ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਭਾਰਤ 11-12 ਜੂਨ 2026 ਨੂੰ ਨਵੀਂ ਦਿੱਲੀ ਵਿੱਚ 13ਵੇਂ ਬ੍ਰਿਕਸ ਸ਼ਹਿਰੀਕਰਣ ਮੰਚ ਦੀ ਮੇਜ਼ਬਾਨੀ ਕਰੇਗਾ
ਜਨਤਾ ਲਈ ਸ਼ਹਿਰ: ਸਮਾਵੇਸ਼ੀ ਅਤੇ ਮਜ਼ਬੂਤ ਸ਼ਹਿਰੀ ਭਵਿੱਖ ਲਈ ਬ੍ਰਿਕਸ ਸਹਿਯੋਗ
Posted On:
01 JUN 2026 5:42PM by PIB Chandigarh
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਆਯੋਜਨ ਤੋਂ ਪਹਿਲਾਂ ਅੱਜ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਭਾਰਤ 11-12 ਜੂਨ, 2026 ਨੂੰ ਨਵੀਂ ਦਿੱਲੀ ਵਿਖੇ 13ਵੇਂ ਬ੍ਰਿਕਸ ਸ਼ਹਿਰੀਕਰਣ ਮੰਚ ਦੀ ਮੇਜ਼ਬਾਨੀ ਕਰੇਗਾ।
ਇਹ ਮੰਚ 2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਅਧੀਨ ਇੱਕ ਮਹੱਤਵਪੂਰਨ ਮੰਤਰੀ ਪੱਧਰੀ ਪ੍ਰੋਗਰਾਮ ਹੈ, ਜੋ ਕਿ ਪ੍ਰਧਾਨ ਮੰਤਰੀ ਦੇ ਮਨੁੱਖਤਾ ਸਭ ਤੋਂ ਉੱਪਰ ਦੇ ਵਿਜ਼ਨ ਅਤੇ ਪ੍ਰਧਾਨਗੀ ਵਿਸ਼ਾ ‘ਲਚਕਤਾ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ’ ਤੋਂ ਨਿਰਦੇਸ਼ਿਤ ਹੈ।
ਸ਼ਹਿਰੀਕਰਣ ਮੰਚ ਦਾ ਆਯੋਜਨ ‘ਜਨਤਾ ਲਈ ਸ਼ਹਿਰ: ਸਮਾਵੇਸ਼ੀ ਅਤੇ ਮਜ਼ਬੂਤ ਸ਼ਹਿਰੀ ਭਵਿੱਖ ਲਈ ਬ੍ਰਿਕਸ ਸਹਿਯੋਗ’ ਵਿਸ਼ੇ ਅਧੀਨ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਵਿਸ਼ਾ ਭਾਰਤ ਦੇ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਜੋ ਕਿ ਸ਼ਹਿਰਾਂ ਦੀ ਯੋਜਨਾ, ਸ਼ਾਸਨ ਅਤੇ ਵਿਕਾਸ ਵਿੱਚ ਜਨਤਾ ਦੇ ਹਿਤ ਨੂੰ ਕੇਂਦਰੀ ਮਹੱਤਵ ਦਿੰਦਾ ਹੈ।
ਭਾਰਤ ਦੀ ਵਿਰਾਸਤ ਅਤੇ ਨਿਰੰਤਰ ਅਗਵਾਈ
ਬ੍ਰਿਕਸ ਸ਼ਹਿਰੀਕਰਣ ਮੰਚ ਦੀ ਮੇਜ਼ਬਾਨੀ ਪਹਿਲੀ ਵਾਰ ਭਾਰਤ ਨੇ 2013 ਵਿੱਚ ਨਵੀਂ ਦਿੱਲੀ ਵਿੱਚ ਕੀਤੀ ਸੀ, ਜਿਸ ਨਾਲ ਸ਼ਹਿਰੀਕਰਣ ਨੂੰ ਰਸਮੀ ਤੌਰ ‘ਤੇ ਬ੍ਰਿਕਸ ਸਹਿਯੋਗ ਏਜੰਡਾ ਵਿੱਚ ਸ਼ਾਮਲ ਕੀਤਾ ਗਿਆ। ਭਾਰਤ ਨੇ 2016 ਵਿੱਚ ਵਿਸ਼ਾਖਾਪਟਨਮ ਵਿੱਚ ਇਸ ਮੰਚ ਦੀ ਮੁੜ ਮੇਜ਼ਬਾਨੀ ਕੀਤੀ, ਜਿਸ ਵਿੱਚ ਟਿਕਾਊ ਸ਼ਹਿਰੀ ਵਿਕਾਸ, ਸਮਾਰਟ ਸ਼ਹਿਰਾਂ ਅਤੇ ਸ਼ਹਿਰੀ ਮਜ਼ਬੂਤੀ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਭਾਰਤ ਨੇ 2021 ਵਿੱਚ ਆਲਮੀ ਮਹਾਮਾਰੀ ਤੋਂ ਬਾਅਦ ਸ਼ਹਿਰੀ ਪੁਨਰ-ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮੰਚ ਦੀ ਵਰਚੁਅਲੀ ਮੇਜ਼ਬਾਨੀ ਕੀਤੀ।
ਭਾਰਤ 2026 ਵਿੱਚ ਆਯੋਜਿਤ ਹੋਣ ਵਾਲੇ 13ਵੇਂ ਬ੍ਰਿਕਸ ਸ਼ਹਿਰੀਕਰਣ ਮੰਚ ਦੀ ਮੇਜ਼ਬਾਨੀ ਚੌਥੀ ਵਾਰ ਕਰ ਰਿਹਾ ਹੈ। ਆਪਣੀ ਸਥਾਪਨਾ ਦੇ ਬਾਅਦ ਤੋਂ, ਇਹ ਮੰਚ ਬ੍ਰਿਕਸ ਦੇਸ਼ਾਂ ਲਈ ਸ਼ਹਿਰੀ ਨੀਤੀ ਸਬੰਧੀ ਅਨੁਭਵਾਂ ਦਾ ਅਦਾਨ-ਪ੍ਰਦਾਨ ਕਰਨ, ਸਾਂਝੀਆਂ ਤਰਜੀਹਾਂ ਦੀ ਪਛਾਣ ਕਰਨ ਅਤੇ ਵਿਆਪਕ ਬ੍ਰਿਕਸ ਪ੍ਰਕਿਰਿਆ ਵਿੱਚ ਸ਼ਹਿਰੀ ਸਬੰਧੀ ਸੁਝਾਅ ਦੇਣ ਲਈ ਇੱਕ ਸਮਰਪਿਤ ਮੰਤਰੀ-ਪੱਧਰੀ ਮੰਚ ਵਜੋਂ ਕੰਮ ਕਰਦਾ ਰਿਹਾ ਹੈ।
ਬ੍ਰਿਕਸ ਦੇਸ਼ਾਂ ਵਿੱਚ ਸਾਂਝੀਆਂ ਸ਼ਹਿਰੀ ਤਰਜੀਹਾਂ
ਕੇਂਦਰੀ ਮੰਤਰੀ ਨੇ ਕਿਹਾ ਕਿ ਬ੍ਰਿਕਸ ਸ਼ਹਿਰੀਕਰਣ ਮੰਚ ਇੱਕ ਮਹੱਤਵਪੂਰਨ ਸਮੇਂ ਸਿਰ ਆਯੋਜਿਤ ਕੀਤਾ ਜਾ ਰਿਹਾ ਹੈ, ਕਿਉਂਕਿ ਕਈ ਬ੍ਰਿਕਸ ਰਾਸ਼ਟਰ ਆਵਾਸ, ਗਤੀਸ਼ੀਲਤਾ, ਜਲਵਾਯੂ ਜੋਖਮਾਂ, ਨਗਰ ਪਾਲਿਕਾ ਸਮਰੱਥਾ, ਸ਼ਹਿਰੀ ਵਿੱਤ ਅਤੇ ਸੇਵਾ ਵੰਡ ਦੀਆਂ ਸਧਾਰਣ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਤੇਜ਼ੀ ਨਾਲ ਸ਼ਹਿਰੀ ਵਿਕਾਸ ਦਾ ਅਨੁਭਵ ਕਰ ਰਹੇ ਹਨ।
ਇਹ ਮੰਚ ਸਮਾਵੇਸ਼ੀ ਸ਼ਹਿਰੀ ਵਿਕਾਸ, ਜਲਵਾਯੂ ਅਤੇ ਆਫਤ ਪ੍ਰਤੀਰੋਧੀ ਬੁਨਿਆਦੀ ਢਾਂਚਾ, ਮਜ਼ਬੂਤ ਨਗਰਪਾਲਿਕਾ ਸੰਸਥਾ ਅਤੇ ਬਿਹਤਰ ਸ਼ਹਿਰੀ ਸ਼ਾਸਨ ਲਈ ਡਿਜੀਟਲ ਇਨੋਵੇਸ਼ਨ ਵਰਗੀਆਂ ਕੁਝ ਵਿਆਪਕ ਤਰਜੀਹਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ।
ਨਿਰਧਾਰਿਤ ਪ੍ਰੋਗਰਾਮ ਅਤੇ ਇੱਛੁਕ ਨਤੀਜੇ
