ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ਪ੍ਰਧਾਨ ਮੰਤਰੀ ਖੋਜ ਚੇਅਰ (ਪੀਐੱਮਆਰਸੀ) ਯੋਜਨਾ 2026 ਲਈ ਅਰਜ਼ੀਆਂ ਮੰਗੀਆਂ


ਇਹ ਵਿਸ਼ਵਵਿਆਪੀ ਭਾਰਤੀ ਪ੍ਰਤਿਭਾ ਨੂੰ ਭਾਰਤ ਦੇ ਵਿਗਿਆਨਿਕ ਅਤੇ ਨਵੀਨਤਾ ਭਵਿੱਖ ਨਾਲ ਜੋੜਨ ਵਾਲੀ ਇੱਕ ਪ੍ਰਮੁੱਖ ਰਾਸ਼ਟਰੀ ਪਹਿਲਕਦਮੀ ਹੈ

प्रविष्टि तिथि: 02 JUN 2026 2:00PM by PIB Chandigarh

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ਪ੍ਰਧਾਨ ਮੰਤਰੀ ਖੋਜ ਚੇਅਰ (ਪੀਐੱਮਆਰਸੀ) ਯੋਜਨਾ 2026 ਲਈ ਅਰਜ਼ੀਆਂ ਮੰਗੀਆਂ ਹਨ। ਇਹ ਇੱਕ ਪ੍ਰਮੁੱਖ ਰਾਸ਼ਟਰੀ ਪਹਿਲਕਦਮੀ ਹੈ ਜਿਸਦਾ ਉਦੇਸ਼ ਵਿਸ਼ਵ ਪੱਧਰ 'ਤੇ ਪ੍ਰਸਿੱਧ ਯੂਨੀਵਰਸਿਟੀਆਂ, ਪ੍ਰਯੋਗਸ਼ਾਲਾਵਾਂ, ਖੋਜ ਸੰਸਥਾਵਾਂ ਅਤੇ ਉਦਯੋਗਾਂ ਤੋਂ ਭਾਰਤੀ ਮੂਲ ਦੇ ਪ੍ਰਤਿਭਾਸ਼ਾਲੀ ਖੋਜਕਰਤਾਵਾਂ, ਵਿਗਿਆਨੀਆਂ, ਟੈਕਨੋਲੋਜਿਸਟਾਂ ਅਤੇ ਪੇਸ਼ੇਵਰਾਂ ਨੂੰ ਦੇਸ਼ ਭਰ ਦੀਆਂ ਪ੍ਰਮੁੱਖ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ (ਐੱਚਈਆਈ), ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਖੋਜ ਕੇਂਦਰਾਂ ਵੱਲ ਆਕਰਸ਼ਿਤ ਕਰਨਾ ਹੈ।

ਇਹ ਸਕੀਮ ਆਲਮੀ ਭਾਰਤੀ ਪ੍ਰਤਿਭਾ ਨੂੰ ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਖੋਜ, ਵਿਕਾਸ, ਨਵੀਨਤਾ ਅਤੇ ਤਕਨਾਲੋਜੀ ਈਕੋਸਿਸਟਮ ਨਾਲ ਜੋੜੇਗੀ, ਰਾਸ਼ਟਰੀ ਤਰਜੀਹ ਦੇ 13 ਥੀਮੈਟਿਕ ਖੇਤਰਾਂ ਵਿੱਚ ਫੈਲੀ ਹੋਈ ਹੈ, ਜਿਸ ਵਿੱਚ ਸ਼ਾਮਲ ਹਨ:

  1. ਐਡਵਾਂਸਡ ਕੰਪਿਊਟਿੰਗ (ਏਆਈ, ਕੁਆਂਟਮ ਕੰਪਿਊਟਿੰਗ, ਅਤੇ ਸੁਪਰਕੰਪਿਊਟਿੰਗ)

