ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੱਦਾਖ ਵਿੱਚ ਨਵੀਨਤਾ ਅਤੇ ਖ਼ੁਸ਼ਹਾਲੀ ਨੂੰ ਉਜਾਗਰ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ
प्रविष्टि तिथि:
03 JUN 2026 1:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਚਿਰਾਗ਼ ਪਾਸਵਾਨ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਲੱਦਾਖ ਅੰਦਰ ਨਵੇਂ ਮੌਕਿਆਂ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਲੱਦਾਖ ਵਿੱਚ ਪਾਈ ਜਾਣ ਵਾਲੀ ਇੱਕ ਖ਼ਾਸ ਬੇਰੀ ਨਵੀਨਤਾ ਅਤੇ ਮੌਕਿਆਂ ਦੀ ਕਹਾਣੀ ਲਿਖ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲੇਖ ਇਸ ਗੱਲ ਦਾ ਮਜ਼ਬੂਤ ਪ੍ਰਤੀਬਿੰਬ ਹੈ ਕਿ ਕਿਵੇਂ ਉੱਦਮਤਾ ਅਤੇ ਮੁੱਲ ਵਾਧਾ ਲੱਦਾਖ ਵਿੱਚ ਖ਼ੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ। ਉਨ੍ਹਾਂ ਨੇ ਇਸ ਨੂੰ ‘ਵੋਕਲ ਟੂ ਲੋਕਲ ਫੌਰ ਗਲੋਬਲ’ ਦੀ ਦਿਸ਼ਾ ਵਿੱਚ ਦੇਸ਼ ਦੀ ਤਰੱਕੀ ਦੀ ਡੂੰਘੀ ਜਾਣਕਾਰੀ ਦੇਣ ਵਾਲਾ ਲੇਖ ਦੱਸਿਆ।
ਪ੍ਰਧਾਨ ਮੰਤਰੀ ਨੇ ਐੱਕਸ ਉੱਤੇ ਪੋਸਟ ਕੀਤਾ:
“ਲੱਦਾਖ ਵਿੱਚ ਪਾਈ ਜਾਣ ਵਾਲੀ ਇੱਕ ਖਾਸ ਬੇਰੀ ਇਨੋਵੇਸ਼ਨ ਅਤੇ ਮੌਕਿਆਂ ਦੀ ਕਹਾਣੀ ਲਿਖ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀ @iChiragPaswan ਦਾ ਇਹ ਵਿਚਾਰ ਬਹੁਤ ਪ੍ਰਭਾਵਸ਼ਾਲੀ ਹੈ ਕਿ ਕਿਵੇਂ ਉੱਦਮਤਾ ਅਤੇ ਮੁੱਲ ਵਾਧਾ ਲੱਦਾਖ ਵਿੱਚ ਖ਼ੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ!
ਇਹ ਲੇਖ ਇਸ ਗੱਲ ਦੀ ਡੂੰਘੀ ਜਾਣਕਾਰੀ ਦਿੰਦਾ ਹੈ ਕਿ ਅਸੀਂ ‘ਵੋਕਲ ਟੂ ਲੋਕਲ ਫੌਰ ਗਲੋਬਲ’ ਦੀ ਦਿਸ਼ਾ ਵਿੱਚ ਕਿਵੇਂ ਤਰੱਕੀ ਕਰ ਰਹੇ ਹਾਂ।”
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(रिलीज़ आईडी: 2268776)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam