ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਭਾਰਤੀ ਜਨਸੰਚਾਰ ਸੰਸਥਾਨ ਨੇ MA ਅਤੇ PG ਡਿਪਲੋਮਾ ਪ੍ਰੋਗਰਾਮਾਂ ਲਈ ਪ੍ਰਵੇਸ਼ ਪ੍ਰਕਿਰਿਆ ਸ਼ੁਰੂ ਕੀਤੀ; ਈ-ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 7 ਜੂਨ, 2026 ਹੈ


ਤਿੰਨ ਨਵੇਂ ਵਿਸ਼ਿਸ਼ਟ MA ਪ੍ਰੋਗਰਾਮ ਭਾਰਤੀ ਜਨਸੰਚਾਰ ਸੰਸਥਾਨ ਦੇ ਛੇ ਕੈਂਪਸਾਂ ਵਿੱਚ ਅਕਾਦਮਿਕ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ

Posted On: 03 JUN 2026 4:09PM by PIB Chandigarh

ਦੇਸ਼ ਦੇ ਸਭ ਤੋਂ ਵੱਕਾਰੀ ਮੀਡੀਆ ਸਿੱਖਿਆ ਸੰਸਥਾਨ, ਭਾਰਤੀ ਜਨਸੰਚਾਰ ਸੰਸਥਾਨ (ਆਈਆਈਐੱਮਸੀ) ਵਿੱਚ ਛੇ MA ਅਤੇ PG ਡਿਪਲੋਮਾ ਪ੍ਰੋਗਰਾਮਾਂ ਵਿੱਚ ਪ੍ਰਵੇਸ਼ ਲਈ ਈ-ਕਾਉਂਸਲਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਾਰੇ ਪ੍ਰੋਗਰਾਮਾਂ– MA ਅਤੇ PG ਡਿਪਲੋਮਾ– ਵਿੱਚ ਪ੍ਰਵੇਸ਼ ਸਿਰਫ਼ ਈ-ਕਾਉਂਸਲਿੰਗ ਰਾਹੀਂ ਹੀ ਹੋਵੇਗੀ। ਇਸ ਲਈ ਰਜਿਸਟ੍ਰੇਸ਼ਨ https://iimc.admissions.nic.in/ ‘ਤੇ ਕੀਤੀ ਜਾ ਸਕਦੀ ਹੈ। ਈ-ਕਾਉਂਸਲਿੰਗ ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 7 ਜੂਨ, 2026 ਹੈ। ਪਹਿਲੀ ਵੰਡ ਦਾ ਐਲਾਨ 9 ਜੂਨ ਨੂੰ ਕੀਤਾ ਜਾਵੇਗਾ।

ਇਸ ਵਰ੍ਹੇ,  ਭਾਰਤ ਜਨਸੰਚਾਰ ਸੰਸਥਾਨ ਨੇ ਤਿੰਨ ਨਵੇਂ ਐੱਮਏ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚ ਸਿਹਤ ਸੰਚਾਰ ਵਿੱਚ ਐੱਮਏ, ਮੀਡੀਆ ਅਤੇ ਸੰਚਾਰ ਪ੍ਰਸ਼ਾਸਨ ਵਿੱਚ ਐੱਮਏ ਅਤੇ ਕਾਰਪੋਰੇਟ ਸੰਚਾਰ ਅਤੇ ਬ੍ਰਾਂਡ ਪ੍ਰਬੰਧਨ ਵਿੱਚ ਐੱਮਏ ਸ਼ਾਮਲ ਹਨ। ਐਡਮਿਸ਼ਨ ਇੰਚਾਰਜ ਅਤੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ (ਪ੍ਰੋਫੈਸਰ) ਰਾਕੇਸ਼ ਕੁਮਾਰ ਗੋਸਵਾਮੀ ਨੇ ਦੱਸਿਆ, “ਇਸ ਦੇ ਨਾਲ, ਆਈਆਈਐੱਮਸੀ ਹੁਣ ਆਪਣੇ ਛੇ ਕੈਂਪਸਾਂ-ਨਵੀਂ ਦਿੱਲੀ, ਢੈਂਕਨਾਲ, ਆਈਜ਼ੋਲ, ਅਮਰਾਵਤੀ, ਜੰਮੂ ਅਤੇ ਕੋੱਟਾਯਮ ਵਿੱਚ ਛੇ ਐੱਮਏ ਪ੍ਰੋਗਰਾਮ ਪ੍ਰਦਾਨ ਕਰ ਰਿਹਾ ਹੈ.”

ਭਾਰਤੀ ਜਨਸੰਚਾਰ ਸੰਸਥਾਨ ਦੇ ਚਾਰ ਵੱਕਾਰੀ ਪੀਜੀ ਡਿਪਲੋਮਾ ਪ੍ਰੋਗਰਾਮ ਵੀ ਉਪਲਬਧ ਹਨ। ਇਹ ਪ੍ਰੋਗਰਾਮ ਅੰਗਰੇਜ਼ੀ, ਹਿੰਦੀ, ਰੇਡੀਓ ਅਤੇ ਟੈਲੀਵਿਜ਼ਨ ਪੱਤਰਕਾਰਿਤਾ ਅਤੇ ਇਸ਼ਤਿਹਾਰ ਅਤੇ ਜਨ ਸੰਪਰਕ ਵਿੱਚ ਪੀਜੀ ਡਿਪਲੋਮਾ ਹਨ।

ਜਨ ਸੰਚਾਰ ਅਤੇ ਪੱਤਰਕਾਰਿਤਾ (ਸੀਓਕਿਊਪੀ17) ਵਿੱਚ ਵੈਧ ਸੀਯੂਈਟੀ-ਪੀਜੀ ਸਕੋਰ ਅਤੇ ਘੱਟੋ-ਘੱਟ 55% ਅੰਕਾਂ ਨਾਲ ਗ੍ਰੈਜੂਏਟ ਦੀ ਡਿਗਰੀ ਵਾਲੇ ਭਾਰਤੀ ਨਾਗਰਿਕ ਐੱਮਏ ਪ੍ਰੋਗਰਾਮਾਂ ਲਈ ਯੋਗ ਹਨ। ਇਸੇ ਵਿਸ਼ੇ ਵਿੱਚ ਵੈਧ ਸੀਯੂਈਟੀ-ਪੀਜੀ ਸਕੋਰ ਰੱਖਣ ਵਾਲੇ ਅੰਡਰਗ੍ਰੈਜੂਏਟ ਪੀਜੀ ਡਿਪਲੋਮਾ ਪ੍ਰੋਗਰਾਮਾਂ ਲਈ ਯੋਗ ਹਨ। ਪੀਜੀ ਡਿਪਲੋਮਾ ਵਿੱਚ ਪ੍ਰਵੇਸ਼ ਲਈ ਉਪਰਲੀ ਉਮਰ ਸੀਮਾ ਸਧਾਰਣ ਵਰਗ ਦੇ ਉਮੀਦਵਾਰਾਂ ਲਈ 25 ਵਰ੍ਹੇ, ਓਬੀਸੀ ਉਮੀਦਵਾਰਾਂ ਲਈ 28 ਵਰ੍ਹੇ ਅਤੇ ਅਨੁਸੂਚਿਤ ਜਾਤੀ/ ਅਨੁਸੂਚਿਤ ਜਨਜਾਤੀ/ ਦਿਵਯਾਂਗ ਵਰਗ ਦੇ ਉਮੀਦਵਾਰਾਂ ਲਈ 30 ਵਰ੍ਹੇ ਹੈ। ਇਹ 1 ਅਗਸਤ, 2026 ਤੱਕ ਯੋਗ ਹਨ।

ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਤੋਂ ਪਹਿਲਾਂ ਪ੍ਰਵੇਸ਼ ਸੂਚਨਾ, ਬ੍ਰੋਸ਼ਰ ਅਤੇ ਪ੍ਰਕਿਰਿਆਵਾਂ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ। ਰਜਿਸਟ੍ਰੇਸ਼ਨ ਫਾਰਮ ਭਰਦੇ ਸਮੇਂ ਉਨ੍ਹਾਂ ਨੂੰ ਪ੍ਰੋਗਰਾਮਾਂ ਅਤੇ ਕੈਂਪਸਾਂ ਲਈ ਆਪਣੀਆਂ ਤਰਜੀਹਾਂ ਸਾਵਧਾਨਾਪੂਰਵਕ ਭਰਨੀਆਂ ਚਾਹੀਦੀਆਂ ਹਨ। ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰਨ ਤੋਂ ਬਾਅਦ ਤਰਜੀਹਾਂ ਵਿੱਚ ਤਬਦੀਲੀ ਦੀਆਂ ਬੇਨਤੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। 