  2. ਸੈਮੀਕੰਡਕਟਰ

  3. ਊਰਜਾ, ਸਥਿਰਤਾ, ਅਤੇ ਜਲਵਾਯੂ ਪਰਿਵਰਤਨ

  4. ਸਾਈਬਰ ਸੁਰੱਖਿਆ

  5. ਸਿਹਤ ਸੰਭਾਲ ਅਤੇ ਮੈਡੀਕਲ ਤਕਨਾਲੋਜੀ

  6. ਬਾਇਓਟੈਕਨਾਲੋਜੀ

  7. ਐਡਵਾਂਸਡ ਸਮੱਗਰੀ ਅਤੇ ਮਹੱਤਵਪੂਰਨ ਖਣਿਜ

  8. ਪੁਲਾੜ ਅਤੇ ਰੱਖਿਆ

  9. ਅਗਲੀ ਪੀੜ੍ਹੀ ਦੇ ਸੰਚਾਰ

  10. ਨਿਰਮਾਣ ਅਤੇ ਉਦਯੋਗ 4.0

  11. ਖੇਤੀਬਾੜੀ ਅਤੇ ਭੋਜਨ ਤਕਨਾਲੋਜੀ

  12. ਨੀਲੀ ਆਰਥਿਕਤਾ

  13. ਪਰਮਾਣੂ ਊਰਜਾ

ਤਿੰਨ ਮੁੱਖ ਥੰਮ੍ਹਾਂ: ਪ੍ਰਮੁੱਖ ਸੰਸਥਾਵਾਂ, ਮੇਜ਼ਬਾਨ ਸੰਸਥਾਵਾਂ ਅਤੇ ਪੀਐੱਮਆਰਸੀ ਫੈਲੋਜ਼ 'ਤੇ ਅਧਾਰਿਤ ਇਹ ਯੋਜਨਾ, ਮਿਸ਼ਨ ਨੂੰ ਤੈਅ ਕਰਨ ਵਾਲੇ, ਰਾਸ਼ਟਰੀ ਪੱਧਰ ’ਤੇ ਪ੍ਰਾਸੰਗਿਕ ਅਤੇ ਪ੍ਰਭਾਵ-ਮੁਖੀ ਖੋਜ ਨੂੰ ਸੁਨਿਸ਼ਚਿਤ ਕਰਨ ਲਈ ਤਿਆਰ ਕੀਤੀ ਗਈ ਹੈ। ਹਿੱਸਾ ਲੈਣ ਵਾਲੀਆਂ ਸੰਸਥਾਵਾਂ ਅਤੇ ਫੈਲੋਜ਼ ਦੀ ਚੋਣ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਦੀ ਪ੍ਰਧਾਨਗੀ ਵਾਲੀ ਇੱਕ ਅਧਿਕਾਰ ਪ੍ਰਾਪਤ ਕਮੇਟੀ ਦੀ ਸਖਤ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।

ਪੀਐੱਮਆਰਸੀ ਫੈਲੋਜ਼ ਨੂੰ ਫੈਲੋਸ਼ਿਪ ਅਤੇ ਖੋਜ ਗ੍ਰਾਂਟ ਸਹਾਇਤਾ, ਪ੍ਰਯੋਗਸ਼ਾਲਾਵਾਂ ਅਤੇ ਖੋਜ ਬੁਨਿਆਦੀ ਢਾਂਚੇ ਤੱਕ ਪਹੁੰਚ ਅਤੇ ਭਾਰਤ ਵਿੱਚ ਪ੍ਰਮੁੱਖ ਸਰਕਾਰੀ ਸੰਸਥਾਵਾਂ ਨਾਲ ਕੰਮ ਕਰਨ ਦੇ ਮੌਕੇ ਪ੍ਰਾਪਤ ਹੋਣਗੇ।

