਪੀ2ਪੀ ਫੰਡ ਟ੍ਰਾਂਸਫਰ ਸੰਭਵ ਹੋਇਆ

ਇਹ ਪਹਿਲ ਵਿੱਤੀ ਸਮਾਵੇਸ਼ ਨੂੰ ਮਜ਼ਬੂਤ ਕਰਦੀ ਹੈ, ਡਿਜੀਟਲ ਅਤੇ ਆਰਥਿਕ ਏਕੀਕਰਣ ਨੂੰ ਹੁਲਾਰਾ ਦਿੰਦੀ ਹੈ ਅਤੇ ਦੋਹਾਂ ਦੇਸ਼ਾਂ ਦੇ ਯਾਤਰੀਆਂ ਅਤੇ ਕਾਰੋਬਾਰਾਂ ਲਈ ਸੁਵਿਧਾ ਵਧਾਉਂਦੀ ਹੈ

प्रविष्टि तिथि: 11 JUN 2026 3:47PM by PIB Chandigarh

ਡਿਜੀਟਲ ਵਿੱਤੀ ਸੰਪਰਕ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਭਾਰਤ ਅਤੇ ਨੇਪਾਲ ਨੇ 6 ਜੂਨ, 2026 ਨੂੰ ਅਧਿਕਾਰਤ ਤੌਰ ‘ਤੇ ਵਿਅਕਤੀ ਤੋਂ ਵਿਅਕਤੀ (ਪੀ2ਪੀ) ਸੀਮਾ-ਪਾਰ ਰੈਮਿਟੈਂਸ ਵਿਧੀ ਦੀ ਸ਼ੁਰੂਆਤ ਕੀਤੀ।

ਇਹ ਨਵ-ਸੰਚਾਲਿਤ ਪ੍ਰਣਾਲੀ ਭਾਰਤ ਦੇ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਅਤੇ ਨੇਪਾਲ ਦੇ ਰਾਸ਼ਟਰੀ ਭੁਗਤਾਨ ਇੰਟਰਫੇਸ (ਐੱਨਪੀਆਈ) ਦਰਮਿਆਨ ਇੱਕ ਸਿੱਧਾ ਸਬੰਧ ਸਥਾਪਿਤ ਕਰਦੀ ਹੈ। ਇਹ ਏਕੀਕਰਣ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮੋਬਾਈਲ ਐਪਲੀਕੇਸ਼ਨਾਂ ਅਤੇ ਡਿਜੀਟਲ ਵਾਲੇਟ ਰਾਹੀਂ ਨਿਰਵਿਘਨ, ਅਸਲ ਸਮੇਂ ਅਤੇ ਸੁਰੱਖਿਅਤ ਤੌਰ ‘ਤੇ ਤੁਰੰਤ ਫੰਡ ਟ੍ਰਾਂਸਫਰ ਕਰਨ ਵਿੱਚ ਯੋਗ ਬਣਾਉਂਦਾ ਹੈ।

ਯੂਪੀਆਈ-ਐੱਨਪੀਆਈ ਲਿੰਕੇਜ ਵਿੱਤੀ ਸਮਾਵੇਸ਼ ਵਿੱਚ ਇੱਕ ਵੱਡੀ ਤਰੱਕੀ ਨੂੰ ਦਰਸਾਉਂਦਾ ਹੈ, ਜੋ ਭਾਰਤ ਅਤੇ ਨੇਪਾਲ ਦੇ ਦਰਮਿਆਨ ਮਜ਼ਬੂਤ ਆਰਥਿਕ ਅਤੇ ਡਿਜੀਟਲ ਸਬੰਧਾਂ ਨੂੰ ਹੁਲਾਰਾ ਦਿੰਦਾ ਹੈ। ਇਹ ਪਹੁੰਚਯੋਗ, ਸੁਰੱਖਿਅਤ ਅਤੇ ਕਿਫਾਇਤੀ ਸਰਹੱਦ ਪਾਰ ਭੁਗਤਾਨਾਂ ਦੇ ਖੇਤਰੀ ਟੀਚਿਆਂ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ, ਜਿਸ ਨਾਲ ਦੀਰਘਕਾਲੀ ਸਮਾਜਿਕ ਅਤੇ ਆਰਥਿਕ ਸਬੰਧ ਮਜ਼ਬੂਤ ਹੁੰਦੇ ਹਨ।

ਆਰਥਿਕ ਅਤੇ ਡਿਜੀਟਲ ਏਕੀਕਰਣ ਨੂੰ ਹੁਲਾਰਾ:

ਇਹ ਤਕਨੀਕੀ ਏਕੀਕਰਣ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਅੰਤਰਰਾਸ਼ਟਰੀ ਸ਼ਾਖਾ-ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਿਟੇਡ (ਐੱਨਆਈਪੀਐੱਲ) ਅਤੇ ਨੇਪਾਲ ਕਲੀਅਰਿੰਗ ਹਾਊਸ ਲਿਮਿਟੇਡ (ਐੱਨਸੀਐੱਚਐੱਲ) ਦਰਮਿਆਨ ਸਹਿਯੋਗ ਰਾਹੀਂ ਲਾਗੂ ਕੀਤਾ ਗਿਆ।