ਉਮੀਦਵਾਰਾਂ ਨੂੰ ਆਪਣੇ ਵੰਡੇ ਗਏ ਪ੍ਰੋਗਰਾਮ ਵਿੱਚ ਪ੍ਰਵੇਸ਼ ਨੂੰ ਯਕੀਨੀ ਬਣਾਉਣ ਲਈ 20,000 ਰੁਪਏ ਦੀ ਸੀਟ ਮਨਜ਼ੂਰੀ ਫੀਸ ਦੇਣੀ ਹੋਵੇਗੀ। ਪ੍ਰਵੇਸ਼ ਪ੍ਰਕਿਰਿਆ ਪੂਰੀ ਕਰਨ ਲਈ, ਬਾਕੀ ਟਿਊਸ਼ਨ ਫੀਸ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਜਮ੍ਹਾਂ ਕਰਵਾਉਣੀ ਹੋਵੇਗੀ।

ਉਮੀਦਵਾਰਾਂ ਨੂੰ ਜਨਮ ਮਿਤੀ ਦੀ ਤਸਦੀਕ ਲਈ ਹਾਈ ਸਕੂਲ ਸਰਟੀਫਿਕੇਟ ਅਤੇ ਅੰਡਰਗ੍ਰੈਜੂਏਟ ਪ੍ਰੋਗਰਾਮ ਦੀ ਆਖਰੀ ਮਾਰਕਸ਼ੀਟ ਜਮ੍ਹਾਂ ਕਰਨੀ ਹੋਵੇਗੀ। ਅੰਡਰਗ੍ਰੈਜੂਏਟ ਦੇ ਅੰਤਿਮ ਨਤੀਜੇ ਦੀ ਉਡੀਕ ਕਰ ਰਹੇ ਉਮੀਦਵਾਰਾਂ ਨੂੰ ਨਿਰਧਾਰਿਤ ਮਿਤੀ ਅਤੇ ਸਮੇਂ ਅੰਦਰ ਲਾਜ਼ਮੀ ਦਸਤਾਵੇਜ਼ ਜਮ੍ਹਾਂ ਕਰਨੇ ਹੋਣਗੇ। ਪ੍ਰਵੇਸ਼ ਦੇ ਸਮੇਂ ਜਾਤੀ ਸਰਟੀਫਿਕੇਟ ਜਮ੍ਹਾਂ ਕਰਨ ਵਿੱਚ ਅਸਮਰੱਥ ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧਿਤ ਉਮੀਦਵਾਰ ਇੱਕ ਅੰਡਰਟੇਕਿੰਗ ਦੇ ਕੇ  ਨਿਰਧਾਰਿਤ ਮਿਆਦ ਅੰਦਰ ਆਪਣੇ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ।

ਪ੍ਰਵੇਸ਼ ਪ੍ਰਕਿਰਿਆ ਨਾਲ ਸਬੰਧਿਤ ਹੋਰ ਜਾਣਕਾਰੀਆਂ ਲਈ, ਉਮੀਦਵਾਰਾਂ ਨੂੰ ਆਈਆਈਐੱਮਸੀ ਦੀ ਵੈੱਬਸਾਈਟ iimc.gov.in ‘ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਸਵਾਲ ਲਈ, ਉਮੀਦਵਾਰ admissions@iimc.gov.in ‘ਤੇ ਈ-ਮੇਲ ਕਰ ਸਕਦੇ ਹਨ।

***********

ਅਭਿਸ਼ੇਕ ਕੁਮਾਰ/ ਵਿਵੇਕ ਵਿਸ਼ਵਾਸ਼/ ਰੀਆ ਰਾਣੀ/ਬਲਜੀਤ ਸਿੰਘ


(Release ID: 2268967) ਵਿਜ਼ੀਟਰ ਕਾਊਂਟਰ : 56