ਨੀਤੀ ਆਯੋਗ
ਪ੍ਰਧਾਨ ਮੰਤਰੀ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ
प्रविष्टि तिथि:
10 JUN 2026 1:36PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਜੂਨ, 2026 ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ ਦੇ 'ਟੀਮ ਇੰਡੀਆ' ਦੇ ਵਿਜ਼ਨ ਦੇ ਅਨੁਕੂਲ ਵਿਕਸਿਤ ਭਾਰਤ ਦੇ ਟੀਚੇ ਤਹਿਤ ਇਸ ਸਾਲ ਦਾ ਵਿਸ਼ਾ '2047 ਤੱਕ ਵਿਕਸਿਤ ਭਾਰਤ ਲਈ ਸਮਾਵੇਸ਼ੀ ਮਾਨਵ ਵਿਕਾਸ' ਹੈ। ਇਸ ਦਾ ਮੰਤਵ ਉਮਰ, ਖੇਤਰ, ਲਿੰਗ ਜਾਂ ਸਮਾਜਿਕ-ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਹਰ ਭਾਰਤੀ ਦੀ ਭਲਾਈ ਅਤੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਹੈ। ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਇਸ ਵਿਜ਼ਨ ਨੂੰ ਸਾਕਾਰ ਕਰਨ ਅਤੇ ਇਸ ਨੂੰ ਦੇਸ਼ ਭਰ ਦੇ ਹਰ ਨਾਗਰਿਕ ਲਈ ਠੋਸ, ਮਾਪਣਯੋਗ ਨਤੀਜਿਆਂ ਵਿੱਚ ਬਦਲਣ ਦੀ ਪਹੁੰਚ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਅਤੇ ਉਪ ਰਾਜਪਾਲ ਇੱਕਠੇ ਮਿਲ ਕੇ ਸਮਾਵੇਸ਼ੀ ਮਨੁੱਖੀ ਵਿਕਾਸ ਫਰੇਮਵਰਕ 'ਤੇ ਚਰਚਾ ਕਰਨਗੇ। ਇਹ ਚਾਰ ਮੁੱਖ ਥੰਮ੍ਹਾਂ 'ਤੇ ਅਧਾਰਿਤ ਹੈ: (i) ਬੁਨਿਆਦੀ ਮਨੁੱਖੀ ਪੂੰਜੀ ਅਤੇ ਭਵਿੱਖ ਲਈ ਤਿਆਰ ਹੁਨਰ; (ii) ਉਤਪਾਦਕ ਰੁਜ਼ਗਾਰ, ਉੱਦਮਤਾ ਅਤੇ ਵਿਕੇਂਦਰੀਕ੍ਰਿਤ ਵਿਕਾਸ; (iii) ਸਿਹਤ, ਪੋਸ਼ਣ ਅਤੇ ਭਲਾਈ; ਅਤੇ (iv) ਸਾਰਿਆਂ ਲਈ ਬਰਾਬਰੀ ਅਤੇ ਸਨਮਾਨ। ਮੀਟਿੰਗ ਵਿੱਚ ਦੇਸ਼ ਭਰ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਨ, ਹੁਨਰ ਵਿਕਾਸ ਨੂੰ ਵਧਾਉਣ ਅਤੇ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਪਾਵਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਨ੍ਹਾਂ ਚਰਚਾਵਾਂ ਵਿੱਚ ਸ਼ਾਸਨ , ਡਿਜੀਟਲ ਪਬਲਿਕ ਇਨਫਰਾਸਟਰਕਚਰ (ਡੀਪੀਆਈ), ਤਾਲਮੇਲ, ਭਾਈਵਾਲੀ ਅਤੇ ਡਾਟਾ-ਅਧਾਰਿਤ ਪ੍ਰਣਾਲੀਆਂ ਵਰਗੇ ਪ੍ਰਮੁੱਖ ਸਹਾਇਕ ਤੱਤਾਂ ਦਾ ਲਾਭ ਲੈਂਦੇ ਹੋਏ ਇੱਕ ਲਾਗੂਕਰਨ ਫਰੇਮਵਰਕ ਤਿਆਰ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਥੋੜ੍ਹੇ (ਅਲਪ), ਦਰਮਿਆਨੇ (ਮੱਧਮ) ਅਤੇ ਲੰਮੇ ਸਮੇਂ ਦੇ (ਦੀਰਘਕਾਲੀ) ਨਤੀਜਿਆਂ ਦੀ ਨਿਗਰਾਨੀ ਕਰਨ ਲਈ ਇੱਕ ਵਿਵਸਥਿਤ ਪ੍ਰਣਾਲੀ ਵੀ ਸਥਾਪਤ ਕੀਤਾ ਜਾਵੇਗਾ, ਜਿਸ ਨਾਲ ਜਵਾਬਦੇਹੀ ਅਤੇ ਮਾਪਣਯੋਗ ਪ੍ਰਭਾਵ ਯਕੀਨੀ ਬਣ ਸਕੇ। ਸਮਾਵੇਸ਼ੀ ਮਨੁੱਖੀ ਵਿਕਾਸ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਰਾਜਾਂ ਦੇ ਦ੍ਰਿਸ਼ਟੀਕੋਣਾਂ ਨੂੰ ਜੋੜਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਬਰਾਬਰੀ ਅਤੇ ਟਿਕਾਊ ਵਿਕਾਸ ਵੱਲ ਇੱਕ ਇਕਜੁੱਟ ਅਤੇ ਸਹਿਯੋਗੀ ਪਹੁੰਚ ਨੂੰ ਮਜ਼ਬੂਤ ਕੀਤਾ ਜਾ ਸਕੇ।
ਨੀਤੀ ਆਯੋਗ ਦੀ ਗਵਰਨਿੰਗ ਕੌਂਸਲ 26 ਤੋਂ 28 ਦਸੰਬਰ, 2025 ਦੌਰਾਨ ਆਯੋਜਿਤ ਮੁੱਖ ਸਕੱਤਰਾਂ ਦੀ 5ਵੀਂ ਰਾਸ਼ਟਰੀ ਕਾਨਫਰੰਸ ਦੀਆਂ ਸਿਫ਼ਾਰਸ਼ਾਂ 'ਤੇ ਵੀ ਧਿਆਨ ਕੇਂਦਰਿਤ ਕਰੇਗੀ। ਮੁੱਖ ਸਕੱਤਰਾਂ ਦੀ 5ਵੀਂ ਰਾਸ਼ਟਰੀ ਕਾਨਫਰੰਸ ਵਿੱਚ ਹੇਠ ਲਿਖੇ ਪੰਜ ਮੁੱਖ ਵਿਸ਼ਿਆਂ: (i) ਬਚਪਨ ਦੀ ਮੁੱਢਲੀ ਸਿੱਖਿਆ: ਬੁਨਿਆਦ ਰੱਖਣਾ (ii) ਸਕੂਲੀ ਸਿੱਖਿਆ: ਆਧਾਰਭੂਤ ਢਾਂਚਾ (iii) ਹੁਨਰ ਵਿਕਾਸ : ਭਵਿੱਖ ਲਈ ਤਿਆਰ ਕਾਰਜਬਲ (iv) ਉੱਚ ਸਿੱਖਿਆ: ਗਿਆਨ ਆਧਾਰਿਤ ਅਰਥ-ਵਿਵਸਥਾ ਅਤੇ (v) ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ: ਕਲਾਸਰੂਮਾਂ ਤੋਂ ਪਰ੍ਹੇ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ।
11ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ ਰਾਜਪਾਲ/ਪ੍ਰਸ਼ਾਸਕ, ਕੇਂਦਰੀ ਮੰਤਰੀ ਪਦੇਨ ਮੈਂਬਰ ਅਤੇ ਵਿਸ਼ੇਸ਼ ਸੱਦੇਦਾਰਾਂ ਵਜੋਂ ਨੀਤੀ ਆਯੋਗ ਦੇ ਵਾਈਸ ਚੇਅਰਮੈਨ, ਮੈਂਬਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਾਜ਼ਰ ਰਹਿਣਗੇ।
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2271159)
आगंतुक पटल : 12
इस विज्ञप्ति को इन भाषाओं में पढ़ें:
English
,
Urdu
,
हिन्दी
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam