ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਬੀਕਾਨੇਰ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਬੀਐੱਸਐੱਫ ਦੀ ਸਾਂਚੂ ਪੋਸਟ (Sanchu Post) ਵਿਖੇ ਆਯੋਜਿਤ ਬੀਐੱਸਐੱਫ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਮਹਿਲਾ ਬੈਰਕਾਂ ਦਾ ਈ-ਉਦਘਾਟਨ ਕੀਤਾ
ਭਿਆਨਕ ਭੂਗੋਲਿਕ ਚੁਣੌਤੀਆਂ ਅਤੇ ਮੁਸ਼ਕਲ ਹਾਲਤਾਂ ਦੇ ਬਾਵਜੂਦ, ਬੀਐਸਐਫ ਸਰਹੱਦਾਂ 'ਤੇ ਡਟੀ ਰਹੀ; ਅਸੀਂ 2,000 ਸ਼ਹੀਦਾਂ ਦੇ ਸਰਵਉੱਚ ਬਲੀਦਾਨ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ
ਬੌਰਡਰ ਸਕਿਓਰਿਟੀ ਦਾ 'Quadrangular Security Grid'- ਬੀਐੱਸਐੱਫ, ਸੈਨਾ, ਸਰਹੱਦੀ ਨਾਗਰਿਕ ਅਤੇ ਸਥਾਨਕ ਪ੍ਰਸ਼ਾਸਨ; ਬੌਰਡਰ ਸਕਿਓਰਿਟੀ isolated duty ਨਹੀਂ, territorial responsibility ਹੈ
‘ਜ਼ੀਰੋ ਘੁਸਪੈਠ ਨੂੰ ਯਕੀਨੀ ਕਰਨਾ ਸਾਡੀ ਜ਼ਿੰਮੇਵਾਰੀ, ਜੋ quadrangular security grid ਨਾਲ ਹੀ ਸੰਭਵ ਹੈ
ਬੀਐੱਸਐੱਫ ਸਰਹੱਦ ਤੋਂ 50 ਕਿਲੋਮੀਟਰ ਦੇ ਪਿੰਡਾਂ ਵਿੱਚ Unnatural Demographic Change ‘ਤੇ ਨਜ਼ਰ ਰੱਖੇ, ਕਿਸੇ ਤਰ੍ਹਾਂ ਦੇ ਗੈਰ-ਕਾਨੂੰਨੀ ਨਿਰਮਾਣ ‘ਤੇ ਸਥਾਨਕ ਪ੍ਰਸ਼ਾਸਨ ਨੂੰ ਅਲਰਟ (ਚੌਕਸ) ਕਰੇ
ਬੌਰਡਰ ‘ਤੇ ਅਗਲੇ 6 ਮਹੀਨਿਆਂ ਵਿੱਚ ਐਂਟੀ-ਡਰੋਨ ਸਿਸਟਮ ਲਗਣਗੇ, ਜਲਦੀ ਹੀ ਸਰਹੱਦ ਦੀ ਸੁਰੱਖਿਆ ਦੀ ਵਿਸ਼ਵ ਪੱਧਰੀ ਤਕਨਾਲੋਜੀ ਮੁਹੱਈਆ ਕਰਵਾਈ ਜਾਵੇਗੀ
ਤਕਨੀਕ ਦੀ ਦੁਰਵਰਤੋਂ ਕਰ ਰਹੇ ਦੇਸ਼ ਵਿਰੋਧੀ ਤੱਤ, ਇਸੇ ਕਾਰਨ ਮੋਦੀ ਸਰਕਾਰ ਨੇ ਬੀਐੱਸਐੱਫ ਦਾ ਕਾਰਜ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ
‘ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ’ ਵਿੱਚ ਬੀਐੱਸਐੱਫ ਨੂੰ ਅਗਵਾਈ ਕਰਨੀ ਚਾਹੀਦੀ ਹੈ, ਸਰਹੱਦੀ ਪਿੰਡਾਂ ਵਿੱਚ ਹਰੇਕ ਜਨਤਕ ਭਲਾਈ ਯੋਜਨਾ ਦੀ 100% ਸੈਚੂਰੇਸ਼ਨ
ਨਾਰਕੋਟਿਕਸ ਅਤੇ ਹਥਿਆਰਾਂ ਦੀ ਸਮਗਲਿੰਗ ਨੂੰ ਸਖਤੀ ਨਾਲ ਖਤਮ ਕਰਨ ਦੇ ਸਾਰੇ ਉਪਰਾਲੇ ਕਰੇ ਬੀਐੱਸਐੱਫ
ਸਰਹੱਦ ਅੰਦਰ ਅੰਦਰੂਨੀ ਖ਼ਤਰਾ ਪੈਦਾ ਕਰਨ ਵਾਲਿਆਂ ‘ਤੇ ਸਾਡੀ ਤਿੱਖੀ ਨਜ਼ਰ ਹੋਵੇ, ਉਨ੍ਹਾਂ ‘ਤੇ ruthlessly ਕਾਨੂੰਨੀ ਕਾਰਵਾਈ ਹੋਵੇ
Posted On:
26 MAY 2026 7:58PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਬੀਕਾਨੇਰ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਸਥਿਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਸਾਂਚੂ ਪੋਸਟ ਬਾਰੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਮਹਿਲਾ ਬੈਰਕਾਂ ਦਾ ਈ-ਉਦਘਾਟਨ ਕੀਤਾ। ਇਸ ਮੌਕੇ ‘ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ, ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਸਰਹੱਦੀ ਪ੍ਰਬੰਧਨ ਸਕੱਤਰ ਅਤੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਜਵਾਨਾਂ ਨੂੰ ਸੰਬੋਧਨ ਕਰਦੇ ਹੋਏ, ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਐੱਸਐੱਫ ਦੀ ਸਥਾਪਨਾ ਤੋਂ ਲੈ ਕੇ, ਬੌਰਡਰ ਗਾਰਡਸ ਨੇ ਅਤਿ ਦੀ ਗਰਮੀ, ਕੜਾਕੇ ਦੀ ਠੰਢ, ਮੀਂਹ, ਸੰਘਣੇ ਜੰਗਲਾਂ, ਬਰਫ਼ ਨਾਲ ਢੱਕੀਆਂ ਚੋਟੀਆਂ ਜਾਂ 45 ਡਿਗਰੀ ਤੋਂ ਘਟਾ ਕੇ 45 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ਦੀ ਪਰਵਾਹ ਕੀਤੇ ਬਿਨਾ, ਡਿਊਟੀ ਪ੍ਰਤੀ ਸਮਰਪਣ, ਬਹਾਦਰੀ, ਹਿੰਮਤ ਅਤੇ ਸਰਵਉੱਚ ਕੁਰਬਾਨੀ ਦੀ ਭਾਵਨਾ ਨਾਲ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ 2,000 ਤੋਂ ਵੱਧ ਬੌਰਡਰ ਗਾਰਡਸ ਦੀ ਕੁਰਬਾਨੀ ਨਾ ਸਿਰਫ਼ ਬੀਐੱਸਐੱਫ ਅਤੇ ਭਾਰਤ ਸਰਕਾਰ ‘ਤੇ, ਸਗੋਂ 1.4 ਅਰਬ ਭਾਰਤੀਆਂ ‘ਤੇ ਵੀ ਇੱਕ ਕਰਜ਼ ਹੈ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਪੂਰਾ ਦੇਸ਼ ਬੌਰਡਰ ਗਾਰਡਾਂ 'ਤੇ ਮਾਣ ਕਰਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਜੈਂਡਰ ਨਿਊਟਰਲ ਢੰਗ ਨਾਲ ਹਰ ਕੰਮ ਵਿੱਚ ਸਾਡੇ ਦੇਸ਼ ਦੀਆਂ ਬੇਟੀਆਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੌਕੇ ਦਿੱਤੇ ਜਾਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਸਰਹੱਦ ਦੀ ਸੁਰੱਖਿਆ ਵਿੱਚ ਬੇਟੀਆਂ ਦੀ ਭੂਮਿਕਾ ਅਤੇ ਉਨ੍ਹਾਂ ਲਈ ਜ਼ਰੂਰੀ ਸੁਵਿਧਾਵਾਂ ਨੂੰ ਲੈ ਕੇ ਘਾਟ ਸੀ, ਪਰ ਹੁਣ ਸਾਡੀਆਂ ਬੇਟੀਆਂ ਨੇ ਬੇਟਿਆਂ ਤੋਂ ਦੋ ਕਦਮ ਅੱਗੇ ਵਧ ਕੇ ਦੇਸ਼ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ 2030 ਤੱਕ ਸਰਹੱਦ ਦੀ ਸੁਰੱਖਿਆ ਵਿੱਚ ਤਾਇਨਾਤ ਸਾਡੀਆਂ ਬੇਟੀਆਂ ਲਈ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਕਰਾਂਗੇ। ਸ਼੍ਰੀ ਸ਼ਾਹ ਨੇ ਦੱਸਿਆ ਕਿ ਰਾਜਸਥਾਨ ਵਿੱਚ 79 ਬੈਰਕ ਮਨਜ਼ੂਰ ਹੋਏ ਹਨ ਅਤੇ ਲਗਭਗ 39 ਕਰੋੜ ਰੁਪਏ ਦੇ ਖਰਚ ਨਾਲ ਉਨ੍ਹਾਂ ਵਿੱਚੋਂ 67 ਬੈਰਕਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ 14 ਬੈਰਕਾਂ ਦਾ ਅੱਜ ਉਦਘਾਟਨ ਹੋਇਆ। ਗ੍ਰਹਿ ਮੰਤਰੀ ਨੇ ਕਿਹਾ ਕਿ ਬੀਐੱਸਐੱਫ ਜਿਨ੍ਹਾਂ ਸਰਹੱਦਾਂ ਦੀ ਚੌਕਸੀ ਕਰਦੀ ਹੈ, ਉੱਥੇ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 356 ਬੈਰਕ ਹੋਣਗੇ। ਇਨ੍ਹਾਂ ਬੈਰਕਾਂ ਦੇ ਬਣਨ ਤੋਂ ਬਾਅਦ ਮਹਿਲਾ ਜਵਾਨਾਂ ਲਈ ਇੱਥੇ ਡਿਊਟੀ ਕਰਨਾ ਹੋਰ ਜ਼ਿਆਦਾ ਸੁਵਿਧਾਜਨਕ ਹੋ ਜਾਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2014 ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਦੇਸ਼ ਦੇ ਸੁਰੱਖਿਆ ਦ੍ਰਿਸ਼ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਸੈਨਾ ਦਾ ਆਧੁਨਿਕੀਕਰਣ ਹੋ ਰਿਹਾ ਹੈ ਅਤੇ ਸਾਡੀ ਬਾਰਡਰ ਸਕਿਓਰਿਟੀ ਫੋਰਸੇਸ ਦਾ ਵੀ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਅੱਤਵਾਦੀਆਂ ਦੇ ਕਿਸੇ ਵੀ ਯਤਨ ਨੂੰ Ruthlessly ਮੂੰਹਤੋੜ ਜਵਾਬ ਦੇਣ ਦੀ ਨੀਤੀ ਵੀ ਭਾਰਤ ਸਰਕਾਰ ਨੇ ਅਪਣਾਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜ਼ੀਰੋ ਘੁਸਪੈਠ ਯਕੀਨੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ, ਜੋ ਬੌਰਡਰ ਸਕਿਓਰਿਟੀ ਦੇ ‘ਚਤੁਰਭੁਜ ਸੁਰੱਖਿਆ ਗੱਰਿਡ’- BSF, ਸੈਨਾ, ਸਰਹੱਦੀ ਨਾਗਰਿਕ ਅਤੇ ਸਥਾਨਕ ਪ੍ਰਸ਼ਾਸਨ-ਰਾਹੀਂ ਹੋ ਸਕਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ-ਜਦੋਂ ਬੀਐੱਸਐੱਫ ਨੇ ਮੋਰਚਾ ਸੰਭਾਲਿਆ, ਉੱਥੇ ਉਹ ਪੂਰੀ ਦ੍ਰਿੜਤਾ ਨਾਲ ਡਟੇ ਰਹੇ। ਇਨ੍ਹਾਂ ਹੀ ਨਹੀਂ, ਸਰਹੱਦੀ ਜ਼ਿਲ੍ਹਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਹੌਂਸਲਾ ਬਣਾਏ ਰੱਖਣ ਵਿੱਚ ਵੀ ਬੀਐੱਸਐੱਫ ਨੇ ਵੱਡਾ ਯੋਗਦਾਨ ਦਿੱਤਾ। ਜਿੱਥੇ ਜ਼ਰੂਰਤ ਪਈ, ਉੱਥੇ ਬੀਐੱਸਐੱਫ ਦੇ ਜਵਾਨਾਂ ਨੇ ਆਪਣੀ ਰਿਵਾਇਤ ਦੇ ਅਨੁਸਾਰ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦਿੱਤਾ।
ਗ੍ਰਹਿ ਮੰਤਰੀ ਨੇ ਇਤਿਹਾਸਕ ਸਾਂਚੂ ਪੋਸਟ ਦਾ ਦੌਰਾ ਕਰਨ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ 1965 ਦੇ ਭਾਰਤ-ਪਾਕਿ ਯੁੱਧ ਦੇ ਸਮੇਂ ਸਾਂਚੂ ਦੀ ਆਬਾਦੀ 500 ਤੋਂ ਵੱਧ ਸੀ ਅਤੇ ਆਰਏਸੀ ਦੀ ਚੌਕੀ ਸਾਂਚੂ ਤੋਂ ਲਗਭਗ 25 ਕਿਲੋਮੀਟਰ ਪਿੱਛੇ ਰਣਜੀਤਪੁਰਾ ਪਿੰਡ ਵਿੱਚ ਸਥਿਤ ਸੀ। ਜਦੋਂ 3 ਆਰਏਸੀ ਅਤੇ 13 ਗ੍ਰੇਨੇਡੀਅਰਜ਼ ਦੇ ਬਹਾਦਰ ਸਿਪਾਹੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਕਿ ਪਾਕਿਸਤਾਨ ਸਾਂਚੂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਨ੍ਹਾਂ ਨੇ ਇੱਕ ਭਿਆਨਕ ਜਵਾਬੀ ਹਮਲਾ ਕੀਤਾ, ਸਾਂਚੂ ਨੂੰ ਭਾਰਤੀ ਖੇਤਰ ਦੇ ਅੰਦਰ ਸਫਲਤਾਪੂਰਵਕ ਸੁਰੱਖਿਅਤ ਕਰ ਲਿਆ ਅਤੇ ਪਾਕਿਸਤਾਨ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਗ੍ਰਹਿ ਮੰਤਰੀ ਨੇ ਕਿਹਾ ਕਿ 12ਵੀਂ ਬਟਾਲੀਅਨ ਬੀਐੱਸਐੱਫ ਦਾ ਹਿੱਸਾ ਬਣ ਚੁੱਕੇ ਤਿੰਨ ਆਰਏਸੀ ਬਹੁਤ ਮਾਣ ਦੇ ਨਾਲ ਹਰ ਸਾਲ ਜਿੱਤ ਦਾ ਉਤਸਵ ਮਨਾਉਂਦੇ ਹਨ। ਇਸ ਜੇਤੂ ਦਿਵਸ ਨੂੰ “ਸਾਂਚੂ ਦਿਵਸ” ਨਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੋਸਟ ਭਾਰਤ ਦੇ ਯੁੱਧ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪੂਰੇ ਰਾਜਸਥਾਨ ਦੇ ਮਾਰੂਥਲ ਵਿੱਚ ਇੱਕ Lateral Road ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ। ਲਗਭਗ 1096 ਕਿਲੋਮੀਟਰ ਲੰਬੀ Lateral Road ਅਤੇ 520 ਕਿਲੋਮੀਟਰ ਲੰਬੀ Axial Road ਬੀਐੱਸਐੱਫ ਦੇ ਜਵਾਨਾਂ ਨੂੰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਨਾਲ ਹੀ ਕਨੈਕਟਿਵਿਟੀ ਨੂੰ ਸੁਚਾਰੂ ਕਰੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਨਿਊ ਡਿਜਾਈਨ ਫੈਂਸਿੰਗ ਯਾਨੀ ਬਾੜ ਲਗਾਉਣ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਰਾਜਸਥਾਨ ਦੀ ਲਗਭਗ 180 ਚੌਕੀਆਂ ‘ਤੇ ਪਾਈਪਲਾਈਨ ਰਾਹੀਂ ਪੀਣ ਦਾ ਪਾਣੀ ਪਹੁੰਚਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਸਾਨੂੰ ਬੀਐੱਸਐੱਫ ਦੀ ਪਰੰਪਰਾਗਤ ਡਿਊਟੀ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਸੁਰੱਖਿਆ ਦੇ ਨਾਲ-ਨਾਲ ਗੈਰ-ਕਾਨੂੰਨੀ ਤਸਕਰੀ, ਘੁਸਪੈਠ ‘ਤੇ ਨਜ਼ਰ ਅਤੇ ਸਰਹੱਦ ਪਾਰ ਦੀਆਂ ਗਤੀਵਿਧੀਆਂ 'ਤੇ ਦਿਨ-ਰਾਤ ਚੌਕਸ ਨਜ਼ਰ ਰੱਖ ਕੇ ਸਾਨੂੰ ਆਪਣੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਕੁੱਝ ਸਾਲ ਪਹਿਲਾਂ ਬੀਐੱਸਐੱਫ ਦਾ ਕਾਰਜ ਖੇਤਰ ਸਰਹੱਦ ਤੋਂ 15 ਕਿਲੋਮੀਟਰ ਤੋਂ ਵੱਧ ਕੇ 50 ਕਿਲੋਮੀਟਰ ਤੱਕ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਸਰਹੱਦ ਤੋਂ 50 ਕਿਲੋਮੀਟਰ ਦੇ ਅੰਦਰ ਜੇਕਰ ਕਿਸੇ ਪਿੰਡ ਵਿੱਚ ਕੋਈ ਗੈਰ-ਕਾਨੂੰਨੀ ਨਿਰਮਾਣ ਹੁੰਦਾ ਹੈ ਤਾਂ ਅਸੀਂ ਸਿਵਿਲ ਪ੍ਰਸ਼ਾਸਨ ਨੂੰ ਸੂਚਿਤ ਕਰੀਏ। 