ਇਸ ਯੋਜਨਾ ਦੇ ਤਹਿਤ ਮੇਜ਼ਬਾਨ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ, ਵਿਸ਼ਵ ਪੱਧਰ 'ਤੇ ਕੁਸ਼ਲ ਖੋਜਕਰਤਾਵਾਂ ਅਤੇ ਪੇਸ਼ੇਵਰਾਂ ਨਾਲ ਜੁੜਾਅ ਅਤੇ ਤਰਜੀਹੀ ਖੇਤਰਾਂ ਵਿੱਚ ਵਿਸਤ੍ਰਿਤ ਖੋਜ ਅਤੇ ਨਵੀਨਤਾ ਗਤੀਵਿਧੀਆਂ ਰਾਹੀਂ ਲਾਭ ਹੋਵੇਗਾ। 

ਇਹ ਸਕੀਮ ਤਿੰਨ ਸ਼੍ਰੇਣੀਆਂ ਦੇ ਤਹਿਤ ਜੁੜਾਅ ਦੇ ਮੌਕੇ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸ਼ੁਰੂਆਤੀ ਕਰੀਅਰ  ਖੋਜਕਰਤਾਵਾਂ ਲਈ ਯੰਗ ਰਿਸਰਚ ਫੈਲੋ, ਤਜ਼ਰਬੇਕਾਰ ਖੋਜਕਰਤਾਵਾਂ ਲਈ ਸੀਨੀਅਰ ਰਿਸਰਚ ਫੈਲੋ ਅਤੇ ਵਿਸ਼ਵ ਪੱਧਰ 'ਤੇ ਪ੍ਰਸਿੱਧ ਖੋਜ ਨੇਤਾਵਾਂ ਲਈ ਰਿਸਰਚ ਚੇਅਰ ਸ਼ਾਮਲ ਹਨ।

ਪੀਐੱਮਆਰਸੀ ਸਕੀਮ ਅਧੀਨ ਯੋਗ ਫੈਲੋਜ਼ ਵਿੱਚ ਉੱਘੇ ਖੋਜਕਰਤਾ, ਵਿਗਿਆਨੀ ਅਤੇ ਭਾਰਤੀ ਮੂਲ ਦੇ ਪੇਸ਼ੇਵਰ ਸ਼ਾਮਲ ਹਨ, ਜਿਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਨਾਗਰਿਕ, ਓਸੀਆਈ ਕਾਰਡਧਾਰਕ ਅਤੇ ਭਾਰਤੀ ਮੂਲ ਦੇ ਵਿਅਕਤੀ ਸ਼ਾਮਲ ਹਨ। ਇਸ ਸਕੀਮ ਦਾ ਉਦੇਸ਼ ਖੋਜ, ਨਵੀਨਤਾ ਅਤੇ ਤਕਨਾਲੋਜੀ ਵਿੱਚ ਸ਼ਾਨਦਾਰ ਪ੍ਰਾਪਤੀਆਂ ਵਾਲੀਆਂ ਪ੍ਰਮੁੱਖ ਆਲਮੀ ਸੰਸਥਾਵਾਂ ਅਤੇ ਉਦਯੋਗਾਂ ਦੇ ਉੱਘੇ ਭਾਰਤੀ ਮੂਲ ਦੇ ਖੋਜਕਰਤਾਵਾਂ ਅਤੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨਾ ਹੈ।

ਯੋਗ ਮੇਜ਼ਬਾਨ ਸੰਸਥਾਵਾਂ ਵਿੱਚ ਐੱਨਆਈਆਰਐੱਫ ਦੀਆਂ ਸਮੁੱਚੀ ਜਾਂ ਇੰਜੀਨੀਅਰਿੰਗ ਸ਼੍ਰੇਣੀਆਂ ਵਿੱਚ ਚੋਟੀ ਦੇ 100 ਵਿੱਚ ਦਰਜਾ ਪ੍ਰਾਪਤ ਸਰਕਾਰੀ ਉੱਚ ਵਿਦਿਅਕ ਸੰਸਥਾਵਾਂ ਜਾਂ ਐੱਨਆਈਆਰਐੱਫ ਖੋਜ ਸ਼੍ਰੇਣੀ ਵਿੱਚ ਚੋਟੀ ਦੇ 50 ਵਿੱਚ ਸ਼ਾਮਲ ਹਨ, ਨਾਲ ਹੀ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ), ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਵਰਗੀਆਂ ਏਜੰਸੀਆਂ ਦੇ ਅਧੀਨ ਚੋਟੀ ਦੀਆਂ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਖੋਜ ਸੰਸਥਾਵਾਂ ਵੀ ਸ਼ਾਮਲ ਹਨ।

