ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਬਕਾ ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਵਿਕਾਸ-ਕੇਂਦ੍ਰਿਤ ਸ਼ਾਸਨ ਦੇ ਮਾਡਲ ਅਤੇ 'ਸਵਰਣਿਮ ਭਾਰਤ' ਵੱਲ ਵਧਣ ਦੇ ਰਾਹ ’ਤੇ ਚਾਨਣਾ ਪਾਇਆ ਗਿਆ ਹੈ
प्रविष्टि तिथि:
10 JUN 2026 9:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਲਿਖਿਆ ਇੱਕ ਲੇਖ ਸਾਂਝਾ ਕੀਤਾ।
ਇਸ ਲੇਖ ਵਿੱਚ ਸਾਬਕਾ ਉਪ-ਰਾਸ਼ਟਰਪਤੀ ਨੇ ਵਿਕਾਸ-ਕੇਂਦ੍ਰਿਤ ਸ਼ਾਸਨ ਦੇ ਮਾਡਲ 'ਤੇ ਜ਼ੋਰ ਦਿੱਤਾ ਹੈ, ਜੋ ਲੋਕਾਂ ਦੀਆਂ ਉਮੀਦਾਂ ਨਾਲ ਮੇਲ ਖਾਂਦਾ ਹੈ ਅਤੇ 'ਸਵਰਣਿਮ ਭਾਰਤ' ਦਾ ਰਾਹ ਬਣਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਪ੍ਰਧਾਨ ਮੰਤਰੀ @narendramodi ਦੇ ਕਾਰਜਕਾਲ ਦੇ 4,399 ਦਿਨ ਪੂਰੇ ਹੋਣ 'ਤੇ ਸਾਬਕਾ ਉਪ-ਰਾਸ਼ਟਰਪਤੀ ਸ਼੍ਰੀ @MVenkaiah Naidu ਦਾ ਇਹ ਲੇਖ ਇਸ ਪ੍ਰਾਪਤੀ ਨੂੰ ਇੱਕ ਅਸਾਧਾਰਨ ਕਾਮਯਾਬੀ ਦੱਸਦਾ ਹੈ। ਉਹ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ-ਕੇਂਦ੍ਰਿਤ ਸ਼ਾਸਨ ਦੇ ਮਾਡਲ ਦੀ ਸ਼ਲਾਘਾ ਕਰਦੇ ਹਨ, ਜੋ ਲੋਕਾਂ ਦੀਆਂ ਉਮੀਦਾਂ ਨਾਲ ਮੇਲ ਖਾਂਦਾ ਹੈ ਅਤੇ 'ਸਵਰਣਿਮ ਭਾਰਤ' ਦਾ ਰਾਹ ਪੱਧਰਾ ਕਰਦਾ ਹੈ।"
************
ਐਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2271654)
आगंतुक पटल : 3