ਰਣਨੀਤਕ ਪ੍ਰਭਾਵ: ਯੂਪੀਆਈ-ਐੱਨਪੀਆਈ ਰਿਮਿਟੈਂਸ ਲਿੰਕੇਜ ਦੀਆਂ ਮੁੱਖ ਵਿਸ਼ੇਸ਼ਤਾਵਾਂ:

ਇਹ ਡਿਜੀਟਲ ਭੁਗਤਾਨ ਕੌਰੀਡੋਰ ਦੋਹਾਂ ਦੇਸ਼ਾਂ ਦਰਮਿਆਨ ਲੈਣ-ਦੇਣ ਦੀ ਪ੍ਰਣਾਲੀ ਵਿੱਚ ਮਹੱਤਵਪੂਰਨ ਪਰਿਵਰਤਨ ਲਿਆਏਗਾ ਅਤੇ ਹੇਠ ਲਿਖੇ ਲਾਭ ਪ੍ਰਦਾਨ ਕਰੇਗਾ:

 

  • ਯਾਤਰੀਆਂ ਲਈ ਵੀ ਵਧੀ ਹੋਈ ਸੁਵਿਧਾ: ਭੌਤਿਕ ਮੁਦਰਾ ਵਟਾਂਦਰੇ, ਵੱਡੀ ਮਾਤਰਾ ਵਿੱਚ ਨਕਦੀ ਨਾਲ ਰੱਖਣ ਦੀ ਜ਼ਰੂਰਤ ਅਤੇ ਅਣਜਾਣ ਵਿਦੇਸ਼ੀ ਮੁਦਰਾ ਫੀਸਾਂ ਤੋਂ ਮੁਕਤੀ ਮਿਲੇਗੀ।

  • ਸਥਾਨਕ ਵਪਾਰੀਆਂ ਲਈ ਆਰਥਿਕ ਲਾਭ: ਨੇਪਾਲ ਦੇ ਕਾਰੋਬਾਰਾਂ ਨੂੰ ਵੱਡੀ ਗਿਣਤੀ ਵਿੱਚ ਤਕਨਾਲੋਜੀ-ਸਮਰੱਥ ਭਾਰਤੀ ਟੂਰਿਸਟਾਂ ਅਤੇ ਗ੍ਰਾਹਕਾਂ ਤੱਕ ਸਿੱਧੀ ਪਹੁੰਚ ਪ੍ਰਾਪਤ ਹੋਵੇਗੀ, ਜਿਸ ਨਾਲ ਲੈਣ-ਦੇਣ ਦੀ ਮਾਤਰਾ ਵਧੇਗੀ।

  • ਸੰਚਾਲਨ ਕੁਸ਼ਲਤਾ: ਸਥਾਨਕ ਵਪਾਰੀਆਂ ਨੂੰ ਨਕਦੀ ਪ੍ਰਬੰਧਨ ਵਿੱਚ ਸੁਵਿਧਾ ਹੋਵੇਗੀ, ਨਕਦੀ ਸੰਭਾਲਣ ਨਾਲ ਜੁੜੇ ਖਰਚ ਘੱਟ ਹੋਣਗੇ ਅਤੇ ਸੁਰੱਖਿਅਤ ਅਤੇ ਅਸਲ ਸਮੇਂ ਵਿੱਚ ਭੁਗਤਾਨ ਨਿਪਟਾਰਾ ਸੰਭਵ ਹੋਵੇਗਾ।

  • ਅਸਲ ਸਮੇਂ ਵਿੱਚ ਸਿੱਧੇ ਟ੍ਰਾਂਸਫਰ: ਸੀਮਾ-ਪਾਰ ਨਕਦੀ ਲੈ ਜਾਣ ਜਾਂ ਰਵਾਇਤੀ ਬੈਂਕਿੰਗ ਰਾਹੀਂ ਨਿਰਭਰ ਰਹਿਣ ਦੀ ਜ਼ਰੂਰਤ ਘੱਟ ਹੋਵੇਗੀ।

ਵਿਸ਼ਵ ਭਰ ਵਿੱਚ ਯੂਪੀਆਈ ਦੀ ਪਹੁੰਚ

ਵਰਤਮਾਨ ਵਿੱਚ ਯੂਪੀਆਈ ਨੌ ਦੇਸ਼ਾਂ-ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਫਰਾਂਸ, ਮੌਰੀਸ਼ਸ, ਨੇਪਾਲ, ਭੂਟਾਨ, ਕਤਰ, ਸ੍ਰੀਲੰਕਾ ਅਤੇ ਕੰਬੋਡੀਆ – ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤੀ ਯਾਤਰੀ ਆਪਣੇ ਜਾਣੇ-ਪਛਾਣੇ ਯੂਪੀਆਈ ਪਲੈਟਫਾਰਮਾਂ ਰਾਹੀਂ ਅਸਾਨੀ ਨਾਲ ਡਿਜੀਟਲ ਭੁਗਤਾਨ ਕਰ ਸਕਦੇ ਹਨ।

************

ਐੱਨਬੀ/ਏਡੀ/ਬਲਜੀਤ


(रिलीज़ आईडी: 2272196) आगंतुक पटल : 9
इस विज्ञप्ति को इन भाषाओं में पढ़ें: English , Urdu , Marathi , हिन्दी , Bengali , Gujarati , Tamil , Telugu , Kannada , Malayalam