ਵੱਖ-ਵੱਖ ਥੀਮੈਟਿਕ ਖੇਤਰਾਂ ਵਿੱਚ ਲਾਗੂਕਰਨ ਦਾ ਸਮਰਥਨ ਕਰਨ ਲਈ, ਸੱਤ (07) ਪ੍ਰਮੁੱਖ ਸੰਸਥਾਵਾਂ ਨੂੰ ਮੁੱਖ ਸੰਸਥਾਵਾਂ ਵਜੋਂ ਪਛਾਣਿਆ ਗਿਆ ਹੈ: 

  1. ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ (ਆਈਆਈਟੀ ਦਿੱਲੀ)

  2. ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਬੇ (ਆਈਆਈਟੀ ਬੰਬੇ)

  3. ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਮਦਰਾਸ (ਆਈਆਈਟੀ ਮਦਰਾਸ)

  4. ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਕਾਨਪੁਰ (ਆਈਆਈਟੀ ਕਾਨਪੁਰ)

  5. ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਹੈਦਰਾਬਾਦ (ਆਈਆਈਟੀ ਹੈਦਰਾਬਾਦ)

  6. ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਇੰਡੀਅਨ ਸਕੂਲ ਆਫ਼ ਮਾਈਨਜ਼) ਧਨਬਾਦ [ਆਈਆਈਟੀ (ਆਈਐੱਸਐੱਮ) ਧਨਬਾਦ]

  7. ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੁਰੂ (ਆਈਆਈਐੱਸਸੀ ਬੰਗਲੁਰੂ) 

ਫੈਲੋ ਅਤੇ ਹੋਸਟ ਸੰਸਥਾਵਾਂ ਲਈ ਅਰਜ਼ੀ ਪ੍ਰਕਿਰਿਆ 1 ਜੂਨ, 2026 ਤੋਂ ਪੀਐੱਮਆਰਸੀ ਪੋਰਟਲ 'ਤੇ ਖੋਲ੍ਹ ਦਿੱਤੀ ਗਈ ਹੈ।

ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ, ਯੋਗਤਾ ਮਾਪਦੰਡਾਂ ਅਤੇ ਅਰਜ਼ੀ ਪ੍ਰਕਿਰਿਆ ਲਈ, https://pmrc.education.gov.in  'ਤੇ ਜਾਓ।

ਖੋਜ, ਨਵੀਨਤਾ ਅਤੇ ਰਾਸ਼ਟਰ ਨਿਰਮਾਣ ਦੇ ਭਾਰਤ ਦੇ ਨਵੇਂ ਅਧਿਆਏ ਦਾ ਹਿੱਸਾ ਬਣੋ। ਇੱਕ ਸਵੈ-ਨਿਰਭਰ ਅਤੇ ਵਿਕਸਿਤ ਭਾਰਤ ਵੱਲ ਭਾਰਤ ਦੀ ਯਾਤਰਾ ਵਿੱਚ ਸ਼ਾਮਲ ਹੋਵੋ।

 

*****

ਏਕੇ/ਬਲਜੀਤ ਸਿੰਘ


(रिलीज़ आईडी: 2268326) आगंतुक पटल : 18
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Bengali-TR , Manipuri , Gujarati , Tamil , Kannada