50 ਕਿਲੋਮੀਟਰ ਦੇ ਦਾਇਰੇ ਵਿੱਚ ਜੇਕਰ ਆਰਟੀਫਿਸ਼ਿਅਲ ਢੰਗ ਨਾਲ ਜਨਸੰਖਿਆ ਤਬਦੀਲੀ ਹੋ ਰਹੀ ਹੈ, ਤਾਂ ਉਸ ਦੇ ਪ੍ਰਤੀ ਸੁਚੇਤ ਰਹਿ ਕੇ ਰਾਜ ਸਰਕਾਰ ਨੂੰ ਚੇਤਾਵਨੀ ਦੇਵੋ। ਸਾਡੀ ਜ਼ਿੰਮੇਵਾਰੀ ਹੈ ਕਿ ਡਰੋਨ ਅਤੇ ਹੋਰ ਉਪਕਰਣਾਂ ਤੋਂ ਨਾਰਕੋਟਿਕਸ ਅਤੇ ਹਥਿਆਰਾਂ ਦੀ ਸਮਗਲਿੰਗ ਹੁੰਦੀ ਹੈ, ਤਾਂ ਉਸ ਨੂੰ ਕਠੋਰਤਾ ਨਾਲ ਬੰਦ ਕਰਨ ਦੇ ਸਾਰੇ ਜ਼ਰੂਰੀ ਉਪਾਅ ਕਰਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਡਰੋਨ ਰੋਧਕ ਸਿਸਟਮ ਲਗਾਉਣ ਦੀ ਸ਼ੁਰੂਆਤ ਅਗਲੇ 6 ਮਹੀਨੇ ਵਿੱਚ ਕਰ ਲਵੇਗੀ, ਪਰ ਇਹ ਜਾਣਨਾ ਜ਼ਰੂਰੀ ਹੈ ਕਿ ਡਰੋਨ ਜਦੋਂ ਭਾਰਤ ਦੀ ਭੂਮੀ ‘ਤੇ ਉਤਰਦਾ ਹੈ ਤਾਂ ਉਸ ਨੂੰ ਰਿਸੀਵ ਕੌਣ ਕਰਦਾ ਹੈ । ਕੌਣ ਡਰੋਨ ਵਿੱਚ ਲਗਾਈ ਗਈ ਸਮਗੱਰੀ ਨੂੰ ਦੇਸ਼ ਵਿਰੋਧੀ ਕਾਰਜਾਂ ਲਈ ਵਰਤੋਂ ਕਰਦਾ ਹੈ, ਇਸ ‘ਤੇ ਸਾਡੀ ਪੈਨੀ ਨਜ਼ਰ ਹੋਣੀ ਚਾਹੀਦੀ ਹੈ। ਇਸ ਦੇ ਨਿਊਟ੍ਰਲਾਈਜ਼ੇਸ਼ਨ ਲਈ ਸਿਵਿਲ ਅਧਿਕਾਰੀਆਂ ਅਤੇ ਜ਼ਿਲ੍ਹਾ ਪੁਲਿਸ ਨਾਲ ਸਾਡਾ ਬਿਹਤਰ ਸੰਪਰਕ ਹੋਣਾ ਚਾਹੀਦਾ ਹੈ ਅਤੇ ਸਾਨੂੰ ਨਤੀਜਾ-ਮੁਖੀ ਕਾਰਵਾਈ ਕਰਨੀ ਚਾਹੀਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਬਣਾਈ ਗਈ ਯੋਜਨਾ ਦੇ ਤਹਿਤ ਸਰਹੱਦੀ ਪਿੰਡਾਂ ਦਾ ਵਿਕਾਸ ਹੋ ਰਿਹਾ ਹੈ। ਬੀਐੱਸਐੱਫ ਨੂੰ ਵਾਈਬ੍ਰੇਂਟ ਵਿਲੇਜਿਜ਼ ਪ੍ਰੋਗਰਾਮ ਦੇ ਤਹਿਤ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਰਾਜ ਸਰਕਾਰ ਅਤੇ ਭਾਰਤ ਸਰਕਾਰ ਦੀ ਜਨ ਭਲਾਈ ਯੋਜਨਾਵਾਂ ਦੀ ਸਰਹੱਦੀ ਪਿੰਡਾਂ ਵਿੱਚ 100 ਪ੍ਰਤੀਸ਼ਤ ਸੈਚੁਰੇਸ਼ਨ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਯਤਨ ਹੋਣਾ ਚਾਹੀਦਾ ਹੈ। ਸਾਨੂੰ ਸਰਹੱਦੀ ਪਿੰਡਾਂ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਜਾਗਰੂਕ ਕਰਨਾ ਪਏਗਾ, ਤਾਂ ਬੀਐੱਸਐੱਫ, ਸੈਨਾ ਅਤੇ ਜਾਗਰੂਕ ਨਾਗਰਿਕ ਮਿਲ ਕੇ ਇੱਕ ਮਜ਼ਬੂਤ ਸੁਰੱਖਿਆ ਗੱਰਿਡ ਬਣਾ ਸਕਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਸਾਰੇ ਖਤਰਿਆ ‘ਤੇ ਸਾਡੀ ਨਜ਼ਰ ਹੋਣੀ ਹੀ ਚਾਹੀਦੀ ਹੈ। ਨਾਲ ਹੀ ਸਾਡੀ ਸਰਹੱਦ ਦੇ ਅੰਦਰ ਜਿੰਨਾ ਲੋਕਾਂ ਦੀ ਵਰਤੋਂ ਕਰਕੇ ਅੰਦਰੂਨੀ ਖਤਰਾ ਹੁੰਦਾ ਹੈ, ਉਸ ‘ਤੇ ਵੀ ਸਾਡੀ ਨਜ਼ਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਖ਼ਿਲਾਫ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਬੀਐੱਸਐੱਫ ਦੀ ਹੈ। ਇਨ੍ਹਾਂ ਦੋਵਾਂ ਸਰਹੱਦਾਂ ‘ਤੇ ਚਤੁਰਭੁਜ ਸੁਰੱਖਿਆ ਗੱਰਿਡ ਨੂੰ ਮਜ਼ਬੂਤ ਕਰਨਾ ਹੈ। ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਬੀਐੱਸਐੱਫ, ਸੈਨਾ, ਸਰਹੱਦੀ ਨਾਗਰਿਕ ਅਤੇ ਸਥਾਨਕ ਪ੍ਰਸ਼ਾਸਨ ਚਾਰਾਂ ਨੂੰ ਸੰਯੁਕਤ ਤੌਰ ‘ਤੇ ਕੰਮ ਕਰਨਾ ਹੈ, ਇਸ ਲਈ ਇਸ ਨੂੰ ਚਤੁਰਭੁਜ ਗੱਰਿਡ ਦਾ ਨਾਮ ਦਿੱਤਾ ਹੈ। ਬਾਰਡਰ ਸਕਿਓਰਿਟੀ isolated duty ਨਹੀਂ, ਸਾਡੇ ਸਾਰੀਆਂ ਦੀ territorial responsibility ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕੇਂਦਰੀ ਹਥਿਆਰਬੰਦ ਬਲਾਂ ਨੇ ਪੌਦਾ ਲਗਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 5 ਵਰ੍ਹਿਆਂ ਵਿੱਚ ਕੇਂਦਰੀ ਹਥਿਆਰਬੰਦ ਬਲਾਂ ਦੇ ਜਵਾਨਾਂ ਨੇ ਲਗਭਗ 7 ਕਰੋੜ 35 ਲੱਖ ਰੁੱਖ ਲਗਾਉਣ ਦਾ ਕੰਮ ਕੀਤਾ ਹੈ। ਜਲਵਾਯੂ ਪਰਿਵਰਤਨ ਅਤੇ ਧਰਤੀ ਦੇ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਇਨ੍ਹੀ ਵੱਡੀ ਗਿਣਤੀ ਵਿੱਚ ਲਗਾਏ ਗਏ ਰੁੱਖ ਆਉਣ ਵਾਲੇ ਸਮੇਂ ਵਿੱਚ ਬਹੁਤ ਉਪਯੋਗੀ ਸਿੱਧ ਹੋਣਗੇ। ਗ੍ਰਹਿ ਮੰਤਰੀ ਨੇ ਖੇਜੜੀ (Khejri) ਦਾ ਪੌਦਾ ਵੀ ਲਗਾਇਆ। ਉਨ੍ਹਾਂ ਨੇ ਕਿਹਾ ਕਿ ਖੇਜੜੀ (Khejri) ਦਾ ਰੁੱਖ ਮਾਰੂਥਲ ਲਈ ਇੱਛਾ ਪੂਰੀ ਕਰਨ ਵਾਲੇ ਵਾਂਗ ਹੁੰਦਾ ਹੈ।
************
ਆਰਕੇ/ਪੀਆਰ/ਪੀਐੱਸ/ਬਲਜੀਤ ਸਿੰਘ
(Release ID: 2265959)
ਵਿਜ਼ੀਟਰ ਕਾਊਂਟਰ : 5