ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਪਹਿਲੀ 'ਵਿਸ਼ਵ ਯੋਗ ਆਸਣ ਸਪੋਰਟਸ ਚੈਂਪੀਅਨਸ਼ਿਪ' ਦੇ ਆਯੋਜਨ ਦੇ ਮੌਕੇ 'ਤੇ ਯੋਗ ਦੀ ਵਧਦੀ ਆਲਮੀ ਪ੍ਰਸਿੱਧੀ 'ਤੇ ਚਾਨਣਾ ਪਾਇਆ

प्रविष्टि तिथि: 03 JUN 2026 10:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਯੋਗ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਉਨ੍ਹਾਂ ਨੇ ਅਹਿਮਦਾਬਾਦ, ਗੁਜਰਾਤ ਵਿੱਚ ਕੱਲ੍ਹ, 4 ਜੂਨ ਨੂੰ ਸ਼ੁਰੂ ਹੋਣ ਵਾਲੀ ਪਹਿਲੀ 'ਵਿਸ਼ਵ ਯੋਗ ਆਸਣ ਸਪੋਰਟਸ ਚੈਂਪੀਅਨਸ਼ਿਪ 2026' ਦੇ ਆਯੋਜਨ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੰਚ ਦੁਨੀਆ ਭਰ ਦੇ ਯੋਗ ਆਸਣ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਇਕੱਠੇ ਲੈ ਕੇ ਆਇਆ ਹੈ, ਜੋ ਯੋਗ ਆਸਣ ਦੇ ਆਲਮੀ ਖੇਡ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਉਹ ਕੱਲ੍ਹ ਸ਼ਾਮ ਲਗਭਗ 6:40 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਸ ਨਵੀਨਤਾਕਾਰੀ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

“ਯੋਗ ਦੁਨੀਆ ਭਰ ਵਿੱਚ ਅਥਾਹ ਪ੍ਰਸਿੱਧੀ ਹਾਸਲ ਕਰ ਰਿਹਾ ਹੈ। ਕੱਲ੍ਹ 4 ਜੂਨ ਨੂੰ ਅਹਿਮਦਾਬਾਦ ਵਿੱਚ ਇੱਕ ਬਹੁਤ ਹੀ ਵਿਸ਼ੇਸ਼ ਮੁਕਾਬਲਾ, 'ਪਹਿਲੀ ਵਿਸ਼ਵ ਯੋਗ ਆਸਣ ਸਪੋਰਟਸ ਚੈਂਪੀਅਨਸ਼ਿਪ 2026' ਦਾ ਆਗਾਜ਼ ਹੋਵੇਗਾ। ਇਹ ਮੰਚ ਦੁਨੀਆ ਭਰ ਦੇ ਯੋਗ ਆਸਣ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਇਕੱਠੇ ਲੈ ਕੇ ਆਇਆ ਹੈ, ਜੋ ਯੋਗ ਆਸਣ ਦੇ ਆਲਮੀ ਖੇਡ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਮੈਂ ਵੀ ਕੱਲ੍ਹ ਸ਼ਾਮ ਲਗਭਗ 6:40 ਵਜੇ ਵਰਚੁਅਲ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਵਾਂਗਾ। ਮੈਂ ਇਸ ਨਵੀਨਤਾਕਾਰੀ ਆਯੋਜਨ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।”

@yogasanabharat

@worldyogasana”

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2268831) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Bengali , Bengali-TR , Assamese , Manipuri , Gujarati , Telugu , Kannada , Malayalam