ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਮੱਧ ਪ੍ਰਦੇਸ਼ ਵਿੱਚ ਐੱਨਐੱਚ-347ਬੀ ਦੇ ਹਿਵਾਰਖੇੜ੍ਹੀ –ਰੋਸ਼ਨੀ –ਆਸ਼ਾਪੁਰ –ਰੂਧੀ ਸੈਕਸ਼ਨ (125.01 ਕਿਲੋਮੀਟਰ) ‘ਤੇ ਮੌਜੂਦਾ ਇੰਟਰਮੀਡੀਅਟ ਲੇਨ ਨੂੰ ਪੱਕੇ ਸ਼ੋਲਡਰ ਸਟੈਂਡਰਡ ਦੇ ਨਾਲ 2-ਲੇਨ ਵਿੱਚ ਅੱਪਗ੍ਰੇਡ ਕਰਨ ਅਤੇ ਦੇਸ਼ਗਾਂਓ- ਜੁਲਵਾਨਿਆ ਸੈਕਸ਼ਨ (108.643 ਕਿਲੋਮੀਟਰ) ਦੀ ਮੌਜੂਦਾ 2 ਲੇਨ ਨੂੰ 4 ਲੇਨ ਵਿੱਚ ਚੌੜਾ ਕਰਨ ਨੂੰ ਹਾਈਬ੍ਰਿਡ ਐਨੂਇਟੀ ਮੋਡ ‘ਤੇ ਪ੍ਰਵਾਨਗੀ ਦਿੱਤੀ


ਕੁੱਲ ਲੰਬਾਈ 233.653 ਕਿਲੋਮੀਟਰ, ਲਾਗਤ 4,415.60 ਕਰੋੜ ਰੁਪਏ

प्रविष्टि तिथि: 03 JUN 2026 3:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਮੱਧ ਪ੍ਰਦੇਸ਼ ਰਾਜ ਵਿੱਚ ਐੱਨਐੱਚ-347 ਬੀ ਦੇ ਹਿਵਾਰਖੇੜ੍ਹੀ –ਰੋਸ਼ਨੀ –ਆਸ਼ਾਪੁਰ –ਰੂਧੀ ਸੈਕਸ਼ਨ (125.01 ਕਿਲੋਮੀਟਰ) ‘ਤੇ ਮੌਜੂਦਾ ਇੰਟਰਮੀਡੀਅਟ ਲੇਨ ਨੂੰ ਪੱਕੇ ਸ਼ੋਲਡਰ ਸਟੈਂਡਰਡ ਵਾਲੀ 2-ਲੇਨ ਵਿੱਚ ਅੱਪਗ੍ਰੇਡ ਕਰਨ ਅਤੇ ਦੇਸ਼ਗਾਂਓ- ਜੁਲਵਾਨਿਆ ਸੈਕਸ਼ਨ (108.643 ਕਿਲੋਮੀਟਰ) ਦੀ ਮੌਜੂਦਾ 2 ਲੇਨ ਨੂੰ 4 ਲੇਨ ਵਿੱਚ ਚੌੜਾ ਕਰਨ ਨੂੰ ਹਾਈਬ੍ਰਿਡ ਐਨੂਇਟੀ ਮੋਡ ‘ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ‘ਤੇ 4,415.60 ਕਰੋੜ ਰੁਪਏ ਦੀ ਲਾਗਤ ਆਵੇਗੀ।

 

ਮੱਧ ਪ੍ਰਦੇਸ਼ ਵਿੱਚ ਐੱਨਐੱਚ-347ਬੀ ਦੇਹਿਵਾਰਖੇੜ੍ਹੀ –ਰੋਸ਼ਨੀ –ਆਸ਼ਾਪੁਰ –ਰੂਧੀ ਅਤੇ ਦੇਸ਼ਗਾਂਓ-ਜੁਲਵਾਨਿਆ ਸੈਕਸ਼ਨਦੇ ਪ੍ਰਸਤਾਵਿਤ ਅੱਪਗ੍ਰੇਡੇਸ਼ਨ ਨਾਲ ਬੈਤੂਲ, ਖੰਡਵਾ, ਖਰਗੋਨ ਅਤੇ ਬਰਵਾਨੀ ਜ਼ਿਲਿਆਂ ਦੇ ਸ਼ਹਿਰੀ ਖੇਤਰਾਂ ਵਿੱਚ ਮੌਜੂਦ ਗੰਭੀਰ ਜਿਓਮੈਟ੍ਰਿਕ ਕਮੀਆਂ, ਤਿੱਖੇ ਮੋੜਾਂ ਅਤੇ ਭੀੜ-ਭੜੱਕੇ ਦੀ ਸਮੱਸਿਆ ਦਾ ਹੱਲ ਹੋਵੇਗਾ। ਇਸ ਪ੍ਰੋਜੈਕਟ ਦੇ ਤਹਿਤ ਖਰਗੋਨ ਜ਼ਿਲ੍ਹੇ ਦੇ ਲਈ 16.20 ਕਿਲੋਮੀਟਰ ਲੰਬਾ ਇੱਕ ਵਿਸਤ੍ਰਿਤ ਗ੍ਰੀਨਫੀਲਡ ਬਾਈਪਾਸ ਵਿਕਸਿਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ ਔਸਤ ਯਾਤਰਾ ਗਤੀ ਵਧੇਗੀ, ਯਾਤਰਾ ਦਾ ਸਮਾਂ ਘੱਟ ਹੋਵੇਗਾ ਅਤੇ ਸੜਕ ਸੁਰੱਖਿਆ, ਈਂਧਣ ਕੁਸ਼ਲਤਾ ਅਤੇ ਵਾਹਨ ਸੰਚਾਲਨ ਲਾਗਤ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਖੇਤਰੀ ਗਤੀਸ਼ੀਲਤਾ ਅਤੇ ਸਮਾਜਿਕ- ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।

ਇਹ ਪ੍ਰੋਜੈਕਟ ਮੱਧ ਪ੍ਰਦੇਸ਼ ਦੇ ਮੁੱਖ ਆਰਥਿਕ, ਸਮਾਜਿਕ ਅਤੇ ਲੌਜਿਸਟਿਕਸ ਕੇਂਦਰਾਂ ਨੂੰ ਨਿਰਵਿਘਨ ਤੌਰ ‘ਤੇ ਜੋੜੇਗਾ। ਅੱਪਗ੍ਰੇਡ ਕੌਰੀਡੋਰ 6 ਪੀਐੱਮ ਗਤੀ-ਸ਼ਕਤੀ ਆਰਥਿਕ ਕੇਂਦਰਾਂ (1 ਟੈਕਸਟਾਈਲ ਕਲਸਟਰ, 2 ਮੈਗਾ ਫੂਡ ਪਾਰਕ, 1 ਉਦਯੋਗਿਕ ਪਾਰਕ, 2 ਸੁਪਰ ਥਰਮਲ ਪਾਵਰ ਪਲਾਂਟ), 5 ਸਮਾਜਿਕ ਕੇਂਦਰਾਂ (2 ਖਾਹਿਸ਼ੀ ਜ਼ਿਲ੍ਹਿਆਂ-ਖੰਡਵਾ ਅਤੇ ਬਰਵਾਨੀ, 3 ਕਬਾਇਲੀ ਜ਼ਿਲ੍ਹੇ- ਬੈਤੂਲ, ਖੰਡਵਾ, ਖਰਗੋਨ) ਅਤੇ 5 ਲੌਜਿਸਟਿਕਸ ਕੇਂਦਰਾਂ (2 ਪ੍ਰਮੁੱਖ ਰੇਲਵੇ ਸਟੇਸ਼ਨਾਂ, 2 ਹਵਾਈ ਅੱਡਿਆਂ, 1 ਐੱਮਐੱਮਐੱਲਪੀ) ਨਾਲ ਜੁੜ ਕੇ ਮਲਟੀ ਮਾਡਲ ਏਕੀਕਰਣ ਨੂੰ ਉਤਸ਼ਾਹਿਤ ਕਰੇਗਾ, ਜਿਸ ਨਾਲ ਪੂਰੇ ਖੇਤਰ ਵਿੱਚ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਤੇਜ਼ ਹੋ ਸਕੇਗੀ।

 

ਕੌਰੀਡੋਰ ਦਾ ਨਕਸ਼ਾ

 

 

ਅੰਤਿਕਾ I: ਪ੍ਰੋਜੈਕਟ ਵੇਰਵੇ

ਵਿਸ਼ੇਸ਼ਤਾ 

ਵੇਰਵਾ

ਪ੍ਰੋਜੈਕਟ ਦਾ ਨਾਮ

ਮੱਧ ਪ੍ਰਦੇਸ਼ ਰਾਜ ਵਿੱਚ ਐੱਨਐੱਚ-347ਬੀ ਦੇ ਹਿਵਾਰਖੇੜੀ-ਰੋਸ਼ਨੀ-ਆਸ਼ਾਪੁਰ-ਰੂਧੀ ਸੈਕਸ਼ਨ (125.01) ਦੀ ਮੌਜੂਦਾ ਇੰਟਰਮੀਡੀਅਟ ਲੇਨ  ਨੂੰ ਪੱਕੀ ਸ਼ੋਲਡਰ ਸਟੈਂਡਰਡ ਦੇ ਨਾਲ 2 ਲੇਨ ਵਿੱਚ ਅੱਪਗ੍ਰੇਡ ਕਰਨਾ ਅਤੇ ਦੇਸ਼ਗਾਂਓ-ਜੁਲਵਾਨਿਆ ਸੈਕਸ਼ਨ (108.643 ਕਿਲੋਮੀਟਰ) ਦੀ ਮੌਜੂਦਾ 2 ਲੇਨ ਨੂੰ 4 ਲੇਨ ਵਿੱਚ ਚੌੜਾ ਕਰਨਾ ਹਾਈਬ੍ਰਿਡ ਐਨੂਅਲ ਮੋਡ ‘ਤੇ ਕੀਤਾ ਜਾਵੇਗਾ। (ਕੁੱਲ ਲੰਬਾਈ-233.653 ਕਿਲੋਮੀਟਰ)

ਕੌਰੀਡੋਰ

ਬੇਤੁਲ-ਖੰਡਵਾ-ਵਡੋਦਰਾ

ਲੰਬਾਈ (ਕਿਲੋਮੀਟਰ )

233.653

ਕੁੱਲ ਸਿਵਿਲ ਲਾਗਤ (ਰੁਪਏ ਕਰੋੜ ਵਿੱਚ)

2705.08

ਭੂਮੀ ਅਧਿਗ੍ਰਹਿਣ ਲਾਗਤ (ਰੁਪਏ ਕਰੋੜ ਵਿੱਚ)

432.77

ਕੁੱਲ ਪੂੰਜੀ ਲਾਗਤ (ਰੁਪਏ ਕਰੋੜ ਵਿੱਚ)

4415.60

ਤਰੀਕਾ 

ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ)

ਬਾਈਪਾਸ (ਉਪ-ਮਾਰਗ)

ਹਿਵਾਰਖੇੜੀ-ਰੋਸ਼ਨੀ-ਆਸ਼ਾਪੁਰ-ਰੂਧੀ ਸੈਕਸ਼ਨ

 

ਬਾਈਪਾਸ ਦੀ ਲੰਬਾਈ = 70.39 ਕਿਲੋਮੀਟਰ

ਦੇਸ਼ਗਾਂਓ-ਜੁਲਵਾਨਿਆ ਸੈਕਸ਼ਨ

 

 

ਬਾਈਪਾਸ ਦੀ ਲੰਬਾਈ= 54.273 ਕਿਲੋਮੀਟਰ

ਜੁੜੀਆਂ ਹੋਈਆਂ ਪ੍ਰਮੁੱਖ ਸੜਕਾਂ 

ਨੈਸ਼ਨਲ ਹਾਈਵੇਅ– ਐੱਨਐੱਚ-47, ਐੱਨਐੱਚ-753, ਐੱਨਐੱਚ-347ਬੀਜੀਅਤੇ ਐੱਨਐੱਚ-52

ਸਟੇਟ ਹਾਈਵੇਅ– ਐੱਸਐੱਚ-15 ਅਤੇ ਐੱਮਡੀਆਰ

ਜੁੜੇ ਹੋਏ ਆਰਥਿਕ /ਸਮਾਜਿਕ / ਆਵਾਜਾਈ ਕੇਂਦਰ

ਹਵਾਈ ਅੱਡਾ: ਇੰਦੌਰ ਅਤੇ ਨਾਗਪੁਰ

ਰੇਲਵੇ ਸਟੇਸ਼ਨ: ਬੈਤੂਲ, ਖੰਡਵਾ

ਮਲਟੀ ਮਾਡਲਲੌਜਿਸਟਿਕਸ ਪਾਰਕ (ਐੱਮਐੱਮਐੱਲਪੀ): ਇੰਦੌਰ

ਆਰਥਿਕ ਕੇਂਦਰ: 01 ਟੈਕਸਟਾਈਲ ਕਲਸਟਰ, 02 ਮੈਗਾ ਫੂਡ ਪਾਰਕ, 01 ਉਦਯੋਗਿਕ ਪਾਰਕ, 02 ਸੁਪਰ ਥਰਮਲ ਪਾਵਰ ਪਲਾਂਟ

ਜੁੜੇ ਹੋਏ ਪ੍ਰਮੁੱਖ ਸ਼ਹਿਰ/ਕਸਬੇ

ਬੈਤੂਲ, ਖੰਡਵਾ, ਖਰਗੋਨ, ਬੜ੍ਹਵਾਨੀ

ਰੁਜ਼ਗਾਰ ਸਿਰਜਣ ਸਮਰੱਥਾ

19.50 ਲੱਖ ਮਨੁੱਖੀ ਦਿਵਸ (ਪ੍ਰਤੱਖ) ਅਤੇ 23.00 ਲੱਖ ਮਨੁੱਖੀ ਦਿਵਸ (ਅਪ੍ਰਤੱਖ)

**********

ਐੱਮਜੇਪੀਐੱਸ/ਏਕੇ


(रिलीज़ आईडी: 2268710) आगंतुक पटल : 9
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Assamese , Gujarati , Odia , Tamil , Telugu , Kannada , Malayalam