ਦੋ ਦਿਨਾਂ ਤੱਕ ਚੱਲਣ ਵਾਲੇ 13ਵੇਂ ਬ੍ਰਿਕਸ ਸ਼ਹਿਰੀਕਰਣ ਮੰਚ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀ, ਸੀਨੀਅਰ ਅਧਿਕਾਰੀ, ਨੀਤੀ ਨਿਰਮਾਤਾ, ਸ਼ਹਿਰੀ ਵਿਕਾਸ ਮਾਹਿਰ ਅਤੇ ਹੋਰ ਮਾਹਿਰ ਹਿੱਸਾ ਲੈਣਗੇ। ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਨੂੰ ਮੰਤਰੀ ਪੱਧਰੀ ਵਫਦਾਂ ਦੇ ਨਾਲ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।
ਮੰਚ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਅਤੇ ਬ੍ਰਿਕਸ ਦੀਆਂ ਸਾਂਝੀਆਂ ਸ਼ਹਿਰੀ ਤਰਜੀਹਾਂ ‘ਤੇ ਇੱਕ ਉੱਚ ਪੱਧਰੀ ਪੂਰਨ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਬ੍ਰਿਕਸ ਵਫਦਾਂ ਨੂੰ ਦੇਸ਼ ਦੇ ਸ਼ਹਿਰੀ ਬਦਲਾਅ ਨਾਲ ਜਾਣੂ ਕਰਵਾਉਣ ਲਈ ਨਵੀਂ ਦਿੱਲੀ ਦੇ ਚੁਣੇ ਹੋਏ ਸਥਾਨਾਂ ਦਾ ਦੌਰਾ ਵੀ ਕਰਵਾਇਆ ਜਾਵੇਗਾ।
ਦੂਜੇ ਦਿਨ ਮੰਚ ਦੇ ਤਰਜੀਹੀ ਖੇਤਰਾਂ ‘ਤੇ ਵਿਸ਼ਾਗਤ ਪੈਨਲ ਚਰਚਾਵਾਂ ਹੋਣਗੀਆਂ। ਮੈਂਬਰ ਦੇਸ਼ ਆਪਣੇ-ਆਪਣੇ ਦੇਸ਼ਾਂ ਦੇ ਅਨੁਭਵ ਸਾਂਝਾ ਕਰਨ ਲਈ ਪੈਨਲ ਚਰਚਾਵਾਂ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਦੇਸ਼ਾਂ ਦਰਮਿਆਨ ਦੁਵੱਲੀਆਂ ਚਰਚਾਵਾਂ ਵੀ ਹੋਣਗੀਆਂ।
ਇਨ੍ਹਾਂ ਵਿਚਾਰ-ਵਟਾਂਦਰਿਆਂ ਨਾਲ ਸ਼ਹਿਰੀਕਰਣ ਦੀਆਂ ਚੁਣੌਤੀਆਂ ‘ਤੇ ਸਾਂਝੇ ਨੀਤੀਗਤ ਸਮਾਧਾਨਾਂ ਨੂੰ ਸਮਰਥਨ ਮਿਲਣ ਅਤੇ ਸਮਾਵੇਸ਼ੀ, ਮਜ਼ਬੂਤ ਅਤੇ ਜਨ-ਕੇਂਦ੍ਰਿਤ ਸ਼ਹਿਰਾਂ ਦੇ ਨਿਰਮਾਣ ‘ਤੇ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਬ੍ਰਿਕਸ ਪਰਿਵਾਰ ਦੇ ਸਾਰੇ ਵਫਦਾਂ ਦਾ ਨਵੀਂ ਦਿੱਲੀ ਵਿੱਚ ਸੁਆਗਤ ਕਰਨ ਅਤੇ ਲੋਕਾਂ ਦੇ ਲਈ ਸਹੀ ਮਾਇਨੇ ਵਿੱਚ ਬਣੇ ਸ਼ਹਿਰਾਂ ‘ਤੇ ਮਿਲ ਕੇ ਕੰਮ ਕਰਨ ਲਈ ਉਤਸੁਕ ਹੈ।
******
ਐੱਸਕੇ/ਬਲਜੀਤ ਸਿੰਘ
(Release ID: 2268201)
ਵਿਜ਼ੀਟਰ ਕਾਊਂਟਰ : 3